Sad Status Punjabi

Collection of Heart Touching Sad Status in Punjabi For Whatsapp and Facebook and alone status in Punjabi and sad love Shayari in Punjabi,  Emotional sad Status Punjabi for Sad Shayari Lovers. Sad Punjabi Status and  Sad Love Quotes in Punjabi for Boys and Girls.
Download Sad Image status for Whatsapp Facebook and Instagram

new punjabi status

by Sandeep Kaur

new punjabi status,punjabi status,punjabi shayeri,punjabi status for girls,punjabi status for boys,punjabi status for whatsapp

ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ

ਇਸ ਗੱਲ ਦਾ ਖਾਈ ਜਾਂਦਾ ਕਿ ਗੱਲਾਂ ਹੀ ਰਹਿ ਗਈਆਂ

ਰੰਗ ਬਦਲੇ ਸਾਰੇ, ਦਿਲ ਦੀਆਂ ਬਾਤਾਂ ਤਾਜਗੀ ਲਈ,

ਪਰ ਉਸ ਕੋਲੋਂ ਦੂਰ ਹੋਣ ਨਾਲ ਹਰ ਰੰਗ ਇੱਕ ਤਰਫ਼ ਹੋ ਜਾਂਦੇ ਹਨ

ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ ,

ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ‘ਚ ਪਰ ਯਕੀਨ ਕਰੀ,

ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ

ਕੁੱਝ ਦਿਲ ਦੀਆਂ ਮਜਬੂਰੀਆਂ ਸੀ ਕੁੱਝ ਕਿਸਮਤ ਦੇ ਮਾਰੇ ਸੀ

ਸਾਥ ਉਹ ਵੀ ਛੱਡ ਗਏ ਜੋ ਜਾਨ ਤੋਂ ਪਿਆਰੇ ਸੀ

ਯਾਰੀ ਪਿੱਛੇ ਸਭ ਕੁੱਝ ਵਾਰ ਗਿਆ, ਨਾ ਬਚਿਆ ਕੁੱਝ ਲੁਟਾਉਣ ਲਈ,

ਬੱਸ ਸਾਹ ਨੇ ਬਾਕੀ ਉਹ ਨਾ ਮੰਗੀ, ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ

ਉਹ ਜੋ ਕਦੇ ਦਿਲ ਦੇ ਕਰੀਬ ਸੀ

ਰੱਬ ਜਾਣੇ ਉਹ ਕਿਸਦਾ ਨਸੀਬ ਸੀ

ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ

ਪਰ ਕਿਸਮਤ ਨੂੰ ਬਦਲਿਆ ਜਰੂਰ ਜਾ ਸਕਦਾ

ਅੱਜ ਕੱਲ ਦੇ ਰਿਸ਼ਤੇ ਵੀ N S A ਵਰਗੇ ਨੇ

ਜੈ ਸੱਚ ਬੋਲਿਆ ਚੱਲ ਡਿੱਬਰੁ ਗੜ

ਡਰ ਲਗਦਾ ਹੈ ਰੱਬ ਡਾਢੇ ਤੋ ਹੇ ਰੱਬਾ

ਉਸਨੂੰ ਵੀ ਖੁਸ਼ ਰੱਖੀਂ ਜੋ ਨਫ਼ਰਤ ਕਰਦਾ ਸਾਡੇ ਤੋ

ਮੈਨੂੰ ਭੀੜ ਦਾ ਹਿੱਸਾ ਬਣਨਾ ਪਸੰਦ ਨਹੀ

ਅਕਸਰ ਲੋਕ ਭੀੜ ਵਿੱਚ ਗੁਮ ਹੋ ਜਾਂਦੇ ਹਨ

ਕੰਧ ਤੇ ਟੰਗੀਆ ਤਸਵੀਰਾ ਤੇ ਮਰੀਆ ਜ਼ਮੀਰਾਂ

ਕਦੇ ਬੋਲਦੀਆਂ ਨਹੀ ਸੱਜਣਾ

ਸੁਭਾ ਦੇ ਹਾਂ ਘੈਂਟ ਨਾਲੇ ਅੱਖ ਦੇ ਵੀ ਚੰਗੇ ਹਾਂ

ਜਾਣਦਾ ਹੈ ਉਹ ਜੀਹਦੇ ਰੰਗ ਵਿੱਚ ਰੰਗੇ ਹਾਂ

ਇੱਕ ਦਾ ਹੋ ਕੇ ਰਹਿ ਮੁਸਾਫ਼ਿਰ

ਹਰ ਦਹਿਲੀਜ਼ ਤੋਂ ਸਕੂਨ ਨਹੀਂ ਮਿਲਦਾ

ਹਰ ਖੂਨ ਵਿੱਚ ਵਫ਼ਾ ਨਹੀਂ ਹੁੰਦੀ ਬੁੱਲ੍ਹਿਆ!

ਨਸਲਾਂ ਵੇਖ ਕੇ ਯਾਰ ਬਣਾਇਆ ਕਰ

ਹੁਣ ਰੋਣਾ ਵੀ ਛੱਡ ਤਾ ਉਹਨਾਂ ਲਈ ਇਹ ਸੋਚ ਕੇ

ਕਿ ਕਿਤੇ ਰੱਬ ਉਸ ਤੋਂ ਮੇਰੇ ਹੰਝੂਆਂ ਦਾ ਹਿਸਾਬ ਨਾ ਲੈ ਲਵੇ

ਯਾਰ ਤੇ ਹਥਿਆਰ ਦੋਵੇਂ ਚੰਗੀ ਨਸਲ ਦੇ ਰੱਖੋ,

ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ

ਹੋਈ ਜ਼ਿੰਦਗੀ ਵੀ ਮੇਰੇ ਲਈ ਤਾਂ ਪੀੜ ਦੀਆਂ ਘੁੱਟਾਂ

ਹਰ ਪੀੜ ਤੇਰੀ ਪਿਆਰੀ ਕਿਹੜੀ ਰੱਖਾਂ ਕਿਹੜੀ ਸੁੱਟਾਂ

 

ਇਨਸਾਨੀਅਤ ਪੰਜਾਬੀ ਸਟੇਟਸ,punjabi status,punjabi sad status,punjabi status for girls/boys,punjabi status for whatsapp

ਜਿੱਥੇ ਸਾਡਾ ਮਤਲਬ ਖ਼ਤਮ ਹੁੰਦਾ ਹੈ

ਉਥੋਂ ਸਾਡੀ ਇਨਸਾਨੀਅਤ ਸ਼ੁਰੂ ਹੁੰਦੀ ਹੈ

ਇਨਸਾਨ ਦੀ ਇਨਸਾਨੀਅਤ ਉਦੋਂ ਖ਼ਤਮ ਹੋ ਜਾਂਦੀ ਹੈ

ਜਦੋਂ ਉਸਨੂੰ ਹੋਰਾਂ ਦੇ ਦਰਦ ਤੇ ਹਾਸਾ ਆਉਣ ਲੱਗ ਜਾਂਦਾ ਹੈ

ਇਨਸਾਨ ਤਾਂ ਘਰ-ਘਰ ਪੈਦਾ ਹੁੰਦੇ ਨੇਂ ਬਸ

ਇਨਸਾਨੀਅਤ ਹੀ ਕਿਤੇ-ਕਿਤੇ ਜਨਮ ਲੈਂਦੀ ਆ

ਗੈਰਾਂ ਦਾ ਦਰਦ ਸੁਨ ਕੇ ਜੇ ਅੱਖਾਂ ‘ਚ ਪਾਣੀ ਆ ਜਾਵੇ

ਤਾਂ ਸਮਝ ਲੋ ਤੁਹਾਡੇ ‘ਚ ਇਨਸਾਨੀਅਤ ਹੈਗੀ ਆ

ਇਨਸਾਨੀਅਤ ਵਿਲਕ ਰਹੀ ਸੀ

ਉਸਨੇ ਪਿਆਰ ਨਾਲ ਚੱਕ ਕੇ ਸੀਨੇ ਲਾ ਲਈ

ਜ਼ਰੂਰੀ ਨਹੀਂ ਕਿ ਜਿੰਨਾ ਵਿੱਚ ਸਾਹ ਨਹੀਂ ਸਿਰਫ ਓਹੀ ਮੋਏ ਨੇ

ਜਿੰਨਾ ਵਿੱਚ ਇਨਸਾਨੀਅਤ ਨਹੀਂ ਉਹ ਵੀ ਤਾਂ ਮੋਏ ਹੀ ਹਨ

ਜੇ ਕਮਾਉਣਾ ਹੈ ਤਾਂ ਇਨਸਾਨੀਅਤ ਤੇ ਦੋਸਤ ਕਮਾਓ

ਪੈਸੇ ਤਾਂ ਭਿਖਾਰੀ ਵੀ ਕਮਾ ਲੈਂਦਾ ਹੈ

ਕਿੰਨੀ ਸਾਦਗੀ ਨਾਲ ਲੋਕ ਰਹਿੰਦੇ ਸੀ

ਇਨਸਾਨੀਅਤ ਨੂੰ ਸਭ ਤੋਂ ਵੱਡਾ ਮਜ਼ਹਬ ਕਹਿੰਦੇ ਸੀ

ਆਪਣੀਆਂ ਨੀਂਦਾਂ ਤੇ ਚੈਨ ਲੁਟਾਉਂਦੇ ਰਹੇ ਉਹ

ਦੂਜਿਆਂ ਦੇ ਲਈ ਕਿੰਨਾ ਕੁਝ ਸਹਿੰਦੇ ਸੀ

ਧਰਮ ਦੇ ਚਸ਼ਮੇ ਨਾਲ ਜੋ ਦਿੱਖ ਰਹੀ ਹੈ ਸੁਨਹਿਰੀ ਗੁਜਰਗਾਹ

ਇਨਸਾਨੀਅਤ ਦੇ ਤਰੀਕੇ ਨਾਲ ਦੇਖੋ ਕਤਲ-ਏ-ਆਮ ਦਿਖੁਗੀ

ਤੁਸੀ ਬਸ ਇਨਸਾਨੀਅਤ ਨਿਭਾਓ

ਰਿਸ਼ਤੇ ਆਪਣੇ ਆਪ ਨਿਭ ਜਾਣਗੇ

ਮਜ਼ਹਬ ਦੀਆਂ ਹੱਦਾਂ ਨੂੰ ਤਿਆਗ ਕੇ

ਇਨਸਾਨੀਅਤ ਨੂੰ ਅਹਮਿਯਤ ਦੇਣੀ ਜ਼ਰੂਰੀ ਹੈ

ਦੂਜਿਆਂ ਦੀ ਮਦਦ ਆਪਣੇ ਮਤਲੱਬ ਲਈ ਨਹੀਂ

ਇਨਸਾਨੀਅਤ ਲਈ ਕਰਨੀ ਚਾਹੀਦੀ ਹੈ

ਇਨਸਾਨ ਇਨਸਾਨੀਅਤ ਤੋਂ ਬਿਨਾ ਇਨਸਾਨ ਨਹੀਂ

ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ

ਬੰਦੇ ਦੀ ਉਸ ਕਾਮਯਾਬੀ ਦਾ ਕੋਈ ਫਾਇਦਾ ਨਹੀਂ

ਜਿਸ ਵਿੱਚ ਉਹ ਇਨਸਾਨੀਅਤ ਦਾ ਗਲਾ ਘੋਟ ਕੇ ਕਾਮਯਾਬ ਹੋਇਆ ਹੋਵੇ

ਇਨਸਾਨ ਜਿੰਨਾ ਔਨਲਾਈਨ ਹੋਈ ਜਾ ਰਿਹਾ ਹੈ

ਇਨਸਾਨੀਅਤ ਉਹਨੀ ਹੀ ਓਫ਼ਲਾਈਨ ਹੁੰਦੀ ਜਾ ਰਹੀ ਹੈ

ਤੁਸੀ ਭਾਂਵੇ ਕਿੰਨੇ ਹੀ ਵੱਡੇ ਡਾਕਟਰ ਹੋ ,ਖਿਡਾਰੀ ਹੋ,ਨੇਤਾ ਹੋ ਜਾਂ ਵਪਾਰੀ ਹੋ

ਜੇ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਤਾਂ ਤੁਸੀ ਦੋ ਕੌੜੀ ਦੇ ਵੀ ਇਨਸਾਨ ਨਹੀਂ ਹੋ

ਸਹੀ ਗ਼ਲਤ ਦਾ ਫੈਸਲਾ ਰੱਬ ਤੇ ਛੱਡ ਦਿਓ

ਤੁਸੀ ਇਨਸਾਨ ਹੋ ਇਨਸਾਨੀਅਤ ਤੇ ਜ਼ੋਰ ਦਿਓ

ਕੋਈ ਮਜ਼ਹਬ ਬੁਰਾ ਨਹੀਂ ਹੁੰਦਾ,ਬੁਰੇ ਲੋਕ ਹੁੰਦੇ ਨੇਂ

ਜਾਨਵਰ ਇਨਸਾਨ ਨਹੀਂ ਬਣਦਾ ਕਦੇ,ਪਰ ਇਨਸਾਨ ਜਾਨਵਰ ਜ਼ਰੂਰ ਬਣਦੇ ਨੇਂ

ਅਸੀਂ ਵਿਸ਼ਵਾਸ ਨੂੰ ਇਨਸਾਨੀਅਤ ਮੰਨਦੇ ਸੀ

ਪਰ ਕੁਝ ਮਤਲਬੀ ਲੋਕ ਆਪਣੇ ਮਤਲੱਬ ਨੂੰ ਹੀ ਜਾਣਦੇ ਸੀ

ਅੱਜ ਦੇ ਸਮੇ ਵਿੱਚ ਇਨਸਾਨ ਵੱਧਦੇ ਜਾ ਰਹੇ ਨੇ

ਪਾਰ ਉਹਨਾਂ ਦੇ ਅੰਦਰ ਦੀ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ

 

ਮੌਤ ਪੰਜਾਬੀ ਸਟੇਟਸ,sad punjabi status,sad punjabi status for girls,sad punjabi status for boys,sad punjabi shayeri,maut status for whatsapp

