ਅਮਲ ਤੋਂ ਬਿਨਾਂ ਗਿਆਨ , ਫਾਲਤੂ ਭਾਰ ਚੁੱਕੀ ਫਿਰਨ ਬਰਾਬਰ ਹੈ।
Punjabi Status
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ
ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ
ਮੁੜ ਕੇ ਨਾ ਚੜੇ ਸੂਰਜ,
ਹੋਵੇ ਸੁਬ੍ਹਾ ਨਾ ਬੇਸ਼ੱਕ,
ਇੱਕ ਰਾਤ ਵਸਲ ਦੀ ਤੂੰ,
ਮੇਰੇ ਹੀ ਨਾਮ ਕਰ ਦੇ।ਜਗਸੀਰ ਵਿਯੋਗੀ
ਇੱਕ ਰਚਨਾਤਮਕ ਇਨਸਾਨ ਆਪਣਾ ਮੁਕਾਮ
ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈ,
ਦੂਜਿਆਂ ਨੂੰ ਹਰਾਉਣ ਦੀ ਨਹੀਂ।
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ….
ਜਿਹੜੇ ਸਬਰ ਸੰਤੋਖ ਦੇ ਨਾਲ ਰਹਿੰਦੇ ਹਨ
ਉਹਨਾਂ ਕੋਲ ਹਰ ਚੀਜ਼ ਕਿਸੇ ਨਾ ਕਿਸੇ
ਤਰੀਕੇ ਆਪ ਹੀ ਪੁੱਜ ਜਾਂਦੀ ਹੈ
ਇਸ਼ਕ ਜਿਹੜਾ ਹੌਸਲਾ ਬਖ਼ਸ਼ੇ ਨਾ ਮੰਜ਼ਿਲ ਪਾਣ ਦਾ
ਸਮਝ ਕੇ ਇਕ ਰੋਗ ਉਸ ਨੂੰ ਤਜ ਦਿਉ ਠੁਕਰਾ ਦਿਉਸੁਖਦੇਵ ਸਿੰਘ ਗਰੇਵਾਲ
ਚਮਚਿਆਂ ਤੋਂ ਉਸਤਾਦ ਤੇ ਕਾਵਾਂ
ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ
ਲੋਕ ਨਖੇਧੀ ਕਰਨ ਤਾਂ ਪਰੇਸ਼ਾਨ ‘ ਹੋ ਕੇ ਆਪਣਾ ਰਾਹ ਨਾ ਬਦਲੋ।
ਕਿਉਂ ਕਿ ਸਫਲਤਾ ਘਰ ਅੰਦਰ ਵੜ ਕੇ ਨਹੀਂ ਮੈਦਾਨ ‘ਚ ਉਤਰ ਕੇ ਮਿਲਦੀ ਹੈ।
ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ
ਦੁਨੀਆ ਤਾ ਰੱਬ ਤੋਂ ਵੀ ਦੁਖੀ ਐ
ਹਾਰ ਦੇ ਡਰ ਨੂੰ ਜਿੱਤ ਦੇ ਉਤਸ਼ਾਹ ਨਾਲੋਂ ਵੱਡਾ ਨਾ ਹੋਣ ਦਿਓ
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ….