ਕਿੱਕਰਾਂ ਤੇ ਕੰਡਿਆਂ ਦੀ ਰਾਖੀ ਨੀ ਕੀਤੀ, ਮਾਲੀ ਵੀ ਰਹੇ ਆਂ ਤੇ ਗੁਲਾਬਾਂ🥀ਦੇ ਰਹੇ ਆਂ..
Punjabi Status
ਜਿਸਦੇ ਲਫਜਾ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ…
ਬਹੁਤ ਨਸੀਬ ਨਾਲ ਇੰਦਾ ਦਾ ਸਾਨੂੰ ਸ਼ਕਸ਼ ਮਿਲਦਾ ਹੈ…
ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ,
ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ,
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
ਆਪਣੇ ਆਪ ਨਾਲ ਗੱਲਾਂ ਕਰਨ ਲਈ ਸਮਾਂ ਕੱਢੋ ਤੇ ਆਪਣੇ ਚਿੰਤਨ ਦੀ ਪ੍ਰਬਲ ਸ਼ਕਤੀ ਦਾ ਲਾਭ ਉਠਾਉ। ਇਕਾਂਤ ਦੇ ਬੜੇ ਫਾਇਦੇ ਹੁੰਦੇ ਹਨ। ਇਸਦਾ ਉਪਯੋਗ ਆਪਣੀ ਰਚਨਾਤਮਕ ਸ਼ਕਤੀ ਨੂੰ ਆਜ਼ਾਦ ਕਰਨ ਲਈ ਕਰੋ। ਆਪਣੀਆਂ ਨਿੱਜੀ ਤੇ ਬਿਜ਼ਨਸ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਲੱਭਣ ਲਈ ਇਕਾਂਤ ਦਾ ਪ੍ਰਯੋਗ ਕਰੋ। ਹਰ ਦਿਨ ਕੇਵਲ ਸੋਚਣ ਵਾਸਤੇ ਕੁੱਝ ਸਮਾਂ ਇਕਲਿਆਂ ਗੁਜ਼ਾਰੋ। ਉਸੇ ਚਿੰਤਨ ਤਕਨੀਕ ਦਾ ਪ੍ਰਯੋਗ ਕਰੋ ਜਿਸ ਦਾ ਪ੍ਰਯੋਗ ਸਾਰੇ ਮਹਾਨ ਲੀਡਰ ਕਰਦੇ ਹਨ। ਤੁਸੀਂ ਆਪਣੇ ਨਾਲ ਇਕਾਂਤ ਵਿੱਚ ਗੱਲਾਂ ਕਰੋ।
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ
ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ..!!
ਮੈਨੂੰ ਮੁਹੱਬਤ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ…
ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ |
ਸ਼ਹਿਦ ਬਣਕੇ ਆਏ ਲੋਕ ਅਕਸਰ
ਜ਼ਿੰਦਗੀ ਚ ਜ਼ਹਿਰ ਘੋਲ ਜਾਂਦੇ ਨੇ
ਗੂਜਰੀ ਮਹਲਾ ੫ ॥
ਰਸਨਾ ਰਾਮ ਰਾਮ ਰਵੰਤ ॥
ਛੋਡਿ ਆਨ ਬਿਉਹਾਰ ਮਿਥਿਆ
ਭਜੁ ਸਦਾ ਭਗਵੰਤ ॥੧॥
ਆਪਣੀ ਜੀਭ੍ਹ ਦੇ ਨਾਲ ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ। ਤੂੰ ਹੋਰ ਝੂਠੇ ਕਾਰ ਵਿਹਾਰ ਤਿਆਗ ਦੇ ਅਤੇ ਹਮੇਸ਼ਾਂ ਹੀ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ।
ਬੈਰਾੜੀ ਮਹਲਾ ੪ ॥
ਹਰਿ ਜਨੁ ਰਾਮ ਨਾਮ ਗੁਨ ਗਾਵੈ ॥
ਜੇ ਕੋਈ ਨਿੰਦ ਕਰੇ ਹਰਿ ਜਨ ਕੀ
ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥
ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥ (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ।
ਫੂਕ ਮਾਰ ਕੇ ਮੋਮਬੱਤੀ ਬੁਝਾਈ ਜਾ ਸਕਦੀ ਹੈ, ਪਰ ਧੂਫ ਨਹੀ। ਜੋ ਮਹਿਕਦਾ ਹੈ,ਉਹ ਬੁਝਾਇਆਂ ਵੀ ਨਹੀ ਬੁਝਦਾ, ਜੋ ਸੜਦਾ ਹੈ,ਉਹ ਆਪਣੇ ਆਪ ਬੁਝ ਜਾਂਦਾ ਹੈ….