ਦੁਖੀ ਸ਼ੇਅਰਾ ਨੂੰ ਸੁਣਦਾ ਹਰ ਕੋਈ

ਸੁਖੀ ਸ਼ੇਅਰ ਛੇਤੀ ਕਦੇ ਸੇਲ ਨਹੀਂ ਹੁੰਦੇ

ਜੇ ਜੀ ਕੀਤਾ ਤਾਂ ਇੱਥੇ ਮਿਲ ਲੀ ਸੁਣਿਆ ਸਿਵਿਆ ‘ਚ ਕਦੇ ਮੇਲ ਨਹੀਂ ਹੁੰਦੇ

ਕਦੇ ਨਹੀ ਮਿਟਣੀ ਜੋ ਮੇਰੇ ਦਿਲ ਤੇ ਤੂੰ ਲੋ ਲੀਕ ਆ

ਕਿਸੇ ਨੇ ਨਹੀ ਸੁਣਨੀ ਮੈ ਪਿਆਰ ਦੀ ਓ ਚੀਕ ਆ

ਤੇਰੇ ਹੁੰਦੇ ਤਾਂ ਮੈ ਲੋਟ ਸੀ ਪਰ ਹੁਣ ਥੋੜਾ ਜਾ ਵੀਕ ਆ

ਤੂੰ ਰਹਿ ਹੱਸਦੀ ਵੱਸਦੀ ਮੈ ਜਿੰਦਾ ਲਾਸ ਹੀ ਠੀਕ ਆ

ਮੈਨੂੰ ਕਿਸੇ ਨੇ ਪੁੱਛਿਆ

ਮੌਤ ਤੋਂ ਭੈੜਾ ਕੀ ਏ ਮੈਂ ਕਿਹਾ ਉਡੀਕ

ਸਾਹਾਂ ਦਾ ਰੁਕ ਜਾਣਾ ਤਾਂ ਆਮ ਗੱਲ ਆ

ਜਿੱਥੇ ਆਪਣੇ ਬਦਲ ਜਾਣ ਮੌਤ ਤਾਂ ਉਸਨੂੰ ਕਹਿੰਦੇ ਨੇ

ਮੈ ਮੀਂਹ ਬਣ ਤੇਰੇ ‘ਤੇ ਵਰ ਜਾਵਾਂ

ਇਕੱਲਾ ਇਕੱਲਾ ਸਾਹ ਤੇਰੇ ਨਾਮ ਕਰ ਜਾਵਾਂ

ਤੇਰੇ ਸਾਰੇ ਦੁੱਖ ਮੈਂ ਜਰ ਜਾਵਾਂ

ਤੇਰੇ ‘ਤੇ ਆਈ ਮੌਤ ਮੈਂ ਮਰ ਜਾਵਾਂ

ਜਿਸਮ ਤਾਂ ਪਹਿਲਾਂ ਹੀ ਮਰ ਗਿਆ ਸੀ ਜਦੋਂ ਤੂੰ ਛੱਡ ਕੇ ਗਈ ਸੀ

ਹੁਣ ਤਾਂ ਸਿਰਫ ਦਿਲ ਵਿੱਚ ਧੜਕਨ ਧੜਕਦੀ ਏ ਤੇ ਅੱਖ ਵਿੱਚ ਵਸੀ ਤੇਰੀ ਤਸਵੀਰ ਚਮਕਦੀ ਏ

ਮੌਤ ਦੀ ਗੋਦ ਵਿੱਚ ਸੌਣ ਨੂੰ ਜੀ ਕਰਦਾ ਹੈ

ਉਹਦੀ ਯਾਦ ਆਉਂਦੀ ਜਦੋਂ, ਪਤਾ ਨੀ ਕਿਉਂ

ਇਕੱਲਾ ਬਹਿ ਕੇ ਰੋਣ ਨੂੰ ਜੀ ਕਰਦਾ

ਮਰ ਮੈਂ ਵੀ ਜਾਣਾ ਜਿਓਂ ਤੈਥੋਂ ਵੀ ਨੀ ਹੋਣਾ

ਦਿਲ ਮੇਰਾ ਟੁੱਟਣਾ ਵੇਖੀ ਅੱਖਾਂ ਤੇਰੀਆਂ ਨੇ ਵੀ ਰੋਣਾ

ਰੱਬਾ ਮੈਨੂੰ ਮਾਰ ਮੁਕਾਦੇ ਅੱਗ ਲਾ ਸਾੜਦੇ

ਮੈਥੋਂ ਦੂਰੀ ਨਹੀ ਝੱਲੀ ਜਾਂਦੀ ਮੈਨੂੰ ਸ਼ਮਸ਼ਾਨ ਵਿੱਚ ਸਵਾਹ ਬਣਾ ਦੇ

ਅਸੀਂ ਇਸ਼ਕ ਦੇ ਵੈਰੀ ਆਪ ਹੋਏ ਤੇ ਖੁਦ ਨੂੰ ਜ਼ਹਿਰ ਖੁਵਾ ਬੈਠੇ

ਜਿਸ ਮੌਤ ਤੋਂ ਲੋਕੀ ਡਰਦੇ ਨੇ ਅਸੀਂ ਉਸ ਮੌਤ ਨੂੰ ਮਿੱਤਰ ਬਣਾ ਬੈਠੇਂ

ਤੂੰ ਦੂਰ ਹੋਇਆ ਤਾਂ ਜ਼ਿੰਦ ਸੁੱਕਦੀ ਜਾਂਦੀ ਆ

ਆਖਿਰ ਤੇਰੇ ਬਿਨਾ ਤਾਂ ਇਹ ਜ਼ਿੰਦ ਮੁੱਕਦੀ ਜਾਂਦੀ ਆ

ਵਿੱਛੜ ਕੇ ਤੈਥੋੋਂ ਇਹ ਜ਼ਿੰਦਗੀ ਇਕ ਸਜ਼ਾ ਲਗਦੀ ਆ

ਤੇਰੀਆਂ ਯਾਦਾਂ ਵਿੱਚ ਜੀਂਦੇ-ਜੀਂਦੇ ਮੇਰੀ ਮੌਤ ਵੀ ਹੁਣ ਮੈਥੋਂ ਖਫਾ ਲੱਗਦੀ ਆ

ਜਿਹੜਾ ਚੜਿਆ ਏ ਸੂਰਜ਼ ਉਹਨੇ ਡੁੱਬਣਾ ਏ ਜ਼ਰੂਰ

ਕਾਹਦਾ ਮਾਣ ਕਰਦਾ ਵੇ ਮੁੱਕਣਾ ਹੈ ਤੂੰ ਇਕ ਦਿਨ ਜ਼ਰੂਰ

ਜਿਹੜੇ ਹੱਸਦੇ ਨੇ ਅੱਜ ਸੁਣ ਸ਼ਾਇਰੀ ਨੂੰ

ਕੱਲ ਬੋਲਾਂ ਮੇਰਿਆਂ ਨੂੰ ਤਰਸਣਗੇ

ਜਿਹੜੇ ਲੰਘਦੇ ਨੇ ਮੂੰਹ ਵੱਟ ਕੇ ਅੱਜ

ਸ਼ਮਸ਼ਾਨ ‘ਚ ਉਹ ਮੈਨੂੰ ਲੱਭਣਗੇ

ਤੂੰ ਪੱਥਰ ਬਣਿਆ ਰਿਹਾ ਹੰਝੂ ਮੇਰੇ ਡੁੱਲਦੇ ਰਹੇ

ਤੁੰ ਚੁੱਪ ਵਹਿੰਦਾ ਰਿਹਾ ਜਦ ਸਾਹ ਮੇਰੇ ਨਿਕਲਦੇ ਗਏ

ਇੰਤਜ਼ਾਰ ਹੀ ਮੇਰਾ ਅਸਲੀ ਸਾਥੀ

ਪਹਿਲਾਂ ਤੇਰਾ ਇੰਤਜ਼ਾਰ ਸੀ ਤੇ ਹੁਣ ਮੌਤ ਦਾ

ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ

ਜਾਂ ਲੱਗ ਜਾ ਰੂਹ ਨੂੰ ਲਾ-ਇਲਾਜ਼ ਕੋਈ ਦੁੱਖ ਬਣਕੇ

ਜ਼ਿੰਦਗੀ ਤਾਂ ਬੇਵਫਾ ਆ ਇਕ ਦਿਨ ਠੁਕਰਾਉਗੀ

ਮੌਤ ਹੀ ਸੱਚੀ ਮੁਹੋਬਤ ਆ ਜੋ ਇਕ ਦਿਨ ਮੈਨੂੰ ਅਪਣਾਉਗੀ

ਕਦੋਂ ਦੀਆਂ ਵਿਛਾਈਆਂ ਅੱਖਾਂ ਉਹਦੇ ਰਾਹ ਵਿੱਚ ਮੈਂ,ਲਹੂ ਨਾਲ ਧੋ ਕੇ

ਉਹਨੇ ਤਾਂ ਵਾਪਸ ਆਉਣਾ ਨੀ ਕਮਲੇ ਯਾਰਾਂ ਨੇ ਮਰ ਜਾਣਾ ਐਂਵੇ ਰੋ ਰੋ ਕੇ

ਸਾਹ ਬੱਝੇ ਰਹਿਣ ਗੁਲਾਮੀ ‘ਚ ਤੇਰੀ

ਤੇਰੇ ਕਹੇ ‘ਤੇ ਚੱਲਣਾ ਹੀ ਇਹਨਾਂ ਦਾ ਅਸੂਲ ਹੋਵੇ

ਰੱਬ ਕਰੇ ਜੇ ਤੂੰ ਦੁਆ ਕਰੇ ਮੌਤ ਮੇਰੀ ਦੀ

ਓਹਦੇ ਦਰ ‘ਤੇ ਇਹ ਦੁਆ ਵੀ ਕਬੂਲ ਹੋਵੇ

 

 

 

 

 

 

 

 

 

ਸੂਫੀ ਪੰਜਾਬੀ ਸ਼ਾਇਰੀ,ਪੰਜਾਬੀ ਸ਼ਾਇਰੀ,ਪੰਜਾਬੀ ਰੂਹਾਨੀ ਸ਼ਾਇਰੀ,punjabi heart tuching status,punjabi status for whatsapp ,heart tuching soofi shayeri for girls/boys

ਠਾਕੁਰ ਦੁਆਰੇ ਠੱਗ ਬਸੇਂ, ਭਾਈ ਦਵਾਰ ਮਸੀਤ,

ਹਰਿ ਕੇ ਦਵਾਰੇ ਭਿੱਖ ਬਸੇਂ,ਹਮਰੀ ਇਹ ਪਰਤੀਤ ।

ਨਾ ਧੁੱਪ ਰਹਿਣੀ ਨਾ ਛਾਂ ਬੰਦਿਆ,ਨਾ ਪਿਓ ਰਹਿਣਾ ਨਾ ਮਾਂ ਬੰਦਿਆ,

ਹਰ ਸ਼ੈ ਨੇ ਆਖਿਰ ਮੁੱਕ ਜਾਣਾ,ਇੱਕ ਰਹਿਣਾ ਰੱਬ ਦਾ ਨਾਂ ਬੰਦਿਆ ।

ਯਾਰ ਦੇ ਕਦਮੀ ਬੈਠੇ ਉਨੇ ਤਖਤ ਬਿਠਾ ਛੱਡਿਆ,

ਆਖਰੀ ਸਾਹ ਵੀ ਆਪਣਾ ਉਹਦੇ ਨਾ ਕਰਵਾ ਛੱਡਿਆ,

ਹੀਰ ਨੂੰ ਰਾਂਝਾ, ਰਾਂਝੇ ਤਾਂ ਹੀ ਹੀਰ ਬਣਾ ਛੱਡਿਆ,

ਰੱਬ ਤੇ ਯਾਰ ਵਿੱਚੋਂ ਆਪਾਂ ਫਰਕ ਮਿਟਾ ਛੱਡਿਆ!

ਬੁੱਲ੍ਹਿਆ ਆਸ਼ਕ ਹੋਇਉਂ ਰੱਬ ਦਾ, ਮੁਲਾਮਤ ਹੋਈ ਲਾਖ,

ਲੋਕ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ ।

ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ,

ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ ।

ਬੁੱਲ੍ਹੇ ਸ਼ਾਹ ਚਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨ੍ਹੇ,

ਨਾ ਕੋਈ ਸਾਡੀ ਕਦਰ (ਜ਼ਾਤ) ਪਛਾਣੇ, ਨਾ ਕੋਈ ਸਾਨੂੰ ਮੰਨੇ ।

ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,

ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,

ਆਓ ਸਈਓ ਰਲ ਦਿਉ ਨੀ ਵਧਾਈ,ਮੈਂ ਵਰ ਪਾਇਆ ਰਾਂਝਾ ਮਾਹੀ।

ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਜਿਚਰ ਦਿਲੋਂ ਨਾ ਆਪ ਮੁਕਾਈਏ,

ਗੰਗਾ ਗਿਆਂ ਗੱਲ ਮੁਕਦੀ ਨਾਹੀਂ, ਭਾਵੇਂ ਸੌ ਸੌ ਗ਼ੋਤੇ ਲਾਈਏ,

ਗਇਆ ਗਇਆਂ ਗੱਲ ਮੁਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ,

ਬੁਲ੍ਹਾ ਸ਼ਾਹ ਗੱਲ ਮੁਕਦੀ ਤਾਹੀਂ, ਜਦ ਮੈਂ ਨੂੰ ਖੜੇ ਲੁਟਾਈਏ।

ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ,

ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ,

ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ,

ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ,

ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ,

ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ ਰੇ ।

ਬੁੱਲ੍ਹੇ ਸ਼ਾਹ ਏਥੇ ਸਭ ਮੁਸਾਫਿਰ, ਕਿਸੇ ਨਾ ਏਥੇ ਰਹਿਣਾ,

ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ ।

ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,

ਜੇਕਰ ਲਾਈਏ ਯਾਰੀ ਬੁੱਲ੍ਹਿਆ, ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ।

ਆ ਜਾ ਬੁੱਲ੍ਹਿਆ ਚਰਖਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ,

ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾ ਲਾ ਕੇ ਧੂਣੀ ਨੂੰ ।

ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ,

ਆਪਣੇ ਅੰਦਰ ਝਾਕ ਕੇ ਦੇਖਿਆ, ਮੈਂ ਤੋਂ ਬੁਰਾ ਨਾ ਕੋਈ ।

ਚਾਦਰ ਮੈਲੀ ਤੇ ਸਾਬੁਣ ਥੋੜਾ, ਬੈਠ ਕਿਨਾਰੇ ਧੋਵੇਂਗਾ,

ਦਾਗ ਨੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫੇਰ ਰੋਵੇਂਗਾ ।

ਫੱਕਰ ਕਾਹਦਾ ਜੋ ਫਿਕਰ ਵਿੱਚ ਰਹੇ ਹਰਦਮ,

ਪਹਿਨੇ ਰੇਸ਼ਮੀ ਕੱਪੜੇ ਉਹ ਫਕੀਰ ਕਾਹਦਾ,

ਸਾਧ ਕਾਹਦਾ ਜੇ ਸਾਧਨਾ ਨਹੀ ਕੀਤੀ,

ਭੁੱਖਾ ਮਰੇ ਜੋ ਦੱਸੋ ਅਮੀਰ ਕਾਹਦਾ,

ਕਾਹਦਾ ਭੂਤ ਜੋ ਗੱਲਾਂ ਨਾਲ ਮੰਨ ਜਾਵੇ,

ਸੁੱਖ ਹੋਵੇ ਨਾ ਪੂਰੀ ਤਾਂ ਪੀਰ ਕਾਹਦਾ ।

ਕੋਠੇ ਚੜ ਕੇ ਦੇਖ ਫਰੀਦਾ ਘਰ ਘਰ ਲੱਗੀ ਅੱਗ

ਤੂੰ ਸਮਝੇ ਮੈਂ ਦੁਖੀ ਆਂ ਇਥੇ ਦੁਖੀ ਹੈ ਸਾਰਾ ਜੱਗ ।

 

ਕਦਰ ਪੰਜਾਬੀ ਸਟੇਟਸ,ਅਹਮਿਯਤ ਪੰਜਾਬੀ ਸਟੇਟਸ,sad punjabi status,sad shayeri in punjabi,sad punjabi quotes,sad status for whatsapp

ਜਦੋਂ ਕੋਲ ਸੀ ਤਾਂ ਕਦਰਾਂ ਨਾ ਜਾਣੀਆਂਹੁਣ ਸੱਜਣਾ ਗਵਾਚਿਆਂ ਨੂੰ ਫਿਰੇ ਭਾਲਦੀ

ਬੇਕਦਰੇ ਲੋਕਾਂ ਤੋ ਕਦਰ ਦੀ ਉਮੀਦ ਲਾਈ ਬੈਠੇ ਹਾਂ

ਅਸੀਂ ਵਫ਼ਾ ਪਸੰਦ ਲੋਕ ਬੇਵਫਾ ਨਾਲ ਦਿਲ ਲਾਈ ਬੈਠੇ ਹਾਂ

ਓਹਨਾਂ ਸਾਡੀ ਕਦਰ ਨਾ ਜਾਣੀ ਜਿੰਨਾਂ ਲਈ ਅਸੀ ਹੰਝੂ ਵਹਾਏ

ਓਹ ਪਲ ਵਿੱਚ ਛੱਡ ਤੁਰ ਗਏ ਜਿੰਨਾਂ ਲਈ ਅਸੀ ਆਪਣੇ ਗਵਾਏ

ਬੇਕਦਰੇ ਜਿਹੇ ਲੋਕਾਂ ਨੂੰ ਹੁਣ ਮੂੰਹ ਨਹੀਂ ਲਾਉਂਦਾ ਮੈ

ਬਾਹਲੀ ਹੀ ਚੰਗੀ ਆ ਜਿਨੂੰ ਹੁਣ ਚਾਹੁੰਦਾ ਮੈਂ

ਕਦਰ ਕਰਕੇ ਅਸੀ ਕੁੱਝ ਪਾਇਆ ਨਹੀਂ

ਤੈਨੂੰ ਖੋਹਣ ਤੋਂ ਬਾਅਦ….

ਅਸੀ ਹੋਰ ਕੁਝ ਗਵਾਇਆ ਨਹੀਂ

ਫ਼ਿਕਰ ਓਹ ਹੀ ਕਰਦੇ ਨੇ ਜਿਹੜੇ

ਅਸਲੀਅਤ ਵਿੱਚ ਕਦਰ ਕਰਦੇ ਨੇ

ਪਿਆਰ ਓਸ ਨਾਲ ਹੀ ਕਰੋ ਜਿਹੜਾ ਪਿਆਰ ਦੀ ਕਦਰ ਜਾਣੇ

ਉਸ ਨਾਲ ਨਹੀਂ ਜਿਹੜਾ ਹਰ ਕਿਸੇ ਨਾਲ ਦਿਲ ਲਾਉਂਦਾ ਹੋਵੇ

ਕਦਰ ਕਰੋ ਓਹਨਾ ਦੀ ਜਿਹੜੇ ਤੁਹਾਨੂੰ ਦਿਲ ਤੋ ਚਾਹੁੰਦੇ ਨੇ

ਹੁਸਨ ਉੱਤੇ ਤਾਂ ਸਾਰੇ ਹੀ ਦਿਲ ਲਟਾਉਂਦੇ ਨੇ

ਓਹਨੂੰ ਐਨਾਂ ਵਕ਼ਤ ਦੇ ਦਿੱਤਾ ਕਿ

ਓਹ ਸਾਡੇ ਵਕ਼ਤ ਦੀ ਕਦਰ ਕਰਨਾ ਹੀ ਭੁੱਲ ਗਿਆ

ਓਹ ਮੇਰੀ ਨਹੀਂ ਸੀ ਇਸ ਗੱਲ ਦੀ ਮੈਨੂੰ ਖ਼ਬਰ ਨਹੀਂ ਸੀ

ਮੈਂ ਉਸਦਾ ਸੀ ਇਸ ਗੱਲ ਦੀ ਉਸਨੂੰ ਕਦਰ ਨਹੀਂ ਸੀ

ਕਿੱਥੇ ਹੋਵੇਗੀ ਕਦਰ ਸਾਡੀ

ਐਨੀ ਅਸਾਨੀ ਨਾਲ ਜੋ ਮਿਲ ਜਾਂਦੇ ਹਾਂ

ਵਕ਼ਤ ਬੀਤ ਜਾਣ ਤੋਂ ਬਾਅਦ ਕਦਰ ਕੀਤੀ ਜਾਵੇ

ਤਾਂ ਓਹ ਕਦਰ ਨਹੀਂ ਅਫ਼ਸੋਸ ਕਹਾਉਂਦਾ ਏ

ਜੇਕਰ ਮੇਰੇ ਜਜ਼ਬਾਤਾਂ ਦੀ ਤੈਨੂੰ ਕਦਰ ਨਹੀਂ

ਤਾਂ ਤੇਰੇ ਹਾਲਾਤਾਂ ਦੀ ਵੀ ਮੈਨੂੰ ਕੋਈ ਫ਼ਿਕਰ ਨਹੀਂ

ਮੇਰੇ ਪਿਆਰ ਦੀ ਏਨੀ ਕਦਰ ਪਵਾਈ ਸੱਜਣਾ

ਰੂਹ ਤੱਕ ਅੰਦਰ ਵੱਸ ਜਾਈ ਸੱਜਣਾ

ਕਦਰ ਤਾਂ ਘੱਟਣੀ ਹੀ ਸੀ ਸੱਜਣਾ

ਤੇਰੀ ਫ਼ਿਕਰ ਜੋ ਜਿਆਦਾ ਕਰਨ ਲੱਗ ਗਏ ਸੀ

ਰਿਸ਼ਤੇ ਦੀ ਕਦਰ ਵੀ ਪੈਸੇ ਵਾਂਗ ਕਰਨੀ ਚਾਹੀਦੀ ਹੈ

ਦੋਨੋਂ ਕਮਾਉਣੇ ਔਖੇ ਹਨ ਤੇ ਗਵਾਉਣੇ ਬਹੁਤ ਸੌਖੇ

 

 

 

ਧੋਖਾ ਪੰਜਾਬੀ ਸਟੇਟਸ, PUNJABI DHOKHA STATUS,PUNJABI DHOKHA STATUS FOR GIRLS,PUNJABI DHOKHA STATUS FOR WHATSAPP,PUNJABI DHOKHA STATUS FOR FACEBOOK

