![](https://i0.wp.com/punjabistories.com/wp-content/uploads/2021/05/banner-large.jpg?fit=1900%2C704&ssl=1)
Punjabi Status
Best Punjabi Status For Boys and Girls to share on Whatsapp, Facebook and Instagram. Latest Punjabi Status for Whatsapp and Facebook to express their feelings. Read Punjabi Love , Sad, Attitude, Motivational, Dharmik, Funny, Whatsapp status here for Boys and Girls Daily.
Latest Punjabi Status
ਅਹਿਸਾਨ ਪੰਜਾਬੀ ਸਟੇਟਸ,ehsaan punjabi status,meharbani punjabi status,ehsaan punjabi staus for girls/boys, ehsaan punjabi status for whatsapp
ਅਹਿਸਾਨ ਤਾਂ ਤੂੰ ਸਾਡੇ ਤੇ ਕਈ ਕਿੱਤੇ
ਗ਼ਲਤੀ ਤਾਂ ਸਾਡੇ ਤੋਂ ਹੋਈ ਜੋ ਓਹਨਾ ਨੂੰ ਇਹਸਾਸ ਸਮਝ ਬੈਠੇ
ਤੁਮ ਅਪਨੇ ਆਪ ਪਰ ਅਹਿਸਾਨ ਕਿਊਂ ਨਹੀਂ ਕਰਤੇ
ਕੀਆ ਹੈ ਅਗਰ ਇਸ਼ਕ ਤੋ ਐਲਾਨ ਕਿਊਂ ਨਹੀਂ ਕਰਤੇ
ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ
ਜੇ ਕਿਸੇ ਦਾ ਫਾਇਦਾ ਕਰਦੇ ਕਰਦੇ ਨੁਕਸਾਨ ਹੋ ਜਾਵੇ
ਤਾਂ ਉਸ ਵੇਲੇ ਕਿੱਤੇ ਹੋਏ ਸਾਰੇ ਅਹਿਸਾਨ ਮਿੱਟੀ ਹੋ ਜਾਂਦੇ ਨੇਂ
ਕਿਸੇ ਦਾ ਕਿੱਤਾ ਹੋਇਆ ਅਹਿਸਾਨ ਕਦੇ ਨਾਂ ਭੁੱਲੋ
ਤੇ ਆਪਣਾ ਕਿੱਤਾ ਅਹਿਸਾਨ ਕਦੇ ਯਾਦ ਨਾਂ ਰੱਖੋ
ਸਭ ਇਥੇ ਰਹਿ ਜਾਣਾ ਮਾਣ ਨਾ ਕਰੋ
ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਓ ਕਿਸੇ ਤੇ ਅਹਿਸਾਨ ਨਾਂ ਕਰੋ
ਤੂੰ ਮੈਨੂੰ ਡੁੱਬਣ ਤੋਂ ਤਾਂ ਬੇਸ਼ੱਕ ਬਚਾ ਲਵੇਂਗਾ
ਪਰ ਤੇਰਾ ਅਹਿਸਾਨ ਮਾਰ ਦੇਵੇਗਾ ਮੈਨੂੰ
ਹੱਕ ਦੀ ਕਮਾਈ ਨਾਲ ਖਰੀਦੀ ਚੀਜ਼ ਜ਼ਿਆਦਾ ਖੁਸ਼ੀ ਦਿੰਦੀ ਹੈ
ਕਿਸੇ ਤੋਂ ਲੈਕੇ ਤਾਂ ਅਹਿਸਾਨ ਹੋ ਜਾਂਦਾ ਹੈ
ਅਹਿਸਾਨ ਉਹ ਕਿਸੇ ਦਾ ਵੀ ਨਹੀਂ ਰੱਖਦੀ ਮੇਰਾ ਵੀ ਚੁਕਾ ਦਿੱਤਾ
ਜਿੰਨਾਂ ਖਾਧਾ ਸੀ ਨਮਕ ਮੇਰਾ ਮੇਰੇ ਜ਼ਖਮਾਂ ਤੇ ਪਾ ਦਿੱਤਾ
ਕੋਈ ਵੀ ਰਾਹ ਮੇਰੇ ਤੁਰਨ ਲਈ ਅਸਾਨ ਨਾਂ ਕਰੀ
ਮੈਂ ਆਪੇ ਸਾਂਭ ਲਊਂ ਖੁਦ ਨੂੰ ਰੱਬਾ ਤੂੰ ਅਹਿਸਾਨ ਨਾਂ ਕਰੀਂ
ਸ਼ੁਕਰੀਆ ਰੱਬਾ ਤੇਰੇ ਅਹਿਸਾਨ ਦਾ
ਦਿਲ ਵੀ ਦਿੱਤਾ ਤੇ ਦਰਦ ਵੀ
ਮੁਸੀਬਤ ਵਿਚ ਜੇ ਮਦਦ ਮੰਗਿਓ ਤਾਂ ਸੋਚ ਕੇ ਮੰਗਿਓ
ਕਿਉਂਕਿ ਮੁਸੀਬਤ ਕੁੱਝ ਸਮੇਂ ਦੀ ਹੁੰਦੀ ਹੈ ਤੇ ਅਹਿਸਾਨ ਜ਼ਿੰਦਗੀ ਭਰ ਦਾ
