Punjabi Whatsapp Status

Collection of Best Status in Punjabi For Whatsapp and Facebook and New Punjabi status for fb and WhatsApp Punjabi Status. 2 Lines Punjabi Written Status for Instagram. Best Punjabi Quotes and Status for Boys and Girls.

Father Daughter Quotes in Punjabi

Express the beautiful bond between father and daughter with our latest collection of Father Daughter Quotes in Punjabi . it is perfect for girls to share their love and emotions on WhatsApp, Instagram, and Facebook.

ਇੱਕ ਧੀ ਲਈ ਪਿਤਾ ਕਿ ਹੁੰਦਾ ਹੈ

ਇਹ ਸਿਰਫ ਇੱਕ ਧੀ ਹੀ ਸਮਝ ਸਕਦੀ ਹੈ

ਪਿਓ ਉਹ ਇਨਸਾਨ ਹੈ

ਜਿਸਦੇ ਸਾਏ ਵਿੱਚ ਇੱਕ ਧੀ ਰਾਜ ਕਰਦੀ ਹੈ

ਸ਼ਰਤ ਲੱਗੀ ਸੀ ਖੁਸ਼ੀਆਂ ਨੂੰ ਦੋ ਸ਼ਬਦ ਵਿੱਚ ਲਿਖਣ ਦੀ

ਲੋਕ ਕਿਤਾਬਾਂ ਲੱਭਦੇ ਰਹਿ ਗਏ ਤੇ ਧੀ ਨੇਂ ਆਪਣੇ ‘ਪਿਤਾ ਦਾ ਘਰ’ ਲਿੱਖ ਦਿੱਤਾ

ਵਾਹਿਗੁਰੂ ਸਲਾਮਤ ਤੇ ਹਮੇਸ਼ਾ ਖੁਸ਼ ਰੱਖੀਂ ਮੇਰੇ ਬਾਪੂ ਨੂੰ

ਮੇਰੇ ਨਖਰੇ ਤੇ ਲਾਡ ਚੁੱਕਣ ਵਾਲਾ ਹੋਰ ਕੋਈ ਨਹੀਂ

ਹਰ ਇੱਕ ਗੱਲ ਤੇ ਨਖਰੇ ਹਰ ਇੱਕ ਗੱਲ ਤੇ ਜ਼ਿੱਦ

ਇਹ ਸਭ ਓਦੋਂ ਤੱਕ ਹੈ ਜਦੋਂ ਤੱਕ ਮੈਂ ਆਪਣੇ ਪਾਪਾ ਦੇ ਘਰ ਹਾਂ

ਧੀ ਦੇ ਨਖਰੇ ਸਿਰਫ ਬਾਪ ਹੀ ਚੁੱਕਦਾ ਹੈ

ਬਾਕੀ ਤਾਂ ਉਂਗਲਾਂ ਹੀ ਚੁੱਕਦੇ ਨੇਂ

ਮੈਨੂੰ ਮੇਰੇ ਹੱਥਾਂ ਦੀਆਂ ਸਾਰੀਆਂ ਰੇਖਾਵਾਂ ਨਾਲ ਪਿਆਰ ਹੈ

ਪਤਾ ਨਹੀਂ ਮੇਰੇ ਪਿਤਾ ਜੀ ਨੇ ਕਿਹੜੀ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ ਸੀ

