ਸਾਗਰ ਦੇ ਵਿੱਚ ਸਿੱਪੀ ਵਾਂਗੂੰ ਛੱਲਾਂ ਵਿੱਚ ਸਾਂ ਰੁਲਦੇ,
ਬੂੰਦ ਸਵਾਂਤੀ ਬਣ ਕੇ ਮੋਤੀ ਪਿਆਰ ਬਣਾ ਗਿਆ ਤੇਰਾ।
Punjabi Status
ਕਿਸੇ ਮੂਰਖ ਨਾਲ ਵੀ ਤੁਸੀ ਮੂਰਖਤਾ ਭਰਿਆ ਵਰਤਾਉ ਨਾ ਕਰੋ
ਨਹੀ ਤਾਂ ਤੁਹਾਨੂੰ ਵੀ ਉਹਦੇ ਵਰਗਾ ਹੀ ਸਮਝਿਆ ਜਾਵੇਗਾ ।
ਜੋ ਸਾਡਾ ਆਪਣਾ ਹੁੰਦਾ ਹੈ।
ਉਹ ਸਾਡਾ ਸਾਥ ਛੱਡ ਕੇ ਕਦੇ ਨਹੀਂ ਜਾਂਦਾ।
ਤੇ ਜੋ ਸਾਡਾ ਸਾਥ ਛੱਡ ਕੇ ਚਲਿਆ ਜਾਵੇ
ਉਹ ਸਾਡਾ ਕਦੇ ਆਪਣਾ ਨਹੀਂ ਹੁੰਦਾ
ਚਾਰ ਚੁਫੇਰੇ ਕਰੜਾ ਪਹਿਰਾ ਕਾਲੀ ਬੋਲੀ ਰਾਤ ਦਾ।
ਫਿਰ ਵੀ ਅੱਖਾਂ ਰੌਸ਼ਨ ਸੁਪਨਾ ਵੇਖਦੀਆਂ ਪਰਭਾਤ ਦਾ।ਅਜਾਇਬ ਚਿੱਤਰਕਾਰ
ਹਰੇਕ ਨਵੀਂ ਸ਼ੁਰੂਆਤ ਸਾਨੂੰ ਡਰਾਉਂਦੀ ਜ਼ਰੂਰ ਹੈ,
ਪਰ ਯਾਦ ਰੱਖੀਏ ਕਿ ਕੱਚੀ ਸੜਕ ਤੋਂ ਬਾਅਦ
ਪੱਕੀ ਸੜਕ ਜ਼ਰੂਰ ਮਿਲਦੀ ਹੈ।
ਮੈਂ ਰੋਇਆ ਨਹੀਂ ਹਾਂ
ਰਵਾਇਆ ਗਿਆ ਹਾਂ
ਪਹਿਲਾਂ ਆਪਣੀ ਪਸੰਦ ਬਣਾ ਕੇ
ਫਿਰ ਠੁਕਰਾਇਆ ਗਿਆ ਹਾਂ ।
ਸੁੱਕਾ ਪੱਤਾ ਨਾਲ ਹਵਾਵਾਂ ਲੜਿਆ ਹੈ।
ਪੇਸ਼ ਗਈ ਨਾ ਜਦ ਆਖ਼ਿਰ ਨੂੰ ਝੜਿਆ ਹੈ।ਕੇਸਰ ਸਿੰਘ ਨੀਰ
‘ਕੰਢੇ ਉੱਤੇ ਖੜੇ ਹੋਕੇ ਸਿਰਫ਼ ਪਾਣੀ ਨਿਹਾਰਨ ਨਾਲ
ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ
ਰਬਿੰਦਰਨਾਥ ਟੈਗੋਰ
ਉਸਨੇ ਸਾਨੂੰ ਭੁੱਲ ਕੇ ਵੀ ਕਦੇ ਯਾਦ ਨਹੀਂ ਕੀਤਾ
ਜਿਸ ਦੀ ਯਾਦ ਵਿੱਚ ਅਸੀਂ ਸਭ ਕੁਝ ਭੁਲਾ ਦਿੱਤਾ
ਭਰੀ ਭਰੀ ਜਿਹੀ ਤਾਰਿਆਂ ਦੀ ਸ਼ੋਖ਼ ਸ਼ੋਖ਼ ਟਾਣ੍ਹ ਵੱਲ
ਗੋਰੀ ਗੋਰੀ ਬਾਂਹ ਖ਼ਿਆਲ ਦੀ ਉਲਾਰ ਕੇ ਵਿਖਾਤਖ਼ਤ ਸਿੰਘ
ਕਿਸੇ ਵੀ ਬੰਦੇ ਨੂੰ ਚੰਗੀ ਤਰ੍ਹਾਂ ਜਾਣੇ ਬਿਨਾ
ਦੂਜਿਆਂ ਦੀਆ ਗੱਲਾਂ ਸੁਣ ਕੇ ਉਸਦੇ ਪ੍ਰਤੀ
ਕੋਈ ਵੀ ਧਾਰਨਾ ਬਣਾ ਲੈਣਾ ਮੂਰਖ਼ਤਾ ਹੈ।
ਸਭ ਤੋਂ ਜ਼ਿਆਦਾ ਦੁੱਖ ਉਸ ਸਮੇਂ ਹੁੰਦਾ
ਜਦੋਂ ਲੋਕ ਬਿਨਾਂ ਕਿਸੇ ਗਲਤੀ ਦੇ ।
ਸਾਨੂੰ ਗਲਤ ਸਮਝ ਲੈਂਦੇ ਨੇ
ਤੇ ਸਾਡਾ ਸਾਥ ਛੱਡ ਕੇ ਚਲੇ ਜਾਂਦੇ ਨੇ