ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ,
ਮੂੰਹ ਤੇ ਬਣਨ ਦੁਖੀ ਸਾਡੇ ਪਿੱਠ ਤੇ ਕਰਨ ਖੱਸੀ।
ਸਭ ਚੁੱਕੀ ਫਿਰਨ ਲੂਣ ਤੇ ਕਰਦਾਂ ਨਾਂ ਦਰਦ ਕਿਸੇ ਨੂੰ ਦੱਸੀਂ,
ਇਹ ਲਾਵਣ ਮੱਲ੍ਹਮ ਲੂਣ ਦਾ ਰੋਂਦੇ ਨੂੰ ਦੇਖ ਕੇ ਜਾਵਣ ਹੱਸੀਂ।
ਇਹ ਦੁਨੀਆਂ ਐਸੀ ਦੀਪ ਸਿਆਂ ਜੋ ਲਫਜ਼ਾਂ ਨਾਂ ਜਾਵੇ ਡੱਸੀ,
ਲਾ ਲੈ ਜ਼ੁਬਾਨ ਦੇ ਉੱਤੇ ਜਿੰਦਰਾ ਨਾਂ ਭੇਤ ਕਿਸੇ ਨੂੰ ਦੱਸੀਂ।
✍ਦੀਪ ਰਟੈਂਡੀਆ
Punjabi Status
ਅਜ਼ੀਬ ਰੁੱਤ ਦਾ ਧੂੰਆਂ
ਸਾਡੇ ਵਟਾ ਦਿੱਤੇ ਭੇਸ
ਸਾਡੇ ਸੁੰਗੜ ਚੱਲੇ ਪਿੰਡੇ
ਅਸੀਂ ਲਿਪਟੇ ਭੇਖ ਦੇ ਖੇਸ
ਸਾਡੀ ਅਣਖ ਆਕੜ ਹੋ ਗਈ
ਸਾਡੀ ਬੁੱਧੀ ਸਾਥੋਂ ਖੋਹ ਗੲੀ
ਇਹ ਹਉਮੈ ਹਾਵੀ ਹੋ ਗਈ
ਵਿਛਗੇ ਕੰਡਿਆਂ ਦੇ ਸੇਜ
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।
ਬੋਲੀ ਹੰਕਾਰ ਚ ਖੱਟੀ ਹੋ ਗਈ
ਸਾਡੀ ਸਾਥੋਂ ਪੋਚ ਫੱਟੀ ਹੋ ਗਈ
ਦੁਨੀਆਂ ਕਾਹਦੀ ਕੱਠੀ ਹੋ ਗੲੀ
ਇਹ ਰੰਗਾਂ ਵਿੱਚ ਵੱਟੀ ਹੋ ਗਈ
ਸੋਢੀ ਕਿਸਮਤ ਸਾਡੀ ਮੱਠੀ ਹੋਗੀ
ਦਿਮਾਗ਼ ਕਾਹਦੇ ਹੋ ਗੲੇ ਤੇਜ਼।।
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।
ਮਿਹਰਬਾਨ ਸਿੰਘ ਸੋਢੀ
ਉਹ ਕਮਲੀ ਜੀ
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ,
ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ
ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ
ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ
ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ
ਤੇਰੇ ਨੈਣਾਂ ਨੂੰ ਪੜਨ ਲਈ ਮੇਰੀਆਂ ਅੱਖਾ ਤਿਹਾਈਆਂ
ਫ਼ੋਨ ਵੀ ਨਾ ਛੱਡੇ ਪਤਾ ਨਹੀਂ ਕੀ ਲੱਭੀ ਜਾਵੇ
ਕੋਲ ਬੈਠੇ ਯਾਰ ਦੀਆ ਕਿਉ ਤੂੰ ਕਦਰਾਂ ਗਵਾਈਆ