ਧੋਖੇ ਦੇ ਕੇ ਇਹ ਛੱਡ ਜਾਂਦੀਆਂ ਨੇ

ਬੇਵਫਾ ਨਾਰਾਂ ਦਿਲ ਚੋਂ ਕੱਢ ਜਾਂਦੀਆਂ ਨੇ

ਚਾਹੇ ਕਿੰਨਾ ਵੀ ਕਰ ਲੋ ਇਹਨਾਂ ਦਾ

ਇਹ ਤੁਹਾਡੀ ਜ਼ਿੰਦਗੀ ਨੂੰ ਤੋੜ ਜਾਂਦੀਆਂ ਨੇ

ਧੋਖੇਬਾਜ਼ ਲੋਕਾਂ ਤੋ ਬਚ ਕੇ ਰਹਿਣਾ ਚਾਹੀਦਾ

ਇਹਨਾਂ ਨੂੰ ਕੋਈ ਭੇਤ ਦਿਲ ਦਾ ਨਹੀਂ ਕਹਿਣਾ ਚਾਹੀਦਾ

ਪਹਿਲਾਂ ਦਿਲ ਲਾ ਕੇ ਕਿਉਂ ਦਿਲ ਤੋੜ ਜਾਂਦੀਆਂ ਨੇ

ਧੋਖੇਬਾਜ਼ ਮਾਸ਼ੂਕਾਂ ਐਨਾਂ ਕਿਉਂ ਯਾਦ ਆਉਂਦੀਆਂ ਨੇ

ਧੋਖਾ ਦੇਣਾ ਤਾਂ ਧੋਖੇਬਾਜ਼ਾਂ ਦਾ ਦਸਤੂਰ ਐ

ਓਹ ਹੀ ਬਚ ਸਕਦਾ ਜਿਹੜਾ ਇਹਨਾਂ ਤੋ ਦੂਰ ਐ

ਮੇਰੇ ਤੋ ਹੱਕ ਤੂੰ ਉਸ ਦਿਨ ਗਵਾ ਦਿੱਤਾ ਸੀ

ਜਿਸ ਦਿਨ ਤੇਰੇ ਧੋਖੇ ਨੇ ਮੈਨੂੰ ਰਵਾ ਦਿੱਤਾ ਸੀ

ਇੱਕ ਸ਼ੀਸ਼ਾ ਹੀ ਸਭ ਕੁਝ ਸੱਚ ਵਖਾਉਂਦਾ ਐ

ਕਿਸੇ ਨੂੰ ਵੀ ਇਹ ਝੂਠ ਬੋਲ ਕੇ ਧੋਖਾ ਨਹੀਂ ਦੇਂਦਾ

ਹਰ ਰੋਜ਼ ਇੱਕ ਖ਼ਵਾਬ ਟੁੱਟ ਜਾਂਦਾ ਏ

ਹਰ ਰੋਜ਼ ਕੋਈ ਨਾ ਕੋਈ ਵਿਛੜ ਜਾਂਦਾ ਏ

ਮੇਰੀ ਕਿਸਮਤ ਵਿੱਚ ਹੀ ਧੋਖੇ ਨੇ

ਇਹ ਸੋਚ ਕੇ ਦਿਲ ਚੁੱਪ ਕਰ ਜਾਂਦਾ ਏ

ਆਪਣੇ ਹੀ ਧੋਖਾ ਦੇ ਜਾਂਦੇ ਨੇ ਜਿਹੜੇ ਜਾਨ ਕਹਿੰਦੇ ਨੇ ਜਾਨ ਲੈ ਜਾਂਦੇ ਨੇ

ਕਿਸੇ ਤੇ ਹੱਦੋਂ ਵੱਧ ਭਰੋਸਾ ਨਾ ਕਰੋ ਆਦਤ ਬਣ ਕੇ ਛੱਡ ਚਲੇ ਜਾਂਦੇ ਨੇ

ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ

ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ

ਧੋਖਾ ਖਾ ਕੇ ਵੀ ਮੁਸਕਰਾਉਂਦੇ ਹਾਂ ਅੱਜ ਵੀ ਤੈਨੂੰ ਚਾਹੁੰਦੇ ਹਾਂ

ਲੋਕਾਂ ਸਾਹਮਣੇ ਹੱਸਦੇ ਰਹਿੰਦੇ ਹਾਂ ਪਰ ਰਾਤੀ ਹੰਝੂ ਵਹਾਉਂਦੇ ਹਾਂ

ਜਿਸ ਨੂੰ ਜਾਨ ਤੋਂ ਵੱਧ ਚਾਹੋ ਓਹ ਹੀ ਧੋਖਾ ਦੇ ਜਾਂਦਾ ਐ

ਜਿਨੂੰ ਕਰਦੇ ਹਾਂ ਪਿਆਰ ਅਸੀਂ ਓਹ ਹੀ ਬੇਵਫਾ ਹੋ ਜਾਂਦਾ ਐ

ਮੈਨੂੰ ਧੋਖੇ ਵਿੱਚ ਰੱਖ ਕੇ ਤੂੰ ਗੈਰਾਂ ਨਾਲ ਜਸ਼ਨ ਮਨਾਉਂਦੀ ਰਹੀ

ਮੇਰੀ ਹੋ ਰਹੀ ਸੀ ਬਰਬਾਦੀ ਤੂੰ ਹੱਸਦੀ ਰਹੀ ਤੇ ਗਾਉਂਦੀ ਰਹੀ

ਧੋਖਾ ਦੇਣਾ ਤੇਰਾ ਮੇਰੀ ਜਾਨ ਕੱਢ ਲੈ ਗਿਆ

ਤੂੰ ਤਾਂ ਵਸਾ ਲਿਆ ਘਰ ਆਪਣਾ ਮੇਰਾ ਉੱਜੜਿਆ ਹੀ ਰਹਿ ਗਿਆ

ਧੋਖਾ ਤਾਂ ਦਸਤੂਰ ਹੋ ਗਿਆ ਸੋਹਣੀਆਂ ਨਾਰਾਂ ਦਾ

ਜਿਸਮਾਂ ਦੀ ਭੁੱਖ ਐਥੇ ਐ ਇਹ ਸਮਾਂ ਨਹੀਂ ਪਿਆਰਾਂ ਦਾ

ਧੋਖਾ ਖਾ ਕੇ ਵੀ ਹੱਸਦੇ ਰਹਿਣੇ ਏ

ਕੋਈ ਪੁੱਛ ਨਾ ਲਵੇ ਪਰੇਸ਼ਾਨੀ ਦੀ ਵਜ੍ਹਾ

ਇਸ ਲਈ ਸਭ ਨੂੰ ਠੀਕ ਹਾਂ ਕਹਿੰਦੇ ਹਾਂ

ਘਰ ਵਾਲਿਆਂ ਦੀ ਇੱਜਤ ਦਾ ਬਹਾਨਾ ਬਣਾ ਕੇ ਧੋਖਾ ਦੇ ਜਾਂਦੀਆਂ ਨੇ

ਫਿਰ ਆਪਣੇ ਘਰ ਵਾਲਿਆਂ ਨੂੰ ਕਹਿ ਕੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੀਆਂ ਨੇ

ਧੋਖਾ ਦੇਣਾ ਮਜਬੂਰੀ ਬਣ ਜਾਵੇ ਤਾਂ ਵੀ ਕਿਸੇ ਨੂੰ ਧੋਖਾ ਨਾ ਦਿਓ

ਜਿਸ ਨੂੰ ਵਸਾ ਲਓ ਦਿਲ ਵਿਚ ਉਸਨੂੰ ਕਦੇ ਅਲਵਿਦਾ ਨਾ ਕਹੋ

ਹਰ ਧੋਖਾ ਦੇਣ ਵਾਲਾ ਧੋਖੇਬਾਜ਼ ਨਹੀਂ ਹੁੰਦਾ

ਕੁੱਝ ਕਿਸਮਤ ਦਾ ਵੀ ਲਿਖਾ ਹੁੰਦਾ ਐ

ਸੁਪਨਾ ਪੰਜਾਬੀ ਸਟੇਟਸ ,ਸੁਪਨਾ ਪੰਜਾਬੀ ਸ਼ਾਇਰੀ,supna punjabi quotes,supna punjabi status for all,supna punjabi status in punjabi,supna punjabi status for whatsapp,facebook

ਸੁਪਨੇ ਸੱਜਣਾ, ਤੇਰੇ ਅੱਜ ਵੀ ਆਉਂਦੇ ਨੇ

ਭੁੱਲਣਾ ਚਾਹੁੰਦਾ ਤੈਨੂੰ, ਪਰ ਇਹ ਹੁਣ ਵੀ ਰਾਤਾਂ ਨੂੰ ਜਗਾਉਂਦੇ ਨੇ

ਟੁੱਟੇ ਸੁਪਨਾ ਜਾ ਦਿਲ!ਹਰ ਵਾਰ ਮੈ ਹੀ ਕਿਉ?

ਬਣੇ ਪੱਥਰ ਦਿੱਤੇ ਫੁੱਲ!ਹਰ ਵਾਰ ਮੈ ਹੀ ਕਿਉ?

ਢਹਿ ਗਿਆ ਮਹਿਲ ਜੋ ਬਣਿਆ ਵਿੱਚ ਸੁਪਨੇ ਦੇ,

ਨਾ ਕੈਦ ਹੋਏ ਉਹ ਪਲ!ਹਰ ਵਾਰ ਮੈ ਹੀ ਕਿਉ?

ਨਾ ਆਇਆ ਮੁੜਕੇ ਕੋਲ ਮੇਰੇ ਜੋ ਗਿਆ ਇਕ ਵਾਰ,

ਨਹੀ ਦਿੱਤਾ ਸਬਰ ਦਾ ਫਲ!ਹਰ ਵਾਰ ਮੈ ਹੀ ਕਿਉ?

ਬੜੀਆ ਕੀਤੀਆ ਮਿਨਤਾ ਨਾਲੇ ਜੋੜੇ ਹੱਥ,

ਨਹੀ ਕਿਹਾ ਨਾਲ ਚੱਲ!ਹਰ ਵਾਰ ਮੈ ਹੀ ਕਿਉ?

ਚੰਦ ਨੂੰ ਮੁਹੱਬਤ ਕਰੇ ਤਾਰਾ,ਇਹ ਤਾਰਾ ਟੁੱਟਣਾ ਜਰੂਰ ਏ

ਤਿੜਕਿਆ ਹੋਇਆ ਏ ਦਿਲ ਮੇਰਾ,ਇਹ ਦਿਲ ਟੁੱਟਣਾ ਜਰੂਰ ਏ

ਉਮੀਦਾਂ ਨਾਲ ਭਰਿਆ ਸੁਪਨਾ,ਇਹ ਸੁਪਨਾ ਟੁੱਟਣਾ ਜਰੂਰ ਏ

ਨੈਣਾਂ ਵਿੱਚ ਭਰਿਆ ਏ ਨੀਰ,ਇਹ ਨੀਰ ਛੁੱਟਣਾ ਜਰੂਰ ਏ

ਮਹਿਬੂਬ ਮੇਰਾ ਕਰੇ ਸ਼ੈਤਾਨੀਆਂ

ਆ ਕੇ ਸੁਪਨੇ ‘ਚ ਰਾਤਾਂ ਨੂੰ ਜਗਾਵੇ

ਕੈਸੇ ਨੇ ਹਾਲ ਕੀਤੇ ਰੱਬਾ ਮੇਰਿਆ

ਅੱਖਾਂ ਬੰਦ ਤੇ ਨਜ਼ਰ ਉਹ ਆਵੇ

ਰਾਤੀ ਸੁਪਨੇ ਚ ਮੈਂ ਆਪਣੀ ਮੌਤ ਦੇਖੀ

ਤੂੰ ਨਜ਼ਰ ਨੀ ਆਇਆ ਮੈਨੂੰ ਰੋਣ ਆਲਿਆ ‘ਚ’

ਭੁੱਲ ਕੇ ਵੀ ਨਾ ਤੈਨੂੰ ਭੁੱਲ ਪਾਇਆ

ਸੁਪਨੇ ਵਿੱਚ ਵੀ ਤੇਰਾ ਸੁਪਨਾ ਆਇਆ

ਲਿਖਿਆ ਨਹੀਂ ਸੀ ਮਿਲਨਾ ਕਿਸਮਤ ਵਿੱਚ ਤੇਰੀਂ ਮੇਰੀ

ਪਿਆਰ ਸੱਚਾ ਪੂਰਾ ਹੋਣਾ ਇਹ ਤਾਂ ਸਿਰਫ ਖ਼ਵਾਬਾਂ ਵਿੱਚ ਹੂੰਦਾ ਹੈ

ਜਿੰਨੀਆਂ ਵੀ ਅਰਦਾਸਾਂ ਕਰਲੋ ਜਿਨ੍ਹਾਂ ਵੀ ਰੋ ਲੋ ਰੱਬ ਅੱਗੇ ਓਹ ਕਿਹੜਾ ਸੁਣਦਾ ਹੈ

ਸੁਪਨੇ ਪੂਰੇ ਕਰਨੇ ਆ ਮਾਨ ਮੈ ਵਧਾਉਣਾ ਆ

ਦੂਰ ਰਹਿ ਕੇ ਰੋਂਦੀ ਤੇ ਬਹੁਤ ਆ ਪਰ ਕੀ ਕਰਾ

ਦੋ ਜ਼ਿੰਦਗੀਆਂ ਨੂੰ ਕੁਝ ਬਣਕੇ ਵਿਖਾਉਣਾ ਆ

ਭੁੱਲਣੇ ਨੀ ਕਦੇ ਪਲ ਜੋ ਤੇਰੇ ਨਾਂ ਬਿਤਾਏ

ਨਾ ਚਾਹੁੰਦੇ ਹੋਏ ਵੀ ਸੱਜਣਾਂ ਸੁਪਨੇ ਤੇਰੇ ਹੀ ਆਏ

ਨਾ ਰਿਹਾ ਵੱਸ ਸਾਹਾ ਤੇ ਜਿਸ ਦਿਨ ਦੇ ਨੇ ਤੇਰੇ ਨਾਲ ਨੈਣ ਮਿਲਾਏ

ਮੰਨਿਆ ਰਿਸ਼ਤਾ ਥੋੜੀ ਦੇਰ ਲਈ ਸੀ ਸਾਡਾ

ਪਰ ਯਾਦਾਂ ਤਾਂ ਸਾਰੀ ਉਮਰ ਆਉਣਗੀਆ

ਤੂੰ ਸਤਾਉਣਾ ਛੱਡਿਆ ਸਾਨੂੰ ਪਰ ‘ਤੇਰੀਆ ਗੱਲਾਂ’

