ਮੈਂ ਤੇ ਤੇਰੀ ਯਾਦ ਨੇ ਕੱਲਿਆਂ ਰਹਿ ਜਾਣਾ ਬਾਕੀ ਸਾਰੇ ਆਪੋ ਆਪਣੇ ਘਰ ਜਾਣਗੇ
Punjabi Status
ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ
ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓ ਵੇਖੀਦੇ
ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ
ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ
ਜਿਹਨਾਂ ਨੇ ਤੁਹਾਨੂੰ ਗ਼ਲਤ ਸਮਝਣਾ ਹੁੰਦਾ
ਉਹ ਤੁਹਾਡੀ ਚੁੱਪ ਦਾ ਵੀ ਗ਼ਲਤ ਮਤਲਬ ਕੱਢ ਲੈਂਦੇ ਹਨ
ਮੈ ਜੰਮਿਆ ਮਾਰਨ ਲਈ, ਵਕਤ ਆਉਣ ਤੇ ਦਸਾਗੇ, ਜਿਸ ਦਿਨ ਬਾਗੀ ਹੋਏ, ਜਮਾਨਾ ਰੋਊ ਅਸੀਂ ਹੱਸਾਗੇ
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ ,
ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਜੇ ਕੁਰਬਾਨੀ ਦਾ ਜਜ਼ਬਾ ਹੀ, ਨਾ ਹੁੰਦਾ ਦਿਲ ’ਚ ਮੇਰੇ ਫਿਰ,
ਭਲਾਂ ਕਿਉਂ ਪੂਣੀਆਂ ਬਣ ਬਣ, ਮੈਂ ਚਰਖੇ ਕੱਤਿਆ ਜਾਂਦਾ।ਕੈਲਾਸ਼ ਅਮਲੋਹੀ
ਆਪਣੀ ਅਗਿਆਨਤਾ ਜਾਣ ਲੈਣੀ
ਗਿਆਨ ਵਲ ਵੱਡੀ ਪੁਲਾਂਘ ਹੈ ।
ਰਾਹਾਂ ਤੇਰੀਆਂ ‘ਚ ਖੜ੍ਹ ਬਦਨਾਮ ਨੀ ਕਰਨਾ ਤੈਨੂੰ
ਮੁੱਲ ਇੱਜ਼ਤ ਦਾ ਪਾਵਾਂਗੇ ਇਹ ਵਾਅਦਾ ਹਜ਼ੂਰ ਜੀ
ਫੁੱਲ ਸਰਘੀ ਦਾ ਖਿੜੇਗਾ ਕਾਲੀਆਂ ਰਾਤਾਂ ਤੋਂ ਬਾਅਦ
ਪੀਂਘ ਸਤਰੰਗੀ ਪਵੇਗੀ ਕਾਲੀਆਂ ਰਾਤਾਂ ਤੋਂ ਬਾਅਦਅਜਾਇਬ ਚਿੱਤਰਕਾਰ
ਤੂੰ ਚੁੱਪ ਵੀ ਰਹਿਣਾ ਸਿੱਖ ਮਨਾ ਕੋਈ ਲਾਭ ਨੀ ਬਹੁਤਾ ਬੋਲਣ ਨਾਲ
ਮੈ ਸੁਣਿਆ ਬੰਦਾ ਰੁਲ ਜਾਂਦਾ ਬਹੁਤੇ ਭੇਤ ਦਿਲਾ ਦੇ ਖੋਲਣ ਨਾਲ
ਉਹ ਆਦਤ ਚੁਣੋ ਜੋ ਤੁਹਾਨੂੰ ਪਸੰਦ ਹੋਵੇ
ਨਾ ਕਿ ਉਹ ਜੋ ਮਸ਼ਹੂਰ ਹੋਵੇ
ਕੁੱਝ ਗੱਲਾਂ ਤੂੰ ਸੁਣ ਨਹੀਂ ਸਕਦਾ ਕੁੱਝ ਗੱਲਾਂ ਮੈਂ ਕਹਿ ਨਹੀਂ ਸਕਦੀ
ਕੁੱਲ ਗੱਲਾਂ ਤੂੰ ਕਰ ਨਹੀਂ ਸਕਦਾ ਕੁੱਝ ਗੱਲਾਂ ਮੈਂ ਜਰ ਨਹੀਂ ਸਕਦੀ