ਰਿਹਾਨ ਤੇਰੇ ਖ਼ਾਬਾਂ ਨੇ ਤੈਨੂੰ ਲਫ਼ਜ਼ ਕਿੱਥੇ ਦੇਣੇ
ਜਦੋਂ ਤੂੰ ਤਾਂ ਕਿਸੇ ਮਹਿਰਮ ਦੀਆ ਨੀਂਦਾਂ ਉਡਾਈਆਂ
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ।
ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ
Pargat Rihan
ਮੇਰੇ ਖ੍ਵਾਬੋਂ ਕੇ ਝਰੋਕੋਂ ਕੋ ਸਜਾਨੇ ਵਾਲੀ
ਤੇਰੇ ਖ੍ਵਾਬੋਂ ਮੇਂ ਕਹੀਂ ਮੇਰਾ ਗੁਜ਼ਰ ਹੈ ਕਿ ਨਹੀਂ
ਪੂਛਕਰ ਅਪਨੀ ਨਿਗਾਹੋਂ ਸੇ ਬਤਾਦੇ ਮੁਝਕੋ
ਮੇਰੀ ਰਾਤੋਂ ਕੀ ਮੁਕ਼ੱਦਰ ਮੇਂ ਸਹਰ ਹੈ ਕਿ ਨਹੀਂ
ਚਾਰ ਦਿਨ ਕੀ ਯੇ ਰਫ਼ਾਕ਼ਤ ਜੋ ਰਫ਼ਾਕ਼ਤ ਭੀ ਨਹੀਂ
ਉਮਰ ਭਰ ਕੇ ਲਿਏ ਆਜ਼ਾਰ ਹੁਈ ਜਾਤੀ ਹੈ
ਜ਼ਿੰਦਗੀ ਯੂੰ ਤੋ ਹਮੇਸ਼ਾ ਸੇ ਪਰੇਸ਼ਾਨ ਸੀ ਥੀ
ਅਬ ਤੋ ਹਰ ਸਾਂਸ ਗਿਰਾਂਬਾਰ ਹੁਈ ਜਾਤੀ ਹੈ
ਮੇਰੀ ਉਜੜੀ ਹੁਈ ਨੀਂਦੋਂ ਕੇ ਸ਼ਬਿਸਤਾਨੋਂ ਮੇਂ
ਤੂ ਕਿਸੀ ਖ੍ਵਾਬ ਕੇ ਪੈਕਰ ਕੀ ਤਰਹ ਆਈ ਹੈ
ਕਭੀ ਅਪਨੀ ਸੀ ਕਭੀ ਗ਼ੈਰ ਨਜ਼ਰ ਆਤੀ ਹੈ
ਕਭੀ ਇਖ਼ਲਾਸ ਕੀ ਮੂਰਤ ਕਭੀ ਹਰਜਾਈ ਹੈ
ਪ੍ਯਾਰ ਪਰ ਬਸ ਤੋ ਨਹੀਂ ਹੈ ਮੇਰਾ ਲੇਕਿਨ ਫਿਰ ਭੀ
ਤੂ ਬਤਾ ਦੇ ਕਿ ਤੁਝੇ ਪ੍ਯਾਰ ਕਰੂੰ ਯਾ ਨ ਕਰੂੰ
ਤੂਨੇ ਖ਼ੁਦ ਅਪਨੇ ਤਬੱਸੁਮ ਸੇ ਜਗਾਯਾ ਹੈ ਜਿਨ੍ਹੇਂ
ਉਨ ਤਮੰਨਾਓ ਕਾ ਇਜ਼ਹਾਰ ਕਰੂੰ ਯਾ ਨ ਕਰੂੰ
ਤੂ ਕਿਸੀ ਔਰ ਕੇ ਦਾਮਨ ਕੀ ਕਲੀ ਹੈ ਲੇਕਿਨ
ਮੇਰੀ ਰਾਤੇਂ ਤੇਰੀ ਖ਼ੁਸ਼ਬੂ ਸੇ ਬਸੀ ਰਹਤੀ ਹੈਂ
ਤੂ ਕਹੀਂ ਭੀ ਹੋ ਤੇਰੇ ਫੂਲ ਸੇ ਆਰਿਜ਼ ਕੀ ਕ਼ਸਮ
ਤੇਰੀ ਪਲਕੇਂ ਮੇਰੀ ਆਂਖੋਂ ਪੇ ਝੁਕੀ ਰਹਤੀ ਹੈਂ
ਤੇਰੇ ਹਾਥੋਂ ਕੀ ਹਰਾਰਤ ਤੇਰੇ ਸਾਂਸੋਂ ਕੀ ਮਹਕ
ਤੈਰਤੀ ਰਹਤੀ ਹੈ ਏਹਸਾਸ ਕੀ ਪਹਨਾਈ ਮੇਂ
ਢੂੰਢਤੀ ਰਹਤੀ ਹੈਂ ਤਖ਼ਈਲ ਕੀ ਬਾਹੇਂ ਤੁਝਕੋ
ਸਰਦ ਰਾਤੋਂ ਕੀ ਸੁਲਗਤੀ ਹੁਈ ਤਨਹਾਈ ਮੇਂ
ਤੇਰਾ ਅਲਤਾਫ਼-ਓ-ਕਰਮ ਏਕ ਹਕ਼ੀਕ਼ਤ ਹੈ ਮਗਰ
ਯੇ ਹਕ਼ੀਕ਼ਤ ਭੀ ਹਕ਼ੀਕ਼ਤ ਮੇਂ ਫ਼ਸਾਨਾ ਹੀ ਨ ਹੋ
ਤੇਰੀ ਮਾਨੂਸ ਨਿਗਾਹੋਂ ਕਾ ਯੇ ਮੋਹਤਾਤ ਪਯਾਮ
