ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂਰ ਇਲਾਹੀ ਚੱਲੇ ਨੇ
ਪਾਉਣ ਸ਼ਹੀਦੀਆਂ ਪੁੱਤਰ ਗੋਬਿੰਦ ਦੇ ਵੀਰ ਸਪਾਹੀ ਚੱਲੇ ਨੇ
Punjabi Status
ਕੰਧੇ ਸਰਹੰਦ ਦੀਏ ਸੁਣ ਹਤਿਆਰੀਏ,
ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ
ਫੁੱਲ ਟਾਹਣੀਆਂ ਤੋਂ ਤੋੜ ਕੇ ਗਵਾਏ ਵੈਰਨੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇ।
ਕਿਸੇ ਨੇ ਰੱਬ ਨੂੰ ਪੁੱਛਿਆ ਤੇਰੇ ਸਭ ਤੋਂ ਕਰੀਬ ਕੌਣ ਹੈ!
ਰੱਬ ਨੇ ਕਿਹਾ ਜਿਸ ਕੋਲ ਬਦਲਾ ਲੈਣ ਦੀ ਸ਼ਕਤੀ ਹੈ
ਅਤੇ ਉਸਨੇ ਫਿਰ ਵੀ ਮਾਫ਼ ਕਰ ਦਿੱਤਾ।
“ਲਹਿਜੇ” ਸਮਝ ਆ ਜਾਂਦੇ ਆ ਮੈਨੂੰ ਲੋਕਾਂ ਦੇ,
ਬਸ ਉਹਨਾਂ ਨੂੰ “ਸ਼ਰਮਿੰਦਾ” ਕਰਨਾ ਚੰਗਾ ਨਹੀਂ ਲੱਗਦਾ।
ਇਹੋ ਜਿਹੀਆਂ ਬੁਲੰਦੀਆਂ ਵੀ ਕਿਸ ਕੰਮ ਦੀਆਂ
ਜਿੱਥੇ ਇਨਸਾਨ ਚੜੇ ਅਤੇ ਇਨਸਾਨੀਅਤ ਉਤਰ ਜਾਵੇ
ਸਹੀ ਪ੍ਰਸ਼ੰਸ਼ਾ ਬੰਦੇ ਦਾ ਹੌਸਲਾ ਵਧਾਉਂਦੀ ਹੈ ਅਤੇ
ਵੱਧ ਪ੍ਰਸ਼ੰਸ਼ਾ ਬੰਦੇ ਨੂੰ ਲਾਪਰਵਾਹ ਬਣਾਉਦੀ ਹੈ
ਕੱਪੜਿਆਂ ਦੀ ਚਮਕ ਤੇ ਮਕਾਨਾਂ ਦੀ ਉਚਾਈ ਨਾ ਦੇਖ ਸੱਜਣਾ
ਜਿਸ ਘਰ ਵਿੱਚ ਬਜ਼ੁਰਗ ਹੱਸਦੇ ਹੋਣ ਉਹ ਘਰ ਅਮੀਰਾਂ ਦਾ ਹੀ ਹੁੰਦਾ
ਕੋਈ ਅੱਜਨਬੀ ਬਹੁਤ ਖਾਸ ਹੋ ਰਿਹਾ ਐ”
ਲੱਗਦਾ ਫੇਰ ਪਿਆਰ ਹੋ ਰਿਹਾ ਐ
ਸੂਬੇ ਦੀ ਕਚਹਿਰੀ ਚੱਲੇ
ਛੋਟੇ-ਛੋਟੇ ਦੋ ਲਾਲ ਸੀ
ਉਮਰਾਂ ਸੀ ਨਿੱਕੀਆਂ ਤੇ
ਹੌਸਲੇ ਇੱਕ ਮਿਸਾਲ ਸੀ ।
ਮੁੜਨਾ ਨਹੀਂ ਅੱਜ
ਉਹਨਾਂ ਆਪ ਨੂੰ ਖਿਆਲ ਸੀ
ਦਾਦੀ ਨੇ ਵੀ ਜਿਗਰਾ ਰੱਖ
ਦੋਹਾਂ ਮਥੇ ਕਲਗੀ ਸਜਾਈ ਸੀ
ਈਨ ਨਾ ਸੀ ਕਬੂਲ
ਜਾਨ ਦੇਣ ਨੂੰ ਤਿਆਰ ਸੀ
ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ
ਆਪਣੀ ਕੌਮ ਦਾ ਖਿਆਲ ਸੀ
ਜਦ ਵੇਖਿਆ ਡਿੱਗ ਅਜੀਤ ਪਿਆ
ਲਾ ਉਂਗਲ ਤੋਰ ਜੁਝਾਰ ਗਿਆ
ਧੰਨ ਜਿਗਰਾ ਕਲਗੀਆਂ ਵਾਲੇ ਦਾ
ਪੁੱਤ ਚਾਰ ਧਰਮ ਤੋਂ ਵਾਰ ਗਿਆ
ਬਾਜਾਂ ਵਾਲਿਆ ਤੇਰੇ ਵਡ ਹੌਸਲੇ ਸੀ,
ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ।
ਲੋਕੀਂ ਲੱਭਦੇ ਨੇ ਲਾਲ ਪੱਥਰਾਂ ਚੋਂ
ਤੇ ਤੁਸੀਂ ਪੱਥਰਾਂ ਚ ਹੀ ਲਾਲ ਚਿਣਵਾ ਦਿੱਤੇ
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |