ਛੜਿਆਂ ਦੀ ਇੱਕ ਢੋਲਕੀ,
ਛੜਿਆਂ ਦੀ ਇੱਕ ਢੋਲਕੀ, ਰੋਜ ਰਾਤ ਨੂੰ ਖੜਕੇ…
ਨੀ ਮੇਲਾ ਛੜਿਆਂ ਦਾ, ਵੇਖ ਚੁਬਾਰੇ ਚੜ੍ਹਕੇ…
ਨੀ ਮੇਲਾ ਛੜਿਆਂ ਦਾ, ਵੇਖ ਚੁਬਾਰੇ ਚੜ੍ਹਕੇ.
Punjabi Boliyan
ਚੰਨ ਵਰਗੀ ਭਰਜਾਈ
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ..
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀ ਓਹਦੇ ਛਾਂਪਾ ਛੱਲੇ, ਮੱਥੇ ਟਿੱਕਾ ਲਾਇਆ
ਗਿੱਧੇ ਵਿੱਚ ਨੱਚ ਭਾਬੋ, ਦਿਨ ਸੱਗਨਾਂ ਦਾ ਆਇਆ…
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ…
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀ ਓਹਦੇ ਛਾਂਪਾ ਛੱਲੇ, ਪੈਰੀ ਝਾਂਜਰਾਂ ਪਾਈਆਂ
ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆਂ
ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆਂ
ਛੱਜ ਓਹਲੇ ਛਾਨਣੀ ਪਰਾਤ ਓਹਲੇ ਲੱਜ ਵੇ
ਛੱਜ ਓਹਲੇ ਛਾਨਣੀ ਪਰਾਤ ਓਹਲੇ ਲੱਜ ਵੇ
ਨਾਨਕੀਆਂ ਦਾ ਮੇਲ ਆਇਆ,ਗੌਣ ਦਾ ਨਾ ਚੱਜ ਵੇ।
ਛੱਜ ਓਹਲੇ ਛਾਨਣੀ ਪਰਾਤ ਓਹਲੇ ਡੋਈ ਵੇ
ਛੱਜ ਓਹਲੇ ਛਾਨਣੀ ਪਰਾਤ ਓਹਲੇ ਡੋਈ ਵੇ….
ਦਾਦਕੀਆਂ ਦਾ ਮੇਲ ਆਇਆ,ਚੱਜ ਦੀ ਨਾ ਕੋਈ ਵੇ।
ਅੱਜ ਕਿੱਧਰ ਗਈਆਂ ਵੇ ਨੈਣੀਂ ਤੇਰੀਆਂ ਨਾਨਕੀਆਂ
ਬਾਰ੍ਹਾਂ ਤਾਲਕੀਆਂ ਖਾਧੇ ਸੀ ਪਕੌੜੇ,
ਜੰਮੇ ਸੀ ਜੌੜੇ, ਜੌੜੇ ਖਿਡਾਵਣ ਗਈਆਂ ਵੇਨੈਣੀਂ ਤੇਰੀਆਂ ਨਾਨਕੀਆਂ।
ਅੱਜ ਕਿਧਰ ਗਈਆਂ ਵੇ ਨੈਣੀਂਤੇਰੀਆਂ ਦਾਦਕੀਆਂ
ਖਾਧੇ ਸੀ ਲੱਡੂ, ਜੰਮੇ ਸੀ ਡੱਡੂ,
ਹੁਣ ਛੱਪੜਾਂ ’ਚ ਗਈਆਂ ਵੇਨੈਣੀਂ ਤੇਰੀਆਂ ਦਾਦਕੀਆਂ।
ਨੂੰਹ ਤਾਂ ਗਈ ਸੀ ਇੱਕ ਦਿਨ ਪੇਕੇ
ਨੂੰਹ ਤਾਂ ਗਈ ਸੀ ਇੱਕ ਦਿਨ ਪੇਕੇ, ਸੱਸ ਘਰੇ ਸੀ ਕੱਲੀ,
ਬਈ…ਬਾਪੂ ਜੀ ਤੋਂ ਅੱਖ ਬਚਾ ਕੇ, Make up ਵੱਲ ਹੋ ਚੱਲੀ,
ਬਈ, ਸੁਰਖੀ ਬਿੰਦੀ ਪਾਊਡਰ ਲਾ ਕੇ, ਨੇਤਰ ਕਰਲੇ ਟੇਡੇ,
ਪੱਟ ਤੀ ਫੈਸ਼ਨ ਨੇ ਸੱਤਰ ਸਾਲ ਦੀ ਬੇਬੇ..
