ਮਰ ਜਾਣੀਏ ਕਹਿ ਕੇ ਜੋ ਬੁਲਾਉਂਦੇ ਸਨ
ਦਿਲੋਂ ਉਹ ਜੀਂਦੀ ਰਹਿਣ ਦੀ ਅਸੀਸ ਸੀ ਦੇਂਦੇ
Punjabi Status
ਆਪਣਾ ਕੰਮ ਸ਼ਾਂਤੀ ਨਾਲ ਕਰਦੇ ਜਾਓ।
ਸਫਲਤਾ ਤੁਹਾਡੇ ਕੰਮ ਦਾ ਰੌਲਾ ਚਾਰੇ |
ਪਾਸੇ ਆਪਣੇ ਆਪ ਪਾ ਦੇਵੇਗੀ।
ਜਦੋ ਰੱਬ ਨੇ ਇਸ਼ਕ ਬਣਾਇਆ ਹੋਣਾ ,
ਉਹਨੇ ਵੀ ਤਾਂ ਅਜਮਾਇਆ ਹੋਣਾ ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ ,
ਇਸਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ
ਧੀਆਂ ਆਡਾਂ ਕੰਜਕਾਂ ਭਰ-ਭਰ ਡੋਲ੍ਹਣ ਨੀਰ
ਪੁੱਤਰ ਦਰਿਆ ਅੱਥਰੇ ਕੰਢੇ ਜਾਵਣ ਚੀਰ
ਪੁੱਤਾਂ ਮਿਲਖਾਂ ਵੰਡੀਆਂ ਫੋਲੇ ਨੂੰਹਾਂ ਸੰਦੂਕ
ਧੀ ਦੇ ਪੋਟੇ ਪੂੰਝਦੇ ਬਾਪ ਦੀ ਅੱਖ ਨੀਰਸੁਰਿੰਦਰ ਅਤੈ ਸਿੰਘ
‘ਗਲਤ ਢੰਗ ਨਾਲ ਕਮਾਈ ਗਈ ਸਫ਼ਲਤਾ ‘ਤੇ
ਵਿਅਕਤੀ ਹੰਕਾਰ ਕਰ ਸਕਦਾ ਹੈ ਮਾਣ ਨਹੀਂ।
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
ਜਦੋਂ ਹਿਸਾਬ ਕਿਤਾਬ ਹੀ ਕਰਨੇ ਫਿਰ ਯਾਦ ਪਹਾੜੇ ਨਹੀਂ ਰੱਖੀ ਦੇ
ਜਿਹੜੇ ਆਪ ਕਿਸੇ ਦੇ ਸਹਾਰੇ ਬੈਠੇ ਹੋਣ ਉਨ੍ਹਾਂ ਤੋਂ ਸਹਾਰੇ ਨਹੀਂ ਤੱਕੀ ਦੇ
ਉਹ ਤਾ ਉਪਰੋਂ ਉਪਰੋਂ ਕਰਦੇ ਰਹੇ
ਅਸੀਂ ਐਵੇ ਓਹਦੇ ਤੇ ਮਰਦੇ ਰਹੇ
ਇੱਕ ਈਰਖਾ ਰੱਖ ਕੇ ਮਨ ਦੇ ਅੰਦਰ
ਸਾਡੀ ਹਾਂ ਦੇ ਵਿੱਚ ਹਾਂ ਭਰਦੇ ਰਹੇ
ਆਇਆ ਨੀ ਇਕ ਸੱਜਣ ਪਿਆਰਾ,
ਤਨ ਮਨ ਸਾਡਾ ਰੰਗ ਗਿਆ ਸਾਰਾ
ਇਕ ਰੰਗ ਸਾਡੇ ਮੱਥੇ ਲਾਇਆ,
ਕਰ ਗਿਆ ਸਾਰਾ ਲਾਲ ਪਸਾਰਾ
ਜਾਦੂਗਰ ਦੀ ਮੈਂ ਨਾ ਜਾਣੀਂ,
ਕਿਹੜੇ ਚਸ਼ਮਿਓਂ ਲੈ ਕੇ ਪਾਣੀ
ਮੇਰੀ ਅਜ਼ਲ ਦੀ ਪਿਆਸ ਮਿਟਾਈ,
ਐਸਾ ਜਾਦੂ ਕਰ ਗਿਆ ਭਾਰਾਸਿਮਰਤ ਕੌਰ
ਜਦੋ ਦਰਦ ਅਤੇ ਕੌੜੇ ਬੋਲ ਮਿੱਠੇ ਲੱਗਣ ਲੱਗ ਜਾਣ
ਤਾਂ ਸਮਝ ਲਓ ਤੁਹਾਨੂੰ ਜਿਓਣਾ ਆ ਗਿਆ ।
ਅੱਕ ਗਏ ਆ , ਤੇਰੇ ਝੂਠੇ ਲਾਰੇ ਸੁਣ ਸੁਣ ਕੇ,
ਹੁਣ ਕੁਝ ਸਹਿ ਹੋਣਾ ਨੀ
ਅੱਜ ਤੇਰੀ ਮੇਰੀ ਟੁੱਟ ਗਈ ਏ
ਮੇਰੇ ਤੋਂ ਤਾਂ ਹੁਣ ਇਹ ਵੀ ਸੁਣ ਹੋਣਾ ਨੀ
ਭਾਵ ਕਿੱਦਾਂ ਬਿਨ ਬੁਲਾਏ ਬੋਲਦੇ
ਕੀ ਕਹਾਂ ਜਾਦੂ ਬਿਆਨੀ ਓਸਦੀ
ਓਸਦੀ ਚੁੱਪ ਵਿਚ ਕਈ ਰਮਜ਼ਾਂ ਸ਼ਰੀਕ
ਸਮਝ ਤੋਂ ਉਪਜੀ ਨਾਦਾਨੀ ਓਸਦੀਸਿਮਰਤ ਕੌਰ