ਪਾਪਾ ਹਰ ਹਾਲਤ ਵਿੱਚ ਮੇਰਾ ਸਾਥ ਦਿੰਦੇ ਸਨ

ਉਹ ਕਦੇ ਵੀ ਮੈਨੂੰ ਆਪਣੇ ਤੋਂ ਦੂਰ ਨਹੀਂ ਕਰਦੇ ਸਨ

ਹਰ ਮਹਾਨ ਧੀ ਦੇ ਪਿੱਛੇ

ਇੱਕ ਸੱਚਮੁੱਚ ਅਦਭੁਤ ਪਿਤਾ ਹੈ

ਮੈਂ ਰਾਜਕੁਮਾਰੀ ਹਾਂ ਇਸ ਲਈ ਨਹੀਂ ਕਿ ਮੇਰੇ ਕੋਲ ਇੱਕ ਰਾਜਕੁਮਾਰ ਹੈ

ਪਰ ਕਿਉਂਕਿ ਮੇਰੇ ਪਿਤਾ ਰਾਜਾ ਹਨ

ਮੇਰਾ ਪਿਓ

ਮੇਰਾ ਰੱਬ ਮੇਰਾ ਨਸੀਬ ਹੈ

ਧੀਏ ਕਈ ਵਾਰ ਚੁੱਪ ਰਹਿਣਾ ਬੁਜਦਿਲੀ ਨਹੀਂ ਹੁੰਦੀ

ਸਮਝਦਾਰੀ ਤੇ ਵਕ਼ਤ ਦਾ ਤਕਾਜ਼ਾ ਹੁੰਦਾ ਹੈ

ਬਾਬਲ ਦੇ ਵੇਹੜੇ ਹੁੰਦੀ ਏ

ਧੀਆਂ ਦੀ ਸਰਦਾਰੀ

ਸਿਆਣੇ ਲੋਕ ਸੱਚ ਕਹਿੰਦੇ ਆ

ਧੀ ਹੱਸਦੀ ਆ ਤਾਂ ਰੱਬ ਹੱਸਦਾ

ਧੁੱਪਾਂ,ਤੱਤੀਆਂ ਵਾਵਾਂ ਠਾਰਾਂ ਵੀ ਠਰਦੇ ਰਹਿਣਗੇ

ਬਾਬਲ ਪੱਗਾ ਦੀਆਂ ਛਾਂਵਾਂ ਧੀਆਂ ‘ਤੇ ਕਰਦੇ ਰਹਿਣਗੇ

ਧੀਆਂ ਮਿੱਠੇ ਮੇਵੇ

ਰੱਬ ਸਭ ਨੂੰ ਦੇਵੇ

ਹਾਸਾ ਰਹੇ ਸਦਾ ਹੀ ਚਿਹਰੇ ਤੇ ਨਾ ਆਕੇ ਦੁੱਖ ਕੋਲ ਖੁਲੋਵੇ

ਮੈ ਚਾਹੁੰਦਾ ਹਾਂ ਧੀ ਮੇਰੀ,ਮੇਰੀ ਮਾਂ ਵਰਗੀ ਹੀ ਹੋਵੇ

ਕੱਢ ਕੇ ਜਿਸਮ ਚੋਂ ਆਪਣੀ ਜਾਣ ਦਿੰਦਾ ਹੈ

ਬੜਾ ਹੀ ਮਜਬੂਤ ਹੈ ਉਹ ਪਿਓ ਜੋ ਆਪਣੀ ਧੀ ਦਿੰਦਾ ਹੈ

ਤੇਰੇ ਹੁੰਦੇ ਵੇ ਬਾਬਲਾ ਤੇਰੀ ਧੀ ਸੀ ਮੌਂਜਾਂ ਕਰਦੀ

ਅੱਜ ਤੇਰੀ ਕਮਲੀ ਤੇਰੀ ਯਾਦ ਵਿੱਚ ਪਲ ਪਲ ਹੈ ਮਰਦੀ

ਮੇਰੇ ਬਾਬੂ ਨੂੰ ਕਿਸੇ ਨੇ ਕਿਹਾ ਧੀ ਵੱਡੀ ਹੋ ਗਈ ਹੈ ਲਗਾਮ ਖਿੱਚ ਕੇ ਰੱਖਿਓ

ਮੇਰੇ ਬਾਬੂ ਨੇਂ ਓਹਨੂੰ ਕਿਹਾ ਲਗਾਮ ਤਾਂ ਘੋੜੀਆਂ ਦੀ ਖਿੱਚਣੀ ਪੈਂਦੀ ਆ ਸ਼ੇਰਨੀਆਂ ਦੀ ਨਹੀਂ

