ਤੇਰੇ ਤੋਂ ਮੇਰੀ ਇਹ ਦੂਰੀ ਧਰਤੀ ਤੋਂ ਅਸਮਾਨ ਨਹੀਂ,
ਨੈਣਾਂ ਰਸਤੇ ਮੇਰੇ ਦਿਲ ਦੇ ਮਹਿਲਾਂ ਵਿੱਚ ਆ ਜਾਇਆ ਕਰ।
Punjabi Status
ਸਭ ਤੋਂ ਔਖਾ ਰਸਤਾ ਉਹ ਹੈ ਜਦ ਤੁਹਾਨੂੰ ਇੱਕਲਿਆਂ ਤੁਰਨਾ ਪੈਂਦਾ ਹੈ,
ਅਸਲ ‘ਚ ਉਹੀ ਰਸਤਾ ਜ਼ਿੰਦਗੀ ‘ਚ ਤੁਹਾਨੂੰ ਮਜਬੂਤ ਬਣਾਉਂਦਾ ਹੈ
ਝੱਖੜਾਂ ਦੀ ਰੁੱਤ ਅੰਦਰ ਦੀਵਿਆਂ ਦੀ ਸੁੱਖ ਮੰਗ
ਝੰਗੋ ਝੱਗ ਦਰਿਆ ਨੇ ਸਾਰੇ ਕਿਸ਼ਤੀਆਂ ਦੀ ਸੁੱਖ ਮੰਗ
ਜੰਗਲਾਂ ਨੂੰ ਰੌਂਧ ਕੇ ਖੁਸ਼ ਹੁੰਦੀ ਸੈਂ ਐ ਬਸਤੀਏ
ਆ ਰਹੇ ਜੰਗਲ ਤੂੰ ਉਠ ਕੇ ਬਸਤੀਆਂ ਦੀ ਸੁਖ ਮੰਗਸਰਹੱਦੀ
ਵੇਲੇ ਦਾ ਕੈਦੋਂ ਕੀ ਮੈਥੋਂ ਲੱਭਦਾ ਏ,
ਰੋਟੀ ਲੱਭਦੀ ਨਹੀਂ ਮੈਂ ਹੀਰ ਵਿਆਹੁਣੀ ਕੀ।ਗੁਲਾਮ ਰਸੂਲ ਆਜ਼ਾਦ (ਪਾਕਿਸਤਾਨ)
ਕਲਪਨਾ ਤੇਰੀ ਸੂਰਤ ਦੀ ਹਮੇਸ਼ਾ ਖ਼ਾਬ ਨਾ ਬਣਦੀ,
ਤੁਸੀਂ ਆਏ ਨਾ ਘਰ ਮੇਰੇ ਤੁਹਾਡੀ ਯਾਦ ਹੀ ਆਈ।ਸੁਰਜੀਤ ਰਾਮਪੁਰੀ
ਇਹ ਕਲਯੁੱਗ ਹੈ ਜਨਾਬ ਇੱਥੇ ਬੁਰਿਆਂ ਦੇ ਨਾਲ ਬੁਰਾ ਹੋਵੇ ਜਾਂ ਨਾ ਹੋਵੇ ਪਰ ਚੰਗਿਆਂ ਦੇ ਨਾਲ ਬੁਰਾ ਜ਼ਰੂਰ ਹੁੰਦਾ ਹੈ
ਤੁਸੀਂ ਅਤੀਤ ਨਾਲ ਭਵਿੱਖ ਦੀ ਵਿਉਂਤਬੰਦੀ ਨਹੀਂ ਕਰ ਸਕਦੇ।
ਐਡਮੰਡ ਬਰਕ
ਕਿਸੇ ਵੀ ਸ਼ੈਅ ਦੀ ਸੁੰਦਰਤਾ ਅਤੇ ਸ਼ੁੱਧਤਾ,
ਦੇਖਣ ਵਾਲੇ ਦੀ ਅੱਖ ‘ਤੇ ਨਿਰਭਰ ਕਰਦੀ ਹੈ।
ਰੁਮੀ
ਦਿੱਤੇ ਨੇ ਜ਼ਾਮ ਰਾਤ ਨੇ ਜ਼ੁਲਫ਼ਾਂ ਖਿਲਾਰ ਕੇ
ਇਕ ਜ਼ਾਮ ਸਾਕੀਆ ਜ਼ਰਾ ਜ਼ੁਲਫ਼ਾਂ ਸੰਵਾਰ ਕੇਗੁਲਾਮ ਯਕੂਬ ਅਨਵਰ
ਜਦ ਉਹਦਾ ਕਿਧਰੇ ਨਾਂ ਆਵੇ ਤੂੰ ਤ੍ਰਭਕ ਜਿਹੀ ਕੁਝ ਜਾਨੀਂ ਏਂ
ਕੁਝ ਤੇਰਾ ਤੇ ਨਈਂ ਉਹ ਜੋਗੀ ਕਿਧਰੇ ਮੁਟਿਆਰੇ ਲੈ ਤੁਰਿਆਗੁਰਭਜਨ ਗਿੱਲ
ਦੋ ਸਭ ਤੋਂ ਤਾਕਤਵਰ ਯੋਧੇ ਧੀਰਜ ਅਤੇ ਸਮਾਂ ਹਨ ।
ਬੀਤੀ ਰਾਤ ਵਿਯੋਗ ਦੀ ਹੈ ਤਾਰੇ ਗਿਣ ਗਿਣ ਕੇ
ਅੱਖੀਆਂ ਤਰਸਣ ਦੀਦ ਨੂੰ ਤੂੰ ਸੁਪਨਾ ਬਣ ਕੇ ਆ
ਪਹਿਲ ਪਲੇਠੀ ਪ੍ਰੀਤ ਦਾ ਇਹ ਅਣਗਾਇਆ ਗੀਤ
ਛੇਕਾਂ ਵਿੰਨ੍ਹੀ ਬੰਸਰੀ ਤੂੰ ਆਪਣੇ ਹੋਠ ਛੁਹਾ
ਗੁਰਭਜਨ ਗਿੱਲ