ਰੀਝ ਮੇਰੀ ਦੇ ਪਿਆਸੇ ਮਿਰਗ ਨੂੰ ਹੈ ਲੰਮੀ ਤਲਾਸ਼
ਦਰਦ ਦੀ ਰੋਹੀ ‘ਚੋਂ ਉਸ ਲਈ ਨਦੀ ਕੋਈ ਟੋਲਾਂ ਕਿਵੇਂ
Punjabi Love Shayari
ਕੀ ਸੀ ਨਿਸ਼ਾਨਾ ਤੇਰਾ, ਕਿੱਧਰ ਨੂੰ ਜਾ ਰਿਹਾ ਏਂ।
ਰਹਿੰਦੀ ਹੈ ਰਾਤ ਬਾਕੀ ਦੀਵੇ ਬੁਝਾ ਰਿਹਾ ਏਂ।ਕੁਲਵੰਤ ਜ਼ੀਰਾ
ਲੋਕ ਸਭ ਇਸ਼ਨਾਨ ਕਰ ਕੇ ਪਾਪ ਧੋ ਕੇ ਮੁੜ ਗਏ,
ਮੈਂ ਸਰੋਵਰ `ਤੇ ਖੜੋਤਾ ਮੱਛਲੀਆਂ ਤਕਦਾ ਰਿਹਾ।ਕੁਲਬੀਰ ਸਿੰਘ ਕੰਵਲ
ਇਕ ਘੁਲ ਗਿਆ ਹੈ ਸੂਰਜ ਮੇਰੇ ਗਿਲਾਸ ਅੰਦਰ।
ਇਕ ਕੂਹਮਤਾਂ ਦੀ ਤੇਹ ਹੈ ਮੇਰੀ ਪਿਆਸ ਅੰਦਰ।
ਤੇਰੇ ਬਦਨ ਵਿੱਚ ਵੀ ਤਾਂ ਘੁਲਿਆ ਹੋਇਆ ਹੈ ਸੂਰਜ,
ਕਦੀ ਕਦੀ ਆਉਂਦਾ ਹੈ ਮੇਰੇ ਕਿਆਸ ਅੰਦਰ।ਹਜ਼ਾਰਾ ਸਿੰਘ ਗੁਰਦਾਸਪੁਰੀ
ਬਹੁਤ ਕੁਝ ਹੈ ਕੋਲ ਜਿਸਦੇ ਕਹਿਣ ਲਈ,
ਭੀੜ ਅੰਦਰ ਬਸ ਉਹੀ ਖ਼ਾਮੋਸ਼ ਹੈ
ਬੋਲਦੇ ਨੇ ਜਿਸਮ ਦੀ ਜਾਂ ਫਿਰ ਲਿਬਾਸ
ਰੂਹ ਇਹਨਾਂ ਵਿਚ ਘਿਰੀ ਖ਼ਾਮੋਸ਼ ਹੈਜਗਤਾਰ ਸੇਖਾ
ਰਲ ਗਈ ਹੈ ਏਸ ਵਿਚ ਇੱਕ ਬੂੰਦ ਤੇਰੇ ਇਸ਼ਕ ਦੀ,
ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਲੀ ਲਈ।ਅੰਮ੍ਰਿਤਾ ਪ੍ਰੀਤਮ
ਮਿਰਚਾਂ ਉਹ ਵੇਚਦਾ ਹੈ ਮਿਸ਼ਰੀ ਜ਼ੁਬਾਨ ਉਸ ਦੀ।
ਏਸੇ ਲਈ ਚੱਲ ਰਹੀ ਹੈ ਯਾਰੋ ਦੁਕਾਨ ਉਸ ਦੀ।ਸ਼ੌਕਤ ਢੰਡਵਾੜਵੀ
ਚੰਨ ਤੋਂ ਪਰਤਣ ਵਾਲਿਆ ਏਨੀ ਗੱਲ ਤਾਂ ਦੱਸ
ਕੀ ਓਥੇ ਵੀ ਝੁਗੀਆਂ ਹਨ ਮਹਿਲਾਂ ਦੇ ਕੋਲਅਮਰ ਚਿਤਰਕਾਰ
ਮਸਤੀ ‘ਚ ਡੁੱਬ ਜਾਂਗਾ ਨੈਣਾਂ ਨੂੰ ਖੋਲ੍ਹ ਹੌਲੀ
ਖੁੱਲ੍ਹੇ ਨਾ ਹਾਲ ਦਿਲ ਦਾ,ਕਹਿ ਦਿਲ ਨੂੰ ਬੋਲ ਹੌਲੀਪ੍ਰਿੰ. ਸੁਲੱਖਣ ਮੀਤ
ਹੁਸਨ ਕਹੇ ‘ਕਲ, ਵਾਰੀ ਸਿਰ, ਸਿਰ ਵਾਰਾਂਗੇ’
ਇਸ਼ਕ ਕਹੇ, ਹਰ ਵਾਰੀ ਸਿਰ ‘ਮੇਰੀ ਵਾਰੀ ਹੈਮੁਰਸ਼ਦ ਬੁਟਰਵੀ
ਰਾਤ ਬਲ਼ ਬਲ਼ ਆਪਣੀ , ਚਾਨਣ ਖਿਲਾਰਨਾ
ਦੀਵੇ ਦਾ ਕਰਮ ਹੈ ਇਹੋ ਨੇਰਾ ਲੰਗਾਰਨਾਕ੍ਰਿਸ਼ਨ ਭਨੋਟ
ਚੌੜ-ਚੌੜ ਵਿੱਚ ਕਹਿਣ ਲੱਗੀ ਕਿ ਕਮੀਆਂ ਮੇਰੇ ਵਿੱਚ ਗਿਣਾਓ।
ਮੈਂ ਕਿਹਾ ਅੰਦਰਲੀਆਂ ਕਿ ਬਾਹਰਲੀਆਂ ਇਹ ਤਾਂ ਜਰਾ ਸਮਝਾਓ।
ਆਖਣ ਲੱਗੀ ਬਾਹਰਲੀਆਂ ਤਾਂ ਜਰਾ ਰੇਂਜ ਨਹੀਂ ਹੋ ਸਕਦੀਆਂ,
ਚੱਕਰਾਂ ‘ਚ ਪਾ ਦਿੱਤਾ ਉਸ ਨੇ ਕਿ ਅੰਦਰਲੀਆਂ ’ਤੇ ਚਾਨਣਾ ਪਾਓ।ਜਗਜੀਤ ਸਿੰਘ ਲੱਡਾ