ਜਿੰਨੀ ਜਿੰਮੇਵਾਰੀ ਇੱਕ ਪਿਓ ਨਿਭਾ ਲੈਂਦਾ ਓਹਨੀ ਕੋਈ ਨਹੀਂ ਨਿਭਾ ਸਕਦਾ

ਜਿੰਨਾ ਪਿਆਰ ਇੱਕ ਪਿਓ ਧੀ ਨੂੰ ਕਰਦਾ ਓਹਨਾ ਕੋਈ ਨਹੀਂ ਕਰ ਸਕਦਾ

 

 

Mother daughter status in punjabi

Express the beautiful bond between mother and daughter by using our collection of Mother daughter status in Punjabi

ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,

ਜਿਉਂਦੀ ਰਹੇ “ਮਾਂ” ਮੇਰੀ ਜੋ ਚੁੰਨੀ ਪਾੜ ਕੇ ਮੱਲਮ ਲਾਉਂਦੀ ਏ

ਦੇ ਦੇ ਅੰਮੜੀਏ ਇੱਕ ਲੋਰੀ ਨੀ ਇਸ ਜੱਗ ਤੋਂ ਚੋਰੀ ਚੋਰੀ ਨੀ

ਤੇਰੀ ਨਿੱਘੀ ਸਭ ਤੋਂ ਗੋਦ ਹੈ ਤੇਰੇ ਕਰਕੇ ਅੱਜ ਮੇਰੀ ਹੋਂਦ ਹੈ

ਮਾਵਾਂ ਬਿਨਾ ਧੀਆਂ ਪੁੱਤਾਂ ਦੇ ਚਾਅ ਅਧੂਰੇ ਰਹਿ ਜਾਂਦੇ ਨੇਂ

ਮਾਂ ਦਾ ਕਰਜ਼ਾ ਉਤਾਰਨ ਲਈ ਸੱਤ ਜਨਮ ਵੀ ਥੋੜੇ ਪੈ ਜਾਂਦੇ ਨੇਂ

ਜੋ ਮੇਰੇ ਨਾਲ ਨਾਲ ਰਹਿੰਦੀਆਂ ਨੇਂ

ਉਹ ਮੇਰੀ ਮਾਂ ਦੀਆਂ ਦੁਆਵਾਂ ਨੇਂ

ਨਸਾਂ ਵਿੱਚ ਜ਼ਹਿਰ ਭਰ ਗਿਆ ਖੂਨ ਹੋ ਗਏ ਗੰਧਲੇ ਮਾਂ

ਸਾਰੇ ਰਿਸ਼ਤੇ ਬਦਲ ਜਾਂਦੇ ਨੇਂ ਫਿਰ ਤੂੰ ਕਿਉਂ ਨਾਂ ਬਦਲੇਂ ਮਾਂ

ਮਾਂ! ਆਪਣੀਆਂ ਖੁਸ਼ੀਆਂ ਦੱਬ ਕੇ ਵੀ ਖੁਸ਼ ਰੱਖਦੀ ਜੀਆਂ ਨੂੰ

ਆਪਣਾ ਗਹਿਣਾ ਗੱਟਾ ਵੀ ਪਾ ਦਿੰਦੀ ਧੀਆਂ ਨੂੰ

ਫਿਕਰਾਂ ਦੀ ਪੀੜੀ ਤੇ ਬੈਠੀ ਮੇਰੀ ਮਾਂ ਦੀਆਂ ਅੱਖਾਂ ‘ਚ’

