ਦੁਨੀਆਂ ਦੇ ਵਿੱਚ ਰੱਖ ਫਰੀਦਾ
ਕੁਝ ਐਸਾ ਬਹਿਣ ਖਲੋਣ,
ਕੋਲ ਹੋਈਏ ਤਾਂ ਹੱਸਣ ਲੋਕੀ
ਤੁਰ ਜਾਈਏ ਤਾਂ ਰੋਣ।
ਦੁਨੀਆਂ ਦੇ ਵਿੱਚ ਰੱਖ ਫਰੀਦਾ
ਕੁਝ ਐਸਾ ਬਹਿਣ ਖਲੋਣ,
ਕੋਲ ਹੋਈਏ ਤਾਂ ਹੱਸਣ ਲੋਕੀ
ਤੁਰ ਜਾਈਏ ਤਾਂ ਰੋਣ।
ਸਭ ਤੋਂ ਉੱਚਾ ਰੁਤਬਾ ਚੁੱਪ ਦਾ ਹੈ!
ਲਫ਼ਜ਼ਾਂ ਦਾ ਕੀ ਏ ਹਾਲਾਤ ਦੇਖ ਕੇ ਬਦਲ ਜਾਂਦੇ ਨੇ।
ਸਮੇਂ ਅਨੁਸਾਰ ਚੱਲਣਾ ਹੀ ਸਮਝਦਾਰੀ ਹੈ।
Chanakya
ਗਲਤੀਆਂ ਲੱਭਣਾ ਗਲਤ ਨਹੀਂ ਹੈ
ਪਰ ਸ਼ੁਰੂਆਤ ਖੁਦ ਤੋਂ ਕਰਨੀ ਚਾਹੀਦੀ ਹੈ।
ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਉਸਤਾਦ ,
ਜਿੰਦਗੀ ਦਾ ਅੱਧਾ ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ ਨਾਲ ਈ ਗੁਜਾਰਿਆ
ਰਾਜਨੀਤੀ ਵਿਚ ਬੇਹੂਦਗੀ ਨੂੰ ਨੁਕਸ ਨਹੀਂ ਮੰਨਿਆ ਜਾਂਦਾ।
Napoleon Bonaparte
ਜਦੋਂ ਤੁਸੀਂ ਹਾਰਦੇ ਹੋ ਤਾਂ ਤੁਸੀਂ ਆਪਣੀਆਂ ਕੀਤੀਆਂ ਗ਼ਲਤੀਆਂ ਤੋਂ ਸਿੱਖਦੇ ਹੋ ਅਤੇ
ਇਹ ਤੁਹਾਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ।
ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ
ਕਿਸੇ ਕੰਮ ਦਾ ਅਰੰਭ ਹੀ ਉਸ ਦਾ ਸਭ ਤੋਂ ਅਹਿਮ ਅੰਗ ਹੈ।
Plato
ਦਿਲ ਦੇ ਸੱਚੇ ਲੋਕ ਜੀਵਨ ਵਿੱਚ ਭਾਵੇਂ ਇੱਕਲੇ ਰਹਿ ਜਾਂਦੇ ਹਨ
ਪਰ ਅਜਿਹੇ ਲੋਕਾਂ ਦਾ ਰੱਬ ਜਰੂਰ ਸਾਥ ਦਿੰਦਾ ਹੈ
ਮੀਂਹ ਪੈਦਾ ਪਰਖਦਾ ਸਾਨੂੰ ਏ, ਕਿੰਨੀ ਕੂੰ ਖਾਰ ਇਹ ਖਾਂ ਸਕਦੇ,
ਹਾਕਮ ਵੇਖਦੇ ਹੌਸਲੇ ਸਾਡੇ ਨੂੰ, ਕਿੰਨਾਂ ਚਿਰ ਮੋਰਚਾ ਲਾ ਸਕਦੇ,
ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਅੱਜ ਤੈਅ ਕਰਦਾ ਹੈ।
Edmund Burke