ਅੱਜ ਵੀ ਕਰਾ ਉਡੀਕਾ ਤੇਰੀਆ
ਬੈਠ ਬਰੂਹਾਂ ਤੇ ਕਦ ਮੇਲ ਹੋਣਗੇ
ਚੰਦਰਿਆ ਦਿਲ ਦੀਆਂ ਰੂਹਾਂ ਦੇ
Punjabi Status
ਚੰਗਾ ਦਿਖਣ ਲਈ ਨਾ ਜੀਉ,ਸਗੋਂ ਚੰਗੇ ਬਣਨ ਲਈ ਜੀਉ।
ਜੋ ਝੁਕਦਾ ਹੈ ਉਹ ਸਾਰੀ ਦੁਨੀਆਂ ਨੂੰ ਝੁਕਾ ਸਕਦਾ ਹੈ ਜੀ।
ਨਿਮਰਤਾ ਸਭ ਤੋਂ ਵੱਡਾ ਗਹਿਣਾ ਹੈ ਜੀ ।
ਤਾਰੇ ਟੁਟਿਆ ਦੇ ਵਾਂਗੂੰ ,
ਪੱਤੇ ਸੁਕਿਆ ਦੇ ਵਾਂਗੂੰ ,
ਮੈਨੂੰ ਦਿਲ ਚੋ ਭੁਲਾਗੀ ,
ਮੇਰੇ ਮੁਕਿਆ ਦੇ ਵਾਂਗੂੰ ,
ਕਹਿਰ ਕੀਤਾ ਯਾਰੋ ਓਹਨੇ ,
ਸਾਨੂੰ ਜਿਹਤੋ ਨਾ ਉਮੀਦ ਸੀ ,
ਉਹੀ ਦੇ ਗਈ ਏ ਧੋਖਾ
ਜਿਹੜੀ ਰੂਹ ਦੇ ਕਰੀਬ ਸੀ…
ਕਿਉਂ ਨਾ ਸ਼ਾਇਰ ਨੂੰ ਹਮੇਸ਼ਾ ਸ਼ਿਅਰ ਫਿਰ ਫੁਰਦਾ ਰਹੇ।
ਕੋਈ ਚਿਹਰਾ ਖੂਬਸੂਰਤ ਨਾਲ ਜੇ ਤੁਰਦਾ ਰਹੇ।ਜਗੀਰ ਸਿੰਘ ਪ੍ਰੀਤ
ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਲਈ ਰਾਹ ਬਣਾਉਣ ਵਾਲਾ
ਬੰਦਾ ਫੁੱਲਾਂ ਅਤੇ ਕੰਡਿਆਂ ਨੂੰ ਇਕ ਸਮਾਨ ਸੋਖ ਕੇ ਤੁਰਦਾ ਹੈ।
ਲੱਗੀਆ ਦੇ ਰੋਗ ਮਾੜੇ ਹੁੰਦੇ ਨੇ
ਜਿੰਨਾ ਨੂੰ ਮਹੋਬਤ ਬਦਲੇ ਮਹੋਬਤ ਮਿਲੇ
ਉਹ ਲੋਗ ਕਰਮਾਂ ਵਾਲੇ ਹੁੰਦੇ ਨੇ
ਜੇਕਰ ਖੁਸ਼ਬੂ ਹੀ ਨਹੀਂ ਹੈ ਤਾਂ ਚੰਦਨ ਨੂੰ
ਚੰਦਨ ਕਹਿਣ ਦੀ ਕੀ ਲੋੜ, ਲੱਕੜ ਹੈ।
ਜੇ ਇਨਸਾਨੀਅਤ ਹੀ ਨਹੀਂ ਤਾਂ ਇਨਸਾਨ ਨੂੰ ‘
ਇਨਸਾਨ ਕਹਿਣ ਦੀ ਕੀ ਲੋੜ, ਹੈਵਾਨ ਹੈ।
ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ।
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ।
ਜੇ ਕੋਈ ਤੈਨੂੰ ਹੂਰ ਕਹੇਗਾ।
ਨੂਰ ਮੁਹੰਮਦ ਨੂਰ ਕਹੇਗਾ।ਨੂਰ ਮੁਹੰਮਦ ਨੂਰ
ਧੂਆ ਦਰਦ ਬਿਆਨ ਕਰਦਾ ਏ, ਤੇ ਰਾਖ ਕਹਾਣੀਆਂ ਛੱਡ ਜਾਂਦੀ ਏ ਕੁਝ ਦੀਆਂ
ਗੱਲਾਂ ਵਿੱਚ ਵੀ ਦੇਖ ਨਹੀਂ ਹੁੰਦਾ ਕੁਝ ਦੀ ਖ਼ਾਮੋਸ਼ੀ ਵੀ ਨਿਸ਼ਾਨੀਆਂ ਛੱਡ ਜਾਂਦੀ ਏ
ਅੱਖਾਂ ਭਰੀਆਂ, ਜੁਬਾਨ ਚੁੱਪ,
ਤੇ ਰੂਹ ਚੀਕ ਰਹੀ ਹੈ,
ਤੈਨੂੰ ਤੇ ਪਤਾ ਹੀ ਨਹੀਂ ਹੋਣਾ
ਮੇਰੇ ਤੇ ਕੀ ਬੀਤ ਰਹੀ ਹੈ ।
ਜਦ ਵੀ ਕਦੇ ਮੈਂ ਆਪਣਾ ਵਿਹੜਾ ਸਵਾਰਦੀ ਹਾਂ।
ਤਾਂ ਦੂਰ ਤੀਕ ਉਹਦਾ ਰਸਤਾ ਨਿਹਾਰਦੀ ਹਾਂ।ਦੇਵਿੰਦਰ ਦਿਲਪ (ਡਾ.)