Punjabi Status

Best Punjabi Status For Boys and Girls to share on Whatsapp, Facebook and Instagram. Latest Punjabi Status for Whatsapp and Facebook to express their feelings. Read Attitude Status in Punjabi, Punjabi status yaari, Whatsapp Status Punjabi, Quotes in Punjabi, Motivational Status, Dharmik Status, Punjabi status Love, Ajj Da Vichar, Punjabi Song Status, Love quotes in Punjabi, Funny status, Gurbani Status, Status for Boys, Punjabi Status for Girls, Sardari Status, Sachian Gallan, Sad Status Punjabi

Download Image status for Whatsapp Facebook and Instagram

ਕਦਰ ਪੰਜਾਬੀ ਸਟੇਟਸ,ਅਹਮਿਯਤ ਪੰਜਾਬੀ ਸਟੇਟਸ,sad punjabi status,sad shayeri in punjabi,sad punjabi quotes,sad status for whatsapp

ਜਦੋਂ ਕੋਲ ਸੀ ਤਾਂ ਕਦਰਾਂ ਨਾ ਜਾਣੀਆਂਹੁਣ ਸੱਜਣਾ ਗਵਾਚਿਆਂ ਨੂੰ ਫਿਰੇ ਭਾਲਦੀ

ਬੇਕਦਰੇ ਲੋਕਾਂ ਤੋ ਕਦਰ ਦੀ ਉਮੀਦ ਲਾਈ ਬੈਠੇ ਹਾਂ

ਅਸੀਂ ਵਫ਼ਾ ਪਸੰਦ ਲੋਕ ਬੇਵਫਾ ਨਾਲ ਦਿਲ ਲਾਈ ਬੈਠੇ ਹਾਂ

ਓਹਨਾਂ ਸਾਡੀ ਕਦਰ ਨਾ ਜਾਣੀ ਜਿੰਨਾਂ ਲਈ ਅਸੀ ਹੰਝੂ ਵਹਾਏ

ਓਹ ਪਲ ਵਿੱਚ ਛੱਡ ਤੁਰ ਗਏ ਜਿੰਨਾਂ ਲਈ ਅਸੀ ਆਪਣੇ ਗਵਾਏ

ਬੇਕਦਰੇ ਜਿਹੇ ਲੋਕਾਂ ਨੂੰ ਹੁਣ ਮੂੰਹ ਨਹੀਂ ਲਾਉਂਦਾ ਮੈ

ਬਾਹਲੀ ਹੀ ਚੰਗੀ ਆ ਜਿਨੂੰ ਹੁਣ ਚਾਹੁੰਦਾ ਮੈਂ

ਕਦਰ ਕਰਕੇ ਅਸੀ ਕੁੱਝ ਪਾਇਆ ਨਹੀਂ

ਤੈਨੂੰ ਖੋਹਣ ਤੋਂ ਬਾਅਦ….

ਅਸੀ ਹੋਰ ਕੁਝ ਗਵਾਇਆ ਨਹੀਂ

ਫ਼ਿਕਰ ਓਹ ਹੀ ਕਰਦੇ ਨੇ ਜਿਹੜੇ

ਅਸਲੀਅਤ ਵਿੱਚ ਕਦਰ ਕਰਦੇ ਨੇ

ਪਿਆਰ ਓਸ ਨਾਲ ਹੀ ਕਰੋ ਜਿਹੜਾ ਪਿਆਰ ਦੀ ਕਦਰ ਜਾਣੇ

ਉਸ ਨਾਲ ਨਹੀਂ ਜਿਹੜਾ ਹਰ ਕਿਸੇ ਨਾਲ ਦਿਲ ਲਾਉਂਦਾ ਹੋਵੇ

ਕਦਰ ਕਰੋ ਓਹਨਾ ਦੀ ਜਿਹੜੇ ਤੁਹਾਨੂੰ ਦਿਲ ਤੋ ਚਾਹੁੰਦੇ ਨੇ

ਹੁਸਨ ਉੱਤੇ ਤਾਂ ਸਾਰੇ ਹੀ ਦਿਲ ਲਟਾਉਂਦੇ ਨੇ

ਓਹਨੂੰ ਐਨਾਂ ਵਕ਼ਤ ਦੇ ਦਿੱਤਾ ਕਿ

ਓਹ ਸਾਡੇ ਵਕ਼ਤ ਦੀ ਕਦਰ ਕਰਨਾ ਹੀ ਭੁੱਲ ਗਿਆ

ਓਹ ਮੇਰੀ ਨਹੀਂ ਸੀ ਇਸ ਗੱਲ ਦੀ ਮੈਨੂੰ ਖ਼ਬਰ ਨਹੀਂ ਸੀ

ਮੈਂ ਉਸਦਾ ਸੀ ਇਸ ਗੱਲ ਦੀ ਉਸਨੂੰ ਕਦਰ ਨਹੀਂ ਸੀ

ਕਿੱਥੇ ਹੋਵੇਗੀ ਕਦਰ ਸਾਡੀ

ਐਨੀ ਅਸਾਨੀ ਨਾਲ ਜੋ ਮਿਲ ਜਾਂਦੇ ਹਾਂ

ਵਕ਼ਤ ਬੀਤ ਜਾਣ ਤੋਂ ਬਾਅਦ ਕਦਰ ਕੀਤੀ ਜਾਵੇ

ਤਾਂ ਓਹ ਕਦਰ ਨਹੀਂ ਅਫ਼ਸੋਸ ਕਹਾਉਂਦਾ ਏ

ਜੇਕਰ ਮੇਰੇ ਜਜ਼ਬਾਤਾਂ ਦੀ ਤੈਨੂੰ ਕਦਰ ਨਹੀਂ

ਤਾਂ ਤੇਰੇ ਹਾਲਾਤਾਂ ਦੀ ਵੀ ਮੈਨੂੰ ਕੋਈ ਫ਼ਿਕਰ ਨਹੀਂ

ਮੇਰੇ ਪਿਆਰ ਦੀ ਏਨੀ ਕਦਰ ਪਵਾਈ ਸੱਜਣਾ

ਰੂਹ ਤੱਕ ਅੰਦਰ ਵੱਸ ਜਾਈ ਸੱਜਣਾ

ਕਦਰ ਤਾਂ ਘੱਟਣੀ ਹੀ ਸੀ ਸੱਜਣਾ

ਤੇਰੀ ਫ਼ਿਕਰ ਜੋ ਜਿਆਦਾ ਕਰਨ ਲੱਗ ਗਏ ਸੀ

ਰਿਸ਼ਤੇ ਦੀ ਕਦਰ ਵੀ ਪੈਸੇ ਵਾਂਗ ਕਰਨੀ ਚਾਹੀਦੀ ਹੈ

ਦੋਨੋਂ ਕਮਾਉਣੇ ਔਖੇ ਹਨ ਤੇ ਗਵਾਉਣੇ ਬਹੁਤ ਸੌਖੇ

 

 

 

ਧੋਖਾ ਪੰਜਾਬੀ ਸਟੇਟਸ, PUNJABI DHOKHA STATUS,PUNJABI DHOKHA STATUS FOR GIRLS,PUNJABI DHOKHA STATUS FOR WHATSAPP,PUNJABI DHOKHA STATUS FOR FACEBOOK

ਧੋਖੇ ਦੇ ਕੇ ਇਹ ਛੱਡ ਜਾਂਦੀਆਂ ਨੇ

ਬੇਵਫਾ ਨਾਰਾਂ ਦਿਲ ਚੋਂ ਕੱਢ ਜਾਂਦੀਆਂ ਨੇ

ਚਾਹੇ ਕਿੰਨਾ ਵੀ ਕਰ ਲੋ ਇਹਨਾਂ ਦਾ

ਇਹ ਤੁਹਾਡੀ ਜ਼ਿੰਦਗੀ ਨੂੰ ਤੋੜ ਜਾਂਦੀਆਂ ਨੇ

ਧੋਖੇਬਾਜ਼ ਲੋਕਾਂ ਤੋ ਬਚ ਕੇ ਰਹਿਣਾ ਚਾਹੀਦਾ

ਇਹਨਾਂ ਨੂੰ ਕੋਈ ਭੇਤ ਦਿਲ ਦਾ ਨਹੀਂ ਕਹਿਣਾ ਚਾਹੀਦਾ

ਪਹਿਲਾਂ ਦਿਲ ਲਾ ਕੇ ਕਿਉਂ ਦਿਲ ਤੋੜ ਜਾਂਦੀਆਂ ਨੇ

ਧੋਖੇਬਾਜ਼ ਮਾਸ਼ੂਕਾਂ ਐਨਾਂ ਕਿਉਂ ਯਾਦ ਆਉਂਦੀਆਂ ਨੇ

ਧੋਖਾ ਦੇਣਾ ਤਾਂ ਧੋਖੇਬਾਜ਼ਾਂ ਦਾ ਦਸਤੂਰ ਐ

ਓਹ ਹੀ ਬਚ ਸਕਦਾ ਜਿਹੜਾ ਇਹਨਾਂ ਤੋ ਦੂਰ ਐ

ਮੇਰੇ ਤੋ ਹੱਕ ਤੂੰ ਉਸ ਦਿਨ ਗਵਾ ਦਿੱਤਾ ਸੀ

ਜਿਸ ਦਿਨ ਤੇਰੇ ਧੋਖੇ ਨੇ ਮੈਨੂੰ ਰਵਾ ਦਿੱਤਾ ਸੀ

ਇੱਕ ਸ਼ੀਸ਼ਾ ਹੀ ਸਭ ਕੁਝ ਸੱਚ ਵਖਾਉਂਦਾ ਐ

ਕਿਸੇ ਨੂੰ ਵੀ ਇਹ ਝੂਠ ਬੋਲ ਕੇ ਧੋਖਾ ਨਹੀਂ ਦੇਂਦਾ

ਹਰ ਰੋਜ਼ ਇੱਕ ਖ਼ਵਾਬ ਟੁੱਟ ਜਾਂਦਾ ਏ

ਹਰ ਰੋਜ਼ ਕੋਈ ਨਾ ਕੋਈ ਵਿਛੜ ਜਾਂਦਾ ਏ

ਮੇਰੀ ਕਿਸਮਤ ਵਿੱਚ ਹੀ ਧੋਖੇ ਨੇ

ਇਹ ਸੋਚ ਕੇ ਦਿਲ ਚੁੱਪ ਕਰ ਜਾਂਦਾ ਏ

ਆਪਣੇ ਹੀ ਧੋਖਾ ਦੇ ਜਾਂਦੇ ਨੇ ਜਿਹੜੇ ਜਾਨ ਕਹਿੰਦੇ ਨੇ ਜਾਨ ਲੈ ਜਾਂਦੇ ਨੇ

ਕਿਸੇ ਤੇ ਹੱਦੋਂ ਵੱਧ ਭਰੋਸਾ ਨਾ ਕਰੋ ਆਦਤ ਬਣ ਕੇ ਛੱਡ ਚਲੇ ਜਾਂਦੇ ਨੇ

ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ

ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ

ਧੋਖਾ ਖਾ ਕੇ ਵੀ ਮੁਸਕਰਾਉਂਦੇ ਹਾਂ ਅੱਜ ਵੀ ਤੈਨੂੰ ਚਾਹੁੰਦੇ ਹਾਂ

ਲੋਕਾਂ ਸਾਹਮਣੇ ਹੱਸਦੇ ਰਹਿੰਦੇ ਹਾਂ ਪਰ ਰਾਤੀ ਹੰਝੂ ਵਹਾਉਂਦੇ ਹਾਂ

ਜਿਸ ਨੂੰ ਜਾਨ ਤੋਂ ਵੱਧ ਚਾਹੋ ਓਹ ਹੀ ਧੋਖਾ ਦੇ ਜਾਂਦਾ ਐ

ਜਿਨੂੰ ਕਰਦੇ ਹਾਂ ਪਿਆਰ ਅਸੀਂ ਓਹ ਹੀ ਬੇਵਫਾ ਹੋ ਜਾਂਦਾ ਐ

ਮੈਨੂੰ ਧੋਖੇ ਵਿੱਚ ਰੱਖ ਕੇ ਤੂੰ ਗੈਰਾਂ ਨਾਲ ਜਸ਼ਨ ਮਨਾਉਂਦੀ ਰਹੀ

ਮੇਰੀ ਹੋ ਰਹੀ ਸੀ ਬਰਬਾਦੀ ਤੂੰ ਹੱਸਦੀ ਰਹੀ ਤੇ ਗਾਉਂਦੀ ਰਹੀ

ਧੋਖਾ ਦੇਣਾ ਤੇਰਾ ਮੇਰੀ ਜਾਨ ਕੱਢ ਲੈ ਗਿਆ

ਤੂੰ ਤਾਂ ਵਸਾ ਲਿਆ ਘਰ ਆਪਣਾ ਮੇਰਾ ਉੱਜੜਿਆ ਹੀ ਰਹਿ ਗਿਆ

ਧੋਖਾ ਤਾਂ ਦਸਤੂਰ ਹੋ ਗਿਆ ਸੋਹਣੀਆਂ ਨਾਰਾਂ ਦਾ

ਜਿਸਮਾਂ ਦੀ ਭੁੱਖ ਐਥੇ ਐ ਇਹ ਸਮਾਂ ਨਹੀਂ ਪਿਆਰਾਂ ਦਾ

ਧੋਖਾ ਖਾ ਕੇ ਵੀ ਹੱਸਦੇ ਰਹਿਣੇ ਏ

ਕੋਈ ਪੁੱਛ ਨਾ ਲਵੇ ਪਰੇਸ਼ਾਨੀ ਦੀ ਵਜ੍ਹਾ

ਇਸ ਲਈ ਸਭ ਨੂੰ ਠੀਕ ਹਾਂ ਕਹਿੰਦੇ ਹਾਂ

ਘਰ ਵਾਲਿਆਂ ਦੀ ਇੱਜਤ ਦਾ ਬਹਾਨਾ ਬਣਾ ਕੇ ਧੋਖਾ ਦੇ ਜਾਂਦੀਆਂ ਨੇ

ਫਿਰ ਆਪਣੇ ਘਰ ਵਾਲਿਆਂ ਨੂੰ ਕਹਿ ਕੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੀਆਂ ਨੇ

ਧੋਖਾ ਦੇਣਾ ਮਜਬੂਰੀ ਬਣ ਜਾਵੇ ਤਾਂ ਵੀ ਕਿਸੇ ਨੂੰ ਧੋਖਾ ਨਾ ਦਿਓ

ਜਿਸ ਨੂੰ ਵਸਾ ਲਓ ਦਿਲ ਵਿਚ ਉਸਨੂੰ ਕਦੇ ਅਲਵਿਦਾ ਨਾ ਕਹੋ

ਹਰ ਧੋਖਾ ਦੇਣ ਵਾਲਾ ਧੋਖੇਬਾਜ਼ ਨਹੀਂ ਹੁੰਦਾ

ਕੁੱਝ ਕਿਸਮਤ ਦਾ ਵੀ ਲਿਖਾ ਹੁੰਦਾ ਐ

ਬੇਬੇ-ਬਾਪੂ ਪੰਜਾਬੀ ਸਟੇਟਸ,ਮਾਂ-ਪਿਓ ਪੰਜਾਬੀ ਸਟੇਟਸ ,Bebe-bapu shayari in punjabi,Bebe-bapu status for whatsapp,Bebe-bapu status for facebook,Bebu-bapu status for girls/boys,heart touching status for bebe-babu in punjabi

ਟੁੱਟਾ ਫੁੱਲ ਟਾਹਣੀ ਨਾਲ ਕੋਈ ਜੋੜ ਨੀ ਸਕਦਾ

ਮਾਂ ਦਾ ਕਰਜ਼ਾ ਤੇ ਬਾਪੂ ਦਾ ਖਰਚਾ ਕੋਈ ਮੋੜ ਨਹੀਂ ਸਕਦਾ

ਮਾਂ ਬਿਨ ਨਾਂ ਕੋਈ ਘਰ ਬਣਦਾ ਏ ਪਿਓ ਬਿਨ ਨਾਂ ਕੋਈ ਤਾਜ਼

ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ਼

ਮੇਰੇ ਲਈ ਉਹ ਪਲ ਬਹੁਤ ਖੁਸ਼ੀ ਵਾਲਾ ਹੁੰਦਾ ਹੈ ਜਦੋਂ

ਮੈਨੂੰ ਕੋਈ ਕਹਿੰਦਾ ਕਿ ਇਹ ਤਾਂ ਬਿਲਕੁਲ ਆਪਣੇ ਪਾਪਾ ਵਰਗੀ ਹੈ

ਅਸਲੀ ਪਿਆਰ ਤਾਂ ਉਹ ਜੋ ਸਾਡੇ ਮਾਂ ਬਾਪ ਸਾਨੂੰ ਕਰਦੇ ਆ

ਬਾਕੀ ਸਾਰੇ ਤਾਂ ਬਨਾਉਟੀ ਰਿਸ਼ਤਿਆਂ ਦਾ ਫਰਜ਼ ਅਦਾ ਕਰਦੇ ਆ

ਮੈਨੂੰ ਦੋਵਾਂ ਚੋ ਫਰਕ ਨਾ ਜਾਪੇ

ਇਕ ਰੱਬ ਤੇ ਦੂਜਾ ਮਾਪੇ

ਮੇਰੇ ਲਈ ਆਪਣੇ ਬੇਬੇ ਬਾਪੂ ਦੀ ਕਸਮ ਖਾ ਜਾਂਦੀ ਸੀ

ਕਮਲੀਏ ਮੈਨੂੰ ਨਹੀਂ ਤਾਂ ਆਪਣੇ ਬੇਬੇ ਬਾਪੂ ਨੂੰ ਤਾਂ ਬਖਸ਼ ਦਿੰਦੀ

ਮਾਂ ਮੇਰੀ ਜੜ੍ਹ ਹੈ ਤੇ ਪਿਓ ਮੇਰਾ ਰੁੱਖ ਹੈ

ਮੈਂ ਏਸ ਰੁੱਖ ਉੱਤੇ ਲੱਗਾ ਹੋਇਆ ਫ਼ਲ ਹਾਂ

ਏਹੀ ਮੇਰਾ ਕੱਲ ਸੀ ਏਹੀ ਮੇਰਾ ਅੱਜ ਨੇ

ਮੈਂ ਇਨ੍ਹਾਂ ਦੋਹਾਂ ਦਾ ਆਉਣ ਵਾਲਾ ਕੱਲ ਹਾਂ

ਲੋਕ ਕਹਿੰਦੇ ਹਨ ਹੱਥਾਂ ਦੀਆਂ ਲਕੀਰਾਂ ਪੂਰੀਆਂ ਹੋਣ ਤਾਂ ਕਿਸਮਤ ਚੰਗੀ ਨਹੀ ਹੁੰਦੀ

ਪਰ ਮੈਂ ਕਹਿੰਦਾ ਸਿਰ ਤੇ ਮਾਂ ਪਿਓ ਦਾ ਹੱਥ ਹੋਵੇ ਜ਼ੇ ਤਾਂ ਲਕੀਰਾਂ ਦੀ ਵੀ ਲੋੜ ਨਹੀਂ ਹੁੰਦੀ

ਜੇ ਪੈਰ ‘ਚ ਬਾਪੂ ਦੀ ਜੁੱਤੀ ਆਉਣ ਲੱਗ ਜਾਵੇ

ਤਾਂ ਪੁੱਤ ਨੂੰ ਸਮਝ ਲੈਣਾ ਚਹਿਦਾ ਹੈ ਕਿ ਉਸਦੇ

ਪਿਤਾ ਨੂੰ ਹੁਣ ਸਹਾਰੇ ਦੀ ਲੋੜ ਹੈ

ਕੁੱਝ ਪਲ ਬੈਠਿਆ ਕਰੋ ਬੇਬੇ ਬਾਪੂ ਕੋਲ

ਹਰ ਚੀਜ਼ ਇੰਟਰਨੈੱਟ ਤੇ ਨਹੀਂ ਮਿਲਦੀ

ਜੋ ਦਿਲ ਵਿੱਚ ਪਿਆਰ ਸਤਿਕਾਰ ਹੈਨੀ ਤਾਂ

ਗੁੱਟ ਤੇ love u ਬੇਬੇ ਬਾਪੂ ਲਿਖਾਉਣ ਦਾ ਕੀ ਫਾਇਦਾ

ਜਦੋਂ ਮਾਂ ਛੱਡ ਕੇ ਜਾਂਦੀ ਹੈ ਤਾਂ ਦੁਨੀਆਂ ਵਿੱਚ ਕੋਈ ਦੁਆ ਦੇਣ ਵਾਲਾ ਨਹੀਂ ਹੁੰਦਾ

ਅਤੇ ਜਦੋਂ ਪਿਤਾ ਛੱਡ ਕੇ ਜਾਂਦਾ ਹੈ ਤਾਂ ਕੋਈ ਹੌਸਲਾ ਦੇਣ ਵਾਲਾ ਨਹੀਂ ਹੁੰਦਾ

ਪਿਓ ਵਰਗਾ ਕੋਈ ਗੁਰੂ ਨੀ

ਮਾਂ ਵਰਗਾ ਕੋਈ ਰੱਬ ਨਹੀਂ

ਰੱਬਾ ਸਦਾ ਸਲਾਮਤ ਰਹਿਣ ਉਹ ਮਾਪੇ

ਜਿਨ੍ਹਾਂ ਦੇ ਸਿਰ ਤੇ ਸਾਨੂੰ ਫ਼ਿਕਰ ਨਾ ਫ਼ਾਕੇ

ਪਿਆਰ ਤੇ ਮੁੱਹਬਤ ਦੀ ਗੱਲ ਜੇ ਮੈਂ ਕਰਾਂ

ਬੇਬੇ ਵਾਂਗ ਕਰਲੂ ਗਾ ਕੌਣ ਬਈ

ਅੱਜ ਵੀ ਬਚਪਨ ਯਾਦ ਕਰਕੇ ਵਕਤ ਜਿਹਾ ਰੁੱਕ ਜਾਂਦਾ ਹੈ

ਬਾਪੂ ਤੇਰੀ ਮਿਹਨਤ ਅੱਗੇ ਸਿਰ ਮੇਰਾ ਝੁੱਕ ਜਾਂਦਾ ਹੈ

ਹਾਲਾਤ ਮੈਂ ਵੀ ਚੰਗੇ ਕਰਨੇ ਆ ਆਪਣੇ ਘਰ ਦੇ

ਬੇਬੇ ਬਾਪੂ ਨੂੰ ਬਹੁਤ ਉਮੀਦਾਂ ਨੇਂ ਮੇਰੇ ਤੇ

ਚੱਕਵਾਂ ਜਿਹਾ ਸੂਟ ਬੜੀ ਰੀਝ ਨਾਲ ਸਵਾਇਆ ਏ

ਜਿਉਂਦੇ ਰਹਿਣ ਮੇਰੇ ਮਾਪੇ ਜਿੰਨ੍ਹਾ ਮੇਰਾ ਹਰ ਇੱਕ ਸ਼ੌਂਕ ਪੁਗਾਇਆ ਏ

ਮੈਂ ਪੁੱਛਦਾ ਸੀ ਰੱਬ ਦੱਸ ਕਿਹਦੇ ਵਰਗਾ ਏ

ਬੇਬੇ ਕਹਿੰਦੀ Same ਉਹ ਪੁੱਤ ਤੇਰੇ ਬਾਪੂ ਵਰਗਾ ਏ

ਰੱਬਾ ਉੱਮਰ ਵਧਾ ਦਈਂ ਮੇਰੇ ਬੇਬੇ ਬਾਪੂ ਦੀ

ਆਪਾਂ ਵਾਧਾ ਘਾਟਾ ਕਰ ਲਵਾਂਗੇ ਮੇਰੇ ਵਾਲੀ ਚੋਂ

 

ਸੁਪਨਾ ਪੰਜਾਬੀ ਸਟੇਟਸ ,ਸੁਪਨਾ ਪੰਜਾਬੀ ਸ਼ਾਇਰੀ,supna punjabi quotes,supna punjabi status for all,supna punjabi status in punjabi,supna punjabi status for whatsapp,facebook

ਸੁਪਨੇ ਸੱਜਣਾ, ਤੇਰੇ ਅੱਜ ਵੀ ਆਉਂਦੇ ਨੇ

ਭੁੱਲਣਾ ਚਾਹੁੰਦਾ ਤੈਨੂੰ, ਪਰ ਇਹ ਹੁਣ ਵੀ ਰਾਤਾਂ ਨੂੰ ਜਗਾਉਂਦੇ ਨੇ

ਟੁੱਟੇ ਸੁਪਨਾ ਜਾ ਦਿਲ!ਹਰ ਵਾਰ ਮੈ ਹੀ ਕਿਉ?

ਬਣੇ ਪੱਥਰ ਦਿੱਤੇ ਫੁੱਲ!ਹਰ ਵਾਰ ਮੈ ਹੀ ਕਿਉ?

ਢਹਿ ਗਿਆ ਮਹਿਲ ਜੋ ਬਣਿਆ ਵਿੱਚ ਸੁਪਨੇ ਦੇ,

ਨਾ ਕੈਦ ਹੋਏ ਉਹ ਪਲ!ਹਰ ਵਾਰ ਮੈ ਹੀ ਕਿਉ?

ਨਾ ਆਇਆ ਮੁੜਕੇ ਕੋਲ ਮੇਰੇ ਜੋ ਗਿਆ ਇਕ ਵਾਰ,

ਨਹੀ ਦਿੱਤਾ ਸਬਰ ਦਾ ਫਲ!ਹਰ ਵਾਰ ਮੈ ਹੀ ਕਿਉ?

ਬੜੀਆ ਕੀਤੀਆ ਮਿਨਤਾ ਨਾਲੇ ਜੋੜੇ ਹੱਥ,

ਨਹੀ ਕਿਹਾ ਨਾਲ ਚੱਲ!ਹਰ ਵਾਰ ਮੈ ਹੀ ਕਿਉ?

ਚੰਦ ਨੂੰ ਮੁਹੱਬਤ ਕਰੇ ਤਾਰਾ,ਇਹ ਤਾਰਾ ਟੁੱਟਣਾ ਜਰੂਰ ਏ

ਤਿੜਕਿਆ ਹੋਇਆ ਏ ਦਿਲ ਮੇਰਾ,ਇਹ ਦਿਲ ਟੁੱਟਣਾ ਜਰੂਰ ਏ

ਉਮੀਦਾਂ ਨਾਲ ਭਰਿਆ ਸੁਪਨਾ,ਇਹ ਸੁਪਨਾ ਟੁੱਟਣਾ ਜਰੂਰ ਏ

ਨੈਣਾਂ ਵਿੱਚ ਭਰਿਆ ਏ ਨੀਰ,ਇਹ ਨੀਰ ਛੁੱਟਣਾ ਜਰੂਰ ਏ

ਮਹਿਬੂਬ ਮੇਰਾ ਕਰੇ ਸ਼ੈਤਾਨੀਆਂ

ਆ ਕੇ ਸੁਪਨੇ ‘ਚ ਰਾਤਾਂ ਨੂੰ ਜਗਾਵੇ

ਕੈਸੇ ਨੇ ਹਾਲ ਕੀਤੇ ਰੱਬਾ ਮੇਰਿਆ

ਅੱਖਾਂ ਬੰਦ ਤੇ ਨਜ਼ਰ ਉਹ ਆਵੇ

ਰਾਤੀ ਸੁਪਨੇ ਚ ਮੈਂ ਆਪਣੀ ਮੌਤ ਦੇਖੀ

ਤੂੰ ਨਜ਼ਰ ਨੀ ਆਇਆ ਮੈਨੂੰ ਰੋਣ ਆਲਿਆ ‘ਚ’

ਭੁੱਲ ਕੇ ਵੀ ਨਾ ਤੈਨੂੰ ਭੁੱਲ ਪਾਇਆ

ਸੁਪਨੇ ਵਿੱਚ ਵੀ ਤੇਰਾ ਸੁਪਨਾ ਆਇਆ

ਲਿਖਿਆ ਨਹੀਂ ਸੀ ਮਿਲਨਾ ਕਿਸਮਤ ਵਿੱਚ ਤੇਰੀਂ ਮੇਰੀ

ਪਿਆਰ ਸੱਚਾ ਪੂਰਾ ਹੋਣਾ ਇਹ ਤਾਂ ਸਿਰਫ ਖ਼ਵਾਬਾਂ ਵਿੱਚ ਹੂੰਦਾ ਹੈ

ਜਿੰਨੀਆਂ ਵੀ ਅਰਦਾਸਾਂ ਕਰਲੋ ਜਿਨ੍ਹਾਂ ਵੀ ਰੋ ਲੋ ਰੱਬ ਅੱਗੇ ਓਹ ਕਿਹੜਾ ਸੁਣਦਾ ਹੈ

ਸੁਪਨੇ ਪੂਰੇ ਕਰਨੇ ਆ ਮਾਨ ਮੈ ਵਧਾਉਣਾ ਆ

ਦੂਰ ਰਹਿ ਕੇ ਰੋਂਦੀ ਤੇ ਬਹੁਤ ਆ ਪਰ ਕੀ ਕਰਾ

ਦੋ ਜ਼ਿੰਦਗੀਆਂ ਨੂੰ ਕੁਝ ਬਣਕੇ ਵਿਖਾਉਣਾ ਆ

ਭੁੱਲਣੇ ਨੀ ਕਦੇ ਪਲ ਜੋ ਤੇਰੇ ਨਾਂ ਬਿਤਾਏ

ਨਾ ਚਾਹੁੰਦੇ ਹੋਏ ਵੀ ਸੱਜਣਾਂ ਸੁਪਨੇ ਤੇਰੇ ਹੀ ਆਏ

ਨਾ ਰਿਹਾ ਵੱਸ ਸਾਹਾ ਤੇ ਜਿਸ ਦਿਨ ਦੇ ਨੇ ਤੇਰੇ ਨਾਲ ਨੈਣ ਮਿਲਾਏ

ਮੰਨਿਆ ਰਿਸ਼ਤਾ ਥੋੜੀ ਦੇਰ ਲਈ ਸੀ ਸਾਡਾ

ਪਰ ਯਾਦਾਂ ਤਾਂ ਸਾਰੀ ਉਮਰ ਆਉਣਗੀਆ

ਤੂੰ ਸਤਾਉਣਾ ਛੱਡਿਆ ਸਾਨੂੰ ਪਰ ‘ਤੇਰੀਆ ਗੱਲਾਂ’

ਕਦੀ ਸੁਪਨੇ ਬਣ ਕੇ ਕਦੀ ਯਾਦਾ ਬਣ ਕੇ ਸਾਰੀ ਉਮਰ ਸਤਾਉਣਗੀਆ

ਲਿਖਣਾ ਤਾਂ ਬਹੁਤ ਕੁਝ ਆਉਂਦਾ

ਪਰ ਤੇਰੇ ਨਾਮ ਤੋਂ ਸਿਵਾ ਕੁਝ ਲਿਖਣਾ ਨੀ ਚਾਹੁੰਦਾ

ਸੁਪਣੇ ਤਾ ਬਹੁਤ ਆਉਂਦੇ

ਪਰ ਤੇਰੇ ਤੋਂ ਬਗੈਰ ਕੋਈ ਸੁਪਨਾ ਦੇਖਣਾ ਨੀ ਚਾਹੁੰਦਾ

ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ,

ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ

ਪਤਾ ਨੀ ਕਮਲਿਆਂ ਤੂੰ ਕੀ ਚਾਹੁੰਦਾ ਆ

ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ

ਸੁਪਨਾ ਸੀ ਤੇਰੇ ਪਿੰਡ ‘ਚ ਵੱਸਣ ਦਾ

ਖੁਆਬ ਹੀ ਬਣ ਕੇ ਰਹਿ ਗਿਆ ਆਖਰ ਵੇ

ਅੱਜ ਕਈ ਅਰਸੇ ਬਾਅਦ ਗੁਜਰੇ ਆਂ

ਤੇਰੇ ਸ਼ਹਿਰ ‘ਚੋ ਬਣ ਕੇ ਮੁਸਾਫਿਰ ਵੇ

ਮੈ ਜਾਗਾਂ ਤਾਂ ਅੱਖਾਂ ਖੁੱਲੀਆਂ ਵਿੱਚ ਤੇਰੀਆਂ ਯਾਦਾਂ ਲਾਇਆ ਡੇਰਾ ਏ

ਜੇ ਮੀਚਾਂ ਅੱਖਾਂ ਸੌਣੇ ਲਈ ਤੇਰੇ ਸੁਪਨਿਆਂ ਪਾਇਆ ਘੇਰਾ ਏ

ਕਿਸੇ ਸੁਪਨੇ ਦੇ ਵਰਗਾ ਆ ਸੱਜਣ ਗੋਰੀਏ

ਰਾਤਾ ਨੂੰ ਤੇਰਾ ਤੇ ਦਿਨੇ ਲੱਭਣਾ ਹੀ ਨਹੀਂ

 

 

 

 

 

 

ਉਡੀਕ ਪੰਜਾਬੀ ਸਟੇਟਸ,udeek punjabi quotes,udeek punjabi status,udeek punjabi shayeri,udeek shayeri for life,udeek shayeri for whatsapp,udeek status for facebook,instagram

ਬੜੇ ਚੱਕਰ ਦੁਨੀਆਂ ਦਾਰੀ ਦੇ ਦਿਨ ਲੰਘਦੇ ਰਾਤਾਂ ਬੀਤ ਦੀਆਂ

ਚੁੱਲ੍ਹੇਆਂ ਕੋਲ਼ੇ ਬਹਿ ਕੇ ਮਾਵਾਂ ਘਰ ਦੇ ਸੂਰਜ ਉਡੀਕਦੀਆਂ

ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ

ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ

ਲੁੱਕੇ ਹੋਏ ਬੱਦਲ ਹਾਂ ਬੱਸ ਛਾਉਣਾ ਬਾਕੀ ਏ

ਸਹੀ ਸਮੇਂ ਦੀ ਉਡੀਕ ਹੈ ਬਸ ਸਾਹਮਣੇ ਆਉਣਾ ਬਾਕੀ ਏ

ਅੱਧੀ ਰਾਤ ਉਡੀਕਾਂ ਪਿੱਛੋਂ ਜਦ ਮੈ ਘਰ ਦੇ ਬੂਹੇ ਢੋਏ

ਮੈ ਤੇ ਮੇਰਾ ਕਮਰਾ ਦੋਵੇਂ ਦਿਨ ਚੜ੍ਹਦੇ ਤੱਕ ਰੱਜ ਕੇ ਰੋਏ

ਨਾ ਵਕ਼ਤ ਰੁਕਿਆ ਨਾ ਉਹ

ਨਾ ਉਡੀਕ ਮੁੱਕੀ ਨਾ ਮੋਹ

ਕੋਈ ਜਖਮ ਹੁੰਦਾ ਸਮੁੰਦਰੋ ਡੂੰਘਾ ਕੋਈ ਖੁਸ਼ੀ ਅੰਬਰੀ ਲਾ ਦਿੰਦੇ

ਕੋਈ ਸਾਥ ਹੁੰਦਾ ਸੱਤ ਜਨਮਾਂ ਦਾ ਤੇ ਕੋਈ ਉਡੀਕ ਵਿੱਚ ਹੀ ਉਮਰ ਲੰਘਾ ਦਿੰਦੇ

ਰੁੱਖ ਅਵਾਜ਼ ਨਹੀਂ ਮਾਰਦੇ ਪਾਣੀ ਨੂੰ

ਉਡੀਕ ਕਰਦੇ ਹਨ ਚੁੱਪਚਾਪ

ਤੇਰੇ ਹਿੱਸੇ ਪਤਾ ਨੀ ਕੀ ਆਇਆਂ

ਮੇਰੇ ਹਿੱਸੇ ਤੇਰੀਆਂ ਯਾਦਾ ਤੇ ਤੇਰੀ ਉਡੀਕ ਆਈ ਹੈ

ਏ ਦਿਲ ਉਸ ਪੰਛੀ ਦੀ ਉਡੀਕ ਕਰਦਾ

ਜੋਂ ਆਲ੍ਹਣਾ ਤਾਂ ਪਾਂ ਗਿਆ ਪਰ ਰਹਿਣਾ ਭੁੱਲ ਗਿਆ

ਛੱਡੋ ਨਾ ਉਮੀਦ ਕਰ ਲਵੋ ਉਡੀਕ ਪਊਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ

ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ ਐਸਾ ਕਰੀਏ ਨਾ ਜਿੰਦਗੀ ‘ਚ ਕੰਮ ਮਿੱਤਰੋ

ਮੌਤ ਤਾਂ ਬੁਰੀ ਚੀਜ਼ ਹੈ ਯਾਰੋ ਤੇ ਮੌਤੋਂ ਬੁਰੀ ਜੁਦਾਈ

ਸਭ ਤੋਂ ਬੁਰੀ ਉਡੀਕ ਸੱਜਣ ਦੀ ਜਿਹੜੀ ਰੱਖਦੀ ਖੂਨ ਸੁਕਾਈ

ਤੈਨੂੰ ਪਾ ਕੇ ਅਸੀਂ ਖੋਹਣਾ ਨੀ ਚਾਹੁੰਦੇ ਤੇਰੀ ਉਡੀਕ ਵਿਚ ਅਸੀਂ ਰੋਣਾ ਨੀ ਚਾਹੁੰਦੇ

ਤੂੰ ਸਾਡਾ ਹੀ ਰਹੀ ਸੱਜਣਾ ਅਸੀਂ ਵੀ ਕਿਸੇ ਹੋਰ ਦੇ ਹੋਣਾ ਨੀ ਚਾਹੁੰਦੇ

ਹੁਣ ਤਾ ਉਡੀਕ ਦੀ ਆਦਤ ਜਿਹੀ ਹੋ ਗਈ ਏ ਚੁੱਪ ਤਾ ਇਕ ਚਾਹਤ ਜਿਹੀ ਹੋ ਗਈ ਏ

ਹੁਣ ਤਾ ਨਾ ਸ਼ਿਕਵਾ ਨਾ ਸ਼ਿਕਾਇਤ ਹੈ ਕਿਸੇ ਨਾਲ

ਕਿਉਕਿ ਹੁਣ ਤਾ ਇਕਲਾਪੇ ਨਾਲ ਮੁਹੱਬਤ ਜਿਹੀ ਹੋ ਗਈ ਏ

ਮੈਨੂੰ ਤਾ ਉਡੀਕ ਵੀ ਚੰਗੀ ਲੱਗਦੀ ਹੈ

ਪਤਾ ਕਿਉਂ ਕਿਉਂਕਿ ਉਹ ਤੇਰੀ ਹੈ

ਜੇ ਤੁਸੀ ਖੁਸ਼ੀ ਦੀ ਉਡੀਕ ਕਰੋਗੇ ਤਾ ਸਦਾ ਉਡੀਕ ਹੀ ਕਰਦੇ ਰਹਿ ਜਾਓਗੇ

ਪਰ ਜੇ ਤੁਸੀ ਖੁਸ਼ ਰਹਿਣ ਸ਼ੁਰੂ ਕਰ ਦਿੱਤਾ ਤਾਂ ਸਦਾ ਹੀ ਖੁਸ਼ ਰਹੋਗੇ

 

 

 

ਤਕਦੀਰ ਪੰਜਾਬੀ ਸਟੇਟਸ ,ਤਕਦੀਰ ਪੰਜਾਬੀ ਸ਼ਾਇਰੀ,KISMAT PUNJABI STATUS IN PUNJABI,TAKDEER PUNJABI WHATSAPP STATUS,TAKDEER PUNJABI STATUS FOR ALL,TAKDEER PUNJABI STATUS FOR FACEBOOK

ਰੱਬਾ ਓਹਦੀ ਤਾਕ਼ਦੀਰ ਨਾਲ ਤਕਦੀਰ ਮਿਲਾ ਦੇ

ਮੇਰੇ ਹੱਥ ਵਿੱਚ ਤੂੰ ਓਹਦੀ ਲਕੀਰ ਬਣਾ ਦੇ

ਮੈਂ ਰਹਾ ਜਾਂ ਨਾ ਰੱਬਾ ਓਹਦੇ ਕੋਲ

ਬਸ ਓਹਦੇ ਦਿਲ ਵਿੱਚ ਮੇਰੀ ਤਸਵੀਰ ਬਣਾ ਦੇ

ਕੜੀ ਨਾਲ ਕੜੀ ਜੋੜ ਦੋ ਤਾਂ ਜ਼ੰਜ਼ੀਰ ਬਣ ਜਾਂਦੀ ਆ

ਮੇਹਨਤ ਚੰਗੀ ਤਰ੍ਹਾਂ ਕਰੋ ਤਾਂ ਤਕਦੀਰ ਬਣ ਜਾਂਦੀ ਆ

ਕਦੇ ਮੈਂ ਆਪਣੇ ਹੱਥਾਂ ਦੀਆਂ ਲਕੀਰਾਂ ਨਾਲ ਨਹੀਂ ਉਲਝਿਆ

ਮੈਨੂੰ ਪਤਾ ਹੈ ਤਕਦੀਰ ਦਾ ਲਿਖਿਆ ਕਦੇ ਨਹੀਂ ਬਦਲਦਾ

ਆਪਣੇ ਮੱਥੇ ਦੀ ਸ਼ਿਕਨ ਤੈਥੋਂ ਮਿਟਾਈ ਨਾਂ ਗਈ

ਆਪਣੀ ਤਕਦੀਰ ਦੇ ਵਲ ਸਾਥੋਂ ਕੱਢੇ ਨਾਂ ਗਏ

ਕਦੋਂ ਹੱਸਿਆ ਸੀ ਜੋ ਸਾਰੇ ਕਹਿੰਦੇ ਨੇਂ ਕੇ ਰੋਣਾ ਪਾਊਗਾ

ਹੋਕੇ ਹੀ ਰਹੂਗਾ ਮੇਰੀ ਤਕਦੀਰ ਵਿੱਚ ਜੋ ਹੋਣਾ ਹੋਊਗਾ

ਖੋ ਦੀਆ ਤੁਮਕੋ ਤੋਂ ਹਮ ਪੂਛਤੇ ਫਿਰਤੇ ਹੈਂ ਯਹੀ

ਜਿਸਕੀ ਤਕਦੀਰ ਬਿਗੜ ਜਾਤੀ ਹੈ ਵੋ ਆਖ਼ਿਰ ਕਰਤਾ ਕਿਆ ਹੈ

ਰੱਬ ਸਭ ਕੁੱਝ ਦਿੰਦਾ ਹੈ ਜਿਹਨਾਂ ਨੂੰ ਉਹ ਇਹੀ ਸਮਝਦੇ ਨੇਂ

ਕਿ ਆਪਣੇ ਹੀ ਹੱਥਾਂ ਨਾਲ ਤਕਦੀਰਾਂ ਬਣਦੀਆਂ ਨੇਂ

ਕਿਸੀ ਤੁਮ ਹੋ ਕਿਸੀ ਕਾ ਖੁਦਾ ਹੈ ਦੁਨੀਆਂ ਮੇਂ

ਮੇਰੇ ਨਸੀਬ ਮੇਂ ਤੁਮ ਭੀ ਨਹੀਂ ਖੁਦਾ ਭੀ ਨਹੀਂ

ਤਦਬੀਰ ਨਾਲ ਕਿਸਮਤ ਦੀ ਬੁਰਾਈ ਨਹੀਂ ਜਾਂਦੀ

ਬਿਗੜੀ ਹੋਈ ਕਿਸਮਤ ਬਣਾਈ ਨਹੀਂ ਜਾਂਦੀ

ਬਦ-ਕਿਸਮਤੀ ਨੂੰ ਇਹ ਵੀ ਗਵਾਰਾ ਨਾਂ ਹੋਇਆ

ਜੀਹਦੇ ਤੇ ਅਸੀਂ ਮਰ ਮਿਟੇ ਓਹੀ ਸਾਡਾ ਨਾਂ ਹੋਇਆ

ਬੁਲਬੁਲ ਨੂੰ ਬਾਗਾਂ ਤੇ ਸ਼ਿਕਾਰੀਆਂ ਨਾਲ ਕਾਹਦਾ ਸ਼ਿਕਵਾ

ਕਿਸਮਤ ਵਿੱਚ ਕੈਦ ਸੀ ਲਿਖੀ ਫ਼ਸਲ-ਏ -ਬਹਾਰ ਵਿੱਚ

ਦੌਲਤ ਕੰਮ ਨਹੀਂ ਆਉਂਦੀ ਜਦੋ ਤਕਦੀਰ ਮਾੜੀ ਹੋਵੇ

ਕਦੇ-ਕਦੇ ਕਾਰੂਨ [ਧਨਵਾਨ ਤੇ ਕੰਜੂਸ ] ਨੂੰ ਵੀ ਆਪਣਾ ਖਜਾਨਾ ਨਹੀਂ ਮਿਲਦਾ

ਕਬੂਲ ਹੋਣ ਜਾਂ ਨਾਂ ਹੋਣ ਕਿਸਮਤ ਦੀ ਗੱਲ ਹੈ

ਸਜਦੇ ਕਿਸੇ ਦੇ ਦਰ ਤੇ ਮੈਂ ਕਰੀ ਜਾ ਰਿਹਾ ਹਾਂ

ਰੋਜ਼ ਉਹ ਖ਼ਵਾਬਾਂ ਵਿੱਚ ਆਉਂਦੇ ਨੇ ਗਲੇ ਮਿਲਣ ਲਈ

ਮੈਂ ਸੋ ਜਾਨਾ ਵਾਂ ਤਾਂ ਜਾਗ ਉੱਠਦੀ ਹੈ ਕਿਸਮਤ ਮੇਰੀ

ਤਦਬੀਰ ਨਾਲ ਕਿਸਮਤ ਦੀ ਬੁਰਾਈ ਨਹੀਂ ਜਾਂਦੀ

ਬਿਗੜੀ ਹੋਈ ਕਿਸਮਤ ਬਣਾਈ ਨਹੀਂ ਜਾਂਦੀ

ਇਹਸਾਸ ਪੰਜਾਬੀ ਸਟੇਟਸ,feelings punjabi status,ehsaas punjabi status for all,ehsaas punjabi shayeri,ehsaas punjabi status for whatsapp

ਡੂੰਘੇ ਅਹਿਸਾਸ ਦਿਲ ਦੇ ਉਹ ਕਦੇ ਸਮਝ ਹੀ ਨਹੀਂ ਪਾਏ

ਜਿੰਨਾਂ ਪਿੱਛੇ ਅਸੀਂ ਨੀਂਦ ਚੈਨ ਸਭ ਗਵਾ ਬੈਠੇ

ਅਹਿਸਾਸ ਖਤਮ ਹੋ ਗਏ

ਅਤੇ ਜਜਬਾਤ ਦਫਨ ਹੋ ਗਏ

ਘਰ ਰਹਿ ਕੇ ਇੱਕ ਗੱਲ ਦਾ ਇਹਸਾਸ ਹੋਇਆ ਕਿ

ਜ਼ਿੰਦਗੀ ਤਾਂ ਹਲਕੀ ਫੁਲਕੀ ਹੈ ਸਾਰਾ ਬੋਝ ਤਾਂ ਖਵਾਹਿਸ਼ਾਂ ਦਾ ਹੈ

ਰਿਸ਼ਤਿਆਂ ਦਾ ਨਾਂ ਹੋਣਾ ਇੰਨੀ ਤਕਲੀਫ ਨਹੀਂ ਦਿੰਦਾ

ਜਿੰਨਾ ਰਿਸ਼ਤਿਆਂ ਵਿੱਚ ਇਹਸਾਸ ਦਾ ਨਾਂ ਹੋਣਾ ਤਕਲੀਫ ਦਿੰਦਾ ਹੈ

ਦਰ-ਬਦਰ ਭਟਕਤੇ ਰਹੇ ਹਮ ਸਕੂਨ ਕੀ ਤਲਾਸ਼ ਮੇਂ

ਅਬ ਇਹਸਾਸ ਹੂਆ ਕਿ ਸਕੂਨ ਤੋ ਮਿਲੇਗਾ ਜ਼ਿੰਦਗੀ ਕੇ ਬਾਅਦ ਮੇਂ

ਅੱਖਾਂ ਵਿੱਚ ਨੀਂਦ ਤੇ ਸੁਪਨਾਂ ਏ ਯਾਰ ਦਾ

ਕਦੀਂ ਤੇ ਅਹਿਸਾਸ ਹੋਵੇਗਾ ਉਸਨੂੰ ਸਾਡੇ ਪਿਆਰ ਦਾ

ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ

ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ

ਦੂਰੀਆਂ ਕੋਈ ਮਾਇਨੇ ਨਹੀਂ ਰੱਖਦੀਆਂ ਜੇ ਦਿਲਾਂ ‘ਚ’ ਇੱਕ ਦੂਜੇ ਲਈ ਪਿਆਰ ਹੋਵੇ

ਪਿਆਰ ਦਾ ਅਹਿਸਾਸ ਹੀ ਕਾਫੀ ਹੈ ਇੱਕ ਦੂਜੇ ਨੂੰ ਮਹਿਸੂਸ ਕਰਨ ਲਈ

ਮੇਰੇ ਦਿਲ ਦਾ ਅਹਿਸਾਸ ਹੈ ਤੂੰ ਦਿਨ ਚੜੀ ਧੁੱਪ ਦਾ ਨਿੱਘ ਹੈ ਤੂੰ

ਦਿਲੋਂ ਦੂਰ ਤੈਨੂੰ ਕਰ ਨਹੀਂ ਸਕਦੇ ਇੰਨਾ ਸਮਝ ਲੈ ਮੇਰੀ ਜ਼ਿੰਦਗੀ ਦਾ ਸਭ ਕੁਝ ਹੈਂ ਤੂੰ

ਅਕਸਰ ਅੱਖਾਂ ਤੇ ਮਨ ਸਾਫ ਹੋ ਜਾਂਦੇ ਰੋਣ ਤੋਂ ਬਾਅਦ

ਕਿਸੇ ਆਪਣੇ ਦੀ ਕਮੀ ਦਾ ਇਹਸਾਸ ਜ਼ਰੂਰ ਹੁੰਦਾ ਏ ਪਰ ਉਸਨੂੰ ਖੋਹਣ ਤੋਂ ਬਾਅਦ

ਜਿੰਦ ਮੁੱਕਣ ਤੋਂ ਬਾਅਦ ਇਹਸਾਸ ਹੋਇਆ ਤਾਂ ਕੀ ਹੋਇਆ

ਜਿਓੰਦੇ ਜੀ ਇੱਕ ਵਾਰ ਹਾਲ ਨਾ ਪੁੱਛ ਹੋਇਆ ਜਿਸਤੋ ਮੇਰਾ

ਇਹਸਾਸ-ਏ-ਕ਼ਲਬ [ਦਿਲ] ਅਪਨਾ ਬਤਾਏਂਗੇ ਮਗਰ ਕਿਸੀ ਦੂਸਰੀ ਦੁਨੀਆਂ ਮੇਂ

ਸੁਨਾ ਹੈ ਤੇਰੀ ਇਸ ਦੁਨੀਆਂ ਮੇਂ ਮਜ਼ਾਕ ਉਡਾਤੇ ਹੈਂ ਲੋਗ ਜ਼ਾਜ਼ਬਤੋ ਕਾ

ਮੇਰੇ ਇਹਸਾਸ ਤੋਂ ਤੂੰ ਅਣਜਾਣ ਰਹਿ ਤਾਂ ਚੰਗਾ

ਮੇਰੀ ਜ਼ਿੰਦਗੀ ‘ਚ’ ਲੋੜ ਨਹੀਂ ਤੇਰੇ ਜਿਹੇ ਬੇਕ਼ਦਰਾਂ ਦੀ

ਹਸ਼ਰ ਤਾਂ ਇੱਕੋ ਹੀ ਆ ਸਭ ਦਾ ਅੰਤ ਵੇਲੇ

ਪਰ ਬੰਦੇ ਨੂੰ ਇਹਸਾਸ ਜਰਾ ਦੇਰ ਨਾਲ ਹੁੰਦਾ

ਵਕ਼ਤ ਰਹਿੰਦੇ ਇਹਸਾਸ ਨਹੀਂ ਹੁੰਦਾ ਜਿਸਨੂੰ

ਬਾਅਦ ਵਿੱਚ ਰੋਣ ਦਾ ਕੋਈ ਫਾਇਦਾ ਨਹੀਂ ਹੁੰਦਾ

ਜਦੋਂ ਇਹਸਾਸ ਮਰ ਜਾਂਦੇ ਆ

ਫੇਰ ਚਾਅ-ਲਾਡ ਦਾ ਕੋਈ ਮਤਲਬ ਨਹੀਂ ਰਹਿੰਦਾ

 

Father Daughter Quotes in Punjabi

Express the beautiful bond between father and daughter with our latest collection of Father Daughter Quotes in Punjabi . it is perfect for girls to share their love and emotions on WhatsApp, Instagram, and Facebook.

ਇੱਕ ਧੀ ਲਈ ਪਿਤਾ ਕਿ ਹੁੰਦਾ ਹੈ

ਇਹ ਸਿਰਫ ਇੱਕ ਧੀ ਹੀ ਸਮਝ ਸਕਦੀ ਹੈ

ਪਿਓ ਉਹ ਇਨਸਾਨ ਹੈ

ਜਿਸਦੇ ਸਾਏ ਵਿੱਚ ਇੱਕ ਧੀ ਰਾਜ ਕਰਦੀ ਹੈ

ਸ਼ਰਤ ਲੱਗੀ ਸੀ ਖੁਸ਼ੀਆਂ ਨੂੰ ਦੋ ਸ਼ਬਦ ਵਿੱਚ ਲਿਖਣ ਦੀ

ਲੋਕ ਕਿਤਾਬਾਂ ਲੱਭਦੇ ਰਹਿ ਗਏ ਤੇ ਧੀ ਨੇਂ ਆਪਣੇ ‘ਪਿਤਾ ਦਾ ਘਰ’ ਲਿੱਖ ਦਿੱਤਾ

ਵਾਹਿਗੁਰੂ ਸਲਾਮਤ ਤੇ ਹਮੇਸ਼ਾ ਖੁਸ਼ ਰੱਖੀਂ ਮੇਰੇ ਬਾਪੂ ਨੂੰ

ਮੇਰੇ ਨਖਰੇ ਤੇ ਲਾਡ ਚੁੱਕਣ ਵਾਲਾ ਹੋਰ ਕੋਈ ਨਹੀਂ

ਹਰ ਇੱਕ ਗੱਲ ਤੇ ਨਖਰੇ ਹਰ ਇੱਕ ਗੱਲ ਤੇ ਜ਼ਿੱਦ

ਇਹ ਸਭ ਓਦੋਂ ਤੱਕ ਹੈ ਜਦੋਂ ਤੱਕ ਮੈਂ ਆਪਣੇ ਪਾਪਾ ਦੇ ਘਰ ਹਾਂ

ਧੀ ਦੇ ਨਖਰੇ ਸਿਰਫ ਬਾਪ ਹੀ ਚੁੱਕਦਾ ਹੈ

ਬਾਕੀ ਤਾਂ ਉਂਗਲਾਂ ਹੀ ਚੁੱਕਦੇ ਨੇਂ

ਮੈਨੂੰ ਮੇਰੇ ਹੱਥਾਂ ਦੀਆਂ ਸਾਰੀਆਂ ਰੇਖਾਵਾਂ ਨਾਲ ਪਿਆਰ ਹੈ

ਪਤਾ ਨਹੀਂ ਮੇਰੇ ਪਿਤਾ ਜੀ ਨੇ ਕਿਹੜੀ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ ਸੀ

ਪਾਪਾ ਹਰ ਹਾਲਤ ਵਿੱਚ ਮੇਰਾ ਸਾਥ ਦਿੰਦੇ ਸਨ

ਉਹ ਕਦੇ ਵੀ ਮੈਨੂੰ ਆਪਣੇ ਤੋਂ ਦੂਰ ਨਹੀਂ ਕਰਦੇ ਸਨ

ਹਰ ਮਹਾਨ ਧੀ ਦੇ ਪਿੱਛੇ

ਇੱਕ ਸੱਚਮੁੱਚ ਅਦਭੁਤ ਪਿਤਾ ਹੈ

ਮੈਂ ਰਾਜਕੁਮਾਰੀ ਹਾਂ ਇਸ ਲਈ ਨਹੀਂ ਕਿ ਮੇਰੇ ਕੋਲ ਇੱਕ ਰਾਜਕੁਮਾਰ ਹੈ

ਪਰ ਕਿਉਂਕਿ ਮੇਰੇ ਪਿਤਾ ਰਾਜਾ ਹਨ

ਮੇਰਾ ਪਿਓ

ਮੇਰਾ ਰੱਬ ਮੇਰਾ ਨਸੀਬ ਹੈ

ਧੀਏ ਕਈ ਵਾਰ ਚੁੱਪ ਰਹਿਣਾ ਬੁਜਦਿਲੀ ਨਹੀਂ ਹੁੰਦੀ

ਸਮਝਦਾਰੀ ਤੇ ਵਕ਼ਤ ਦਾ ਤਕਾਜ਼ਾ ਹੁੰਦਾ ਹੈ

ਬਾਬਲ ਦੇ ਵੇਹੜੇ ਹੁੰਦੀ ਏ

ਧੀਆਂ ਦੀ ਸਰਦਾਰੀ

ਸਿਆਣੇ ਲੋਕ ਸੱਚ ਕਹਿੰਦੇ ਆ

ਧੀ ਹੱਸਦੀ ਆ ਤਾਂ ਰੱਬ ਹੱਸਦਾ

ਧੁੱਪਾਂ,ਤੱਤੀਆਂ ਵਾਵਾਂ ਠਾਰਾਂ ਵੀ ਠਰਦੇ ਰਹਿਣਗੇ

ਬਾਬਲ ਪੱਗਾ ਦੀਆਂ ਛਾਂਵਾਂ ਧੀਆਂ ‘ਤੇ ਕਰਦੇ ਰਹਿਣਗੇ

ਧੀਆਂ ਮਿੱਠੇ ਮੇਵੇ

ਰੱਬ ਸਭ ਨੂੰ ਦੇਵੇ

ਹਾਸਾ ਰਹੇ ਸਦਾ ਹੀ ਚਿਹਰੇ ਤੇ ਨਾ ਆਕੇ ਦੁੱਖ ਕੋਲ ਖੁਲੋਵੇ

ਮੈ ਚਾਹੁੰਦਾ ਹਾਂ ਧੀ ਮੇਰੀ,ਮੇਰੀ ਮਾਂ ਵਰਗੀ ਹੀ ਹੋਵੇ

ਕੱਢ ਕੇ ਜਿਸਮ ਚੋਂ ਆਪਣੀ ਜਾਣ ਦਿੰਦਾ ਹੈ

ਬੜਾ ਹੀ ਮਜਬੂਤ ਹੈ ਉਹ ਪਿਓ ਜੋ ਆਪਣੀ ਧੀ ਦਿੰਦਾ ਹੈ

ਤੇਰੇ ਹੁੰਦੇ ਵੇ ਬਾਬਲਾ ਤੇਰੀ ਧੀ ਸੀ ਮੌਂਜਾਂ ਕਰਦੀ

ਅੱਜ ਤੇਰੀ ਕਮਲੀ ਤੇਰੀ ਯਾਦ ਵਿੱਚ ਪਲ ਪਲ ਹੈ ਮਰਦੀ

ਮੇਰੇ ਬਾਬੂ ਨੂੰ ਕਿਸੇ ਨੇ ਕਿਹਾ ਧੀ ਵੱਡੀ ਹੋ ਗਈ ਹੈ ਲਗਾਮ ਖਿੱਚ ਕੇ ਰੱਖਿਓ

ਮੇਰੇ ਬਾਬੂ ਨੇਂ ਓਹਨੂੰ ਕਿਹਾ ਲਗਾਮ ਤਾਂ ਘੋੜੀਆਂ ਦੀ ਖਿੱਚਣੀ ਪੈਂਦੀ ਆ ਸ਼ੇਰਨੀਆਂ ਦੀ ਨਹੀਂ

ਜਿੰਨੀ ਜਿੰਮੇਵਾਰੀ ਇੱਕ ਪਿਓ ਨਿਭਾ ਲੈਂਦਾ ਓਹਨੀ ਕੋਈ ਨਹੀਂ ਨਿਭਾ ਸਕਦਾ

ਜਿੰਨਾ ਪਿਆਰ ਇੱਕ ਪਿਓ ਧੀ ਨੂੰ ਕਰਦਾ ਓਹਨਾ ਕੋਈ ਨਹੀਂ ਕਰ ਸਕਦਾ

 

 

Mother daughter status in punjabi

Express the beautiful bond between mother and daughter by using our collection of Mother daughter status in Punjabi

ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,

ਜਿਉਂਦੀ ਰਹੇ “ਮਾਂ” ਮੇਰੀ ਜੋ ਚੁੰਨੀ ਪਾੜ ਕੇ ਮੱਲਮ ਲਾਉਂਦੀ ਏ

ਦੇ ਦੇ ਅੰਮੜੀਏ ਇੱਕ ਲੋਰੀ ਨੀ ਇਸ ਜੱਗ ਤੋਂ ਚੋਰੀ ਚੋਰੀ ਨੀ

ਤੇਰੀ ਨਿੱਘੀ ਸਭ ਤੋਂ ਗੋਦ ਹੈ ਤੇਰੇ ਕਰਕੇ ਅੱਜ ਮੇਰੀ ਹੋਂਦ ਹੈ

ਮਾਵਾਂ ਬਿਨਾ ਧੀਆਂ ਪੁੱਤਾਂ ਦੇ ਚਾਅ ਅਧੂਰੇ ਰਹਿ ਜਾਂਦੇ ਨੇਂ

ਮਾਂ ਦਾ ਕਰਜ਼ਾ ਉਤਾਰਨ ਲਈ ਸੱਤ ਜਨਮ ਵੀ ਥੋੜੇ ਪੈ ਜਾਂਦੇ ਨੇਂ

ਜੋ ਮੇਰੇ ਨਾਲ ਨਾਲ ਰਹਿੰਦੀਆਂ ਨੇਂ

ਉਹ ਮੇਰੀ ਮਾਂ ਦੀਆਂ ਦੁਆਵਾਂ ਨੇਂ

ਨਸਾਂ ਵਿੱਚ ਜ਼ਹਿਰ ਭਰ ਗਿਆ ਖੂਨ ਹੋ ਗਏ ਗੰਧਲੇ ਮਾਂ

ਸਾਰੇ ਰਿਸ਼ਤੇ ਬਦਲ ਜਾਂਦੇ ਨੇਂ ਫਿਰ ਤੂੰ ਕਿਉਂ ਨਾਂ ਬਦਲੇਂ ਮਾਂ

ਮਾਂ! ਆਪਣੀਆਂ ਖੁਸ਼ੀਆਂ ਦੱਬ ਕੇ ਵੀ ਖੁਸ਼ ਰੱਖਦੀ ਜੀਆਂ ਨੂੰ

ਆਪਣਾ ਗਹਿਣਾ ਗੱਟਾ ਵੀ ਪਾ ਦਿੰਦੀ ਧੀਆਂ ਨੂੰ

ਫਿਕਰਾਂ ਦੀ ਪੀੜੀ ਤੇ ਬੈਠੀ ਮੇਰੀ ਮਾਂ ਦੀਆਂ ਅੱਖਾਂ ‘ਚ’

ਅੱਜ ਵੀ ਮੇਰਾ ਬਚਪਨ ਦਿਸਦਾ ਹੈ ਮੈਨੂੰ

ਪੱਤਾ ਪੱਤਾ ਜੋੜ ਕੇ ਰੁੱਖਾਂ ਦੀ ਸੰਘਣੀ ਛਾਂ ਹੋ ਗਈ

ਅੱਜ ਮੈਨੂੰ ਚੱੜ ਗਈ ਜਵਾਨੀ ਤੇ ਬੁੱਢੀ ਮੇਰੀ ਮਾਂ ਹੋ ਗਈ

ਹਰ ਗ਼ਲਤੀ ਤੇ ਪਰਦਾ ਸਿਰਫ ਮਾਂ ਹੀ ਪਾ ਸਕਦੀ ਏ

ਬਾਕੀ ਤਾਂ ਸਿਰਫ ਉਛਾਲਣਾ ਹੀ ਜਾਣਦੇ ਨੇਂ

ਮਾਂ ਜਿਹਾ ਨਾਂ ਨਾਤਾ ਜੱਗ ਤੇ ਨਾ ਮਾਂ ਜਿਹੀ ਕੋਈ ਹਮਦਰਦੀ

ਬੱਚਿਆਂ ਲਈ ਖੁਸ਼ੀਆਂ ਲੋੜਦੀ ਰਹੇ ਨਿੱਤ ਅਰਦਾਸਾਂ ਕਰਦੀ

ਜੋ ਕੁੱਝ ਵੀ ਹੋਇਆ ਮੇਰੇ ਲੇਖੇ ਨੇਂ

ਮੈਂ ਜਾਣਾ ਜਾਂ ਮੇਰੀ ਮਾਂ ਜਾਣੇ ਅਸੀਂ ਕਿੱਥੇ ਕਿੱਥੇ ਮੱਥੇ ਟੇਕੇ ਨੇਂ

ਮੱਥਾ ਕਲਾ ਹੀ ਸਹੀ

ਮਾਂ ਵਾਰ ਵਾਰ ਚੁੰਮਦੀ ਹੈ

ਜਦ ਵੀ ਫਿਕਰਾਂ ਦੀ ਗੱਲ ਹੋਈ ਹੈ

ਮੈਨੂੰ ਮੇਰੀ ਮਾਂ ਦਾ ਚੇਤਾ ਆਇਆ ਹੈ

ਮਾਏਂ ਨੀ ਕਿਹੜਾ ਭੁੱਲੀ ਆਂ ਜੋ ਤੈਨੂੰ ਯਾਦ ਕਰਾਂ

ਅਗਲੇ ਜਨਮ ਵੀ ਤੇਰੀ ਧੀ ਹੋਵਾਂ ਬਸ ਇਹੀਓ ਅਰਦਾਸ ਕਰਾਂ

ਮੇਰੀ ਮਾਂ ਨੂੰ

ਹਮੇਸ਼ਾ ਖੁਸ਼ ਰੱਖੇ ਕਰਤਾਰ

ਮੇਰੀ ਮਾਂ ਨੂੰ ਸਦਾ ਸਲਾਮਤ ਰੱਖੀ ਰੱਬਾ

ਮੈਨੂੰ ਤਾਂ ਸਲਾਮਤ ਓਹਦੀਆਂ ਦੁਆਵਾਂ ਨੇਂ ਰੱਖਣਾ ਹੈ

ਖੁਸ਼ ਹੋ ਜਾਂਦੀ ਆ ਮੇਰੀ ਮਾਂ

ਮੈਨੂੰ ਖੁਸ਼ ਦੇਖ ਕੇ

ਕਰਜ਼ ਇਹਨਾਂ ਦਾ ਕੌਣ ਉਤਾਰੇ

ਰੱਬ ਤੋਂ ਵੱਡੀਆਂ ਮਾਵਾਂ ਹੁੰਦੀਆਂ

ਤੇਰੀਆਂ ਦੁਆਵਾਂ ਮਾਏ ਦੀਵੇ ਵਾਂਗ ਜਗੀਆਂ

ਇੱਕ ਵਾਰੀ ਦਿੱਤੀਆਂ ਤੇ ਸੌ ਵਾਰੀ ਲੱਗੀਆਂ

ਮਾਵਾਂ ਤੋਂ ਬਿਨਾ ਕੌਣ ਸਮਝਦਾ ਏ ਧੀਆਂ ਦੇ ਡਾਢੇ ਦੁੱਖ ਨੀ ਮਾਏ

ਇੱਕ ਤੇਰੀ ਅਣਹੋਂਦ ਕਰਕੇ ਫਿੱਕੇ ਸਾਰੇ ਸੁੱਖ ਨੀ ਮਾਏ

ਬੇਸ਼ੱਕ ਮੈਂ ਅੰਮੀ ਅਖਵਾਵਾਂ ,ਪਰ ਅਜੇ ਅੰਮੀ ਕਹਿਣ ਦੀ ਮੈਨੂੰ ਭੁੱਖ ਨੀਂ ਮਾਏ

 

 

 

 

Punjabi attitude status for boys

Read some of the best Attitude Punjabi Status for Boys which you can use to impress your friends by sharing on Whatsapp, Instagram and Facebook.

 

ਯਾਰ ਕਹਾਉਣਾ ਅਸਾਨ ਨੀ ਹੁੰਦਾ

ਚਰਚੇ,ਪਰਚੇ, ਖਰਚੇ ਸਭ ਝਲਣੇ ਪੈਂਦੇ ਆ

ਮਾਲਕ ਦੀ ਮੇਹਰ ਦਾ ਸਰੂਰ ਜੇਹਾ ਰੱਖੀ ਦਾ

ਬਸ ਏਸ ਗੱਲ ਦਾ ਗਰੂਰ ਜੇਹਾ ਰੱਖੀ ਦਾ

ਜਿੰਥੇ ਜੁੜੇ ਆ ਕੋਈ ਦਿਖਾਵਾ ਨਹੀਂ

ਜਿੱਥੋਂ ਟੁੱਟ ਗਈ ਕੋਈ ਪਛਤਾਵਾ ਨਹੀਂ

ਕੋਈ ਕਰਜਾ ਬੇਵਫਾਈ ਕੁਝ ਗੀਤ ਝੋਲ਼ੀ ਪਾ ਦੇ

ਮੈਨੂੰ ਛੱਡਜਾ ਦੇ ਕੇ ਧੋਖਾ ਮੇਰੀ ਜਿੰਦਗੀ ਬਣਾ ਦੇ

ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ

ਕਿਸੇ ਦੀ Smile ਤੇ ਪਾਗਲ ਹੋ ਜਾਈਏ ਐਨੇ Low Standard ਵੀ ਨੀ ਯਾਰਾਂ ਦੇ

ਕਾਹਦੀ ਯਾਰੀ ਕੁੜੀਆ ਦੀ ਬਾਈ ਯਾਰੀ ਪਾਵੇ ਸਿਆਪੇ

ਕਿਸੇ ਤੋ ਲੈ ਕੇ ਫੋਨ apple ਦਾ ਕਿਸੇ ਨੂੰ jaanu ਆਖੇ

ਰੀਸ ਘੁੱਗੀਆਂ-ਕਟਾਰਾਂ ਦੀ ਹੁੰਦੀ ਆ

ਬਾਜਾਂ ਦੀ ਨੀ

ਸਾਨੂੰ ਕੋਈ ਬੁਲਾਵੇ ਜਾਂ ਨਾ ਬੁਲਾਵੇ ਕੋਈ ਚੱਕਰ ਨੀ

ਪਰ ਅਸੀਂ ਭੇਡਾਂ “ਚ” ਰਹਿਣ ਨਾਲੋਂ ਕੱਲੇ ਰਹਿਣਾ ਪਸੰਦ ਕਰਦੇ ਆ

ਬਦਨਾਮ ਹੋਣਾ ਵੀ ਕੋਈ ਆਮ ਗੱਲ ਨੀ

ਕਾਲਜੇ ਫੁਕਣੇ ਪੈਂਦੇ ਨੇ ਲੋਕਾਂ ਦੇ

ਚਾਰ ਦਿਨ ਮੂੰਗਫ਼ਲੀ ਦੇ ਆਉਣ ਨਾਲ

ਬਦਾਮਾ ਦੇ ਮੁੱਲ ਨਹੀਂ ਘੱਟਦੇ ਬੱਲਿਆ

ਜਿਹਦੀ ਰਗ ਵਿਚ ਫਤਿਹ

ੳਹਦੀ ਜੱਗ ਵਿਚ ਫਤਿਹ

ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ

ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ

ਲੋਕ ਆਪਣੀਆ ਖੂਬੀਆ ਦਾ ਦਿਖਾਵਾ ਕਰਦੇ ਨੇ

ਪਰ ਮੈਨੂੰ ਆਪਣੀਆ ਕਮੀਆ ਤੋ ਮਸ਼ਹੂਰ ਹੋਣਾ ਪਸੰਦ ਹੈ

ਸੁਭਾਅ ਹੀ ਬਦਲ ਗਏ

ਨਹੀਂ ਚੰਗੇ ਅਸੀਂ ਵੀ ਵਥੇਰੇ ਸੀ

ਦਿਲਦਾਰਾਂ ਦੀ ਕਮੀ ਤਾਂ ਸਾਨੂੰ ਵੀ ਨੀ

ਪਰ ਜਜਬਾਤਾਂ ਨਾਲ ਖੇਡੀਏ ਇਹੋ ਜਿਹਾ ਜਮੀਰ ਨੀ

ਅੰਤਰ ਸਮਝ ਲਵੋ ਜਨਾਬ

ਤੁਸੀਂ ਮਹਿੰਗੇ ਹੋ ਤੇ ਅਸੀਂ ਕੀਮਤੀ

ਮੈਨੂੰ ਨੀਂ ਪਤਾ ਮੈਂ ਕਿਵੇਂ ਜਿੱਤਣਾ

ਬੱਸ ਮੈਨੂੰ ਇੰਨਾਂ ਜ਼ਰੂਰ ਪਤਾ ਕਿ

ਹਾਰਨ ਵਾਲਾ ਤੇ ਮੈਂ ਹੈ ਨੀਂ

ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬੱਲਿਆ ..

ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬੱਲਿਆ ..

ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ

ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ ..

ਪਹਿਲਾਂ ਸ਼ੌਕ ਪੂਰੇ ਕਰਦੇ ਸੀ

ਹੁਣ ਪੈਰ ਪਾ ਲਿਆ ਏ ਮੈਦਾਨ ‘ਚ

ਹੁਣ ਰੀਸ ਵੀ ਪੁੱਤ ਤੇਰੇ ਤੋ ਹੋਣੀ ਨੀ..

ਜਿੱਤ ਲੈ ਕੇ ਜਾਵਾਂਗੇ ਨਾਲ ਸ਼ਮਸ਼ਾਨ ‘ਚ

For more Punjabi attitude status for boys visit Click me

ਜੁਦਾਈ ਪੰਜਾਬੀ ਸਟੇਟਸ and Sad Punjabi shayari

Share your deepest feelings and emotions with our ਜੁਦਾਈ ਪੰਜਾਬੀ ਸਟੇਟਸ and Sad Punjabi status collection. Our ਜੁਦਾਈ ਪੰਜਾਬੀ ਸਟੇਟਸ are perfect for Facebook, WhatsApp, and Instagram.

ਕੁਝ ਪਲਾਂ ‘ਚ ਜੀਅ ਲੈਂਦਾ ਮੈਂ ਵੀ ਕਈ ਸਦੀਆਂ

ਤੇਰੇ ਤੋਂ ਜੁਦਾ ਹੋਣ ਤੋਂ ਪਹਿਲਾਂ ਐਨਾ ਕੁ ਅਹਿਮ ਸੀ ਸਾਥ ਤੇਰਾ ਮੇਰੇ ਲਈ

ਧੰਨਵਾਦ ਤੇਰਾ ਓ ਸੱਜਣਾਂ ਮਾਰ ਗਿਆ ਪਰ ਜੀਣਾ ਦੱਸ ਗਿਆ

ਇਹ ਤਾਂ ਕੰਮ ਸੀ ‘ਸੱਪਾਂ ਦਾ ਤੂੰ ਬੰਦਾ ਹੋ ਕੇ ਡੱਸ ਗਿਆ

ਸੱਚੇ ਰੱਬ ਤੋਂ ਡਰਿਆ ਕਰ ਸੱਜਣਾ ਕਿਉਂਕਿ ਉਹ ਸੱਟ ਵੀ ਓਦੋਂ ਮਾਰਦਾ

ਜਦੋਂ ਦਵਾਈ ਲੈਣ ਲਈ ਪੈਸੇ ਵੀ ਨਹੀਂ ਹੁੰਦੇ

ਮੇਰੀ ਤੇ ਚੰਦਰਮਾ ਦੀ ਕਿਸਮਤ ਇੱਕੋ ਜਿਹੀ ਹੈ

ਉਹ ਰੋਸ਼ਨੀ ਲਈ ਤਰਸਦਾ ਹੈ ਤੇ ਮੈਂ ਤੇਰੇ ਲਈ

ਤੇਰੀ ਜੁਦਾਈ ਦੇ ਗਮ ਨੂੰ ਮੈਂ ਚੁੱਪ-ਚਾਪ ਸਹਿ ਗਿਆ

ਤੇਰੇ ਬਿਨ ਯਾਰਾ ਮੈਂ ਅਧੂਰਾ ਰਹਿ ਗਿਆ

ਕਿੰਨਾਂ ਔਖਾ ਹੁੰਦਾ ਏ ਪੱਤਿਆਂ ਲਈ ਟਹਿਣੀਆਂ ਨੂੰ ਛੱਡਣਾ

ਇਹ ਜਾਣਦੇ ਹੋਏ ਵੀ ਕਿ ਅਸੀਂ ਇਹਨਾਂ ਬਿਨ ਸੁੱਕ ਜਾਵਾਂਗੇ

ਅੱਜ ਤਾਈਂ ਦਿਲ ਨੂੰ ਸਮਝ ਪਈ ਨਾ ਇਹ ਮਜ਼ਬੂਰੀ ਜਾਂ ਕੋਈ ਧੋਖਾ ਏ

ਮੈਨੂੰ ਜੱਗ ਭੁਲਾਉਣਾ ਸੌਖਾ ਲੱਗੇ ਪਰ ਇੱਕ ਸਖਸ਼ ਭੁਲਾਉਣਾ ਔਖਾ ਏ

ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ

ਜਿੰਨਾ ਦਾ ਜਵਾਬ ਬੰਦਾ ਨਹੀਂ ਵਕਤ ਦਿੰਦਾ

ਗਲਤੀਆਂ ਨੂੰ ਮੁਆਫ਼ ਕਰਨਾ ਸਿਖ ਸੱਜਣਾ

ਗੁੱਸੇ ਹੋਕੇ ਜਗ ਵਿਚ ਲੱਖਾਂ ਤੁਰੇ ਫਿਰਦੇ ਨੇ

ਦਰਦ ਜੁਦਾਈ ਦਾ ਮੈਥੋਂ ਸਹਿ ਨੀ ਹੋਣਾ ਪਿਆਰ ਦਾ ਬੋਲ ਵੀ ਮੂੰਹੋ ਕਹਿ ਨੀ ਹੋਣਾ

ਇਸ ਰਾਹੀ ਨੂੰ ਤੂੰ ਹਮਸਫ਼ਰ ਬਣਾ ਨੀ ਸਕਦੀ ਪਰ ਤੇਰੀਆਂ ਯਾਦਾਂ ਵਿੱਚ ਵੀ ਰਹਿ ਨੀ ਹੋਣਾ

ਜੁਦਾਈ ਮੌਤ ਹੁੰਦੀ ਐ ਦੋਸਤਾ

ਜੇ ਵਕ਼ਤ ਮਿਲੇ ਤਾਂ ਟਾਹਣਿਓ ਟੁੱਟੇ ਪੱਤਿਆਂ ਨੂੰ ਦੇਖੀਂ

ਓਹਦੇ ਜੁਦਾ ਹੋਣ ਤੋਂ ਬਾਅਦ ਮੈ ਪਹਿਲਾਂ ਵਰਗਾ ਨਹੀਂ ਰਿਹਾ

ਓਹਨੂੰ ਵੀ ਕਿਸੇ ਨੇਂ ਨਹੀਂ ਪਛਾਣਿਆ ਮੇਰੇ ਤੋਂ ਬਾਦ

ਸਹਿ ਨੀ ਹੁੰਦੀਆਂ ਜੁਦਾਈਆਂ ਸੱਜਣਾ ਦੀਆਂ

ਪਛਤਾਉਨੇ ਆਂ ਹੁਣ ਮੁੱਹਬਤਾਂ ਪਾ ਕੇ

ਲਾਰੇ ਲਾਕੇ ਵਾਪਸ ਆਉਣ ਦੇ

ਕੁਝ ਲੋਕ ਜੁਦਾ ਹੋ ਜਾਂਦੇ ਨੇ ਕਿਸੇ ਨੂੰ ਜ਼ਿੰਦਾ ਮਾਰ ਕੇ

ਬੇਤਾਬ ਮੈਂ ਹੀ ਨਹੀਂ ਦਰਦ-ਏ-ਜੁਦਾਈ ਕੀ ਕਸਮ

ਰੋਤੇ ਤੁਮ ਭੀ ਹੋਗੇ ਕਰਵਟ ਬਦਲ ਬਦਲ ਕਰ

ਮੈਨੂੰ ਮਹਿਸੂਸ ਹੋਇਆ ਦਰਦ-ਏ-ਜੁਦਾਈ ਦਾ ਓਦੋਂ

ਇੱਕ ਫੁੱਲ ਜਦੋਂ ਟਹਿਣੀ ਤੋਂ ਟੁੱਟਦੇ ਦੇਖਿਆ ਮੈਂ

ਜੁਦਾ ਹੋਕੇ ਵੀ ਜੀ ਰਹੇਂ ਆ ਇੱਕ ਮੁੱਦਤ ਤੋਂ

ਕਦੇ ਦੋਨੋਂ ਹੀ ਕਹਿੰਦੇ ਹੁੰਦੇ ਸੀ ਜੁਦਾਈ ਮਾਰ ਛੱਡੂਗੀ

ਉਸਕੀ ਜੁਦਾਈ ਕੋ ਲਫਜੋਂ ਮੇਂ ਕੈਸੇ ਬਆਂ ਕਰੇਂ

ਵੋ ਰਹਤੀ ਹੈ ਦਿਲ ਮੇਂ,ਧੜਕਤੀ ਹੈ ਦਰਦ ਮੇਂ,ਔਰ ਬਹਤੀ ਹੈ ਅਸ਼ਕੋਂ ਮੇਂ

ਇਤਨਾ ਬੇਤਾਬ ਨਾਂ ਹੋ ਮੁਝਸੇ ਬਿਛੜਨੇ ਕੇ ਲੀਏ

ਤੁਝੇ ਆਂਖੋਂ ਸੇ ਨਹੀਂ ਮੇਰੇ ਦਿਲ ਸੇ ਜੁਦਾ ਹੋਨਾ ਹੈ

ਬੇਵਫ਼ਾ ਵਕ਼ਤ ਸੀ? ਤੂੰ ਸੀ? ਜਾਂ ਮੁਕੱਦਰ ਸੀ ਮੇਰਾ?

ਗੱਲ ਇੰਨੀ ਹੀ ਹੈ ਕਿ ਅੰਜ਼ਾਮ ਜੁਦਾਈ ਨਿਕਲਿਆ

 

Punjabi status yaari

Best Punjabi status yaari in Punjabi for best friends on the occasion of Friendship day

 

ਜਿਹੜੇ ਯਾਰੀਆਂ ਨਿਬੁਾੳਣੀ ਜਾਣਦੇ ਨੇ

ਉਹ ਘਾਟੇ-ਵਾਧੇ ਦੀ ਪਰਵਾਹ ਨਹੀਂ ਕਰਦੇ

ਕੌਈ ਪਰਵਾਹ ਨੀ ਮੈਨੂੰ ਤੀਰਾ ਤਲਵਾਰਾ ਦੀ

ਜਦੌ ਤੱਕ ਹਾ ਦੇ ਵਿੱਚ ਹਾ ਏ ਮੇਰੇ ਯਾਰਾ ਦੀ

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ

ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ

ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ

ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ

ਕੱਚ ਵਰਗੀ ਨਹੀਂ ਹੁੰਦੀ ਯਾਰੀ ਸਾਡੀ ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ

ਅਸੀ ਤਾਂ ਉਹ ਫੁੱਲ ਹਾਂ ਯਾਰਾਂ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ

ਵੱਡੀਆਂ ਵੱਡੀਆਂ ਗਲਤੀਆਂ ਵੀ ਮਾਫ ਕਰ ਦਿੰਦੇ ਯਾਰ ਜੋ ਉਮਰਾਂ ਭਰ ਰਿਸ਼ਤੇ ਨਿਭਾਉਣ ਵਾਲੇ ਹੁੰਦੇ ਆ

ਜੋ ਛੋਟੀਆ ਛੋਟੀਆ ਗੱਲਾਂ ਤੇ ਬਹਾਨੇ ਭਾਲ ਦੇ ਉਹ ਵਰਤ ਕੇ ਖਹਿੜਾ ਛੁਡਾਉਣ ਵਾਲੇ ਹੁੰਦੇ ਆ

ਪੱਥਰ ਕਦੇ ਗੁਲਾਬ ਨੀਂ ਹੁੰਦੇ,ਕੋਰੇ ਵਰਕੇ ਕਦੇ ਕਿਤਾਬ ਨੀਂ

ਹੁੰਦੇ ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ

ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ

ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ

ਮਾੜਿਆਂ ਹਾਲਾਤਾਂ ਚ ਵਿਚਾਰ ਨਹੀਂਓਂ ਬਦਲੇ

ਬਦਲੇ ਮਾਹੌਲ ਵਿੱਚ ਯਾਰ ਨਹੀਂਓਂ ਬਦਲੇ

ਯਾਰ ਬੰਦੂਕਾਂ ਵਰਗੇ ਕੀ ਕਰਨਾ ਹਥਿਆਰਾਂ ਨੂੰ

ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ

ਯਾਰ ਕਹਾਉਣਾ ਅਸਾਨ ਨੀ ਹੁੰਦਾ

ਚਰਚੇ, ਪਰਚੇ, ਖਰਚੇ ਸਭ ਝਲਣੇ ਪੈਂਦੇ ਆ

ਯਾਰ ਮੇਰੇ ਸਾਰੇ ਹੁਕਮ ਦੇ ਜੱਕੇ ਨੇ

ਭਾਂਵੇ ਥੋੜੇ ਵੈਲੀ ਪਰ ਯਾਰੀਆਂ ਦੇ ਪੱਕੇ ਨੇ

ਕਿਵੇਂ ਭੁਲਾ ਦੇਵਾਂ ਇੱਕ ਨਾਰ ਲਈ ਰੱਬ ਜਹੇ ਯਾਰਾ ਨੂੰ

ਉਮਰ ਬੀਤ ਜਾਂਦੀ ਆ ਪਾਉਣ ਲਈ ਇਹੋ ਜੇ ਦਿਲਦਾਰਾ ਨੂੰ

ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ

ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ

ਯਾਰ ਤਾਂ ਇੱਕ ਹੀ ਕਾਫੀ ਹੁੰਦਾ

ਲੀਰਾਂ ਕੱਠੀਆ ਕਰਕੇ ਕੀ ਕਰਨੀਆਂ

ਆਪਣੇ ਦੋਸਤ ਲਈ ਜਾਨ ਵਾਰਨੀ ਏਨੀ ਮੁਸ਼ਕਿਲ ਨਹੀਂ

ਪਰ ਮੁਸ਼ਕਿਲ ਐ ਅਜਿਹੇ ਦੋਸਤ ਨੂੰ ਲੱਭਣਾ ਜਿਸ ਤੇ ਜਾਨ ਵਾਰੀ ਜਾ ਸਕੇ

ਯਾਰਾ ਬਿਨ ਕੱਖ ਦਾ

ਯਾਰਾ ਨਾਲ ਲੱਖ ਦਾ

ਦੋਸਤੀ ਕਦੇ ਵੱਡੀ ਨਹੀਂ ਹੁੰਦੀ

ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ

 

For more Punjabi status yaari Click Here