ਕਦੀ ਸੁਪਨੇ ਬਣ ਕੇ ਕਦੀ ਯਾਦਾ ਬਣ ਕੇ ਸਾਰੀ ਉਮਰ ਸਤਾਉਣਗੀਆ

ਲਿਖਣਾ ਤਾਂ ਬਹੁਤ ਕੁਝ ਆਉਂਦਾ

ਪਰ ਤੇਰੇ ਨਾਮ ਤੋਂ ਸਿਵਾ ਕੁਝ ਲਿਖਣਾ ਨੀ ਚਾਹੁੰਦਾ

ਸੁਪਣੇ ਤਾ ਬਹੁਤ ਆਉਂਦੇ

ਪਰ ਤੇਰੇ ਤੋਂ ਬਗੈਰ ਕੋਈ ਸੁਪਨਾ ਦੇਖਣਾ ਨੀ ਚਾਹੁੰਦਾ

ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ,

ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ

ਪਤਾ ਨੀ ਕਮਲਿਆਂ ਤੂੰ ਕੀ ਚਾਹੁੰਦਾ ਆ

ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ

ਸੁਪਨਾ ਸੀ ਤੇਰੇ ਪਿੰਡ ‘ਚ ਵੱਸਣ ਦਾ

ਖੁਆਬ ਹੀ ਬਣ ਕੇ ਰਹਿ ਗਿਆ ਆਖਰ ਵੇ

ਅੱਜ ਕਈ ਅਰਸੇ ਬਾਅਦ ਗੁਜਰੇ ਆਂ

ਤੇਰੇ ਸ਼ਹਿਰ ‘ਚੋ ਬਣ ਕੇ ਮੁਸਾਫਿਰ ਵੇ

ਮੈ ਜਾਗਾਂ ਤਾਂ ਅੱਖਾਂ ਖੁੱਲੀਆਂ ਵਿੱਚ ਤੇਰੀਆਂ ਯਾਦਾਂ ਲਾਇਆ ਡੇਰਾ ਏ

ਜੇ ਮੀਚਾਂ ਅੱਖਾਂ ਸੌਣੇ ਲਈ ਤੇਰੇ ਸੁਪਨਿਆਂ ਪਾਇਆ ਘੇਰਾ ਏ

ਕਿਸੇ ਸੁਪਨੇ ਦੇ ਵਰਗਾ ਆ ਸੱਜਣ ਗੋਰੀਏ

ਰਾਤਾ ਨੂੰ ਤੇਰਾ ਤੇ ਦਿਨੇ ਲੱਭਣਾ ਹੀ ਨਹੀਂ

 

 

 

 

 

 

ਉਡੀਕ ਪੰਜਾਬੀ ਸਟੇਟਸ,udeek punjabi quotes,udeek punjabi status,udeek punjabi shayeri,udeek shayeri for life,udeek shayeri for whatsapp,udeek status for facebook,instagram

ਬੜੇ ਚੱਕਰ ਦੁਨੀਆਂ ਦਾਰੀ ਦੇ ਦਿਨ ਲੰਘਦੇ ਰਾਤਾਂ ਬੀਤ ਦੀਆਂ

ਚੁੱਲ੍ਹੇਆਂ ਕੋਲ਼ੇ ਬਹਿ ਕੇ ਮਾਵਾਂ ਘਰ ਦੇ ਸੂਰਜ ਉਡੀਕਦੀਆਂ

ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ

ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ

ਲੁੱਕੇ ਹੋਏ ਬੱਦਲ ਹਾਂ ਬੱਸ ਛਾਉਣਾ ਬਾਕੀ ਏ

ਸਹੀ ਸਮੇਂ ਦੀ ਉਡੀਕ ਹੈ ਬਸ ਸਾਹਮਣੇ ਆਉਣਾ ਬਾਕੀ ਏ

ਅੱਧੀ ਰਾਤ ਉਡੀਕਾਂ ਪਿੱਛੋਂ ਜਦ ਮੈ ਘਰ ਦੇ ਬੂਹੇ ਢੋਏ

ਮੈ ਤੇ ਮੇਰਾ ਕਮਰਾ ਦੋਵੇਂ ਦਿਨ ਚੜ੍ਹਦੇ ਤੱਕ ਰੱਜ ਕੇ ਰੋਏ

ਨਾ ਵਕ਼ਤ ਰੁਕਿਆ ਨਾ ਉਹ

ਨਾ ਉਡੀਕ ਮੁੱਕੀ ਨਾ ਮੋਹ

ਕੋਈ ਜਖਮ ਹੁੰਦਾ ਸਮੁੰਦਰੋ ਡੂੰਘਾ ਕੋਈ ਖੁਸ਼ੀ ਅੰਬਰੀ ਲਾ ਦਿੰਦੇ

ਕੋਈ ਸਾਥ ਹੁੰਦਾ ਸੱਤ ਜਨਮਾਂ ਦਾ ਤੇ ਕੋਈ ਉਡੀਕ ਵਿੱਚ ਹੀ ਉਮਰ ਲੰਘਾ ਦਿੰਦੇ

ਰੁੱਖ ਅਵਾਜ਼ ਨਹੀਂ ਮਾਰਦੇ ਪਾਣੀ ਨੂੰ

ਉਡੀਕ ਕਰਦੇ ਹਨ ਚੁੱਪਚਾਪ

ਤੇਰੇ ਹਿੱਸੇ ਪਤਾ ਨੀ ਕੀ ਆਇਆਂ

ਮੇਰੇ ਹਿੱਸੇ ਤੇਰੀਆਂ ਯਾਦਾ ਤੇ ਤੇਰੀ ਉਡੀਕ ਆਈ ਹੈ

ਏ ਦਿਲ ਉਸ ਪੰਛੀ ਦੀ ਉਡੀਕ ਕਰਦਾ

ਜੋਂ ਆਲ੍ਹਣਾ ਤਾਂ ਪਾਂ ਗਿਆ ਪਰ ਰਹਿਣਾ ਭੁੱਲ ਗਿਆ

ਛੱਡੋ ਨਾ ਉਮੀਦ ਕਰ ਲਵੋ ਉਡੀਕ ਪਊਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ

ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ ਐਸਾ ਕਰੀਏ ਨਾ ਜਿੰਦਗੀ ‘ਚ ਕੰਮ ਮਿੱਤਰੋ

ਮੌਤ ਤਾਂ ਬੁਰੀ ਚੀਜ਼ ਹੈ ਯਾਰੋ ਤੇ ਮੌਤੋਂ ਬੁਰੀ ਜੁਦਾਈ

ਸਭ ਤੋਂ ਬੁਰੀ ਉਡੀਕ ਸੱਜਣ ਦੀ ਜਿਹੜੀ ਰੱਖਦੀ ਖੂਨ ਸੁਕਾਈ

ਤੈਨੂੰ ਪਾ ਕੇ ਅਸੀਂ ਖੋਹਣਾ ਨੀ ਚਾਹੁੰਦੇ ਤੇਰੀ ਉਡੀਕ ਵਿਚ ਅਸੀਂ ਰੋਣਾ ਨੀ ਚਾਹੁੰਦੇ

ਤੂੰ ਸਾਡਾ ਹੀ ਰਹੀ ਸੱਜਣਾ ਅਸੀਂ ਵੀ ਕਿਸੇ ਹੋਰ ਦੇ ਹੋਣਾ ਨੀ ਚਾਹੁੰਦੇ

ਹੁਣ ਤਾ ਉਡੀਕ ਦੀ ਆਦਤ ਜਿਹੀ ਹੋ ਗਈ ਏ ਚੁੱਪ ਤਾ ਇਕ ਚਾਹਤ ਜਿਹੀ ਹੋ ਗਈ ਏ

ਹੁਣ ਤਾ ਨਾ ਸ਼ਿਕਵਾ ਨਾ ਸ਼ਿਕਾਇਤ ਹੈ ਕਿਸੇ ਨਾਲ

ਕਿਉਕਿ ਹੁਣ ਤਾ ਇਕਲਾਪੇ ਨਾਲ ਮੁਹੱਬਤ ਜਿਹੀ ਹੋ ਗਈ ਏ

ਮੈਨੂੰ ਤਾ ਉਡੀਕ ਵੀ ਚੰਗੀ ਲੱਗਦੀ ਹੈ

ਪਤਾ ਕਿਉਂ ਕਿਉਂਕਿ ਉਹ ਤੇਰੀ ਹੈ

ਜੇ ਤੁਸੀ ਖੁਸ਼ੀ ਦੀ ਉਡੀਕ ਕਰੋਗੇ ਤਾ ਸਦਾ ਉਡੀਕ ਹੀ ਕਰਦੇ ਰਹਿ ਜਾਓਗੇ

ਪਰ ਜੇ ਤੁਸੀ ਖੁਸ਼ ਰਹਿਣ ਸ਼ੁਰੂ ਕਰ ਦਿੱਤਾ ਤਾਂ ਸਦਾ ਹੀ ਖੁਸ਼ ਰਹੋਗੇ

 

 

 

ਇਹਸਾਸ ਪੰਜਾਬੀ ਸਟੇਟਸ,feelings punjabi status,ehsaas punjabi status for all,ehsaas punjabi shayeri,ehsaas punjabi status for whatsapp

