ਮੈਥੋਂ ਤਾਂ ਨੀਂ ਰਿਹਾ ਜਾਣਾ ਤੇਰੇ ਤੋਂ ਬਗੈਰ
ਤੂੰ ਅਪਣੀ ਦੱਸ ਸੱਜਣਾ
Punjabi Love Shayari
ਤੇਰੇ ਮੇਰੇ ਇਸ਼ਕ ਦਾ ਮੁੱਦਾ
ਹਾਏ
ਕਦੋਂ ਉੱਠੂ ਆਪਣੇ ਘਰਦਿਆਂ ਵਿਚਕਾਰ
ਆਕੇ ਦੇਖੀਂ ਤੇਰੇ ਬਿਨਾਂ ਕਿੰਝ ਰਹਿਨੇ ਆਂ
ਬੱਸ ਹਰ ਸਾਹ ਤੇ ਨਾਮ ਤੇਰਾ ਹੀ ਲੈਂਦੇ ਆਂ
ਮੈਂ ਰੋਵਾਂ ਤੇ ਉਹ ਮੈਨੂੰ ਚੁੱਪ ਕਰਾਵੇ
ਬੱਸ ਇਹੀ ਦੁਆ ਸੱਚੇ ਰੱਬ ਅੱਗੇ ਕਰਦੀ ਆਂ
ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ
ਵਾਸਤਾ ਏ ਤੋੜੀ ਨਾਂ
ਮੈਨੂੰ ਅੱਖਾਂ ਚੁੱਕ ਕੇ ਦੇਖਦਾ ਵੀ ਨਹੀਂ
ਇਹਨੀਂ ਮਾਸੂਮ ਜਿਹੀ ਮੁਹੱਬਤ ਕਰਦਾ ਉਹ ਮੈਨੂੰ
ਮੈਂ ਇਜ਼ਹਾਰ ਤਾਂ ਕਰ ਦਾਂ ਆਪਣੇ ਇਸ਼ਕ ਦਾ
ਪਰ ਡਰ ਲੱਗਦਾ ਕਿੱਤੇ ਉਹ ਗੁੱਸੇ ਹੀ ਨਾਂ ਹੋ ਜਾਵੇ
ਮੈਂ ਉਹਦਾ ਉਹ ਮੇਰੀ
ਬੱਸ ਹੋ ਗਈ ਮੁਹੱਬਤ ਪੂਰੀ
ਮੈਂ ਤਾਂ ਰੱਬ ਭੁਲਾ ਤਾ ਤੇਰੇ ਪਿਆਰ ਵਿੱਚ
ਹੁਣ ਇੱਥੋਂ ਵੱਧ ਵਫ਼ਾ ਮੈਨੂੰ ਨੀਂ ਆਉਂਦੀ
ਰਹਿ ਕੇ ਦੇਖ ਤਾਂ ਸਹੀ ਇੱਕ ਵਾਰ ਮੇਰੇ ਦਿਲ ਵਿੱਚ
ਤੈਨੂੰ ਦੁਨੀਆਂ ਨਾਂ ਭੁੱਲ ਗਈ ਤਾਂ ਕਹੀਂ
ਪਾਗ਼ਲ ਜਹੀ ਮੁਹੱਬਤ ਮੇਰੀ
ਪਤਾ ਨੀਂ ਕੌਣ ਬਰਦਾਸ਼ ਕਰੂ ਮੈਨੂ
ਤੇਰੇ ਲਈ ਮੇਰੇ ਦਿਲ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਨੇਂ
ਤੂੰ ਬਿਨਾਂ ਪੁੱਛੇ ਅੰਦਰ ਆ ਜਾਇਆ ਕਰ