ਚੌੜ-ਚੌੜ ਵਿੱਚ ਕਹਿਣ ਲੱਗੀ ਕਿ ਕਮੀਆਂ ਮੇਰੇ ਵਿੱਚ ਗਿਣਾਓ।
ਮੈਂ ਕਿਹਾ ਅੰਦਰਲੀਆਂ ਕਿ ਬਾਹਰਲੀਆਂ ਇਹ ਤਾਂ ਜਰਾ ਸਮਝਾਓ।
ਆਖਣ ਲੱਗੀ ਬਾਹਰਲੀਆਂ ਤਾਂ ਜਰਾ ਰੇਂਜ ਨਹੀਂ ਹੋ ਸਕਦੀਆਂ,
ਚੱਕਰਾਂ ‘ਚ ਪਾ ਦਿੱਤਾ ਉਸ ਨੇ ਕਿ ਅੰਦਰਲੀਆਂ ’ਤੇ ਚਾਨਣਾ ਪਾਓ।
Punjabi Love Shayari
ਤੁਹਾਡੇ ਨਾਲ ਜੋ ਹੋਇਆ ਹੈ ਇੱਕ-ਮਿੱਕ ਸ਼ਹਿਦ ਦੇ ਵਾਕਣ,
ਛੁਪਾਈ ਬਗਲ ਵਿਚ ਅਕਸਰ ਹੀ ਉਸ ਸ਼ਮਸ਼ੀਰ ਹੁੰਦੀ ਹੈ।ਹਰਪ੍ਰੀਤ ਕੌਰ ਸਿੰਮੀ
ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ
ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇਬਾਬਾ ਨਜ਼ਮੀ
ਬੁਜ਼ਦਿਲ ਨਾਲੋਂ ਫਿਰ ਵੀ ਚੰਗਾ ਭਾਵੇਂ ਹਰ ਕੇ ਮੁੜਿਆ ਵਾਂ
ਖੁਸ਼ ਆਂ ਅਪਣੀ ਹਿੰਮਤ ਉੱਤੇ ਕੁਝ ਤਾਂ ਕਰ ਕੇ ਮੁੜਿਆ ਵਾਂਬਾਬਾ ਨਜ਼ਮੀ
ਜਦ ਵੀ ਵੇਖਾਂ ਊਣੇਪਨ ਦਾ ਇਹ ਅਹਿਸਾਸ ਕਰਾ ਦੇਵੇ
ਡਰਦੀ ਮੈਂ ਨਾ ਸ਼ੀਸ਼ੇ ਦੇ ਸੰਗ ਕਰਦੀ ਅੱਖੀਆਂ ਚਾਰ ਕਦੇਸੁਖਵਿੰਦਰ ਅੰਮ੍ਰਿਤ
ਬੜਾ ਬੇਅਰਥ ਹੋਵੇਗਾ ਬੜਾ ਬੇ-ਰਾਸ ਜਾਪੇਗਾ
ਮੇਰੀ ਪਾਗਲ ਮੁਹੱਬਤ ਨੂੰ, ਨਾ ਕੋਈ ਨਾਮ ਦੇ ਦੇਣਾਸੁਖਵਿੰਦਰ ਅੰਮ੍ਰਿਤ
ਖ਼ਬਰੇ ਉਸ ਦੇ ਚਿਹਰੇ ਨੂੰ ਕੋਈ ਆਖ ਹੀ ਦੇਵੇ ਸੁਹਣਾ
ਉਸ ਨੇ ਦੇਖੇ ਮੁੜ ਮੁੜ ਦੇਖੇ ਹਰ ਇਕ ਨਗਰ ਦੇ ਸ਼ੀਸ਼ੇਸੁਰਜੀਤ ਪਾਤਰ
ਉਹਦੀਆਂ ਜ਼ੁਲਫ਼ਾਂ ਨੇ ਵਲਗਣ ਵਲ ਲਈ,
ਮੇਰੇ ਹਰ ਇਕ ਸਾਹ ’ਤੇ ਟੂਣਾ ਹੋ ਗਿਆ।ਇੰਦਰਜੀਤ ਹਸਨਪੁਰੀ
ਕਿਉਂ ਨਾ ਸ਼ਾਇਰ ਨੂੰ ਹਮੇਸ਼ਾ ਸ਼ਿਅਰ ਫਿਰ ਫੁਰਦਾ ਰਹੇ।
ਕੋਈ ਚਿਹਰਾ ਖੂਬਸੂਰਤ ਨਾਲ ਜੇ ਤੁਰਦਾ ਰਹੇ।ਜਗੀਰ ਸਿੰਘ ਪ੍ਰੀਤ
ਜੇ ਕੋਈ ਤੈਨੂੰ ਹੂਰ ਕਹੇਗਾ।
ਨੂਰ ਮੁਹੰਮਦ ਨੂਰ ਕਹੇਗਾ।ਨੂਰ ਮੁਹੰਮਦ ਨੂਰ
ਜਦ ਵੀ ਕਦੇ ਮੈਂ ਆਪਣਾ ਵਿਹੜਾ ਸਵਾਰਦੀ ਹਾਂ।
ਤਾਂ ਦੂਰ ਤੀਕ ਉਹਦਾ ਰਸਤਾ ਨਿਹਾਰਦੀ ਹਾਂ।ਦੇਵਿੰਦਰ ਦਿਲਪ (ਡਾ.)
ਆਖਣ ਕੱਲਾ ਕੱਲਾ ਯੋਧਾ ਸਵਾ ਲੱਖ ’ਤੇ ਭਾਰੂ ਹੈ
ਪਲਾਂ ਛਿਣਾਂ ਨੂੰ ਡੋਲਣ ਵਾਲਾ ਸਿੰਘਾਸਣ ਸਰਕਾਰਾਂ ਦਾ
ਬੰਬਾਂ ਤੇ ਬੰਦੂਕਾਂ ਨਾਲੋਂ ਲੋਕੀਂ ਸ਼ਕਤੀਸ਼ਾਲੀ ਨੇ
ਭਰਮ-ਭਕਾਨਾ ਫਟ ਜਾਂਦਾ ਹੈ ਅਲ੍ਹੜ ਦਾਅਵੇਦਾਰਾਂ ਦਾਹਰਭਜਨ ਸਿੰਘ ਹੁੰਦਲ