ਡੂੰਘੇ ਅਹਿਸਾਸ ਦਿਲ ਦੇ ਉਹ ਕਦੇ ਸਮਝ ਹੀ ਨਹੀਂ ਪਾਏ

ਜਿੰਨਾਂ ਪਿੱਛੇ ਅਸੀਂ ਨੀਂਦ ਚੈਨ ਸਭ ਗਵਾ ਬੈਠੇ

ਅਹਿਸਾਸ ਖਤਮ ਹੋ ਗਏ

ਅਤੇ ਜਜਬਾਤ ਦਫਨ ਹੋ ਗਏ

ਘਰ ਰਹਿ ਕੇ ਇੱਕ ਗੱਲ ਦਾ ਇਹਸਾਸ ਹੋਇਆ ਕਿ

ਜ਼ਿੰਦਗੀ ਤਾਂ ਹਲਕੀ ਫੁਲਕੀ ਹੈ ਸਾਰਾ ਬੋਝ ਤਾਂ ਖਵਾਹਿਸ਼ਾਂ ਦਾ ਹੈ

ਰਿਸ਼ਤਿਆਂ ਦਾ ਨਾਂ ਹੋਣਾ ਇੰਨੀ ਤਕਲੀਫ ਨਹੀਂ ਦਿੰਦਾ

ਜਿੰਨਾ ਰਿਸ਼ਤਿਆਂ ਵਿੱਚ ਇਹਸਾਸ ਦਾ ਨਾਂ ਹੋਣਾ ਤਕਲੀਫ ਦਿੰਦਾ ਹੈ

ਦਰ-ਬਦਰ ਭਟਕਤੇ ਰਹੇ ਹਮ ਸਕੂਨ ਕੀ ਤਲਾਸ਼ ਮੇਂ

ਅਬ ਇਹਸਾਸ ਹੂਆ ਕਿ ਸਕੂਨ ਤੋ ਮਿਲੇਗਾ ਜ਼ਿੰਦਗੀ ਕੇ ਬਾਅਦ ਮੇਂ

ਅੱਖਾਂ ਵਿੱਚ ਨੀਂਦ ਤੇ ਸੁਪਨਾਂ ਏ ਯਾਰ ਦਾ

ਕਦੀਂ ਤੇ ਅਹਿਸਾਸ ਹੋਵੇਗਾ ਉਸਨੂੰ ਸਾਡੇ ਪਿਆਰ ਦਾ

ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ

ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ

ਦੂਰੀਆਂ ਕੋਈ ਮਾਇਨੇ ਨਹੀਂ ਰੱਖਦੀਆਂ ਜੇ ਦਿਲਾਂ ‘ਚ’ ਇੱਕ ਦੂਜੇ ਲਈ ਪਿਆਰ ਹੋਵੇ

ਪਿਆਰ ਦਾ ਅਹਿਸਾਸ ਹੀ ਕਾਫੀ ਹੈ ਇੱਕ ਦੂਜੇ ਨੂੰ ਮਹਿਸੂਸ ਕਰਨ ਲਈ

ਮੇਰੇ ਦਿਲ ਦਾ ਅਹਿਸਾਸ ਹੈ ਤੂੰ ਦਿਨ ਚੜੀ ਧੁੱਪ ਦਾ ਨਿੱਘ ਹੈ ਤੂੰ

ਦਿਲੋਂ ਦੂਰ ਤੈਨੂੰ ਕਰ ਨਹੀਂ ਸਕਦੇ ਇੰਨਾ ਸਮਝ ਲੈ ਮੇਰੀ ਜ਼ਿੰਦਗੀ ਦਾ ਸਭ ਕੁਝ ਹੈਂ ਤੂੰ

ਅਕਸਰ ਅੱਖਾਂ ਤੇ ਮਨ ਸਾਫ ਹੋ ਜਾਂਦੇ ਰੋਣ ਤੋਂ ਬਾਅਦ

ਕਿਸੇ ਆਪਣੇ ਦੀ ਕਮੀ ਦਾ ਇਹਸਾਸ ਜ਼ਰੂਰ ਹੁੰਦਾ ਏ ਪਰ ਉਸਨੂੰ ਖੋਹਣ ਤੋਂ ਬਾਅਦ

ਜਿੰਦ ਮੁੱਕਣ ਤੋਂ ਬਾਅਦ ਇਹਸਾਸ ਹੋਇਆ ਤਾਂ ਕੀ ਹੋਇਆ

ਜਿਓੰਦੇ ਜੀ ਇੱਕ ਵਾਰ ਹਾਲ ਨਾ ਪੁੱਛ ਹੋਇਆ ਜਿਸਤੋ ਮੇਰਾ

ਇਹਸਾਸ-ਏ-ਕ਼ਲਬ [ਦਿਲ] ਅਪਨਾ ਬਤਾਏਂਗੇ ਮਗਰ ਕਿਸੀ ਦੂਸਰੀ ਦੁਨੀਆਂ ਮੇਂ

ਸੁਨਾ ਹੈ ਤੇਰੀ ਇਸ ਦੁਨੀਆਂ ਮੇਂ ਮਜ਼ਾਕ ਉਡਾਤੇ ਹੈਂ ਲੋਗ ਜ਼ਾਜ਼ਬਤੋ ਕਾ

ਮੇਰੇ ਇਹਸਾਸ ਤੋਂ ਤੂੰ ਅਣਜਾਣ ਰਹਿ ਤਾਂ ਚੰਗਾ

ਮੇਰੀ ਜ਼ਿੰਦਗੀ ‘ਚ’ ਲੋੜ ਨਹੀਂ ਤੇਰੇ ਜਿਹੇ ਬੇਕ਼ਦਰਾਂ ਦੀ

ਹਸ਼ਰ ਤਾਂ ਇੱਕੋ ਹੀ ਆ ਸਭ ਦਾ ਅੰਤ ਵੇਲੇ

ਪਰ ਬੰਦੇ ਨੂੰ ਇਹਸਾਸ ਜਰਾ ਦੇਰ ਨਾਲ ਹੁੰਦਾ

ਵਕ਼ਤ ਰਹਿੰਦੇ ਇਹਸਾਸ ਨਹੀਂ ਹੁੰਦਾ ਜਿਸਨੂੰ

ਬਾਅਦ ਵਿੱਚ ਰੋਣ ਦਾ ਕੋਈ ਫਾਇਦਾ ਨਹੀਂ ਹੁੰਦਾ

ਜਦੋਂ ਇਹਸਾਸ ਮਰ ਜਾਂਦੇ ਆ

ਫੇਰ ਚਾਅ-ਲਾਡ ਦਾ ਕੋਈ ਮਤਲਬ ਨਹੀਂ ਰਹਿੰਦਾ

 

ਜੁਦਾਈ ਪੰਜਾਬੀ ਸਟੇਟਸ and Sad Punjabi shayari

Share your deepest feelings and emotions with our ਜੁਦਾਈ ਪੰਜਾਬੀ ਸਟੇਟਸ and Sad Punjabi status collection. Our ਜੁਦਾਈ ਪੰਜਾਬੀ ਸਟੇਟਸ are perfect for Facebook, WhatsApp, and Instagram.