ਮੁਸ਼ਕਿਲ ਹਾਲਾਤਾਂ ਵਿਚ ਮਦਦ ਲਵੋ ਅਹਿਸਾਨ ਨਹੀਂ
ਕਿਉਕਿ ਅਕਸਰ ਅਹਿਸਾਨ ਕਰਨ ਵਾਲੇ ਅਹਿਸਾਨ ਜਤਾਉਣ ਲੱਗਦੇ ਹਨ
ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ
ਯਾਰ ਵੀ ਬੜੇ ਆ ਪਰ ਕਦੀ ਮਾਨ ਨਹੀਂ ਕੀਤਾ
ਕੰਮ ਬਥੇਰਿਆ ਦੇ ਕਢੇ ਆ ਪਰ ਕਦੇ ਅਹਿਸਾਨ ਨਹੀਂ ਕੀਤਾ
ਕੁਝ ਲੋਕ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ
ਅਸੀ ਕੀ ਨੀ ਕਿੱਤਾ ਤੇਰੇ ਲਈ ਫਿਰ ਸਾਰੀ ਉਮਰ ਜਤਾਉਂਦੇ ਨੇ
ਪੰਜਾਬੀ song ਸਟੇਟਸ,punjabi sad and love song status,punjabi song status for girls,punjabi song status for boys,punjabi song status for whatsapp
ਕੁੱਝ ਸੋਹਣੀਆ ਹੀਰਾਂ ਤੋਂ ਮਿਰਜ਼ੇ ਦਿਆਂ ਤੀਰਾਂ ਤੋਂ
ਲੁੱਟੇ ਹੋਏ ਅੱਖੀਆਂ ਦੇ ਨੀ ਹਾਰੇ ਤਕਦੀਰਾਂ ਤੋਂ
ਬੜਾ ਮੁਸ਼ਕਿਲ ਹੈ ਨਿੱਭ ਜਾਣਾ ਇਹ ਤੂੰ ਇਕਰਾਰ ਨਾਂ ਕਰ ਲਈ
ਇਹ ਅੱਖੀਆਂ ਦੋ ਹੀ ਚੰਗੀਆਂ ਨੇ ਇਹਨਾਂ ਨੂੰ ਚਾਰ ਨਾਂ ਕਰ ਲਈ
ਤੇਰੀ ਉਮਰ ਨਿਆਣੀ ਏ ਅਜੇ ਅੱਲੜ੍ਹ ਜਵਾਨੀਂ ਏ
ਇਸ਼ਕੇ ਦੇ ਰਾਹਵਾਂ ਤੋਂ ਨੀਂ ਅਜੇ ਤੂੰ ਅਣਜਾਣੀ ਏਂ
ਕਿਸੇ ਪੰਛੀ ਤੇ ਪਰਦੇਸੀ ਦਾ ਤੂੰ ਇਤਬਾਰ ਨਾਂ ਕਰ ਲਈਂ
ਇਹ ਅੱਖੀਆਂ ਦੋ ਹੀ ਚੰਗੀਆਂ ਨੇ ਇਹਨਾਂ ਨੂੰ ਚਾਰ ਨਾਂ ਕਰ ਲਈ
ਜ਼ੇ ਅੱਗ ਲਾਇਆਂ ਹੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ
ਜ਼ੇ ਪਾਣੀਆਂ ਦੇ ਨਾਲ ਹੜਨੀ ਸੀ ਤੇਰੀ ਫੋਟੋ ਨਾਲ ਹੜ ਜਾਣੀ ਸੀ
ਤੇਰੇ ਸਾਰੇ ਵਾਅਦੇ ਟੁੱਟ ਗਏ ਨੇਂ ਸਾਡੀ ਆਸ ਦਾ ਟੁੱਟਣਾਂ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ
ਕੀਤਾ ਏ ਹਾਲਾਤਾਂ ਭਾਵੇਂ ਸਾਨੂੰ ਵੱਖ ਵੱਖ ਨੀਂ
ਮਿੱਟ ਜਾਣੀਆਂ ਨੇਂ ਭਾਂਵੇਂ ਦੂਰੀਆਂ ਨੇਂ ਲੱਖ ਨੀ
ਲਿੱਖਣ ਵਾਲਾ ਲੇਖ ਅਸਾਂ ਦੇ ਇੰਨੇ ਮਾੜ੍ਹੇ ਵੀ ਨ੍ਹੀ ਲਿੱਖ ਸਕਦਾ
ਮੇਰੇ ਹੱਥਾਂ ਦੀਆਂ ਲਕੀਰਾਂ ਚੋਂ ਤੇਰਾ ਨਾਂ ਨੀ ਮਿੱਟ ਸਕਦਾ
ਤੁਝ ਬਿਨ ਜੀਣਾ ਭੀ ਕਿਆ ਜੀਣਾ ਤੇਰੀ ਚੌਖਟ ਮੇਰਾ ਮਦੀਨਾ
ਕਹੀਂ ਔਰ ਨਾਂ ਸੱਜਦਾ ਗਵਾਰਾ ਅਸੀਂ ਤਾਂ ਤੈਨੂੰ ਰੱਬ ਮੰਨਿਆਂ
ਆਪਣੇ ਤਨ ਕੀ ਰਾਖ ਉਡਾਈ
ਤਬ ਯੇ ਇਸ਼ਕ ਕੀ ਮੰਜਿਲ ਪਾਈ
ਜ਼ਿੰਦਗੀ ਦਾ ਸੁੱਖ ਦੁੱਖ ਜੋ ਵੀ ਮੇਰੇ ਨਾਂ ਕਰਵਾ
ਉਹ ਵੀ ਮੈਂ ਤਾਂ ਨਾਲ ਤੇਰੇ ਸਹਿਣਾਂ
ਚੰਨਾਂ ਵੇ ਗੱਲ ਸੁਣ ਮੇਰੀ ਵੇ ਮੈਂ ਤਾਂ ਹੋ ਗਈ ਤੇਰੀ
ਤੈਨੂੰ ਰੱਬ ਮੰਨਿਆ
