Punjabi Love Shayari

Read Punjabi love shayari, Punjabi romantic shayari, Shiv Kumar Batalvi love poetry , Bulleh shah love shayari in Punjabi online

ਸਹਿਜੇ ਸਹਿਜੇ ਸਾਰਿਆਂ ਹੀ ਫੁੱਲਾਂ ਦੇ ਰੰਗ ਖੁਰ ਗਏ
ਤਿਤਲੀਆਂ ਦੇ ਸ਼ਹਿਰ ਨੂੰ ਕਿਸ ਨੇ ਲਗਾਈ ਹੈ ਨਜ਼ਰ

ਕਥਨ ਗੁਰਦਾਸਪੁਰੀ

ਗੋਦੀ ‘ਚ

by Sandeep Kaur
punjabi mother status

ਗੋਦੀ ‘ਚ ਜਿਸ ਦੀ ਬਚਪਨ ਦਾ ਨਿੱਘ ਮਾਣਿਆ ਸੀ,
ਮਿੱਠੀ ਜਿਹੀ ਧਰਮ ਮਾਂ ਦੇ, ਹਾਸੇ ਸੰਭਾਲ ਰੱਖੀਂ।

ਕਮਲ ਦੇਵ ਪਾਲ (ਅਮਰੀਕਾ)

ਚੁੱਪ-ਚੁਪੀਤੀ ਰੋਜ਼ ਮੇਰੇ ਕੋਲ ਆਵੇ ਜ਼ਿੰਦਗੀ।
ਸਿਸ਼ਕੀਆਂ ਦੇ ਨਾਲ ਕੋਈ ਬਾਤ ਪਾਵੇ ਜ਼ਿੰਦਗੀ
ਐ ‘ਸੁਮੈਰਾ’ ਅਸ਼ਕ ਜਿਹੜੇ ਵਹਿ ਗਏ ਉਹ ਗੰਮ ਗਏ,
ਕਿੱਥੋਂ ਕਿੱਥੋਂ ਲੱਭ ਕੇ ਹੁਣ ਉਹ ਲਿਆਵੇ ਜ਼ਿੰਦਗੀ।

ਸਿਮਰਤ ਸੁਮੈਰਾ

ਕੋਈ ਨਾ

by Sandeep Kaur
Humayun Shahid poetry status

ਕੋਈ ਨਾ ਕੋਈ ਤੇ ਸਭ ਨੂੰ ਚਸਕਾ ਲੱਗਾ ਏ,
‘ਸ਼ਾਹਿਦ’ ਨੂੰ ਲਹਿਜ਼ੇ ਦਾ ਚਸਕਾ ਲਾਉਣ ਦਿਉ।

ਹਮਾਯੂੰ ਪਰਵੇਜ਼ ਸ਼ਾਹਿਦ (ਪਾਕਿਸਤਾਨ)

ਮੁਹੱਬਤ ਨੂੰ ਜੋ ਭੰਡਦੇ ਨੇ ਤੇ ਖ਼ੁਦ ਆਸ਼ਕ ਨੇ ਹੂਰਾਂ ਦੇ
ਅਜੇਹੇ ਅਕਲ ਦੇ ਅੰਨ੍ਹਿਆਂ ਨੂੰ ਕੀ ਸਮਝਾ ਕੇ ਵੇਖਾਂਗੇ

ਗੁਰਚਰਨ ਸਿੰਘ ਬਿਜਲੀ

ਅੱਧੀ ਰਾਤੀਂ ਜੰਗਲ ਵਿੱਚੋਂ ਵਾਪਸ ਆਈ ਪੌਣ,
ਨਾਲ ਲਿਜਾਣਾ ਭੁੱਲ ਗਈ ਸੀ ਉਹ ਦੀਵੇ ਦੀ ਲੋਅ।

ਦੀਪਕ ਧਲੇਵਾਂ

ਜੁਗਾਂ ਤੋਂ ਫੇਰ ਵੀ ਸਾਗਰ ਦਾ ਖਾਰਾ ਹੀ ਰਿਹਾ ਪਾਣੀ
ਹੈ ਬੇਸ਼ਕ ਮਿੱਠੀਆਂ ਨਦੀਆਂ ਦੇ ਰਹਿੰਦਾ ਡੀਕਦਾ ਪਾਣੀ

ਰਬਿੰਦਰ ਮਸਰੂਰ

ਤੇਰੇ ਤੋਂ

by Sandeep Kaur

ਤੇਰੇ ਤੋਂ ਮੇਰੀ ਇਹ ਦੂਰੀ ਧਰਤੀ ਤੋਂ ਅਸਮਾਨ ਨਹੀਂ,
ਨੈਣਾਂ ਰਸਤੇ ਮੇਰੇ ਦਿਲ ਦੇ ਮਹਿਲਾਂ ਵਿੱਚ ਆ ਜਾਇਆ ਕਰ।

ਪਰਮਜੀਤ ਕੌਰ ਮਹਿਕ

ਝੱਖੜਾਂ ਦੀ ਰੁੱਤ ਅੰਦਰ ਦੀਵਿਆਂ ਦੀ ਸੁੱਖ ਮੰਗ
ਝੰਗੋ ਝੱਗ ਦਰਿਆ ਨੇ ਸਾਰੇ ਕਿਸ਼ਤੀਆਂ ਦੀ ਸੁੱਖ ਮੰਗ
ਜੰਗਲਾਂ ਨੂੰ ਰੌਂਧ ਕੇ ਖੁਸ਼ ਹੁੰਦੀ ਸੈਂ ਐ ਬਸਤੀਏ
ਆ ਰਹੇ ਜੰਗਲ ਤੂੰ ਉਠ ਕੇ ਬਸਤੀਆਂ ਦੀ ਸੁਖ ਮੰਗ

ਸਰਹੱਦੀ

ਵੇਲੇ ਦਾ

by Sandeep Kaur

ਵੇਲੇ ਦਾ ਕੈਦੋਂ ਕੀ ਮੈਥੋਂ ਲੱਭਦਾ ਏ,
ਰੋਟੀ ਲੱਭਦੀ ਨਹੀਂ ਮੈਂ ਹੀਰ ਵਿਆਹੁਣੀ ਕੀ।

ਗੁਲਾਮ ਰਸੂਲ ਆਜ਼ਾਦ (ਪਾਕਿਸਤਾਨ)
Surjit Rampuri poerty status

ਕਲਪਨਾ ਤੇਰੀ ਸੂਰਤ ਦੀ ਹਮੇਸ਼ਾ ਖ਼ਾਬ ਨਾ ਬਣਦੀ,
ਤੁਸੀਂ ਆਏ ਨਾ ਘਰ ਮੇਰੇ ਤੁਹਾਡੀ ਯਾਦ ਹੀ ਆਈ।

ਸੁਰਜੀਤ ਰਾਮਪੁਰੀ

ਦਿੱਤੇ ਨੇ ਜ਼ਾਮ ਰਾਤ ਨੇ ਜ਼ੁਲਫ਼ਾਂ ਖਿਲਾਰ ਕੇ
ਇਕ ਜ਼ਾਮ ਸਾਕੀਆ ਜ਼ਰਾ ਜ਼ੁਲਫ਼ਾਂ ਸੰਵਾਰ ਕੇ

ਗੁਲਾਮ ਯਕੂਬ ਅਨਵਰ