ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ
Punjabi Status
ਧਨ ਬੇਗਾਨਾ ਕਹੋ ਨਾ ਮੈਨੂੰ ਘੁੱਟ ਕੇ ਗਲ ਅਰਮਾਨਾਂ ਦਾ।
ਨਵੀਆਂ ਰਾਹਾਂ ਲੱਭਾਂਗੀ ਮੈਂ ਹੱਥ ਫੜ ਕੇ ਅਸਮਾਨਾਂ ਦਾ।ਜਸਵਿੰਦਰ ਕੌਰ ਫਗਵਾੜਾ
ਚੁੱਪ ਕਰ ਜਾਣਾ ਹਰ ਵਾਰੀ,ਡਰਨਾ ਨਹੀ ਹੁੰਦਾ ,
ਪੱਤਿਆਂ ਦਾ ਝੜ ਜਾਣਾ,ਰੁੱਖ ਦਾ ਮਰਨਾ ਨਹੀ ਹੁੰਦਾ।
ਆਪਣੇ ਕੰਮ ਵਿੱਚ ਡੁੱਬ ਕੇ ਮਿਹਨਤ ਕਰੋ।
ਕੱਲ ਜਦੋਂ ਉਭਰੋਗੇ ਤਾਂ ਸਾਰਿਆਂ ਤੋਂ
ਵੱਧ ਨਿਖਰ ਕੇ ਸਾਹਮਣੇ ਆਓਗੇ।
ਗ਼ਜ਼ਲ ਦਾ ਦਰਬਾਰ ਹੈ ਹੁਣ ਸੱਜ ਗਈ ਮਹਫ਼ਿਲ ਤੇਰੀ।
ਤਾਲ ਦੇ ਵਿੱਚ ਢਲ ਗਈ ਜੋ ਦਿਲ ਦੀ ਸੀ ਹਲਚਲ ਤੇਰੀ।ਸਵਰਨ ਚੰਦਨ
ਮਿਹਨਤ ਪੌੜੀਆਂ ਵਰਗੀ ਹੁੰਦੀ ਹੈ ਤੇ
ਕਿਸਮਤ ਲਿਫਟ | ਲਿਫਟ ਬੰਦ ਵੀ ਹੋ
ਸਕਦੀ ਹੈ ਪਰ ਮਿਹਨਤ ਹਮੇਸ਼ਾ
ਉਚਾਈ ਵੱਲ ਹੀ ਲੈ ਕੇ ਜਾਂਦੀ ਹੈ।
ਗਲਤੀਆਂ ਤੋਂ ਬਚਣ ਲਈ ਤਜਰਬੇ ਦੀ ਲੋੜ ਹੁੰਦੀ ਹੈ
ਪਰ ਤਜਰਬਾਗਲਤੀਆਂ ਤੋਂ ਹੀ ਪ੍ਰਾਪਤ ਕਰਦੇ ਹਾਂ
ਮੇਰੀ ਕੋਮਲ ਜਿਹੀ ਵੀਣੀ ਨੂੰ ਵੰਗਾਂ ਲਾਲ ਦੇਂਦਾ ਹੈ
ਕਰੇ ਨੱਚਣ ਨੂੰ ਜੀਅ ਮੇਰਾ ਜਦੋਂ ਉਹ ਤਾਲ ਦੇਂਦਾ ਹੈ
ਚੰਨ ਸਿਤਾਰਾ ਦੀਵਾ ਜੁਗਨੂੰ ਕਿਰਨ ਜਿਹਾ ਉਪਨਾਮ ਨ ਦੇ
ਪੈੜ ਮੇਰੀ ਨੂੰ ਪੈੜ ਰਹਿਣ ਦੇ ਇਸ ਨੂੰ ਕੋਈ ਨਾਮ ਨ ਦੇਸੁਰਿੰਦਰਜੀਤ ਕੌਰ
ਕਿਸੇ ਦੀ ਸਲਾਹ ਨਾਲ ਰਸਤੇ ਜਰੂਰ ਮਿਲਦੇ ਨੇ |
ਪਰ ਮੰਜਿਲ ਆਪਣੀ ਮਿਹਨਤ ਅਤੇ ਹੌਸਲੇ
ਨਾਲ ਹੀ ਪ੍ਰਾਪਤ ਕਰਨੀ ਪੈਂਦੀ ਹੈ ਜੀ ।
ਜਿੰਦਗੀ ਸਾਨੂੰ ਵਕਤ ਦਿੰਦੀ ਹੈ,
ਉਸ ਨੂੰ ਵਰਤਣਾ ਕਿਵੇਂ ਹੈ
ਇਹ ਸਾਡੀ ਜਿੰਮੇਵਾਰੀ ਹੈ।
ਮੈ ਜੇ ਦਸਿਆ ਆਪਣੇ ਬਾਰੇ, ਤੈਥੋਂ ਸੁਣੀ ਜਾਣੀ ਨਹੀਂ,
ਮੇਰੀ ਜਿੰਦਗੀ ਇੱਕ ਹਾਦਸਾ, ਕੋਈ ਕਹਾਣੀ ਨਹੀਂ
ਬੇਸ਼ੱਕ ਖੇਤਾਂ ਵਿੱਚ ਬੀਜਿਆ ਹਰ ਬੀਜ ਨਾ ਉੱਗੇ ਪਰ ਬੀਜਿਆ ਹੋਇਆ
ਕੋਈ ਵੀ ਚੰਗਾ ਕਰਮ ਕਦੇ ਵਿਅਰਥ ਨਹੀਂ ਜਾਂਦਾ
ਗਿਆਨੀ ਸੰਤ ਸਿੰਘ ਜੀ ਮਸਕੀਨ