ਤੂੰ ਏ ਦਿਲ ਵਿੱਚ ਮੇਰੇ ਜ਼ਿੰਦਗੀ ਨਾਂ ਏ ਤੇਰੇ
ਤੈਨੂੰ ਸੱਭ ਮੰਨਿਆਂ
ਦਿੱਲ ਮੇਰਾ ਵੀ ਕਰਦਾ ਤੈਨੂੰ ਛੱਡ ਦਾਂ
ਪਰ ਤੇਰੀ ਆਦਤ ਪੈ ਗਈ ਆ
ਸੋਹਣਿਆਂ ਵੇ ਤੇਰੇ ਦਿਲ ਵਿੱਚ ਰਹਿਣ ਨੂੰ ਦਿਲ ਕਰਦਾ
ਪਰ ਕੀ ਕਰਾਂ ਜੱਟੀ ਤੇਰੇ ਮੇਚ ਨਹੀਂ
ਵੇ ਜਿੰਨੀ ਥਾਂ ਵਿੱਚ ਤੇਰੇ ਡੈਡ ਦੀ ਉੱਚੀ ਹਵੇਲੀ ਏ
ਮੇਰੇ ਬਾਪੂ ਜੀ ਦਾ ਉੱਨੀ ਥਾਂ ਵਿੱਚ ਖੇਤ ਨਹੀਂ
ਤੈਨੂੰ ਕਿੱਦਾਂ ਮੈਂ ਲਿਖਵਾਵਾਂ ਵਿੱਚ ਨਸੀਬਾਂ ਦੇ
ਸੱਭ ਟੁੱਟ ਜਾਂਦੇ ਨੇਂ ਆਖਿਰ ਖ਼ਵਾਬ ਗਰੀਬਾਂ ਦੇ
ਗੱਲ ਤੇਰਿਆਂ ਮੁਕਾਇਆਂ ਸੱਚੀ ਮੁੱਕ ਜਾਣੀ ਆ
ਆਕੇ ਵੇਖ ਲੈ ਨਬਜ਼ ਮੇਰੀ ਰੁੱਕ ਜਾਣੀ ਆ
ਸਾਡਾ ਪਿਆਰ ਕਾਂਤੋ ਤੇਰੇ ਲਈ ਤਮਾਸ਼ਾ ਹੋ ਗਿਆ
ਸਾਡੀ ਜਾਨ ਤੇ ਬਣੀ ਏ ਤੇਰਾ ਹਾਸਾ ਹੋ ਗਿਆ
ਤੂੰ ਤਾਂ ਭੁੱਲ ਜਾ ਬੇਸ਼ੱਕ ਤੇਰਾ ਬਣਦਾ ਏ ਹੱਕ
ਅਸੀਂ ਲੱਗੀਆਂ ਨਿਭਾਉਣ ਦਾ ਕਿੱਤਾ ਏ ਕਰਾਰ
ਸਾਡੀ ਗੱਲ ਹੋਰ ਅਸੀਂ ਕਿੱਤਾ ਏ ਪਿਆਰ
ਗੱਲ ਤੇਰੀ ਵਿੱਚ ਦਮ ਨਾਂ ਕੋਈ ਵਿਛੜਨ ਦਾ ਤੈਨੂੰ ਗਮ ਨਾਂ ਕੋਈ
ਮੈਂ ਪੜ੍ਹ ਲਿਆ ਤੇਰਾ ਚਿਹਰਾ ਤੂੰ ਦਿੱਲ ਚੋਂ ਕੱਢਣਾ ਚਾਹੁੰਨੀ ਏ
ਕੋਈ ਚੱਜ਼ ਦਾ ਲੱਭ ਬਹਾਨਾਂ ਜ਼ੇ ਸਾਨੂੰ ਛੱਡਣਾਂ ਚਾਹੁੰਨੀ ਏ
ਤੈਨੂੰ ਚੰਨ ਕਹਾਂ ਅੜੀਏ ਜਾਂ ਆਫ਼ਤਾਬ ਕੋਈ
ਤੂੰ ਫੁੱਲਾਂ ਤੋਂ ਕੋਮਲ ਸ਼ਾਇਰ ਦਾ ਖ਼ੁਆਬ ਕੋਈ
ਤੈਨੂੰ ਦਾਵਤ ਦੇਈਏ ਨੀਂ ਜ਼ਿੰਦਗੀ ਵਿੱਚ ਆਵਣ ਦੀ
ਜ਼ਿੱਦ ਕਰੀਂ ਜਾਣ ਅੱਖੀਆਂ ਤੈਨੂੰ ਦੇਖੀ ਜਾਵਣ ਦੀ
ਹੋਇਆ ਕੀ ਜ਼ੇ ਅਸੀਂ ਅੱਜ ਹੋ ਗਏ ਬੇਗਾਨੇ ਨੀਂ
ਅੱਜ ਨਹੀਂ ਤਾਂ ਕੱਲ੍ਹ ਸਾਡੀ ਹੁੰਦੀ ਸੀ ਰਕਾਨੇਂ ਨੀਂ
ਵਫ਼ਾ ਸਾਡੀ ਦਾ ਤੂੰ ਮੁੱਲ ਕੌਡੀ ਵੀ ਨਾ ਪਾਇਆ
ਕਿਹਦੇ ਸਿੱਕਿਆਂ ਦਾ ਚੱਲ ਗਿਆ ਜ਼ੋਰ ਦੱਸ ਜਾ
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ
ਰੱਬ ਸਾਡੇ ਜਿਹੇ ਬਣਾਏਂ ਕਿੰਨੇ ਹੋਰ ਦੱਸ ਜਾ
ਕਰ ਕਰ ਵਾਦੇ ਆਪੇ ਵਹਦਿਆਂ ਤੋਂ ਮੁੱਕਰੀ ਦੱਸ ਕਿਹੜੀ ਸਜ਼ਾ ਤੈਨੂੰ ਲਾਈਏ ਵੈਰਨੇ
ਭੁੱਲ ਗਈ ਏਂ ਢੰਗ ਕਿਵੇਂ ਸਾਨੂੰ ਵੀ ਤਾਂ ਦੱਸਜਾ ਯਾਦ ਕਿਵੇਂ ਦਿੱਲ ਚੋਂ ਭੁਲਾਈਏ ਵੈਰਨੇ
ਅਸੀਂ ਤਾਂ ਮੌਜ਼ੂਦ ਖੜ੍ਹੇ ਆਪਣੀ ਥਾਵਾਂ ਤੇ ਕਿਹਦਾ ਪੈ ਗਿਆ ਪਿਆਰ ਕਮਜ਼ੋਰ ਦੱਸ ਜਾ
ਸਾਡੀ ਜ਼ਿੰਦਗੀ ‘ਚ ਖ਼ਾਸ ਤੇਰੀ ਥਾਂ ਸੋਚੀਂ ਨਾਂ ਤੈਨੂੰ ਦਿਲੋਂ ਕੱਢ ਤਾ
ਲੋਕੀ ਹੰਝੂਆਂ ਚੋਂ ਪੜ੍ਹ ਲੈਂਦੇ ਨਾਂ ਇਸੇ ਲਈ ਅਸੀਂ ਰੋਣਾ ਛੱਡ ਤਾਂ
sad punjabi status 2 lines in punjabi,punjabi sad status for boys, punjabi sad status for girls, punjabi sad status 2 lines for whatsapp,punjabi sad shayeri
ਉਂਝ ਜਿੰਮੇਵਾਰੀਆਂ ਸਾਰੀਆਂ ਸਾਂਭ ਲੈਂਦਾ ਹਾਂ ਮੈਂ
ਪਰ ਕਦੇ-ਕਦੇ ਆਪਣਾ ਆਪ ਹੀ ਨੀ ਸਾਂਭਿਆ ਜਾਂਦਾ
ਫਰਕ਼ ਤਾਂ ਜਰੂਰ ਪਿਆ !
ਅੱਜ ਕੱਲ ਮੈਂ ਓਹਨੂੰ, ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ
ਵਾਪਸ ਲੈ ਆਇਆ ਡਾਕਿਆ ਚਿੱਠੀ ਮੇਰੀ
ਕਹਿੰਦਾ ਪਤਾ ਤਾਂ ਉਹੀ ਆ ਲੋਕ ਬਦਲ ਗਏ
ਨਾ ਉਹ ਮਿਲਦੀ ਏ ਨਾ ਮੈਂ ਰੁਕਦਾ ਹਾਂ
ਪਤਾ ਨਹੀਂ ਰਾਸਤਾ ਗਲਤ ਆ ਜਾਂ ਮੰਜ਼ਿਲ
ਉਹਦੇ ਝੂਠ ਤੱਕ ਕਬੂਲ ਹੋਏ
ਸਾਡੇ ਅਹਿਸਾਸ ਵੀ ਕਿਸੇ ਨੂੰ ਸਮਝ ਨਹੀਂ ਆਏ
ਅਸੀਂ ਓ ਰਿਸ਼ਤੇ ਵੀ ਨਿਭਾਏ
ਜਿੱਥੇ ਨਾ ਮਿਲਣਾ ਪਹਿਲੀ ਸ਼ਰਤ ਸੀ
ਬਹੁਤੀਆਂ ਫ਼ਿਕਰਾਂ ਵੀ
ਚਿਹਰੇ ਦੇ ਹਾਸੇ ਖੋ ਲੈਂਦੀਆਂ ਨੇ
ਦਿਲ ਲੱਗੇ ਚਾਹੇ ਨਾ ਲੱਗੇ
ਪਰ ਹੁਣ ਕਿਸੇ ਨਾਲ ਨਹੀਂ ਲਗਾਉਣਾ
ਹਵਾ ਵਰਗੀ ਤੋਂ ਵਫਾ ਦੀ ਉਮੀਦ ਕਰ ਬੈਠਾ
ਫਿਰ ਤੂਫ਼ਾਨ ਆਇਆ ਤੇ ਰਾਸਤਾ ਬਦਲ ਗਈ
ਹਰ ਇੱਕ ਨਾਲ ਥੋੜਾ ਕੀਤੀਆਂ
ਜੋ ਗੱਲਾਂ ਤੇਰੇ ਨਾਲ ਸੀ
ਵਕਤ ਬਹੁਤ ਕੁੱਝ ਖੋਹ ਲੈਂਦਾ
ਮੇਰੀ ਤਾਂ ਸਿਰਫ ਮੁਸਕੁਰਾਹਟ ਹੀ ਸੀ
ਵਿਛੋੜਾ,ਦੂਰੀ,ਦੁੱਖ,ਦਰਦ ਹੱਸ ਹੱਸ ਜ਼ਰੀਏ
ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ
ਬਸ ਗਲਤਫਹਿਮੀ ‘ਚ ਟੁੱਟ ਗਿਆ ਉਹ ਰਿਸ਼ਤਾ ਸਾਡਾ
ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ
ਤੂੰ ਮਿਲਿਆ, ਚੰਗਾ ਹੋਇਆ
ਜੇ ਤੂੰ ਨਾ ਮਿਲਦਾ ਤਾਂ ਜਿਆਦਾ ਚੰਗਾ ਹੁੰਦਾ
ਜਾਣੇ ਅਣਜਾਣੇ ਵਿਚ
ਬੜੇ ਹੀ ਸਸਤੇ ਕਰ ਛੱਡਿਆ ਅਸੀਂ ਆਪਣੇ ਆਪ ਨੂੰ
ਬਹੁਤ ਬੁਰਾ ਲੱਗਦਾ
ਜਦੋਂ ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ
ਜੇ ਮੈਨੂੰ ਮੌਕਾ ਵੀ ਮਿਲਦਾ ਨਾ
ਮੈਂ ਤਾਂ ਵੀ ਤੇਰਾ ਦਿੱਲ ਨਾ ਤੋੜਦੀ
ਜਿਹਨਾਂ ਦੇ ਨੰਬਰ ਤੇ ਨਾਮ ਸੁਕੂਨ ਲਿਖਿਆ ਹੋਵੇ
ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ
ਅਕਸਰ ਓਹੀ ਦੀਵੇ ਹੱਥ ਸਾੜ ਦਿੰਦੇ ਨੇ
ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ
ਤੁਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ
ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ
ਦਿਲ ਪੰਜਾਬੀ ਸਟੇਟਸ,punjabi status,heart status in punjabi,punjabi status for girls,punjabi status for boys,punjabi status for whatsapp
ਚਲਾਕ ਦਿਲਾਂ ਵਾਲੇ ਸਾਡੇ ਉੱਤੇ ਹੱਸਦੇ ਨੇ
ਚੁੱਪ ਰਹਿਨੇ ਆਂ ਤੇ ਲੋਕੀ ਮਾੜਾ ਦੱਸਦੇ ਨੇ
ਮੂੰਹ ਚੋਂ ਨਿਕਲੇ ਬੋਲ ਕਦੇ ਵੀ ਮੁੜਦੇ ਨਹੀਂ ਹੁੰਦੇ
ਦਿਲ ਤੋਂ ਉੱਤਰੇ ਲੋਕ ਦੁਬਾਰਾ ਜੁੜਦੇ ਨਹੀਂ ਹੁੰਦੇ
ਦਿਲ ਦੁਖਾ ਦੇਣ ਇਹ ਸੀਨੇ ਤੇ ਵੱਜਦੇ ਨੇ
ਚੁੱਪ ਰਹਿਣਾ ਸਿੱਖ ਦਿਲਾ ਬੋਲ ਭਾਰੇ ਲਗਦੇ ਨੇ
ਅੱਖਰਾਂ ਵਿੱਚ ਲਿਖਕੇ ਤੈਨੂੰ ਤੱਕਦਾ ਰਹਿੰਨਾ ਮੈਂ
ਦਿਲ ਵਿੱਚ ਦੱਬੇ ਜੋ ਜਜ਼ਬਾਤ ਮੇਰੇ
ਤੈਨੂੰ ਕਲਮ ਰਾਹੀ ਕਹਿੰਦਾ ਰਹਿੰਨਾ ਮੈਂ
ਦਿਲ ਨੀ ਲੱਗਦਾ ਸੱਜਣਾ ਵੇ
ਬੀਤੇ ਪਲ ਯਾਦ ਕਰ ਮੈਂ ਰੋਵਾਂ
ਪੇਸ਼ ਆਵੇ ਤੂੰ ਏਦਾ ਨਾਲ ਮੇਰੇ
ਜਿਵੇਂ ਮੈਂ ਕੋਈ ਤੇਰਾ ਦੁਸ਼ਮਨ ਹੋਵਾ
ਤੇਰੇ ਖਿਆਲਾਂ ‘ਚ ਸੁਰਤ ਹੈ ਕੈਦ ਮੇਰੀ
ਮੇਰੇ ਨੈਣਾਂ ‘ਚ ਬੰਦ ਏ ਮੁੱਖ ਤੇਰਾ
ਮੇਰੀ ਰਗ-ਰਗ ‘ਚ ਤੇਰਾ ਨਾਮ ਵੱਸ ਗਿਆ
ਤੇਰੀ ਮੁਹੱਬਤ ਦੀ ਕੈਦ ‘ਚ ਦਿਲ ਮੇਰਾ
ਮੁਹੱਬਤ ਕਿਵੇਂ ਕੀਤੀ ਜਾਂਦੀ ਹੈ ਇਹ ਮੈਨੂੰ ਨਹੀਂ ਪਤਾ
ਮੈਂ ਤਾਂ ਪੂਰੀ ਜ਼ਿੰਦਗੀ ਸਿਰਫ ਇਕ ਯਾਦ ਵਿੱਚ ਫਨਾਹ ਕਰਨੀ ਹੈ
ਏਹੀ ਮੇਰੇ ਦਿਲ ਦੀ ਸਜ਼ਾ
ਇਸ਼ਕ ਦੇ ਰਾਹ ਬੜੇ ਅਵੱਲੇ ਨੇ
ਇਥੇ ਦੀਵੇ ਹੰਝੂਆਂ ਦੇ ਬਾਲੇ ਜਾਂਦੇ ਨੇ
ਤੇ ਅੱਗ ਦਿਲ ਦੀਆਂ ਵੱਟੀਆਂ ਤੇ ਲਾਈ ਜਾਂਦੀ ਹੈ
ਦਿਲ ਲਾਉਣਾ ਤਾਂ ਫਿਰ ਵੀ ਅਜੇ ਸੌਖੀ ਗੱਲ ਹੈ
ਪਰ ਵਾਅਦੇ ਨਿਭਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ
ਇਹ ਦਿਲ ਤਾਂ ਉਸ ਪੰਛੀ ਦੀ ਉਡੀਕ ਕਰਦਾ
ਜੋ ਆਲ੍ਹਣਾ ਤਾਂ ਪਾ ਗਿਆ ਪਰ ਰਹਿਣਾ ਭੁੱਲ ਗਿਆ
ਗਲ ਦਿਲ ਤੇ ਲੱਗੀ ਏ
ਦੁਖ ਏਹੋ ਮਾਰਦਾ ਨੀ
ਪਾਣੀ ਪੱਤਣਾ ਤੋਂ ਲੰਘਿਆ ਮੁੜ ਕੇ ਨਹੀਂ ਆਉਣਾ
ਦਿਲਾ ਮੇਰਿਆ ਤੂੰ ਉਹਨੂੰ ਭੁੱਲ ਜਾ ਉਹਨੇ ਵਾਪਸ ਨਹੀਂ ਆਉਣਾ
ਕੀਤਾ ਸੱਚੇ ਦਿਲੋਂ ਤੈਨੂੰ ਪਿਆਰ
ਬੱਸ ਐਨੀ ਗਲਤੀ ਸੀ ਮੇਰੀ
ਭਾਂਵੇ ਦਿਲ ਦੇ ਅੰਬਰ ਵਿੱਚ ਉਹ ਸਿਮਟ ਕੇ ਰਹਿ ਨਾ ਸਕੀ
ਪਰ ਮੇਰੀਆਂ ਯਾਦਾਂ ਤੋਂ ਉਹ ਦੂਰ ਰਹਿ ਨਾ ਸਕੀ
ਉਠੂ ਚੀਸ ਦਿਲ ਵਿੱਚ ਹੋਵੇਗਾ ਫਿਕਰ ਡਾਹਢਾ
ਜਦੋਂ ਕੋਈ ਤੇਰੇ ਕੋਲ ਕਰੇਗਾ ਜ਼ਿਕਰ ਸਾਡਾ
ਸਾਡੇ ਦਿਲ ਦੀ ਅਮੀਰੀ ਉਹਨੂੰ ਦਿਖੀ ਨੀ
ਲੋਕਾਂ ਦੇ ਦਿਖਾਵੇ ਨੇ ਉਹਨੂੰ ਮੋਹ ਲਿਆ
ਅਸੀਂ ਨੀ ਚੇਤੇ ਹੋਣਾ ਉਹਨਾ ਸੂਰਤਾਂ ਨੂੰ
ਸਾਡੇ ਦਿਲ ਵਿੱਚ ਜੋ ਅਜੇ ਵੀ ਧੜਕਦੀਆਂ ਨੇ