ਪੱਟ ਤੀ ਫੈਸ਼ਨ ਨੇ ਸੱਤਰ ਸਾਲ ਦੀ ਬੇਬੇ…
ਹੋ ਬਾਰੀ ਬਰਸੀ ਖੱਟਣ ਗਏ ਸੀ,
ਹੋ ਬਾਰੀ ਬਰਸੀ ਖੱਟਣ ਗਏ ਸੀ,
ਖੱਟ ਕੇ ਲਿਆਂਦੇ ਟਾਂਡੇ,
ਬਈਂ ਵਿਆਹੇ ਮਾਰਨ ਚੁੱਲ੍ਹੇ ਚ’ ਫੂਕਾਂ, ਛੜੇ ਗੈਸ ਤੇ ਊਬਾਂਲਣ ਆਂਡੇ,
ਸੋਹਣੀਆਂ ਰੰਨਾਂ ਦੇ ਖਸਮ ਮਾਂਜਦੇ ਭਾਂਡੇ.. ਸੋਹਣੀਆਂ ਰੰਨਾਂ ਦੇ ਖਸਮ ਮਾਂਜਦੇ ਭਾਂਡੇ
ਸਾਡੇ ਤਾਂ ਵਿਹੜੇ ਵਿੱਚ ਤਾਣਾ ਤਣੀ ਦਾ,
ਲਾੜੇ ਦਾ ਪਿਓ ਤਾਂਕਾਣਾ ਸੁਣੀਂ ਦਾ,
ਐਨਕ ਲਾਉਣੀ ਪਈ, ਐਨਕ ਲਾਉਣੀ ਪਈ
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਤੇਲ ਵਿਕੇਂਦਾ ਪਲੀ ਪਲੀ,
ਲਾੜੇ ਦੀ ਚਾਚੀ ਫਿਰਦੀ ਗਲੀ ਗਲੀ
ਤੇਲ ਲੱਗਦਾ ਕੇਸਾਂ ਨੂੰ,ਪਰਕਾਸ਼ੋ ਰੋਦੀ ਲੇਖਾਂ ਨੂੰ।
ਆਜਾ ਦਿਉਰਾ ਬਹਿ ਜਾ ਪਲੰਗ ਤੇ ਕਾਹਤੋ ਮਾਰਦਾ ਗੇੜੇ………
ਵੇ ਪਾਸਾ ਵੱਟ ਕੇ ਲੱਗਦਾਂ ਕਾਹਤੋ ਗੱਲ ਸੁਣ ਹੋ ਕੇ ਨੇੜੇ ……..
ਵੇ ਪੇਕੇਆਂ ਤੋਂ ਤੇਨੂੰ ਸਾਕ ਲਿਆਂਦੂ ਹੋ………
ਪੇਕੇਆਂ ਤੋਂ ਤੇਨੂੰ ਸਾਕ ਲਿਆਂਦੂ ਬੱਨ ਸਗਨਾਂ ਦੇ ਸੇਹਰੇ
ਵੇ ਪਤਲੀ ਪੰਤਗ ਜੱਟੀ ਦੇ ਨਾਲ ਕਰਾਂਦੂ ਫੇਰੇ ਵੇ ਪਤਲੀ ਪੰਤਗ ਜੱਟੀ ਦੇ….
ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ,
ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ,
ਅੱਜ ਛੱਡੂਗੀ ਮੈਂ ਓਸਦੀ ਮਸਾਜ਼ ਕਰਕੇ,
ਸੱਸ ਕੁੱਟਣੀ ਟੀ.ਵੀ ਦੀ ਉੱਚੀ ਵਾਜ਼ ਕਰਕੇ
ਹਰ ਵੇਲੇ ਸੱਸ ਮੇਰੀ ਰਹਿੰਦੀ ਹੁਣ #Online,
ਹਰ ਵੇਲੇ ਸੱਸ ਮੇਰੀ ਰਹਿੰਦੀ Online,
Facebook ਤੇ Account ਬਣਾਇਆ,
ਨੀਂ ਉਮਰਾਂ ‘ਚ ਕੀ ਰੱਖਿਆ….??
ਉਹਨੇ ਲਿਖ ਕੇ #Status ਪਾਇਆ
ਨੀਂ ਉਮਰਾਂ ‘ਚ ਕੀ ਰੱਖਿਆ
Facebook ਤੇ #Account ਬਣਾਇਆ,
ਨੀਂ ਉਮਰਾਂ ‘ਚ ਕੀ ਰੱਖਿਆ…
ਕੀ ਗੱਲ ਪੁੱਛਾਂ ਲਾੜਿਆਂ ਵੇ, ਕੀ ਗੱਲ ਪੁੱਛਾਂ ਵੇ,
ਨਾ ਤੇਰੇ ਦਾੜ੍ਹੀ ਭੌਂਦੂਆ ਵੇ, ਨਾ ਤੇਰੇ ਮੁੱਛਾਂ ਵੇ।
ਬੋਕ ਦੀ ਲਾ ਲੈ ਦਾੜ੍ਹੀ, ਚੂਹੇ ਦੀਆਂ ਮੁੱਛਾਂ ਵੇ।
ਮੁੱਛਾਂ ਤਾਂ ਤੇਰੀਆਂ ਵੇ ਲਾੜਿਆ, ਜਿਉ ਬਿੱਲੀ ਦੀ ਵੇ ਪੂਛ,
ਕੈਂਚੀ ਲੈ ਕੇ ਮੁੰਨ ਦਿਆਂ, ਵੇ ਤੈਨੂੰ ਦੂਣਾ ਚੜ ਜੂ,
ਮੈਂ ਸੱਚ ਆਖਦੀ, ਵੇ ਰੂਪ।
ਅਸਾਂ ਨੇ ਕੀ ਕਰਨੇ,ਪੱਤਰਾਂ ਬਾਝ ਕਰੇਲੇ,
ਲਾੜਾ ਸਾਡੇ ਵੱਲ ਇੰਜ ਵੇਖੇ ਜਿਉਂ ਚਾਮ-ਚੜਿੱਕ ਦੇ ਡੇਲੇ।
ਵਾਹ ਵਾਹ ਨੀਂ ਚਰਖਾ ਧਮਕਦਾ,ਵਾਹ ਵਾਹ ਨੀਂ ਚਰਖ ਧਮਕਦਾ
ਹੋਰ ਤਾਂ ਜੀਜਾ ਚੰਗਾ ਭਲਾ ਉਹਦਾ ਢਿੱਡ ਲਮਕਦਾ
ਹੋਰ ਤਾਂ ਜੀਜਾ ਚੰਗਾ ਭਲਾ ਉਹਦਾ ਢਿੱਡ ਲਮਕਦਾ
ਵਾਹ ਵਾਹ ਨੀਂ ਚਰਖੇ ਬੀੜੀਆਂ
ਵਾਹ ਵਾਹ ਨੀਂ ਚਰਖੇ ਬੀੜੀਆਂ
ਹੋਰ ਤਾਂ ਜੀਜਾ ਚੰਗਾ ਭਲਾ ਅੱਖਾਂ ਟੀਰ ਮਟੀਰੀਆਂ।
ਹੋਰ ਤਾਂ ਜੀਜਾ ਚੰਗਾ ਭਲਾ ਅੱਖਾਂ ਟੀਰ ਮਟੀਰੀਆਂ।
ਜੇ ਜੱਟੀਏ ਜੱਟ ਕੁੱਟਣਾ ਹੋਵੇ
ਜੇ ਜੱਟੀਏ ਜੱਟ ਕੁੱਟਣਾ ਹੋਵੇ, ਕੁੱਟੀਏ ਸੰਦੂਕਾਂ ਓਹਲੇ…
ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ, ਫੇਰ ਦਲਾਈਏ ਛੋਲੇ…
ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ…
ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ…