ਆਪਣੇ ਗਮ ਦੀ ਨੁਮਾਇਸ਼ ਨਾ ਕਰ
ਆਪਣੀ ਕਿਸਮਤ ਦੀ ਅਜਮਾਇਸ਼ ਨਾ ਕਰ ,
ਜੋ ਤੇਰਾ ਹੈ ਬੰਦਿਆਂ ਉਹ ਤੇਰੇ ਕੋਲ ਖੁਦ ਚਲ ਕੇ ਆਏਗਾ
ਉਹਨੂੰ ਰੋਜ਼ ਰੋਜ਼ ਪਾਉਣ ਦੀ ਖੁਆਇਸ਼ ਨਾ ਕਰ !
Punjabi Status
ਸਫ਼ਰ ਤੇ ਚੱਲੇ ਹੋ ਜੇਕਰ ਤਾਂ ਚਲੋ ਛਾਵਾਂ ਨੂੰ ਭੁਲ ਕੇ
ਬਜ਼ੁਰਗਾਂ ਤੋਂ ਦੁਆਵਾਂ ਲਉ ਤੇ ਰਾਹਾਂ ਦਾ ਪਤਾ ਪੁੱਛੋਸੁਖਵੰਤ ਸਿੰਘ
ਦਿਲ ਦੇ ਗ਼ਮ ਦੀ ਦਾਸਤਾਂ ਕਹਿ ਦਿਆਂ ਜਾਂ ਨਾ ਕਹਾਂ,
ਕਹਿਕਿਆਂ ਦੇ ਦਰਮਿਆਂ ਕਹਿ ਦਿਆਂ ਜਾਂ ਨਾ ਕਹਾਂ।ਉਂਕਾਰ ਪ੍ਰੀਤ
ਦੂਜੇ ਨੂੰ ਦਿੱਤਾ ਗਿਆ ਦੁੱਖ ਕਈ ਗੁਣਾਂ ਹੋ ਕੇ ਵਾਪਿਸ ਮੁੜਦਾ ਹੈ।
ਇਹੀ ਨਿਯਮ ਸੁੱਖ ‘ਤੇ ਵੀ ਲਾਗੂ ਹੁੰਦਾ ਹੈ।
ਜਿੰਨਾ ਚਿਰ ਮਤਲਬ ਸੀ, ਸਵਾਦ ਚੇ ਚੱਖਿਆ ਤੂੰ,
ਹੁਣ ਜਿੱਥੇ ਸਾਡੀ ਔਕਾਤ, ਸਾਨੂੰ ਉਥੇ ਰੱਖਿਆ ਤੂੰ ……
ਉਹੀ ਸਭ ਤੋਂ ਖੁਸ਼ ਹੋ ਸਕਦਾ ਹੈ,
ਜਿਸ ਦੇ ਘਰ ਸਾਂਤੀ ਹੋਵੇ, ਫਿਰ
ਭਾਵੇਂ ਉਹ ਰਾਜਾ ਹੋਵੇ ਜਾਂ ਰੰਕ
ਜੌਹਨ ਵੌਲਫਰੈਂਗ
ਅਧੂਰਾ ਪਿਆਰ, ਅਧੂਰੇ ਚਾਅ,
ਟੁੱਟਿਆ ਦਿਲ, ਉਲਝ ਗਏ ਰਾਹ….
ਕਦੇ ਨਾ ਕਹਿ ਜੀਅ ਨਹੀਂ ਲੱਗਦਾ ਜੇ ਕਿਸੇ ਨੇ ਸੁਣ ਕੇ ਵੀ
ਤਸੱਲੀ ਦਾ ਸ਼ਬਦ ਨਾ ਕਿਹਾ ਉਦਾਸੀ ਹੋਰ ਸੰਘਣੀ ਹੋ ਜਾਵੇਗੀ ।
ਤਰਸਣਾ ਪੱਲੇ ਰਹਿ ਗਿਆ, ਪਿਆਰ ਨੂੰ ਛੱਡ ਕੇ,
ਮਰਿਆ ਵਰਗੇ ਹੋ ਗਏ ਆ, ਤੈਨੂੰ ਦਿਲ ਚੋ ਕੱਢ ਕੇ…..
ਸਵੇਰ ਉਠਦੇ ਹੀ ਪਹਿਲਾਂ ਪੜ੍ਹੇ ਚਿਹਰਾ ਉਹ ਮੇਰਾ ਹੀ,
ਇਹ ਦਿਲ ਚਾਹੇ ਕਿ ਮੈਂ ਵੀ ਸੁਬਹਾ ਦਾ ਅਖ਼ਬਾਰ ਬਣ ਜਾਵਾਂ।ਗੁਰਚਰਨ ਕੌਰ ਕੋਚਰ
ਮੂਰਖ ਇਨਸਾਨ ਨੂੰ ਸਮਝਾਉਣ ਤੋਂ ਬਿਹਤਰ ਹੈ ਕਿ ਤੁਸੀਂ
ਉਹੀ ਸਮਾਂ ਆਪਣੀ ਮਿਹਨਤ ‘ਤੇ ਲਗਾਓ, ਫਾਇਦਾ ਹੋਵੇਗਾ ।
ਯਾਦਾ ਵੀ ਕੀ ਕੀ ਕਰਾ ਦਿੰਦੀਆਂ ਨੇ,
ਇੱਕ ਸ਼ਾਇਰ ਹੋ ਗਿਆ, ਇੱਕ ਚੁੱਪ ਹੋ ਗਿਆ