ਫੁੱਲਾਂ ਤੇ ਦਿਲਾਂ ਦੀ ਇਕੋ ਜੇਹੀ ਏ ਕਹਾਣੀ
ਕੋਈ ਫੁੱਲ ਤੋੜ ਦੇਵੇ ਕੋਈ ਦਿਲ ਤੋੜ ਦੇਵੇ
ਇਸ ਦਿਲ ਨੇ ਕਦੇ ਵੀ ਕਿਸੇ ਦਾ ਬੁਰਾ ਨੀ ਚਾਹਿਆ
ਇਹ ਗੱਲ ਹੋਰ ਕਿ ਸਾਨੂੰ ਸਾਬਿਤ ਕਰਨਾ ਨੀ ਆਇਆ
ਛੱਡ ਦਿਲਾ ਮੇਰਿਆ ਦਿਲ ਦੇ ਕੇ ਰੋਗ ਲਵਾ ਲਵੇਗਾਂ
ਐਵੇਂ ਬੇਕਦਰੇ ਲੋਕਾਂ ਪਿੱਛੇ ਕਦਰ ਗਵਾ ਲਵੇਂਗਾ
ਮੇਹਨਤ ਪੰਜਾਬੀ ਸਟੇਟਸ,sad status punjabi,punjabi status for boys,punjabi status for girls,punjabi status for whatsapp
ਮੇਰੀ ਮੇਹਨਤ ਜਾਰੀ ਏ
ਇਹ ਤੇਰੀ ਰਹਿਮਤ ਸਾਰੀ ਏ
ਕਿਸਮਤ ਤੇ ਨਹੀਂ ਮੇਹਨਤ ਤੇ ਵਿਸ਼ਵਾਸ ਰੱਖ
ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ
ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਐਵੇਂ ਨਹੀਂ ਉਂਗਲਾਂ ਬਣਾਈਆਂ ਰੱਬ ਨੇ
ਉਸ ਪਰਮਾਤਮਾ ਨੇ ਵੀ ਕਿਸਮਤ ਤੋਂ ਪਹਿਲਾਂ ਮੇਹਨਤ ਕਰਨਾ ਜਰੂਰੀ ਦੱਸਿਆ
ਜਦੋਂ ਟੁੱਟਣ ਲੱਗੇ ਹੋਂਸਲਾ ਤਾਂ ਏਨਾ ਯਾਦ ਰੱਖਣਾ
ਕਿ ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ
ਮੇਹਨਤ ਨਾਲ ਗੁੱਡਣਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ
ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨਹੀਂ ਪੂਰੇ ਹੁੰਦੇ
ਸਭ ਤੋਂ ਔਖਾ ਰਸਤਾ ਉਹ ਹੈ ਜੋ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ
ਅਸਲ ਵਿਚ ਓਹੀ ਰਸਤਾ ਜਿੰਦਗੀ ਵਿਚ ਤੁਹਾਨੂੰ ਮਜਬੂਤ ਬਣਾਉਂਦਾ ਹੈ
ਜਿੰਨਾਂ ਨੇ ਤੁਹਾਡੀ ਮੇਹਨਤ ਦੇਖੀ ਹੈ ਓਹੀ ਤੁਹਾਡੀ ਕਾਮਯਾਬੀ ਦੀ ਕੀਮਤ ਜਾਣਦੇ ਨੇ
ਬਾਕੀਆਂ ਲਈ ਤਾਂ ਤੁਸੀਂ ਸਿਰਫ ਇੱਕ ਖੁਸ਼ਕਿਸਮਤ ਹੋ
ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ
ਜੇ ਅੱਜ ਹਨੇਰੀ ਤੇਰੀ ਵੱਗਦੀ ਕੱਲ ਦਾ ਤੂਫਾਨ ਸਾਡਾ ਹੋਵੇਗਾ
ਜੋਸ਼ ਵੀ ਬੜਾ ਤੇ ਹੌਸਲੇ ਵੀ ਖ਼ਰੇ ਨੇ
ਅਸੀਂ ਇੱਦਾਂ ਨਹੀਂਉ ਹਾਰਦੇ ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ
ਮੇਹਨਤ ਇੰਨੀ ਜਿਆਦਾ ਕਰੋ ਕਿ ਰੱਬ ਵੀ ਕਹੇ
ਇਹਦੀ ਕਿਸਮਤ ਵਿਚ ਕੀ ਲਿਖਿਆ ਸੀ ਤੇ ਇਹਨੇ ਕੀ ਲਿਖਵਾ ਲਿਆ
ਜੇ ਜਿੰਦਗੀ ਦੇ ਸਾਰੇ ਫੈਸਲੇ ਕਿਸਮਤ ਤੇ ਛੱਡੇ ਜਾਣ
ਤਾਂ ਕਿਸਮਤ ਕਿਸੇ ਪਾਸੇ ਜੋਗਾ ਨਹੀਂ ਛੱਡਦੀ
ਹੱਥਾਂ ਦੀਆਂ ਲਕੀਰਾ ਸਿਰਫ਼ ਸਜਾਵਟ ਬਿਆਨ ਕਰਦੀਆਂ ਹਨ
ਜੇ ਕਿਸਮਤ ਪਤਾ ਹੁੰਦੀ ਤਾਂ ਮੇਹਨਤ ਕੌਣ ਕਰਦਾ
ਕੰਡਿਆਂ ਤੇ ਵੀ ਤੁਰਨਾ ਪੈ ਜਾਏ ਤਾਂ ਕਦੇ ਕਰੀਏ ਪਰਵਾਹ ਨਾ
ਮੁੱਲ ਮੇਹਨਤ ਦਾ ਪੈ ਹੀ ਜਾਂਦਾ ਕਦੇ ਛੱਡੀਏ ਰਾਹ ਨਾ
ਕੋਈ ਵੀ ਚੀਜ਼ ਬਿਨਾਂ ਮੇਹਨਤ ਦੇ ਨਹੀਂ ਮਿਲਦੀ
ਸੋ ਮੇਹਨਤ ਕਰਨ ਤੋਂ ਕਦੇ ਵੀ ਪਿੱਛੇ ਨਾ ਹਟੋ
ਨਤੀਜਿਆਂ ਦਾ ਕੱਦ
ਸਦਾ ਮੇਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ
ਹਰ ਦਿਨ ਕਿੱਤੀ ਥੋੜੀ-ਥੋੜੀ ਮੇਹਨਤ
ਵੱਡੇ ਨਤੀਜੇ ਲੈਕੇ ਆਉਂਦੀ ਹੈ
ਜ਼ਿੰਦਗੀ ਮੁਸ਼ਕਿਲ ਹੈ ਹਰ ਮੋੜ ਤੇ
ਪਰ ਕਾਮਯਾਬੀ ਮਿਲ ਹੀ ਜਾਂਦੀ ਮੇਹਨਤ ਦੇ ਜ਼ੋਰ ਤੇ
ਮੇਹਨਤ ਦਾ ਫਲ ਤੇ ਮੁਸੀਬਤ ਦਾ ਹਲ
ਦੇਰ ਨਾਲ ਹੀ ਸਹੀ ਪਰ ਮਿਲਦਾ ਜ਼ਰੂਰ ਹੈ
ਮੇਹਨਤ ਪੌੜੀਆਂ ਵਾਂਗ ਹੁੰਦੀ ਹੈ ਤੇ ਕਿਸਮਤ ਲਿਫਟ ਦੀ ਤਰਾਂ
ਲਿਫਟ ਕਦੇ ਵੀ ਬੰਦ ਹੋ ਸਕਦੀ ਹੈ ਪਰ ਪੌੜੀਆਂ ਹਮੇਸ਼ਾਂ ਉਚਾਈ ਤੱਕ ਲੈਕੇ ਜਾਂਦੀਆਂ ਹਨ
ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ
ਹਰ ਕੰਮ ਲਈ ਮੇਹਨਤ ਜ਼ਰੂਰੀ ਹੁੰਦੀ ਹੈ
ਸੂਫੀ ਪੰਜਾਬੀ ਸ਼ਾਇਰੀ,ਪੰਜਾਬੀ ਸ਼ਾਇਰੀ,ਪੰਜਾਬੀ ਰੂਹਾਨੀ ਸ਼ਾਇਰੀ,punjabi heart tuching status,punjabi status for whatsapp ,heart tuching soofi shayeri for girls/boys
ਠਾਕੁਰ ਦੁਆਰੇ ਠੱਗ ਬਸੇਂ, ਭਾਈ ਦਵਾਰ ਮਸੀਤ,
ਹਰਿ ਕੇ ਦਵਾਰੇ ਭਿੱਖ ਬਸੇਂ,ਹਮਰੀ ਇਹ ਪਰਤੀਤ ।
ਨਾ ਧੁੱਪ ਰਹਿਣੀ ਨਾ ਛਾਂ ਬੰਦਿਆ,ਨਾ ਪਿਓ ਰਹਿਣਾ ਨਾ ਮਾਂ ਬੰਦਿਆ,
ਹਰ ਸ਼ੈ ਨੇ ਆਖਿਰ ਮੁੱਕ ਜਾਣਾ,ਇੱਕ ਰਹਿਣਾ ਰੱਬ ਦਾ ਨਾਂ ਬੰਦਿਆ ।
ਯਾਰ ਦੇ ਕਦਮੀ ਬੈਠੇ ਉਨੇ ਤਖਤ ਬਿਠਾ ਛੱਡਿਆ,
ਆਖਰੀ ਸਾਹ ਵੀ ਆਪਣਾ ਉਹਦੇ ਨਾ ਕਰਵਾ ਛੱਡਿਆ,
ਹੀਰ ਨੂੰ ਰਾਂਝਾ, ਰਾਂਝੇ ਤਾਂ ਹੀ ਹੀਰ ਬਣਾ ਛੱਡਿਆ,
ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!
ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ,
ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ ।
ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ,
ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ ।
ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ,
ਨਾ ਕੋਈ ਸਾਡੀ ਕਦਰ (ਜ਼ਾਤ) ਪਛਾਣੇ, ਨਾ ਕੋਈ ਸਾਨੂੰ ਮੰਨੇ ।
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,
