ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੈ ਜਿਸਦੇ ਪੱਤੇ ਭਾਵੇਂ ਕੌਰੇ ਹੋਣ ਪਰ ਛਾਂ ਹਮੇਸ਼ਾ ਸੰਘਣੀ ਹੈ।
Punjabi Status
ਮਾੜੇ ਵੇਖ ਕੇ ਹਲਾਤ ਨੀ ਮੈਦਾਨ ਛੱਡੀ ਦੇ
ਚੰਗੀਆ ਹਲਾਤਾ ਚ ਨੀ ਰੱਬ ਭੁੱਲੀਦਾ
ਬਣਾਈ ਜਾਂਦਾ ਤੇ ਮਿੱਟੀ ਵਿੱਚ ਮਲਾਈ ਜਾਂਦਾ..
ਤੂੰ ਸੁੱਕਰ ਕਰਿਆ ਕਰ ਉਸ ਰੱਬ ਦਾ..
ਜਿਹੜਾ ਹਾਲੇ ਵੀ ਤੇਰੇ ਸਾਹ ਚਲਾਈ ਜਾਂਦਾ
ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥
If you make friends with the self-willed manmukhs, O friend, who can you ask for peace?Make friends with the Gurmukhs, and focus your consciousness on the True Guru.
ਪ੍ਰਤੀਕੂਲ ਪੁਰਸ਼ ਨਾਲ ਯਾਰੀ ਲਾ ਕੇ, ਹੇ ਮਿੱਤਰ! ਤੂੰ ਤਦ ਆਰਾਮ ਲਈ ਕਿਸ ਨੂੰ ਪੁਛਦਾ ਹੈ? ਤੂੰ ਪਵਿੱਤਰ ਪੁਰਸ਼ ਨਾਲ ਯਾਰੀ ਪਾ ਅਤੇ ਸੱਚੇ ਗੁਰਾਂ ਨਾਲ ਆਪਣੇ ਮਨ ਨੂੰ ਜੋੜ।
ਅਸੀਂ ਰੱਜ ਰੱਜ ਖੇਡੇ, ਛਾਵੇਂ ਵਿਹੜੇ ਬਾਬੁਲ ਦੇ।
ਰੱਬਾ ਵੇ ਯੁੱਗ ਯੁੱਗ ਵਸਣ ਖੇੜੇ ਬਾਬੁਲ ਦੇ।
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਜਿੰਨਾਂ ਨੇ ਜ਼ਿੰਦਗੀ ਵਿੱਚ ਕੁਝ ਕਰਨਾ ਹੁੰਦਾ ਉਹਨਾਂ ਕੋਲ ਨਿਰਾਸ਼ ਹੋਣ ਦਾ ਸਮਾਂ ਨਹੀਂ ਹੁੰਦਾ।
ਸਲੋਕੁ ॥
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥
I bow down, and fall to the ground in humble adoration, countless times, to the All-powerful Lord, who possesses all powers.Please protect me, and save me from wandering, God. Reach out and give Nanak Your Hand.
ਮੈਂ ਲੰਮੇ ਪੈ ਕੇ ਨਮਸ਼ਕਾਰ ਅਤੇ ਪ੍ਰਣਾਮ, ਅਨੇਕਾਂ ਵਾਰੀ, ਸਾਰੀਆਂ ਤਾਕਤਾ ਵਾਲੇ, ਸਰਬ-ਸ਼ਕਤੀਵਾਨ ਸੁਆਮੀ ਮੁਹਰੇ, ਕਰਦਾ ਹਾਂ। ਮੈਨੂੰ ਆਪਣਾ ਹੱਥ ਦੇ ਹੇ ਸੁਆਮੀ! ਤੇ ਡਿਕੋਡੋਲੇ ਖਾਣ ਤੋਂ ਮੇਰੀ ਰੱਖਿਆ ਕਰ, ਗੁਰੂ ਜੀ ਫੁਰਮਾਉਂਦੇ ਹਨ।
ਪੈਸਾ ਬੰਦੇ ਦੀ ਹੈਸੀਅਤ ਤਾਂ ਬਦਲ ਸਕਦਾ ਹੈ ਪਰ ਔਕਾਤ ਨਹੀਂ ।
ਜਿੰਦਗੀ ਵਿੱਚ ਘੱਟੋ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ ਤੇ ਇੱਕ ਦੋਸਤ ਪਰਛਾਂਵੇ ਵਰਗਾ ਜਰੂਰ ਰੱਖਣਾ ਕਿਉਂਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਤੇ ਪਰਛਾਵਾਂ ਕਦੇ ਸਾਥ ਨਹੀਂ ਛੱਡਦਾ।
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ ਕਿ ਖੁਸ਼ੀਆਂ ਦਾ ਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ।
ਵੇਖ ਕੇ ਪਰਾਈ ਨੂੰ ਕਦੇ ਨਾ ਡੂਲੀਏ
ਰੱਬ ਅਤੇ ਮੌਤ ਨੂੰ ਕਦੇ ਨਾ ਭੁਲੀਏ
ਬੰਜ਼ਰ ਜ਼ਮੀਰ ਉੱਤੇ ਅਣਖ ਨਾ ਉੱਗਦੀ,
Business Mind ਰੱਖ ਯਾਰੀ ਨਹੀਓ ਪੁੱਗਦੀ,