ਦਿਲ ਕੇ ਖ਼ੂੰ ਕਾ ਏਕ ਔਰ ਬਹਾਨਾ ਹੀ ਨ ਹੋ
ਕੌਨ ਜਾਨੇ ਮੇਰੀ ਇਮ੍ਰੋਜ਼ ਕਾ ਫ਼ਰਦਾ ਕ੍ਯਾ ਹੈ
ਕ਼ੁਬਰਤੇਂ ਬੜ ਕੇ ਪਸ਼ੇਮਾਨ ਭੀ ਹੋ ਜਾਤੀ ਹੈ
ਦਿਲ ਕੇ ਦਾਮਨ ਸੇ ਲਿਪਟਤੀ ਹੁਈ ਰੰਗੀਂ ਨਜ਼ਰੇਂ
ਦੇਖਤੇ ਦੇਖਤੇ ਅੰਜਾਨ ਭੀ ਹੋ ਜਾਤੀ ਹੈ
ਮੇਰੀ ਦਰਮਾਂਦਾ ਜਵਾਨੀ ਕੀ ਤਮਾਓਂ ਕੇ
ਮੁਜਮਹਿਲ ਖ੍ਵਾਬ ਕੀ ਤਾਬੀਰ ਬਤਾ ਦੇ ਮੁਝਕੋ
ਤੇਰੇ ਦਾਮਨ ਮੇਂ ਗੁਲਿਸਤਾਂ ਭੀ ਹੈ, ਵੀਰਾਨੇ ਭੀ
ਮੇਰਾ ਹਾਸਿਲ ਮੇਰੀ ਤਕ਼ਦੀਰ ਬਤਾ ਦੇ ਮੁਝਕੋ
Sahir Ludhianvi
ਰੱਬ ਜਿਥੇ ਵੀ ਰੱਖੇ ,
ਖੁਸ਼ ਰਹੀਏ ਖਿੜੇ ਮੱਥੇ ਰਹੀਏ
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ
ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ
ਅਮੀਰੀ ਦਿਲ ਨਾਲ ਹੁੰਦੀ ਹੈ , ਚੀਜ਼ਾਂ ਨਾਲ ਨਹੀਂ .
Riches come from the heart and not from things.
Sheikh Saadi
ਕਿਸੇ ਨਾਲ ਵੈਰ ਨਹੀਂ ,
ਦਿਲਾਂ ਵਿੱਚ ਜਹਿਰ ਨਹੀਂ
-ਅਗਿਆਤ
ਕੋਸਿਸ ਕਰੋ ਕਿ ਜਿੰਦਗੀ ਦਾ ਹਰ ਪਲ
ਵਧੀਆ ਗੁਜਰੇ ਕਿਉਂਕਿ
ਜਿੰਦਗੀ ਨਹੀਂ ਰਹਿੰਦੀ
ਪਰ ਕੁਝ ਚੰਗੀਆਂ ਯਾਦਾਂ ਜਰੂਰ ਰਹਿ ਜਾਦੀਆ
ਆਪਣੇ ਤੋਂ
ਅਮੀਰ ਨੂੰ ਮਿਲਣ
ਕਦੀ ਨਾ ਜਾਣਾ।
ਉਹ ਤੁਹਾਨੂੰ
ਤੁਹਾਡੇ ਗਰੀਬ ਹੋਣ ਦਾ
ਅਹਿਸਾਸ ਕਰਵਾਇਗਾ।
ਹਮੇਸ਼ਾਂ ਕਿਸੇ ਫਕੀਰ
ਨੂੰ ਮਿਲਣ ਜਾਣਾ।
ਉਹ ਤੁਹਾਨੂੰ
ਤਲੀਆਂ ‘ਤੇ ਬੈਠਾਇਗਾ।
ਤੁਹਾਨੂੰ ਰਾਜਾ ਹੋਣ ਦਾ
ਅਹਿਸਾਸ ਕਰਵਾਇਗਾ।
ਹਰਸਿਮ
ਕਿਸੇ ਮੈਨੂੰ ਸੋਹਣਾ ਆਖਿਆ,
ਅਖੇ ਸਿਮਰ! ਤੂੰ ਸੋਹਣਾ ਲੱਗਦੈ।
ਮੈਂ ਸੋਹਣਾ ਨਹੀਂ ਹੋ ਸਕਦਾ,
ਮੇਰੇ ਤਾਂ ਧੱਬੇ ਬਹੁਤ ਲੱਗੇ ਨੇ।
ਤੁਸੀਂ ਕਿਵੇਂ ਆਖ ਦਿੱਤਾ?
ਕਿ ਮੈਂ ਸੋਹਣਾ ਹਾਂ।
ਕੇਰਾਂ ਦੁਨੀਆ ਤੋਂ,
ਮੇਰੇ ਬਾਰੇ ਜਾਣ ਤਾਂ ਲੈਂਦੇ।
ਕੀ ਪਤਾ ਤੁਹਾਨੂੰ ਵੀ,
ਸਰੀਰ ‘ਤੇ ਲੱਗੇ ਧੱਬੇ ਦਿਖ ਜਾਂਦੇ।
ਹਰਸਿਮ