ਨਾ ਵੇ ਪੂਰਨਾ ਚੋਰੀ ਕਰੀਏ,
ਨਾ ਵੇ ਮਾਰੀਏ ਡਾਕਾ।
ਬਾਰਾਂ ਬਰਸ ਦੀ ਸਜ਼ਾ ਬੋਲ ਜੂ,
ਪੀਹਣਾ ਪੈ ਜੂ ਆਟਾ।
ਨੇੜੇ ਆਈ ਦੀ ਬਾਂਹ ਨਾ ਫੜੀਏ,
ਲੋਕੀਂ ਕਹਿਣਗੇ ਡਾਕਾ।
ਕੋਠੀ ਪੂਰਨ ਦੀ,
ਵਿਚ ਪਰੀਆਂ ਦਾ ਵਾਸਾ।
Punjabi Boliyan
ਸਿਰਾਂ ਉੱਤੇ
ਸਿਰਾਂ ਉੱਤੇ ਸੱਗੀ ਫੁੱਲ,
ਲਹਿੰਗੇ ਫੁਲਕਾਰੀਆਂ
ਹੱਥੀ ਪੱਖਿਆਂ ਸ਼ੂਕ ਦੀਆਂ
ਜਿਵੇ ਬਾਗੀ ਕੋਇਲਾਂ ਕੂਕ ਦੀਆਂ
ਊਠਾਂ ਵਾਲਿਓ ਵੇ
ਸੋਡੀ ਕੀ ਵੇ ਨੇਕਰੀ
ਪੰਜ ਵੇ ਰੁਪਈਏ
ਇੱਕ ਭੌਂ ਦੀ ਟੋਕਰੀ।
ਜੇ ਮੁੰਡਿਆ ਤੂੰ ਵਿਆਹ ਵੇ ਕਰਾਉਣਾ,
ਬਹਿ ਜਾ ਖੇਤ ਦਾ ਰਾਖਾ।
ਆਉਂਦੀ ਜਾਂਦੀ ਨੂੰ ਕੁਝ ਨਾ ਆਖੀਏ,
ਦੂਰੋਂ ਲੈ ਲਈਏ ਝਾਕਾ।
ਜੇ ਤੈਂ ਇਉਂ ਕਰਨੀ,
ਵਿਆਹ ਕਰਵਾ ਲੈ ਕਾਕਾ।
ਆਈਂ ਨੀ
ਆਈਂ ਨੀ ਮੇਲਣੇ ਜਾਈਂ ਨੀ ਮੇਲਣੇ
ਬਣ ਕੇ ਪਰੋਹਣੀ ਸ਼ਾਈਂ ਨੀ ਮੇਲਣੇ
ਗਿੱਧੇ ਵਿਚ ਬਣ ਕੇ ਪਰੋਹਣੀ ਸ਼ਾਈਂ ਨੀ ਮੇਲਣੇ
ਬੱਦਲਾਂ ਵਾਲਿਆ ਵੇ
ਬੱਦਲ ਕੀਤੇ ਨੇ ਜਾਣ ਕੇ
ਜੋਬਨ ਲੁੱਟਿਆ ਤੰਬੂ ਵੇ ਤਾਣ ਕੇ।
ਉੱਚਾ ਬੁਰਜ ਬਰਾਬਰ ਮੋਰੀ,
ਦੀਵਾ ਕਿਸ ਬਿਧ ਧਰੀਏ।
ਚਾਰੇ ਨੈਣ ਕਟਾਵੱਢ ਹੋ ਗਏ,
ਹਾਮੀ ਕੀਹਦੀ ਭਰੀਏ।
ਨਾਰ ਬਗਾਨੀ ਦੀ,
ਬਾਂਹ ਨਾ ਮੂਰਖਾ ਫੜੀਏ।
ਸੂਹੇ ਵੇ
ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀਂ ਆਂ
ਆਹ ਭਾਂਡੇ ਮਾਂਜਦੇ ਚਾਰ ਵੇ ਮੈਂ ਪੈਨੀਂ ਆਂ
ਸੂਹੇ ਵੇ ਚੀਰੇ ਵਾਲਿਆ ਗੱਲ ਮੋੜ ਨਾ ਦਈਂ
ਵਿੱਚ ਕੱਚਦੇ 3 ਗਲਾਸ ਵੀ ਆ ਤੋੜ ਨਾ ਦਈਂ
ਚਿੱਟਾ ਸਰਾਹਣਾ ਲਾਲ ਬਿਸਤਰਾ
ਆਪਾਂ ਪੈ ਜੀਏ ਰਲ ਕੇ
ਤੇਰੇ ਕਾਂਟਿਆਂ ਦੇ
ਗਿਣਦਾ ਰਾਤ ਨੂੰ ਮਣਕੇ।
ਮਾਏ ਤੂੰ ਮੇਰਾ ਦੇਹ ਮੁਕਲਾਵਾ,
ਬਾਰ ਬਾਰ ਸਮਝਾਵਾਂ।
ਚੁੱਲ੍ਹੇ ਚੌਂਤਰੇ ਸਾਰੇ ਢਹਿ ਗਏ।
ਸੁੰਨੀਆਂ ਪਈਆਂ ਸਬਾਤਾਂ,
ਮੇਰੇ ਯਾਰ ਦੀਆਂ,
ਕੌਣ ਕਟਾਊ ਰਾਤਾਂ।
ਧਾਵੇ ਧਾਵੇ
ਧਾਵੇ ਧਾਵੇ ਧਾਵੇ…
ਰਾਹ ਜਗਰਾਵਾਂ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿਚ ਕੁੜੀ ਦਿਸਗੀ,
ਮੁੰਡਾ ਵੇਖ ਕੇ ਨੀਵੀਆਂ ਪਾਵੇ,
ਜਦ ਕੁੜੀ ਦੂਰ ਲੰਘ ਗਈ,
ਮੁੰਡਾ ਦੱਬ ਕੇ ਚੀਕਾਂ ਮਾਰੇ,
ਫੇਲ ਕਰਾ ਤਾ ਨੀ…
ਤੈਂ ਲੰਮੀਏ ਮੁਟਿਆਰੇ
ਗਨੇਰੀਆਂ-ਗਨੇਰੀਆਂ-ਗਨੇਰੀਆਂ
ਕਾਲੀ ਪੱਗ ਨਾ ਬੰਨ੍ਹ ਕੇ
ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ।