ਮਾਮੀ ਫਾਤਾਂ ਨਿਕਲ ਗਈ
ਨਿਕਲ ‘ਗੀ ਖਸਮ ਨਾਲ ਲੜਕੇ
ਮਾਮਾ ਕਹਿੰਦਾ ਮੌਜ ਬਣੀ
ਲਾਮਾਂਗੇ ਤੇਲ ਦੇ ਤੜਕੇ
Punjabi Boliyan
ਅੰਗ ਅੰਗ’ਚ
ਅੰਗ ਅੰਗ’ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਵੇ ਕੁੜਤੀ ਲੈਣ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਵੇ ਕੁੜਤੀ
ਸਾਉਣ ਮਹੀਨਾ ਚੜ੍ਹ ਗਿਆ ਸਖੀਓ
ਰੁੱਤ ਤੀਆਂ ਦੀ ਆਈ
ਗੱਡੀ ਜੋੜ ਕੇ ਲੈਣ ਜੋ ਜਾਂਦੇ
ਭੈਣਾਂ ਨੂੰ ਜੋ ਭਾਈ
ਨੱਚਣ ਕੁੱਦਣ ਮਾਰਨ ਤਾੜੀ
ਰੰਗਲੀ ਮਹਿੰਦੀ ਲਾਈ
ਬਿਜਲੀ ਵਾਗੂੰ ਦੂਰੋਂ ਚਮਕੇ
ਨੱਥ ਵਿੱਚ ਮੱਛਲੀ ਪਾਈ
ਆਉਂਦੇ ਜਾਂਦੇ ਮੋਹ ਲਏ ਰਾਹੀ
ਰਚਨਾ ਖੂਬ ਰਚਾਈ
ਤੀਆਂ ਦੇਖਣ ਨੂੰ
ਸਹੁਰੀਂ ਜਾਣ ਜੁਆਈ।
ਟੁੱਟ ਗਈਆਂ ਬਲੌਰੀ ਵੰਗਾਂ,
ਛੱਡ ਮੇਰੀ ਬਾਂਹ ਮਿੱਤਰਾ।
ਆਇਆ ਸਾਵਣ ਦਿਲ ਪਰਚਾਵਣ,
ਝੜੀ ਲੱਗ ਗਈ ਭਾਰੀ।
ਝੂਟੇ ਲੈਂਦੀ ਮਰੀਆਂ ਭਿੱਜਗੀ,
ਨਾਲੇ ਰਾਮ ਪਿਆਰੀ।
ਕੁੜਤੀ ਰੋ ਦੀ ਭਿੱਜਗੀ ਪੀਲੀ,
ਕਿਸ਼ਨੋ ਦੀ ਫੁਲਕਾਰੀ।
ਹਰਨਾਮੀ ਦੀ ਸੁੱਥਣ ਭਿੱਜਗੀ,
ਬਹੁਤੇ ਗੋਟੇ ਵਾਲੀ।
ਬੰਤੋ ਦੀਆਂ ਭਿੱਜੀਆਂ ਮੀਢੀਆਂ,
ਗਿਣਤੀ ‘ਚ ਪੂਰੀਆਂ ਚਾਲੀ।
ਆਲੇ ਦੇ
ਆਲੇ ਦੇ ਵਿੱਚ ਲੀਰ ਕਚੀਰਾਂ,
ਵਿੱਚੇ ਕੰਘਾ ਜੇਠ ਦਾ,
ਪਿਓ ਵਰਗਿਆ ਜੇਠਾ,
ਕਿਓ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਗਿਆ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਸ਼ੈਹਣਾ
ਸ਼ੈਹਣੇ ਪਿੰਡ ਵਿੱਚ ਪੈਂਦਾ ਗਿੱਧਾ
ਕੀ ਗਿੱਧੇ ਦਾ ਕਹਿਣਾ
ਕੱਲ੍ਹ ਨੂੰ ਆਪਾਂ ਵਿੱਛੜ ਜਾਵਾਂਗੇ
ਫੇਰ ਕਦ ਰਲ ਕੇ ਬਹਿਣਾ
ਭੁੱਲ ਜਾ ਲੱਗੀਆਂ ਨੂੰ
ਮੰਨ ਲੈ ਭੌਰ ਦਾ ਕਹਿਣਾ।
ਘੁੰਡ ਕੱਢਣਾ ਤਵੀਤ ਨੰਗਾ ਰੱਖਣਾ,
ਛੜਿਆਂ ਦਾ ਮੱਚੇ ਕਾਲਜਾ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਘਿਓ।
ਸੱਸ ਲੱਗੀ ਅੱਜ ਤੋਂ ਮਾਂ ਮੇਰੀ,
ਸਹੁਰਾ ਲੱਗਾ ਪਿਓ।
ਸ਼ਹਿਣੇ ਦੇ ਵਿੱਚ ਝਾਂਜਰ ਬਣਦੀ,
ਮੁਖਬਰ ਬਣਦੀ ਕਾਠੀ।
ਭਾਈ ਬਖਤੌਰੇ ਬਣਦੇ ਟਕੂਏ,
ਰੱਲੇ ਬਣੇ ਗੰਡਾਸੀ।
ਰੌਤੇ ਦੇ ਵਿੱਚ ਬਣਦੇ ਕੁੰਡੇ,
ਧੁਰ ਭਦੌੜ ਦੀ ਚਾਟੀ।
ਹਿੰਮਤਪੁਰੇ ਦੀਆਂ ਕਹਿੰਦੇ ਕਹੀਆਂ,
ਕਾਸ਼ੀਪੁਰੇ ਦੀ ਦਾਤੀ।
ਚੜ੍ਹ ਜਾ ਬੋਤੇ ਤੇ…..
ਮੰਨ ਕੇ ਭੌਰ ਦੀ ਰਾਖੀ।
ਅਸੀਂ ਆਈਆਂ ਬਾਟਾਂ ਝਾਗ
ਨੀ ਬੀਬੀ ਮਖਾਣੇ ਬੈਂਦੀ ਹਾਜਰ ਕਰ
ਅਸੀਂ ਨੀ ਖਾਂਦੇ ਤੇਰੀ ਜਮਾਰ
ਕਣਕ ਰਜਾਦੀ ਹਾਜਰ ਕਰ