ਆਓ ਸਈਓ ਰਲ ਦਿਉ ਨੀ ਵਧਾਈ,ਮੈਂ ਵਰ ਪਾਇਆ ਰਾਂਝਾ ਮਾਹੀ।
ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜਿਚਰ ਦਿਲੋਂ ਨਾ ਆਪ ਮੁਕਾਈਏ,
ਗੰਗਾ ਗਿਆਂ ਗੱਲ ਮੁਕਦੀ ਨਾਹੀਂ, ਭਾਵੇਂ ਸੌ ਸੌ ਗ਼ੋਤੇ ਲਾਈਏ,
ਗਇਆ ਗਇਆਂ ਗੱਲ ਮੁਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ,
ਬੁਲ੍ਹਾ ਸ਼ਾਹ ਗੱਲ ਮੁਕਦੀ ਤਾਹੀਂ, ਜਦ ਮੈਂ ਨੂੰ ਖੜੇ ਲੁਟਾਈਏ।
ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ,
ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ,
ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ,
ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ,
ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ,
ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ ਰੇ ।
ਬੁੱਲ੍ਹੇ ਸ਼ਾਹ ਏਥੇ ਸਭ ਮੁਸਾਫਿਰ, ਕਿਸੇ ਨਾ ਏਥੇ ਰਹਿਣਾ,
ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ ।
ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,
ਜੇਕਰ ਲਾਈਏ ਯਾਰੀ ਬੁੱਲ੍ਹਿਆ, ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ।
ਆ ਜਾ ਬੁੱਲ੍ਹਿਆ ਚਰਖਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ,
ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾ ਲਾ ਕੇ ਧੂਣੀ ਨੂੰ ।
ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ,
ਆਪਣੇ ਅੰਦਰ ਝਾਕ ਕੇ ਦੇਖਿਆ, ਮੈਂ ਤੋਂ ਬੁਰਾ ਨਾ ਕੋਈ ।
ਚਾਦਰ ਮੈਲੀ ਤੇ ਸਾਬੁਣ ਥੋੜਾ, ਬੈਠ ਕਿਨਾਰੇ ਧੋਵੇਂਗਾ,
ਦਾਗ ਨੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫੇਰ ਰੋਵੇਂਗਾ ।
ਫੱਕਰ ਕਾਹਦਾ ਜੋ ਫਿਕਰ ਵਿੱਚ ਰਹੇ ਹਰਦਮ,
ਪਹਿਨੇ ਰੇਸ਼ਮੀ ਕੱਪੜੇ ਉਹ ਫਕੀਰ ਕਾਹਦਾ,
ਸਾਧ ਕਾਹਦਾ ਜੇ ਸਾਧਨਾ ਨਹੀ ਕੀਤੀ,
ਭੁੱਖਾ ਮਰੇ ਜੋ ਦੱਸੋ ਅਮੀਰ ਕਾਹਦਾ,
ਕਾਹਦਾ ਭੂਤ ਜੋ ਗੱਲਾਂ ਨਾਲ ਮੰਨ ਜਾਵੇ,
ਸੁੱਖ ਹੋਵੇ ਨਾ ਪੂਰੀ ਤਾਂ ਪੀਰ ਕਾਹਦਾ ।
ਕੋਠੇ ਚੜ ਕੇ ਦੇਖ ਫਰੀਦਾ ਘਰ ਘਰ ਲੱਗੀ ਅੱਗ
ਤੂੰ ਸਮਝੇ ਮੈਂ ਦੁਖੀ ਆਂ ਇਥੇ ਦੁਖੀ ਹੈ ਸਾਰਾ ਜੱਗ ।