ਮੁੱਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆ
ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ
\
ਮੁੱਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆ
ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ
\
ਹੋਸ਼ ‘ਚ ਸੀ ਪਰ ਬੇਹੋਸ਼ ਰਹੇ
ਸਭ ਪਤਾ ਸੀ ਪਰ ਖਾਮੋਸ਼ ਰਹੇ
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ,
ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ
ਨਾਂ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾਂ ਹੀ ਛੱਡਣਾ
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ,
ਨਾ ਯਾਦ ਕਰੀਂ ਨਾ ਯਾਦ ਆਵੀਂ
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ,
ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ
ਮਜ਼ਾਕ ਤਾਂ ਅਸੀਂ ਬਾਅਦ ‘ਚ ਬਣੇ ਆ
ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ
ਤੁਸੀਂ ਜਾ ਸਕਦੇ ਹੋ ਜਨਾਬ ਕਿਉਕਿ ਭੀਖ ‘ਚ ਮੰਗਿਆ
ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ
ਸਾਡੀ ਖਾਮੋਸ਼ੀ ਤੇ ਨਾਂ ਜਾਵੀਂ ਸੱਜਣਾਂ
ਅਕਸਰ ਸਵਾਹ ਥੱਲੇ ਅੱਗ ਦੱਬੀ ਹੁੰਦੀ ਆ
ਜਦੋਂ ਹੱਦ ਪਾਰ ਹੋਊਗੀ ਤਾਂ
ਤੈਨੂੰ ਉਥੋਂ ਚੱਕਾਂਗੇ ਜਿੱਥੇ ਤੇਰਾ ਰਾਜ਼ ਚੱਲਦਾ ਹੋਊ
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ
ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