Punjabi Love Shayari

Read Punjabi love shayari, Punjabi romantic shayari, Shiv Kumar Batalvi love poetry , Bulleh shah love shayari in Punjabi online

by admin

ਜੇ ਕੋਈ ਲਫਜ਼ਾਂ ਵਿੱਚ ਮੇਰੀ ਖੁਸ਼ੀ ਪੁੱਛੇ

ਤੇਰੇ ਨਾਮ ਤੋਂ ਸਿਵਾਏ ਮੈਂ ਕੁਝ ਨਾ ਕਹਾਂ

ਘਰ ਮਿਰੇ ਵਿਚ ਵੰਨ-ਸੁਵੰਨੇ ਤੁਹਫ਼ਿਆਂ ਲਈ ਥਾਂ ਨਹੀਂ
ਸਿਰਫ਼ ਦਿਲ ਵਿਚ ਆਪਣੇ ਸਤਕਾਰ ਲੈ ਕੇ ਪਰਤਣਾ

ਦੇਵ ਦਰਦ

ਚਿੰਤਨ ਜਾਂ ਅਨੁਭਵ ਤੋਂ ਬਿਨਾਂ ਲਿਖਦਾ ਨਵਾਂ ਕੋਈ ਨਹੀਂ
ਜਾਪਦੈ ਅਹਿਸਾਸ ਬਿਨ ਦਿਲ ਦੀ ਜੁਬਾਂ ਕੋਈ ਨਹੀਂ

ਕੈਪਟਨ ਰਵਿੰਦਰ ਸੂਦ ‘ਜਨੂੰ

ਚੀਕਦਾ ਹੈ

by Sandeep Kaur

ਚੀਕਦਾ ਹੈ ਜੋ ਸੁਣਾਈ ਦਿੰਦਾ ਹੈ।
ਮਨ ਦਾ ਪੰਛੀ ਦੁਹਾਈ ਦਿੰਦਾ ਹੈ।
ਕੀ ਲਿਖਾਂ ਮੈਂ ਹਵਾ ਦੇ ਪੁੱਤਰਾਂ ਤੇ,
ਬਿਰਛ ਬੋਲਦਾ ਦਿਖਾਈ ਦਿੰਦਾ ਹੈ।

ਅਸਲਮ ਹਬੀਬ

ਉੱਭਰੋ ਜਦੋਂ ਸਫ਼ਰ ਵਿਚ ਕੁਝ ਕਾਤਿਲਾਂ ਦੇ ਚਿਹਰੇ
ਫੁੱਲਾਂ ਦੇ ਵਾਂਗ ਟਹਿਕੇ ਤਦ ਆਸ਼ਿਕਾਂ ਦੇ ਚਿਹਰੇ

ਦੀਪਕ ਜੈਤੋਈ

ਭੰਨਘੜ ਮੇਰੇ ਮਕਾਨ ਦੀ ਸਾਰੀ ਸਮੇਟ ਲੈ,
ਫੁੱਲਾਂ ਦੇ ਮੌਸਮਾਂ ਲਈ ਗੁਲਦਾਨ ਰਹਿਣ ਦੇ।

ਰਸ਼ੀਦ ਅਨਵਰ ਡਾ. (ਪਾਕਿਸਤਾਨ)

ਪਾ ਕੇ ਜਿਗਰ ਦਾ ਖੂਨ ਇਹ ਦਿਲ ਦਾ ਚਿਰਾਗ ਬਾਲ,
ਮਿਟਦਾ ਨਾ ਗ਼ਮ-ਹਨੇਰ ਇਹ ਚਾਨਣ ਕਰੇ ਬਗੈਰ।

ਅਜਾਇਬ ਚਿੱਤਰਕਾਰ

ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ,
ਅੱਖਾਂ ਵਿੱਚ ਸਮੁੰਦਰ ਲੈ ਕੇ ਟੁਰਦਾ ਰਹੁ।

ਅਹਿਮਦ ਜ਼ਫ਼ਰ (ਪਾਕਿਸਤਾਨ)
punjabi friendship status

ਰਿਸ਼ਤਿਆਂ ਵਿੱਚ ਤਾਜ਼ਗੀ ਵੀ ਹੈ ਅਜੇ।
ਦੀਵਿਆਂ ਦੀ ਰੌਸ਼ਨੀ ਵੀ ਹੈ ਅਜੇ।
ਵਕਤ ਨੇ ਪਾ ਛੱਡੀਆਂ ਨੇ ਦੂਰੀਆਂ,
ਤੇਰੀ ਮੇਰੀ ਦੋਸਤੀ ਵੀ ਹੈ ਅਜੇ।

ਜਸਵੰਤ ਹਾਂਸ