ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਹੱਸਦਾ ਨਣਦੇ,
ਹੱਸਦਾ ਦੰਦਾਂ ਦਾ ਬੀੜ,
ਨੀ ਜਦ ……,
Punjabi Boliyan
ਕੁਲਾਰਾ ਦੀ ਮਾਮੀ ਵਿਆਹ ਤੇ ਆਈ,
ਆਈ ਹੱਥ ਲਮਕਾਈ,
ਬਈ ਨਾ ਲੀੜਾ ਨਾ ਲੱਤਾ ਕੋਈ,
ਨਾ ਕੋਈ ਟੌਮ ਲਿਆਈ,
ਡਾਰ ਜੁਆਕਾ ਦੀ ਲੱਡੂ ਖਾਣ ਨੂੰ ਲਿਆਈ,
ਡਾਰ ਜੁਆਕਾ ……
ਦਰਾਣੀਆਂ ਜਠਾਣੀਆਂ ਨੇ ਚੜ੍ਹਾ ਲੀਆਂ ਚੂੜੀਆਂ
ਮੈਂ ਵੀ ਚੜਾ ਲੀਆਂ ਵੰਗਾਂ
ਜੇਠ ਦੇ ਅੱਗ ਲੱਗ ਜੇ,
ਜਦੋਂ ਕੋਲ ਦੀ ਲੰਘਾਂ
ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਸੱਤ,
ਛੇ ਆਂਦੀ ਤਾਂ ਆਗੀ ਪੰਜੀਰੀ,
ਸੱਤਵੇ ਵਾਰੀ ਬੱਸ,
ਬਰੇਕਾਂ ਹੁਣ ਲੱਗੀਆ,
ਹੁਣ ਲੱਗੀਆਂ ਮੇਰੀ ਸੱਸ,
ਬਰੇਕਾ ………,
ਘਰ ਤਾਂ ਜਿਨ੍ਹਾਂ ਦੇ ਕੋਲੋ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਫੜ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ,
ਚਿੜੀਆਂ ਖੁਬ ਉਡਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਝੁਕ ਝੁਕ ਦੇਖਦੀਆਂ
ਦਿਓਰਾਂ ਨੂੰ ਭਰਜਾਈਆਂ।
ਹੁਣ ਨਹੀਂ ਸਿਆਣੀਆਂ,
ਦਿਓਰਾਂ ਨੂੰ ਭਰਜਾਈਆਂ।
ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ
ਖਾਂਦੀ ਦੁੱਧ ਮਲਾਈਆਂ।
ਤੁਰਦੀ ਦਾ ਲੱਕ ਖਾਵੇ ਝੂਟੇ,
ਪੈਰੀਂ ਝਾਂਜਰਾਂ ਪਾਈਆਂ।
ਗਿੱਧਿਆਂ ਵਿੱਚ ਨੱਚਦੀ ਫਿਰਾਂ,
ਦੇਵੇ ਰੂਪ ਦੁਹਾਈਆਂ।
ਜੇ ਮੁੰਡਿਆਂ ਵੇ ਮੈਨੂੰ ਨਾਲ ਲਿਜਾਣਾ-punjabi boliyan collection
ਜੇ ਮੁੰਡਿਆਂ ਵੇ ਮੈਨੂੰ ਨਾਲ ਲਿਜਾਣਾ ,
ਮਾਂ ਦਾ ਦਰ ਤੂੰਚੱਕ ਮੁੰਡਿਆਂ,
ਵੇ ਮੈਨੂੰ ਰੇਸ਼ਮੀ ਰੁਮਾਲ ਵਾਗੂੰ ਰੱਖ ਮੁੰਡਿਆਂ,
ਵੇ ਮੈ ………,
ਆਉਣ ਨੇਰੀਆਂ ਵੇ ਜਾਣ ਨੇਰੀਆਂ-punjabi boliyan collection
ਆਉਣ ਨੇਰੀਆਂ ਵੇ ਜਾਣ ਨੇਰੀਆਂ,
ਮੁੰਡਿਆ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ,
ਮੁੰਡਿਆਂ ਸੱਥ……