ਕੁਝ ਪਲਾਂ ‘ਚ ਜੀਅ ਲੈਂਦਾ ਮੈਂ ਵੀ ਕਈ ਸਦੀਆਂ

ਤੇਰੇ ਤੋਂ ਜੁਦਾ ਹੋਣ ਤੋਂ ਪਹਿਲਾਂ ਐਨਾ ਕੁ ਅਹਿਮ ਸੀ ਸਾਥ ਤੇਰਾ ਮੇਰੇ ਲਈ

ਧੰਨਵਾਦ ਤੇਰਾ ਓ ਸੱਜਣਾਂ ਮਾਰ ਗਿਆ ਪਰ ਜੀਣਾ ਦੱਸ ਗਿਆ

ਇਹ ਤਾਂ ਕੰਮ ਸੀ ‘ਸੱਪਾਂ ਦਾ ਤੂੰ ਬੰਦਾ ਹੋ ਕੇ ਡੱਸ ਗਿਆ

ਸੱਚੇ ਰੱਬ ਤੋਂ ਡਰਿਆ ਕਰ ਸੱਜਣਾ ਕਿਉਂਕਿ ਉਹ ਸੱਟ ਵੀ ਓਦੋਂ ਮਾਰਦਾ

ਜਦੋਂ ਦਵਾਈ ਲੈਣ ਲਈ ਪੈਸੇ ਵੀ ਨਹੀਂ ਹੁੰਦੇ

ਮੇਰੀ ਤੇ ਚੰਦਰਮਾ ਦੀ ਕਿਸਮਤ ਇੱਕੋ ਜਿਹੀ ਹੈ

ਉਹ ਰੋਸ਼ਨੀ ਲਈ ਤਰਸਦਾ ਹੈ ਤੇ ਮੈਂ ਤੇਰੇ ਲਈ

ਤੇਰੀ ਜੁਦਾਈ ਦੇ ਗਮ ਨੂੰ ਮੈਂ ਚੁੱਪ-ਚਾਪ ਸਹਿ ਗਿਆ

ਤੇਰੇ ਬਿਨ ਯਾਰਾ ਮੈਂ ਅਧੂਰਾ ਰਹਿ ਗਿਆ

ਕਿੰਨਾਂ ਔਖਾ ਹੁੰਦਾ ਏ ਪੱਤਿਆਂ ਲਈ ਟਹਿਣੀਆਂ ਨੂੰ ਛੱਡਣਾ

ਇਹ ਜਾਣਦੇ ਹੋਏ ਵੀ ਕਿ ਅਸੀਂ ਇਹਨਾਂ ਬਿਨ ਸੁੱਕ ਜਾਵਾਂਗੇ

ਅੱਜ ਤਾਈਂ ਦਿਲ ਨੂੰ ਸਮਝ ਪਈ ਨਾ ਇਹ ਮਜ਼ਬੂਰੀ ਜਾਂ ਕੋਈ ਧੋਖਾ ਏ

ਮੈਨੂੰ ਜੱਗ ਭੁਲਾਉਣਾ ਸੌਖਾ ਲੱਗੇ ਪਰ ਇੱਕ ਸਖਸ਼ ਭੁਲਾਉਣਾ ਔਖਾ ਏ

ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ

ਜਿੰਨਾ ਦਾ ਜਵਾਬ ਬੰਦਾ ਨਹੀਂ ਵਕਤ ਦਿੰਦਾ

ਗਲਤੀਆਂ ਨੂੰ ਮੁਆਫ਼ ਕਰਨਾ ਸਿਖ ਸੱਜਣਾ

ਗੁੱਸੇ ਹੋਕੇ ਜਗ ਵਿਚ ਲੱਖਾਂ ਤੁਰੇ ਫਿਰਦੇ ਨੇ

ਦਰਦ ਜੁਦਾਈ ਦਾ ਮੈਥੋਂ ਸਹਿ ਨੀ ਹੋਣਾ ਪਿਆਰ ਦਾ ਬੋਲ ਵੀ ਮੂੰਹੋ ਕਹਿ ਨੀ ਹੋਣਾ

ਇਸ ਰਾਹੀ ਨੂੰ ਤੂੰ ਹਮਸਫ਼ਰ ਬਣਾ ਨੀ ਸਕਦੀ ਪਰ ਤੇਰੀਆਂ ਯਾਦਾਂ ਵਿੱਚ ਵੀ ਰਹਿ ਨੀ ਹੋਣਾ

ਜੁਦਾਈ ਮੌਤ ਹੁੰਦੀ ਐ ਦੋਸਤਾ

ਜੇ ਵਕ਼ਤ ਮਿਲੇ ਤਾਂ ਟਾਹਣਿਓ ਟੁੱਟੇ ਪੱਤਿਆਂ ਨੂੰ ਦੇਖੀਂ

ਓਹਦੇ ਜੁਦਾ ਹੋਣ ਤੋਂ ਬਾਅਦ ਮੈ ਪਹਿਲਾਂ ਵਰਗਾ ਨਹੀਂ ਰਿਹਾ

ਓਹਨੂੰ ਵੀ ਕਿਸੇ ਨੇਂ ਨਹੀਂ ਪਛਾਣਿਆ ਮੇਰੇ ਤੋਂ ਬਾਦ

ਸਹਿ ਨੀ ਹੁੰਦੀਆਂ ਜੁਦਾਈਆਂ ਸੱਜਣਾ ਦੀਆਂ

ਪਛਤਾਉਨੇ ਆਂ ਹੁਣ ਮੁੱਹਬਤਾਂ ਪਾ ਕੇ

ਲਾਰੇ ਲਾਕੇ ਵਾਪਸ ਆਉਣ ਦੇ

ਕੁਝ ਲੋਕ ਜੁਦਾ ਹੋ ਜਾਂਦੇ ਨੇ ਕਿਸੇ ਨੂੰ ਜ਼ਿੰਦਾ ਮਾਰ ਕੇ

ਬੇਤਾਬ ਮੈਂ ਹੀ ਨਹੀਂ ਦਰਦ-ਏ-ਜੁਦਾਈ ਕੀ ਕਸਮ

ਰੋਤੇ ਤੁਮ ਭੀ ਹੋਗੇ ਕਰਵਟ ਬਦਲ ਬਦਲ ਕਰ

ਮੈਨੂੰ ਮਹਿਸੂਸ ਹੋਇਆ ਦਰਦ-ਏ-ਜੁਦਾਈ ਦਾ ਓਦੋਂ

ਇੱਕ ਫੁੱਲ ਜਦੋਂ ਟਹਿਣੀ ਤੋਂ ਟੁੱਟਦੇ ਦੇਖਿਆ ਮੈਂ

ਜੁਦਾ ਹੋਕੇ ਵੀ ਜੀ ਰਹੇਂ ਆ ਇੱਕ ਮੁੱਦਤ ਤੋਂ

ਕਦੇ ਦੋਨੋਂ ਹੀ ਕਹਿੰਦੇ ਹੁੰਦੇ ਸੀ ਜੁਦਾਈ ਮਾਰ ਛੱਡੂਗੀ

ਉਸਕੀ ਜੁਦਾਈ ਕੋ ਲਫਜੋਂ ਮੇਂ ਕੈਸੇ ਬਆਂ ਕਰੇਂ

ਵੋ ਰਹਤੀ ਹੈ ਦਿਲ ਮੇਂ,ਧੜਕਤੀ ਹੈ ਦਰਦ ਮੇਂ,ਔਰ ਬਹਤੀ ਹੈ ਅਸ਼ਕੋਂ ਮੇਂ

ਇਤਨਾ ਬੇਤਾਬ ਨਾਂ ਹੋ ਮੁਝਸੇ ਬਿਛੜਨੇ ਕੇ ਲੀਏ

ਤੁਝੇ ਆਂਖੋਂ ਸੇ ਨਹੀਂ ਮੇਰੇ ਦਿਲ ਸੇ ਜੁਦਾ ਹੋਨਾ ਹੈ

ਬੇਵਫ਼ਾ ਵਕ਼ਤ ਸੀ? ਤੂੰ ਸੀ? ਜਾਂ ਮੁਕੱਦਰ ਸੀ ਮੇਰਾ?

ਗੱਲ ਇੰਨੀ ਹੀ ਹੈ ਕਿ ਅੰਜ਼ਾਮ ਜੁਦਾਈ ਨਿਕਲਿਆ

 

Collection of best Punjabi Sad Shayari on life for girls and boys in Punjabi language for Whatsapp, Instagram and Facebook

ਜ਼ਿੰਦਗੀ ਬਹੁਤ ਛੋਟੀ ਆ ਯਾਰੋ

ਜਦੋ ਤੱਕ ਰਾਹ ਸਮਝ ਆਉਂਦਾ ਓਦੋ ਤੱਕ ਸਫਰ ਮੁੱਕ ਜਾਂਦੇ

ਹੱਸ ਕੇ ਕੱਟੇ ਸੀ ਜੋ ਦਿਨ ਅੱਜ ਉਹੀ ਮੈਨੂੰ ਰਵਾਉਂਦੇ ਨੇ

ਤੇਰੇ ਝੂਠੇ ਜਿਹੇ ਲਾਰੇ ਅੱਲੜੇ ਮੈਨੂੰ ਅੱਜ ਵੀ ਚੇਤੇ ਆਉਂਦੇ ਨੇ

ਹੁਣ ਛੱਡ ਤੂੰ ਵੀ ਰੌਣਾ ਸੱਜਣਾ ਵੇ

ਹੰਝੂ ਸਿੱਟ ਕੇ ਕਦੇ ਤੱਕਦੀਰਾਂ ਨੀਂ ਬਦਲਦੀਆ

ਤੇਰੀ ਅੱਖ ਰੋਵੇਗੀ ਬੇਕਦਰਾ ਤੇ ਹਾਸੇ ਦੇਖੀਂ ਖੋਹ ਜਾਣੇ ਨੇ

ਤੈਨੂੰ ਕਦਰਾਂ ਉਦੋਂ ਹੀ ਪੈਣੀਆਂ ਨੇ ਜਦੋਂ ਦੂਰ ਸੱਜਣ ਹੋ ਜਾਣੇ ਨੇ

ਗਲਤੀਆਂ ਤੇ ਗੁਨਾਹ ਤੇਰੇ ਵੀ ਕੁੱਝ ਘੱਟ ਨਹੀਂ

ਉਹ ਵੱਖਰੀ ਗੱਲ ਏ, ਬਹੁਤੇ ਸ਼ਿਕਵੇ ਨਹੀਂ ਕਰਦੇ ਅਸੀਂ

ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ

ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ ਸਕੀ ਜਜਬਾਤਾਂ ਨੂੰ

ਜ਼ਖ਼ਮ ਦਿਲ ਦੇ ਹੁਣ ਭਰਨੋਂ ਰਹੇ

ਕੋਈ ਜ਼ਿੰਦਗੀ ‘ਚ ਰਿਹਾ ਨੀ ਸਾਡੀ ਮਰਹਮ ਵਰਗਾ

ਕਿੰਨਾ ਕੁ ਤੇਰੇ ਨਾਂ ਕਰ ਦਵਾਂ ਖੁਦ ਨੂੰ ਮੈਂ

ਜਦ ਕਿ ਮੈਨੂੰ ਪਤਾ ਤੂੰ ਮੇਰਾ ਕਦੇ ਨਹੀਂ ਹੋਣਾ

ਦਿਲਾਂ ਨੂੰ ਤੋੜ ਕੇ ਲੋਕ

ਖ਼ੁਦਾ ਕੋਲ ਇਬਾਦਤ ਕਰਦੇ ਨੇਂ

ਤੋੜ ਦਿੱਤਾ ਮੇਰਾ ਮਾਸੂਮ ਜਿਹਾ ਦਿਲ ਜਦੋਂ ਦਿਲ ਚਾਹਿਆ

ਹਾਏ ਵੇ ਰੱਬਾ!ਓਹਨੂੰ ਕਿਉਂ ਮੇਰੇ ਤੇ ਰਤਾ ਤਰਸ ਨਾਂ ਆਇਆ

ਜਦ ਕੋਈ ਸੱਚਾ ਆਸ਼ਿਕ ਟੁੱਟਦਾ ਤਾਂ ਬੂਹਾ ਦੋ ਰਾਹਾਂ ਦਾ ਖੁੱਲਦਾ

ਕੋਈ ਮੈਖਾਨਿਆਂ ਵੱਲ ਨੂੰ ਤੁਰਿਆ ਕੋਈ ਲਫ਼ਜ਼ਾਂ ਨੂੰ ਜਜ਼ਬਾਤਾਂ ‘ਚ ਬੁਣਦਾ

ਕਦੇ ਭੁੱਲੀ ਨਾ ਮੁਟਿਆਰ ਉਹ ਜੋ ਕੱਲੇ ਸਾਨੂੰ ਛੱਡ ਗਈ ਏ

ਦਰਦ ਹਿਜ਼ਰਾਂ ਦਾ ਸਾਡੇ ਸੀਨੇ ਗੱਡ ਗਈ ਏ

ਲੋਕਾਂ ਨੂੰ ਹਸਾਉਣ ਵਾਲਾ ਜਦੋਂ ਆਪ ਕੱਲਾ ਰੋਂਦਾ ਹੋਊ

ਸੋਚ ਕੇ ਤਾਂ ਦੇਖੀ ਕਿੰਨਾ ਦੁੱਖ ਸਹਿੰਦਾ ਹੋਊ

ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਤੋਂ ਵੀ ਕਾਲੇ ਨੇ

ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈ ਪੁੱਤਾਂ ਵਾਂਗੂੰ ਪਾਲੇ ਨੇ

ਲੋਕਾਂ ਨੇ ਬਹੁਤ ਰੋਵਾਇਆ ਏ ਮੌਤੇ ਮੇਰੀਏ

ਜੇ ਤੂੰ ਸਾਥ ਦਵੇਂ ਤਾਂ ਸੱਭ ਨੂੰ ਰੋਵਾ ਸਕਦੇ ਆ ਆਪਾਂ

ਰੋਵਾ ਕੇ ਜਾਣ ਵਾਲਿਆ ਇਹਨਾਂ ਤਾਂ ਦੱਸ ਜਾ

ਇੰਤਜ਼ਾਰ ਕਰਾਂ ਜਾ ਬਦਲ ਜਾਵਾਂ ਤੇਰੇ ਵਾਂਗੂ

ਕੀ ਵਫ਼ਾ ਮਿਲਣੀ ਓਹਨਾਂ ਤੋਂ

ਜੌ ਖੁਦ ਬੇਵਫ਼ਾ ਨੇ

 

To read more Sad Punjai Shayari on life and Status Click Here