ਇਹ ਮੇਰੀ ਆਦਤ ਨਹੀਂ ਕਿ ਮਰਸੀਏ ਕਹਿੰਦਾ ਫਿਰਾਂ
ਸੁਲਘਦੇ ਹੋਏ ਹਰ ਤਲੀ ‘ਤੇ ਬੋਲ ਧਰ ਜਾਵਾਂਗਾ ਮੈਂ
Punjabi Status
ਹਮੇਸ਼ਾ ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਪਰਖਣ ਦੀ ਨਹੀਂ ਕਿਉਂਕਿ ਪਰਖਣ ਨਾਲ ਰਿਸ਼ਤੇ ਟੁੱਟਦੇ ਨੇ,
ਤੇ ਸਮਝਣ ਨਾਲ ਮਜ਼ਬੂਤ ਹੁੰਦੇ ਨੇ…
ਚੰਗੇ ਲੋਕਾਂ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ।
ਛੱਡਣਾ ਹੋਰ ਵੀ ਮੁਸ਼ਕਿਲ ਅਤੇ ਭੁੱਲ ਜਾਣਾ ਤਾਂ ਨਾ-ਮੁਮਕਿਨ ਹੁੰਦਾ ਹੈ
ਛਤਰੀ ਤਾਣ ਕੇ ਬਚ ਜਾਨੇ ਆਂ,
ਮੀਂਹ ਦੀਆਂ ਕਣੀਆਂ ਕੋਲੋਂ,
ਪੱਥਰਾਂ ਦੀ ਬਰਸਾਤ ‘ਚ ਕੀਕੂੰ,
ਜਾਨ ਦੀ ਖ਼ੈਰ ਮਨਾਈਏ।ਬਸ਼ੀਰ ਮੁਨਜ਼ਰ (ਪਾਕਿਸਤਾਨ)
ਦੁੱਖਾਂ ਵਿੱਚ ਪਿਆ ਮਨੁੱਖ ਦੁੱਖਾਂ ਤੋਂ ਛੁਟਕਾਰਾ
ਪਾਉਣ ਲਈ ਜੱਦੋ-ਜਹਿਦ ਕਰਦਾ ਹੋਇਆ
ਜ਼ਿੰਦਗੀ ‘ਚ ਸੰਘਰਸ਼ ਕਰਨਾ ਸਿੱਖ ਜਾਂਦਾ ਹੈ।
ਤੁਹਾਡਾ ਹਰ ਗੁਣ ਤੁਹਾਡੇ ਮੋਢੇ ਤੇ ਜੜਿਆ ਸਿਤਾਰਾ ਹੈ….
ਤੇ ਹਰ ਔਗੁਣ ਸੋਹਣੇ ਚਿਹਰੇ ਤੇ ਪਿਆ ਹੋਇਆ ਦਾਗ਼ ਹੈ।
ਜੀਅ ’ਚ ਬਹੁੜੀ ਪੈਣ ਬਲ ਬਲ ਗ਼ਮ ਦੇ ਚੰਗਿਆੜੇ ਜਿਹੇ,
ਉਫ਼ ਕਿਹੀ ਠੰਢੀ ਹਵਾ ਚੱਲਦੀ ਏ ਫਰ-ਫਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)
ਜਦੋਂ ਚੱਲਣਾ ਨਹੀਂ ਸੀ ਆਉਂਦਾ, ਉਦੋਂ ਡਿਗਣ ਨਹੀਂ ਸੀ ਦਿੰਦੇ ਲੋਕ,
ਹੁਣ ਜਦ ਤੋਂ ਖੁਦ ਨੂੰ ਸੰਭਾਲਿਆ ਹੈ ਹਰ ਕਦਮ ਤੇ ਡਿੱਗਣ ਦੀ ਸੋਚਦੇ ਹਨ ਲੋਕ
ਮੈਂ ਕਦ ਸੂਹੇ ਬੋਲ ਉਠਾਏ, ਮੈਂ ਕਦ ਰੌਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ ਇਸ ਬੇਨੂਰ ਨਗਰ ਦੇ ਲੋਕਸੁਰਜੀਤ ਪਾਤਰ
ਧੁੱਪ ਚੰਗੀ ਨਾ ਉਹਦੇ ਬਾਥੋਂ ਛਾਂ ਚੰਗੀ।
ਜਿੱਥੇ ਸੋਹਣਾ ਵੱਸੇ ਉਹੀਓ ਥਾਂ ਚੰਗੀ।
ਜਿਸ ਦੀ ਕੁੱਖੋਂ ਜਨਮ ਲਿਆ ਮੇਰੇ ਆਸ਼ਿਕ ਨੇ,
ਆਪਣੀ ਮਾਂ ਤੋਂ ਲੱਗਦੀ ਉਸਦੀ ਮਾਂ ਚੰਗੀ।ਕੁਲਜੀਤ ਕੌਰ ਗਜ਼ਲ
ਸਿਰਫ਼ ਚਿੱਟੇ ਵਾਲ ਹੀ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੇ
ਜ਼ਿੰਦਗੀ ਜਦੋ ਸੂਈ ਦੇ ਨੱਕੇ ਵਿੱਚੋ ਲੰਘਾਉਂਦੀ ਹੈ ਤੇ ਠੋਕਰਾਂ ਠੇਡੇ ਮਾਰਦੀ ਹੈ
ਤਾ ਫਿਰ ਕਾਲੇ ਵਾਲਾ ਵਾਲੇ ਵੀ ਸਿਆਣੇ ਹੋ ਜਾਂਦੇ ਨੇ
ਮੈਂ ਜ਼ਿੰਦਗੀ ਭਰ, ਨਾ ਤਾਜ਼ਦਾਰਾਂ ਲਈ ਹੈ ਲਿਖਿਆ, ਨਾ ਲਿਖਾਂਗਾ
ਮੈਂ ਹਰ ਘਰੋਂਦੇ ਦੀ ਭੁੱਖ ਲਿਖਦਾਂ ਮੈਂ ਖ਼ੁਸ਼ਕ ਖੇਤਾਂ ਦੀ ਪਿਆਸ ਲਿਖਦਾਂਜਗਤਾਰ