ਕਿਨਾਰਾ ਨਾ ਮਿਲੇ ਕੋਈ ਗੱਲ ਨੀ ਪਰ
ਹੋਰ ਕਿਸੇ ਨੂੰ ਡੋਬ ਕੇ ਨੀ ਤਰਨਾ ਮੈ…
Punjabi Status
ਕੁਝ ਕੁ ਪੱਥਰ ਰਹਿ ਜਾਣੇ ਨੇ ਜਾਂ ਫਿਰ ਜਹਿਰੀ ਬਰਛੇ
ਇਸ ਦੁਨੀਆ ‘ਚੋਂ ਮੁੱਕ ਗਈਆਂ ਜੇ ਕੁੜੀਆਂ ਤੇ ਕਵਿਤਾਵਾਂਮਨਪ੍ਰੀਤ
ਧਰੋ ਪਾਣੀ, ਖਿਲਾਰੋ ਚੋਗ,
‘ਸੂਫ਼ੀ’ ਰੁੱਖ ਵੀ ਲਾਵੋ,
ਬਣਾ ਕੇ ਆਲ੍ਹਣੇ ਪੰਛੀ,
ਦੁਬਾਰਾ ਚਹਿਕਦੇ ਵੇਖੋ।ਅਮਰ ਸੂਫ਼ੀ
ਕਿਸੇ ਵੀ ਲੜਾਈ ਝਗੜੇ ਦਾ ਆਖਰੀ ਸਹੀ ਹੱਲ ਮਾਫੀ ਹੀ ਹੈ।
ਮਾਫ ਕਰ ਦਿਓ ਜਾਂ ਫਿਰ ਮਾਫੀ ਮੰਗ ਲਵੋ।
ਇਨਸਾਨ ਇੱਕ ਸ਼ਬਦ ਬੋਲ ਕੇ ਨਿਕਲ ਜਾਂਦਾ ਹੈ
ਸਾਹਮਣੇ ਵਾਲੇ ਨੂੰ ਉਸ ਸ਼ਬਦ ਤੋਂ ਨਿਕਲਣ ਲਈ ਸਾਲਾਂ ਲੱਗ ਜਾਂਦੇ ਨੇ
ਮੈਂ ਮਲ-ਮਲ ਕੇ ਤ੍ਰੇਲਾਂ ਕਣਕ ਪਿੰਡਾ ਕੂਚਦੀ ਦੇਖੀ,
ਮੇਰੇ ਤੱਕਣ ‘ਤੇ ਉਸ ਦੇ ਮੁੱਖ ਆਉਂਦੀ ਸੰਗ ਨੂੰ ਤੱਕਿਆ।ਅਵਤਾਰ ਪਾਸ਼
ਕਾਮਯਾਬੀ ਦੀ ਇੱਛਾ ਰੱਖਣੀ ਜ਼ਰੂਰੀ ਹੈ,
ਪਰ ਉਸ ਤੋਂ ਵੀ ਜ਼ਰੂਰੀ ਉਸ ਕਾਮਯਾਬੀ
ਲਈ ਤਿਆਰੀ ਦੀ ਇੱਛਾ ਰੱਖਣਾ ਹੈ।
ਆਪਣੇ ਟੀਚਿਆਂ ਨੂੰ ਉੱਚਾ ਮਿੱਥੋ ਤੇ ਤਦ ਤੱਕ ਨਾ
ਰੁਕੋ ਜਦ ਤੱਕ ਤੁਸੀਂ ਉਹਨਾਂ ਨੂੰ ਫਤਿਹ ਨਹੀਂ ਕਰ ਲੈਂਦੇ।
ਮਸੀਹੇ ਸ਼ਹਿਰ ਦੇ ਖ਼ਾਮੋਸ਼ ਨੇ ਸਭ , ਰਹਿਨੁਮਾ ਚੁੱਪ ਨੇ,
ਪਿਆਲੀ ਜ਼ਹਿਰ ਦੀ ਹਰ ਮੋੜ ‘ਤੇ ਸੁਕਰਾਤ ਪੁੱਛਦੀ ਹੈ।ਜਗਵਿੰਦਰ ਜੋਧਾ
ਬਹੁਤੇ ਲੋਕ ਪੈਸਿਆਂ ਬਾਝੋ ਨਹੀਂ,
ਇਰਾਦਿਆਂ ਬਾਝੋ ਗ਼ਰੀਬ ਹੁੰਦੇ ਹਨ।
ਅੱਖੀਆਂ ਸਾਹਵੇਂ ਨਾ ਮੁੜ ਮੁੜ ਰਾਂਗਲੀ ਸੂਰਤ ਲਿਆ
ਮੁੜ ਮੁੜ ਕੇ ਉਸਦੀ ਮੁਹੱਬਤ ਉਸਦਾ ਨਾਂ ਨਾ ਯਾਦ ਕਰਗੁਰਦਿਆਲ ਰੌਸ਼ਨ
ਮੰਨਿਆ ਕੇ ਗੁੰਮਨਾਮ ਸੌਦਾਗਰ ਹਾਂ,
ਫਿਰ ਵੀ ਹਨੇਰੇ ਖਰੀਦ ਰੌਸ਼ਨੀ ਵੇਚਦਾ ਹਾਂ।