ਜ਼ਿੰਦਗੀ ਲੰਬੀ ਨਹੀਂ, ਗੁਣਵੱਤਾ ਭਰੀ ਹੋਣੀ ਚਾਹੀਦੀ ਹੈ, ਇਹੀ ਸਭ ਤੋਂ ਅਹਿਮ ਹੈ
Punjabi Status
ਉਹ ਲੋਕ ਵੀ ਹੁਣ ਮੈਨੂੰ ਬਦਲਿਆ ਹੋਇਆ ਕਹਿੰਦੇ ਨੇ
ਜੋ ਖਦ ਹੁਣ ਪਹਿਲਾਂ ਵਰਗੇ ਨਹੀਂ ਰਹੇ
ਰਲ ਗਈ ਹੈ ਏਸ ਵਿਚ ਇੱਕ ਬੂੰਦ ਤੇਰੇ ਇਸ਼ਕ ਦੀ,
ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਲੀ ਲਈ।ਅੰਮ੍ਰਿਤਾ ਪ੍ਰੀਤਮ
ਗਰੀਬੀ ਚਾਹੇ ਕਿੰਨੀ ਵੀ ਹੋਵੇ
ਜੇਕਰੇ ਪਰਿਵਾਰ ਦੇ ਜੀਆਂ ਵਿੱਚ
ਇਤਫ਼ਾਕ ਅਤੇ ਪਿਆਰ ਹੋਵੇ ਤਾਂ
ਜ਼ਿੰਦਗੀ ਹੱਸਕੇ ਕੱਟੀ ਜਾ ਸਕਦੀ ਹੈ।
ਜੋ ਲੋਕ ਵਕਤ ਆਉਣ ਤੇ ਬਦਲ ਜਾਣ |
ਉਹ ਕਦੀ ਕਿਸੇ ਦੇ ਸਕੇ ਨਹੀਂ ਹੁੰਦੇ ।
ਜੇਕਰ ਕਿਸੇ ਨੂੰ ਦੁੱਖ ਮਿਲਿਆ ਤਾਂ ਇਹ ਉਸਦੀ ਯੋਗਤਾ ਸੀ।
ਦੁੱਖ ਤੋਂ ਬਿਨਾਂ ਨਾ ਤਾਂ ਉਸਦਾ ਸੁਧਾਰ ਹੋਣਾ ਸੀ ਅਤੇ ਨਾ ਹੀ ਉਸਨੇ ਸੁਚੇਤ ਹੋਣਾ ਸੀ।
ਰਾਤ ਭਰ ਇੰਤਜ਼ਾਰ ਕੀਤਾ
ਉਸਦੇ ਜਵਾਬ ਦਾ
ਪਰ ਸਵੇਰ ਤੱਕ ਅਹਿਸਾਸ ਹੋਇਆ
ਕਿ ਜਵਾਬ ਨਾ ਆਉਣਾ ਹੀ ਜਵਾਬ ਹੈ
ਨਫ਼ਰਤ ਕਰਨਾ ਉਹਨਾਂ ਮੂਰਖ ਲੋਕਾਂ ਦਾ ਕੰਮ ਹੈ ।
ਜਿੰਨਾਂ ਨੂੰ ਲੱਗਦਾ ਕਿ ਉਹ ਹਮੇਸ਼ਾ ਜਿਉਂਦੇ ਰਹਿਣਗੇ
ਕਿਸੇ ਟੁੱਟੇ ਹੋਏ ਮਕਾਨ ਦੀ ਤਰਾਂ
ਹੋ ਗਿਆ ਹੈ ਇਹ ਦਿਲ
ਕੋਈ ਰਹਿੰਦਾ ਵੀ ਨਹੀਂ
ਤੇ ਵਿਕਦਾ ਵੀ ਨਹੀਂ
ਕਿਸੇ ਦਾ ਸਾਥ ਇਹ ਸੋਚ ਕੇ ਕਦੀ ਨਾ ਛੱਡੋ,
ਕਿ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ,
ਸਗੋਂ ਉਹਦਾ ਸਾਥ ਇਹ ਸੋਚ ਕੇ ਕਿ
ਉਹਦੇ ਕੋਲ ਕੁਝ ਨਹੀਂ ਤੁਹਾਡੇ ਤੋਂ ਬਿਨਾਂ
ਜ਼ਮਾਨਾ ਬਿਲਕੁਲ ਬਦਲ ਗਿਆ ਹੈ।
ਲੋਕ ਮਾਸੂਮ ਲੋਕਾਂ ਨੂੰ ਅੱਜਕੱਲ ਬੇਵਕੂਫ਼ ਸਮਝਦੇ ਨੇ
ਮਿਰਚਾਂ ਉਹ ਵੇਚਦਾ ਹੈ ਮਿਸ਼ਰੀ ਜ਼ੁਬਾਨ ਉਸ ਦੀ।
ਏਸੇ ਲਈ ਚੱਲ ਰਹੀ ਹੈ ਯਾਰੋ ਦੁਕਾਨ ਉਸ ਦੀ।ਸ਼ੌਕਤ ਢੰਡਵਾੜਵੀ