ਚਾਹਤ , ਸਾਦਗੀ , ਫਿਕਰ , ਵਫਾ ਤੇ ਕਦਰ,
ਸਾਡੀਆਂ ਏਹੀ ਆਦਤਾਂ ਸਾਡਾ ਹੀ ਤਮਾਸ਼ਾ ਬਣਾ ਦਿੰਦੀਆਂ ਨੇ
Punjabi Status
ਮੱਥੇ ‘ਤੇ ਬੁੱਲ੍ਹ ਪਲਕਾਂ ‘ਤੇ ਬੁੱਲ੍ਹ ਗੱਲਾਂ ’ਤੇ ਵੀ ਗੁਟਕਣ ਬੁੱਲ੍ਹ
ਹਿਕੋਂ ਧੜਕਣ ਰੂਹੋਂ ਫੜਕਣ ਗਾਵਣ ਟੁਣਕਣ ਗੂੰਜਣ ਬੁੱਲ੍ਹ
ਨੈਣਾਂ ਅੰਦਰ ਨੀਝਾਂ ਅੰਦਰ ਵਾਂਗ ਗੁਲਾਬ ਦੇ ਮਹਿਕਣ ਬੁੱਲ੍ਹ
ਹਰ ਦਰਪਣ ‘ਚੋਂ ਵੇਖਣ ਮੈਨੂੰ ਪਰ ਨਾ ਤੇਰੇ ਬੋਲਣ ਬੁੱਲ੍ਹਸ਼੍ਰੀਮਤੀ ਕਾਨਾ ਸਿੰਘ
ਉਹ ਝੂਠੇ ਵਾਅਦੇ ਕਰ ਗਈ ਏ ‘ ਉਹ ਗੈਰਾ ਦੇ ਨਾਲ ਜੁੜ ਗਈ ਏ
ਜੋ ਕਹਿੰਦੀ ਸੀ ਤੈਨੂੰ ਨਹੀਂ ਛੱਡਣਾ ਉਹੀ ਛੱਡਕੇ ਤੈਨੂੰ ਤੁਰ ਗਈ
ਜੇ ਹੋਵੇ ਪਿਆਰ ਸੱਚਾ ਤਾਂ ਯਕੀਨਨ ਮਿਲ ਹੀ ਜਾਂਦਾ ਹੈ,
ਬਸ਼ਰਤੇ ਕੋਲ ਹੋ ਦੱਸੀਏ ਖ਼ੁਦਾ ਨੂੰ ਦਿਲ ਦੀਆਂ ਚਾਹਵਾਂ।ਦੇਵਿੰਦਰ ਦਿਲਰੂਪ (ਡਾ.)
ਚੰਗੇ ਵਿਚਾਰ ਬੰਦੇ ਦੀ ਸੋਚ ਬਦਲ ਦਿੰਦੇ ਹਨ।
ਜਦੋਂ ਸੋਚ ਬਦਲ ਜਾਵੇ ਤਾਂ ਜ਼ਿੰਦਗੀ ਬਦਲ ਜਾਂਦੀ ਹੈ।
ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ
ਧਨ ਬੇਗਾਨਾ ਕਹੋ ਨਾ ਮੈਨੂੰ ਘੁੱਟ ਕੇ ਗਲ ਅਰਮਾਨਾਂ ਦਾ।
ਨਵੀਆਂ ਰਾਹਾਂ ਲੱਭਾਂਗੀ ਮੈਂ ਹੱਥ ਫੜ ਕੇ ਅਸਮਾਨਾਂ ਦਾ।ਜਸਵਿੰਦਰ ਕੌਰ ਫਗਵਾੜਾ
ਚੁੱਪ ਕਰ ਜਾਣਾ ਹਰ ਵਾਰੀ,ਡਰਨਾ ਨਹੀ ਹੁੰਦਾ ,
ਪੱਤਿਆਂ ਦਾ ਝੜ ਜਾਣਾ,ਰੁੱਖ ਦਾ ਮਰਨਾ ਨਹੀ ਹੁੰਦਾ।
ਆਪਣੇ ਕੰਮ ਵਿੱਚ ਡੁੱਬ ਕੇ ਮਿਹਨਤ ਕਰੋ।
ਕੱਲ ਜਦੋਂ ਉਭਰੋਗੇ ਤਾਂ ਸਾਰਿਆਂ ਤੋਂ
ਵੱਧ ਨਿਖਰ ਕੇ ਸਾਹਮਣੇ ਆਓਗੇ।
ਗ਼ਜ਼ਲ ਦਾ ਦਰਬਾਰ ਹੈ ਹੁਣ ਸੱਜ ਗਈ ਮਹਫ਼ਿਲ ਤੇਰੀ।
ਤਾਲ ਦੇ ਵਿੱਚ ਢਲ ਗਈ ਜੋ ਦਿਲ ਦੀ ਸੀ ਹਲਚਲ ਤੇਰੀ।ਸਵਰਨ ਚੰਦਨ
ਮਿਹਨਤ ਪੌੜੀਆਂ ਵਰਗੀ ਹੁੰਦੀ ਹੈ ਤੇ
ਕਿਸਮਤ ਲਿਫਟ | ਲਿਫਟ ਬੰਦ ਵੀ ਹੋ
ਸਕਦੀ ਹੈ ਪਰ ਮਿਹਨਤ ਹਮੇਸ਼ਾ
ਉਚਾਈ ਵੱਲ ਹੀ ਲੈ ਕੇ ਜਾਂਦੀ ਹੈ।
ਗਲਤੀਆਂ ਤੋਂ ਬਚਣ ਲਈ ਤਜਰਬੇ ਦੀ ਲੋੜ ਹੁੰਦੀ ਹੈ
ਪਰ ਤਜਰਬਾਗਲਤੀਆਂ ਤੋਂ ਹੀ ਪ੍ਰਾਪਤ ਕਰਦੇ ਹਾਂ