ਅੱਜ ਵੀ ਮੇਰਾ ਬਚਪਨ ਦਿਸਦਾ ਹੈ ਮੈਨੂੰ

ਪੱਤਾ ਪੱਤਾ ਜੋੜ ਕੇ ਰੁੱਖਾਂ ਦੀ ਸੰਘਣੀ ਛਾਂ ਹੋ ਗਈ

ਅੱਜ ਮੈਨੂੰ ਚੱੜ ਗਈ ਜਵਾਨੀ ਤੇ ਬੁੱਢੀ ਮੇਰੀ ਮਾਂ ਹੋ ਗਈ

ਹਰ ਗ਼ਲਤੀ ਤੇ ਪਰਦਾ ਸਿਰਫ ਮਾਂ ਹੀ ਪਾ ਸਕਦੀ ਏ

ਬਾਕੀ ਤਾਂ ਸਿਰਫ ਉਛਾਲਣਾ ਹੀ ਜਾਣਦੇ ਨੇਂ

ਮਾਂ ਜਿਹਾ ਨਾਂ ਨਾਤਾ ਜੱਗ ਤੇ ਨਾ ਮਾਂ ਜਿਹੀ ਕੋਈ ਹਮਦਰਦੀ

ਬੱਚਿਆਂ ਲਈ ਖੁਸ਼ੀਆਂ ਲੋੜਦੀ ਰਹੇ ਨਿੱਤ ਅਰਦਾਸਾਂ ਕਰਦੀ

ਜੋ ਕੁੱਝ ਵੀ ਹੋਇਆ ਮੇਰੇ ਲੇਖੇ ਨੇਂ

ਮੈਂ ਜਾਣਾ ਜਾਂ ਮੇਰੀ ਮਾਂ ਜਾਣੇ ਅਸੀਂ ਕਿੱਥੇ ਕਿੱਥੇ ਮੱਥੇ ਟੇਕੇ ਨੇਂ

ਮੱਥਾ ਕਲਾ ਹੀ ਸਹੀ

ਮਾਂ ਵਾਰ ਵਾਰ ਚੁੰਮਦੀ ਹੈ

ਜਦ ਵੀ ਫਿਕਰਾਂ ਦੀ ਗੱਲ ਹੋਈ ਹੈ

ਮੈਨੂੰ ਮੇਰੀ ਮਾਂ ਦਾ ਚੇਤਾ ਆਇਆ ਹੈ

ਮਾਏਂ ਨੀ ਕਿਹੜਾ ਭੁੱਲੀ ਆਂ ਜੋ ਤੈਨੂੰ ਯਾਦ ਕਰਾਂ

ਅਗਲੇ ਜਨਮ ਵੀ ਤੇਰੀ ਧੀ ਹੋਵਾਂ ਬਸ ਇਹੀਓ ਅਰਦਾਸ ਕਰਾਂ

ਮੇਰੀ ਮਾਂ ਨੂੰ

ਹਮੇਸ਼ਾ ਖੁਸ਼ ਰੱਖੇ ਕਰਤਾਰ

ਮੇਰੀ ਮਾਂ ਨੂੰ ਸਦਾ ਸਲਾਮਤ ਰੱਖੀ ਰੱਬਾ

ਮੈਨੂੰ ਤਾਂ ਸਲਾਮਤ ਓਹਦੀਆਂ ਦੁਆਵਾਂ ਨੇਂ ਰੱਖਣਾ ਹੈ

ਖੁਸ਼ ਹੋ ਜਾਂਦੀ ਆ ਮੇਰੀ ਮਾਂ

ਮੈਨੂੰ ਖੁਸ਼ ਦੇਖ ਕੇ

ਕਰਜ਼ ਇਹਨਾਂ ਦਾ ਕੌਣ ਉਤਾਰੇ

ਰੱਬ ਤੋਂ ਵੱਡੀਆਂ ਮਾਵਾਂ ਹੁੰਦੀਆਂ

ਤੇਰੀਆਂ ਦੁਆਵਾਂ ਮਾਏ ਦੀਵੇ ਵਾਂਗ ਜਗੀਆਂ

ਇੱਕ ਵਾਰੀ ਦਿੱਤੀਆਂ ਤੇ ਸੌ ਵਾਰੀ ਲੱਗੀਆਂ

ਮਾਵਾਂ ਤੋਂ ਬਿਨਾ ਕੌਣ ਸਮਝਦਾ ਏ ਧੀਆਂ ਦੇ ਡਾਢੇ ਦੁੱਖ ਨੀ ਮਾਏ

ਇੱਕ ਤੇਰੀ ਅਣਹੋਂਦ ਕਰਕੇ ਫਿੱਕੇ ਸਾਰੇ ਸੁੱਖ ਨੀ ਮਾਏ

ਬੇਸ਼ੱਕ ਮੈਂ ਅੰਮੀ ਅਖਵਾਵਾਂ ,ਪਰ ਅਜੇ ਅੰਮੀ ਕਹਿਣ ਦੀ ਮੈਨੂੰ ਭੁੱਖ ਨੀਂ ਮਾਏ

 

 

 

 

Collection of best Punjabi Sad Shayari on life for girls and boys in Punjabi language for Whatsapp, Instagram and Facebook

ਜ਼ਿੰਦਗੀ ਬਹੁਤ ਛੋਟੀ ਆ ਯਾਰੋ

ਜਦੋ ਤੱਕ ਰਾਹ ਸਮਝ ਆਉਂਦਾ ਓਦੋ ਤੱਕ ਸਫਰ ਮੁੱਕ ਜਾਂਦੇ

ਹੱਸ ਕੇ ਕੱਟੇ ਸੀ ਜੋ ਦਿਨ ਅੱਜ ਉਹੀ ਮੈਨੂੰ ਰਵਾਉਂਦੇ ਨੇ

ਤੇਰੇ ਝੂਠੇ ਜਿਹੇ ਲਾਰੇ ਅੱਲੜੇ ਮੈਨੂੰ ਅੱਜ ਵੀ ਚੇਤੇ ਆਉਂਦੇ ਨੇ

ਹੁਣ ਛੱਡ ਤੂੰ ਵੀ ਰੌਣਾ ਸੱਜਣਾ ਵੇ

ਹੰਝੂ ਸਿੱਟ ਕੇ ਕਦੇ ਤੱਕਦੀਰਾਂ ਨੀਂ ਬਦਲਦੀਆ

ਤੇਰੀ ਅੱਖ ਰੋਵੇਗੀ ਬੇਕਦਰਾ ਤੇ ਹਾਸੇ ਦੇਖੀਂ ਖੋਹ ਜਾਣੇ ਨੇ

ਤੈਨੂੰ ਕਦਰਾਂ ਉਦੋਂ ਹੀ ਪੈਣੀਆਂ ਨੇ ਜਦੋਂ ਦੂਰ ਸੱਜਣ ਹੋ ਜਾਣੇ ਨੇ

ਗਲਤੀਆਂ ਤੇ ਗੁਨਾਹ ਤੇਰੇ ਵੀ ਕੁੱਝ ਘੱਟ ਨਹੀਂ

ਉਹ ਵੱਖਰੀ ਗੱਲ ਏ, ਬਹੁਤੇ ਸ਼ਿਕਵੇ ਨਹੀਂ ਕਰਦੇ ਅਸੀਂ

ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ

ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ ਸਕੀ ਜਜਬਾਤਾਂ ਨੂੰ

ਜ਼ਖ਼ਮ ਦਿਲ ਦੇ ਹੁਣ ਭਰਨੋਂ ਰਹੇ

ਕੋਈ ਜ਼ਿੰਦਗੀ ‘ਚ ਰਿਹਾ ਨੀ ਸਾਡੀ ਮਰਹਮ ਵਰਗਾ

ਕਿੰਨਾ ਕੁ ਤੇਰੇ ਨਾਂ ਕਰ ਦਵਾਂ ਖੁਦ ਨੂੰ ਮੈਂ

ਜਦ ਕਿ ਮੈਨੂੰ ਪਤਾ ਤੂੰ ਮੇਰਾ ਕਦੇ ਨਹੀਂ ਹੋਣਾ

ਦਿਲਾਂ ਨੂੰ ਤੋੜ ਕੇ ਲੋਕ

ਖ਼ੁਦਾ ਕੋਲ ਇਬਾਦਤ ਕਰਦੇ ਨੇਂ

ਤੋੜ ਦਿੱਤਾ ਮੇਰਾ ਮਾਸੂਮ ਜਿਹਾ ਦਿਲ ਜਦੋਂ ਦਿਲ ਚਾਹਿਆ

ਹਾਏ ਵੇ ਰੱਬਾ!ਓਹਨੂੰ ਕਿਉਂ ਮੇਰੇ ਤੇ ਰਤਾ ਤਰਸ ਨਾਂ ਆਇਆ

ਜਦ ਕੋਈ ਸੱਚਾ ਆਸ਼ਿਕ ਟੁੱਟਦਾ ਤਾਂ ਬੂਹਾ ਦੋ ਰਾਹਾਂ ਦਾ ਖੁੱਲਦਾ

ਕੋਈ ਮੈਖਾਨਿਆਂ ਵੱਲ ਨੂੰ ਤੁਰਿਆ ਕੋਈ ਲਫ਼ਜ਼ਾਂ ਨੂੰ ਜਜ਼ਬਾਤਾਂ ‘ਚ ਬੁਣਦਾ

ਕਦੇ ਭੁੱਲੀ ਨਾ ਮੁਟਿਆਰ ਉਹ ਜੋ ਕੱਲੇ ਸਾਨੂੰ ਛੱਡ ਗਈ ਏ

ਦਰਦ ਹਿਜ਼ਰਾਂ ਦਾ ਸਾਡੇ ਸੀਨੇ ਗੱਡ ਗਈ ਏ

ਲੋਕਾਂ ਨੂੰ ਹਸਾਉਣ ਵਾਲਾ ਜਦੋਂ ਆਪ ਕੱਲਾ ਰੋਂਦਾ ਹੋਊ

ਸੋਚ ਕੇ ਤਾਂ ਦੇਖੀ ਕਿੰਨਾ ਦੁੱਖ ਸਹਿੰਦਾ ਹੋਊ

ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਤੋਂ ਵੀ ਕਾਲੇ ਨੇ

ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈ ਪੁੱਤਾਂ ਵਾਂਗੂੰ ਪਾਲੇ ਨੇ

ਲੋਕਾਂ ਨੇ ਬਹੁਤ ਰੋਵਾਇਆ ਏ ਮੌਤੇ ਮੇਰੀਏ

ਜੇ ਤੂੰ ਸਾਥ ਦਵੇਂ ਤਾਂ ਸੱਭ ਨੂੰ ਰੋਵਾ ਸਕਦੇ ਆ ਆਪਾਂ

ਰੋਵਾ ਕੇ ਜਾਣ ਵਾਲਿਆ ਇਹਨਾਂ ਤਾਂ ਦੱਸ ਜਾ

ਇੰਤਜ਼ਾਰ ਕਰਾਂ ਜਾ ਬਦਲ ਜਾਵਾਂ ਤੇਰੇ ਵਾਂਗੂ

ਕੀ ਵਫ਼ਾ ਮਿਲਣੀ ਓਹਨਾਂ ਤੋਂ

ਜੌ ਖੁਦ ਬੇਵਫ਼ਾ ਨੇ

 

To read more Sad Punjai Shayari on life and Status Click Here

by Sandeep Kaur

ਕਈ ਲੋਕ ਹੱਥਾਂ ਤੇ ਤਕਦੀਰ ਦੀਆਂ ਲਕੀਰਾਂ ਲੱਭਦੇ ਰਹਿੰਦੇ ਹਨ

ਉਹ ਨਹੀਂ ਜਾਣਦੇ ਕਿ ਹੱਥ ਆਪ ਤਕਦੀਰ ਦੇ ਸਿਰਜਣਹਾਰ ਹੁੰਦੇ ਹਨ