ਮੈਨੂੰ ਆਪਣੇ ਯਾਰ ਦੇ ਇਸ਼ਕ ’ਚੋਂ ਹੀ ਸਭ ਮਿਲ ਗਏ
ਤੂੰ ਜੋ ਭਾਲੇਂ ਜਾ ਕੇ ਮੱਕੇ, ਰੰਗ-ਖੁਸ਼ਬੂ-ਰੌਸ਼ਨੀ
Punjabi Status
ਕਿੰਨਾ ਬੋਝ ਹੁੰਦਾ ਏ ਇੰਤਜਾਰਾਂ ਦਾ,
ਸਬਰ ਕਰਨ ਵਾਲਿਆਂ ਤੋਂ ਪੁੱਛੀ
“ਕ੍ਰੋਧ ਹਵਾ ਦਾ ਝੋਕਾ ਹੈ,
ਜੋ ਬੁੱਧੀ ਦੇ ਦੀਪਕ ਨੂੰ ਬੁਝਾ ਦਿੰਦਾ ਹੈ
ਮਨੁੱਖੀ ਸਰੀਰ ਉੱਤੇ ਦਿਮਾਗ ਦਾ ਕੰਟਰੋਲ ਕਮਾਲ ਦਾ ਹੈ ।
ਸਿਰਫ ਸੋਚ ਬਦਲਣ ਨਾਲ ਸਰੀਰ ਦੇ ਹਲਾਤ ਬਦਲ ਜਾਂਦੇ ਆ।
ਬੰਦਾ ਖੁਦ ਨੂੰ ਬਿਮਾਰ ਨਾ ਸਮਝੇ ਤਾਂ ਠੀਕ ਹੋਣ ਤੇ ਸਮਾਂ ਨੀ ਲੱਗਦਾ।
ਜੇ ਤੂੰ ਮਿਲੇਂ ਕਦੇ ਮੈਨੂੰ ਤਾਂ ਬਣ ਕੇ ਗੀਤ ਮਿਲੀਂ
ਮਿਲੀਂ ਨਾ ਬਣ ਕੇ ਤੂੰ ਅਖ਼ਬਾਰ ਦੀ ਖ਼ਬਰ ਮੈਨੂੰਸੁਰਜੀਤ ਸਖੀ
ਕਿਸੇ ਦੀ ਖੁਸ਼ੀ ਦਾ ਕਾਰਨ ਬਣਨਾ ਜ਼ਿੰਦਗੀ ਦੀ ਸਭ ਤੋਂ ਉੱਤਮ ਪ੍ਰਾਪਤੀ ਹੈ।
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ…
ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ….
ਸਮੱਸਿਆਵਾਂ ਭਾਵੇਂ ਕਿਹੋ ਜਿਹੀਆਂ ਵੀ ਹੋਣ
ਪਰ ਇਨ੍ਹਾਂ ਤੋਂ ਘਬਰਾਓ ਨਾ,ਬਲਕਿ
ਇਨ੍ਹਾਂ ਨੂੰ ਪ੍ਰੀਖਿਆ ਸਮਝ ਕੇ ਪਾਸ ਕਰੋ
ਦੂਜਿਆਂ ਨੂੰ ਸਮਝ ਲੈਣਾ ਬੁੱਧੀਮਤਾ ਦੀ ਨਿਸ਼ਾਨੀ ਹੈ;
ਆਪਣੇ ਆਪ ਨੂੰ ਸਮਝ ਲੈਣਾ ਸਿਆਣਪ ਹੈ।
ਦੂਜਿਆਂ ਨੂੰ ਵੱਸ ਵਿੱਚ ਕਰ ਲੈਣਾ ਤਾਕਤ ਹੈ;
ਆਪਣੇ ਆਪ ‘ਤੇ ਕਾਬੂ ਹੋਣਾ ਅਸਲੀ ਸ਼ਕਤੀ ਹੈ।
ਓ ਜਾਣ ਵਾਲੇ ਸੁਣ ਜਾ ਇਕ ਗੱਲ ਮੇਰੀ ਖਲੋ ਕੇ
ਰਹੀਏ ਕਿਸੇ ਦੇ ਬਣ ਕੇ ਤੁਰੀਏ ਕਿਸੇ ਦੇ ਹੋ ਕੇਜਨਾਬ ਦੀਪਕ ਜੈਤੋਈ
ਫਰਕ ਹੀ ਏਨਾ ਪੈ ਗਿਆ ਕਿ
ਕੋਈ ਫਰਕ ਈ ਨੀ ਪੈਦਾ
ਦਿਨ ਤਾਂ ਸਭ ਦੇ ਬਦਲ ਜਾਂਦੇ ਨੇ, ਬੱਸ ਉਹ ਗੱਲਾਂ ਕਦੇ ਨਹੀਂ ਭੁੱਲਦੀਆਂ
ਜੋ ਮਾੜੇ ਸਮੇਂ ‘ਚ ਆਪਣਿਆਂ ਨੇ ਸੁਣਾਈਆਂ ਹੋਣ।