“ਜੇਬ ਖ਼ਾਲੀ ਵੀ ਹੋਵੇ ਫਿਰ ਵੀ ਮਨਾ ਕਰਦੇ ਨਹੀਂ ਵੇਖਿਆ
ਮੈ ਆਪਣੇ ਬਾਪ ਤੋਂ ਅਮੀਰ ਇਨਸਾਨ ਅੱਜ ਤੱਕ ਨਹੀਂ ਵੇਖਿਆ”
Punjabi Status
ਇਹ ਜਾਣ ਕੇ ਖੁਸ਼ੀ ਹੁੰਦੀ ਆ
ਕਿ ਸੱਜਣਾ ਨੂੰ ਦਰਦ ਮੇਰੇ ਦਾ
ਇਹਸਾਸ ਆ, ਕਹਿੰਦੇ ਨੇ ਜੇ
ਇੰਨਾ ਹੀ ਉਦਾਸ ਰਹਿੰਣਾ ਤਾਂ
ਮਰ ਕਿਉ ਨਹੀਂ ਜਾਂਦਾ।
ਆਖਣ ਕੱਲਾ ਕੱਲਾ ਯੋਧਾ ਸਵਾ ਲੱਖ ’ਤੇ ਭਾਰੂ ਹੈ
ਪਲਾਂ ਛਿਣਾਂ ਨੂੰ ਡੋਲਣ ਵਾਲਾ ਸਿੰਘਾਸਣ ਸਰਕਾਰਾਂ ਦਾ
ਬੰਬਾਂ ਤੇ ਬੰਦੂਕਾਂ ਨਾਲੋਂ ਲੋਕੀਂ ਸ਼ਕਤੀਸ਼ਾਲੀ ਨੇ
ਭਰਮ-ਭਕਾਨਾ ਫਟ ਜਾਂਦਾ ਹੈ ਅਲ੍ਹੜ ਦਾਅਵੇਦਾਰਾਂ ਦਾਹਰਭਜਨ ਸਿੰਘ ਹੁੰਦਲ
ਜਵਾਬ ਤਾਂ ਤੇਰੇ ਹਰ ਸਵਾਲ ਦਾ ਸੀ
ਲਾਜਵਾਬ ਤਾਂ ਸਾਨੂੰ ਤੇਰਾ ਲਹਿਜਾ ਕਰ ਗਿਆ
ਮੈਂ ਨਾਕਾਮੀ ਸਵੀਕਾਰ ਸਕਦਾ ਹਾਂ।
ਪਰ ਕੋਸ਼ਿਸ਼ ਨਾ ਕਰਨਾ ਸਵੀਕਾਰ ਨਹੀਂ ਕਰ ਸਕਦਾ।
ਮਾਈਕਲ ਜੌਰਡਨ
ਹੋਲੀ-ਹੋਲੀ ਉਹਨੂੰ ਯਾਦ ਕਰਨਾ ਛੱਡਨਾ ਆ,
ਕੋਈ ਤਾਂ ਮਦਦ ਕਰੋ ਮੇਰੀ, ਮੈਂ ਉਹਨੂੰ ਦਿਲੋਂ ਕੱਡਨਾ ਆ
ਉਹ ਅੰਦਰੋਂ ਦੇ ਜ਼ਹਿਰਾਂ ਦਾ ਭਰਿਆ ਪਿਆਲਾ
ਨਾ ਜਾ ਦੇ ਉਹਦੀ ਤੂੰ ਮਿਠੜੀ ਬਾਣੀ ਉਪਰਰੁਬੀਨਾ ਸ਼ਬਨਮ
ਜੋ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ, ਮਹਾਨ ਹੈ।
ਜੋ ਨਿੰਦਾ ਕਰਕੇ ਖੁਸ਼ ਹੁੰਦਾ ਹੈ, ਉਹ ਛੋਟਾ ਹੈ।
ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ,
ਬਸ ਜਜ਼ਬਾਤਾਂ ਦਾ ਧੋਖਾ ਸੀ,
ਇਕ ਹੋਰ ਸਾਲ ਬੀਤ ਗਿਆ,
ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ
ਅਲੱਗ ਹੁੰਦੀ ਹੈ ਭਾਸ਼ਾ ਭਾਸ਼ਣਾਂ ਦੀ
ਪਰ ਰੋਦੀਆਂ ਮਾਵਾਂ ਤੇ ਭੈਣਾਂ ਦੀ ਭਾਸ਼ਾ ਇੱਕ ਹੁੰਦੀ ਹੈ
ਅਲੱਗ ਹੁੰਦੀ ਹੈ ਭਾਸ਼ਾ, ਭਰੀ ਮਰਦਮਸ਼ਮਾਰੀ ਦੇ ਰਜਿਸਟਰ ਦੀ
ਘਰਾਂ ਚੋਂ ਉਠਦਿਆਂ ਵੈਣਾਂ ਦੀ ਭਾਸ਼ਾ ਇੱਕ ਹੁੰਦੀ ਹੈ
ਖੋਹ ਕੇ ਸਕਿਓਰਟੀਆਂ ਵਾਜਾ ਵਿੱਚ ਜਹਾਨ ਵਜਾਤਾ।
ਥੋਡੀਆਂ ਰਾਜਨੀਤੀਆਂ ਨੇ ਮਾਂ ਦਾ ਹੀਰਾ ਪੁੱਤ ਮਰਵਾਤਾ
ਨਫਰਤਾਂ ਦੀਆਂ ਗੋਲੀਆਂ,
ਪਾੜ ਜਾਂਦੀਆ ਵੱਖੀਆਂ ਨੂੰ,
ਕਿੱਥੇ ਲੁਕਾ ਕੇ ਰੱਖਣ ਮਾਵਾਂ,
ਪੁੱਤਾਂ ਦੀਆਂ ਤਰੱਕੀਆਂ ਨੂੰ,