ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਦੀ ਲੱਗਦੀ ਪਿਆਰੀ
ਭੈਣ ਤੇਰੀ ਨਾਲ ਵਿਆਹ ਕਰਵਾ ਲਾਂ
ਤੈਨੂੰ ਬਣਾਲਾਂ ਸਾਲੀ
ਤੇਰੇ ਅੰਗੀਏ ਨੂੰ
ਚਿਪਸ ਲਵਾ ਦਿਆਂ ਕਾਲੀ।
Punjabi Boliyan
ਖੰਡ ਚੌਲਾਂ ਦੀ ਬੁਰਕੀ ਬੇ ਲਾੜਿਆ
ਤੈਂ ਤਾਂ ਕਦੇ ਨਾ ਦੇਖੀ ਵੇ
ਲੈ ਲੈ ਗਰਾਹੀਆਂ ਕੰਜਰ ਦਿਆਂ ਪੁੱਤਾ
ਤੂੰ ਆ ਗਿਆ ਪਖੀਰਾਂ ਦੇ ਭੇਖੀਂ ਵੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਰਿਆਲਾ।
ਇਸ਼ਕੇ ਦਾ ਰੋਗ ਚੰਦਰਾ,
ਵੈਦ ਕੋਈ ਨੀ ਹਟਾਵਣ ਵਾਲਾ।
ਝਗੜੇ ਇਸ਼ਕਾਂ ਦੇ,
ਕੌਣ ਜੰਮਿਐਂ,ਮਿਟਾਵਣ ਵਾਲਾ।
ਮਾਰਾਂ ਇਸ਼ਕ ਦੀਆਂ ……….,
ਰੱਬ ਨੀ ਮਿਟਾਵਣ ਵਾਲਾ।
ਡੰਡੀਆਂ ਕਰਾਦੇ
ਡੰਡੀਆਂ ਕਰਾਦੇ ਹਾਣੀਆਂ,
ਵੇ ਮੈ ਮੇਲਾ ਵੇਖਣ ਜਾਣਾ,
ਡੰਡੀਆਂ ਕਰਾਦੇ …….,
ਸੁਣ ਵੇ ਮੁੰਡਿਆ ਬਾਗ ਲਵਾਈਏ
ਚਾਰੇ ਬਾਰ ਰਖਾਈਏ
ਬਾਗਾਂ ਦੇ ਵਿੱਚ ਮੋਰ ਬੋਲਦੇ
ਲਾਲ ਢਾਠੀਆਂ ਵਾਲੇ
ਨਾ ਤਾਂ ਖਾਂਦੇ ਕੁੱਟੀਆਂ ਚੂਰੀਆਂ
ਨਾ ਖਾਂਦੇ ਜੱਗ ਮੇਵਾ
ਨਾਰ ਬਿਗਾਨੀ ਦੀ
ਮੂਰਖ ਕਰਦੇ ਸੇਵਾ।
ਜੀਜਾ ਪਾਂਧਾ ਦੱਛਣਾ ਮੰਗਦਾ ਬੇ
ਵੇ ਦੱਛਣੀਂ ਦੱਸ ਕੀ ਵੇ ਦਈਏ
ਦੱਛਣਾਂ ‘ਚ ਮੇਰੀ ਬੇਬੇ ਦੇ ਦੋ
ਨੀ ਸਾਡੇ ਮੁੱਕ ‘ਗੇ ਰਪੱਈਏ
ਬੇਬੇ ਨੂੰ ਦੱਛਣੀਂ ਦੇ ਕੇ ਭੈਣੇ
ਸੀਸਾਂ ਪਾਧੇ ਤੋਂ ਲਈਏ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਬੁਆਣੀ।
ਲੰਬੇ ਸਾਰੇ, ਘੁੰਡ ਵਾਲੀਏ,
ਜਾਂਦੀ ਨਾ ਰਮਜ ਪਛਾਣੀ।
ਮੈਂ ਤਾਂ ਦਿਓਰ ਲੱਗਦਾ,
ਘੁੰਡ ਕੱਢ ਕੇ, ਨਾ ਬਣ ਬਗਾਨੀ।
ਭਾਬੀ ਤੇਰੀ ਤੋਰ ਦੇਖ ਕੇ………,
ਛੇੜਦੇ ਸੱਥਾਂ ਦੇ ਹਾਣੀ।
ਡੋਲ
ਡੋਲ
ਬਣਾ ਵਿੱਚ ਆ ਜਾਈ ਵੇ,
ਸੁਣ ਕੇ ਮੇਰਾ ਬੋਲ,
ਬਣਾ ਵਿੱਚ …….,
ਛੋਲੇ-ਛਾਲੇ-ਛੋਲੇ
ਘੜਾ ਮੈਂ ਉਹ ਚੁੱਕਣਾ
ਜਿਹੜਾ ਪਿਆ ਬੁਰਜੀ ਦੇ ਉਹਲੇ
ਵੰਡ ਦਿਆਂ ਸ਼ੀਰਨੀਆਂ
ਜੇ ਭੌਰ ਜ਼ਬਾਨੋਂ ਬੋਲੇ।
ਘਰੋਂ ਤਾਂ ਜੀਜਾ ਤੂੰ ਭੁੱਖਾ ਆ ਗਿਆ
ਐਥੇ ਮੰਗਦੈਂ ਖੀਰ
ਬਸ਼ਰਮਾ ਗੱਲ ਸੁਣ ਬੇ
ਤੇਰੇ ਮਾਪੇ ਨਿਰੇ ਪਖੀਰ
ਸੱਸੇ ਨੀ ਸਮਝਾ ਲੈ ਪੁੱਤ ਨੂੰ,
ਨਿੱਤ ਜਾ ਬਹਿੰਦਾ ਠੇਕੇ।
ਬੋਤਲ ਪੀ ਕੇ ਧੀਆ ਦੱਸਦਾ,
ਰੁਕੇ ਨਾ ਕਿਸੇ ਦਾ ਰੋਕੇ।
ਜੇ ਸੱਸੀਏ ਤੂੰ ਦੇਵੇਂ ਸੁਨੇਹਾ,
ਮੈਂ ਨਾ ਆਵਾਂ ਏਥੇ।
ਘਰ ਦੀ ਅੱਗ ਮੱਚਦੀ,
ਚੁੱਲ੍ਹੇ ਬਗਾਨੇ ਸੇਕੇ।
ਠੰਡੀ ਬੋਹੜ
ਠੰਡੀ ਬੋਹੜ ਦੀ ਛਾਵੇ,ਨੀ ਮੈ ਚਰਖਾ ਡਾਹ ਲਿਆ,
ਬਾਹਰੋ ਆਈ ਸੱਸ,ਨੀ ਉਹਨੇ ਆਢਾ ਲਾ ਲਿਆ,
ਨੀ ਜਦ ਮੈ ਗੱਲ ਮਾਹੀ ਨੂੰ ਦੱਸੀ,
ਨੀ ਉਹਨੇ ਭੰਨਤੀ ਮੇਰੀ ਵੱਖੀ,
ਨੀ ਓਹਨੇ ……,