ਆਰਾ-ਆਰਾ-ਆਰਾ
ਚੌਕੜੀ ਢਾਹ ਗਿਆ ਨੀ,
ਤੇਰਾ ਛੋਟਾ ਦਿਉਰ ਕੁਆਰਾ
ਚੌਕੜੀ ਹੋਰ ਲਿੱਪ ਨੂੰ
ਫੇਰ ਲਿਆ ਕੇ ਢਾਬ ਤੋਂ ਗਾਰਾ
ਗੋਲ ਗੰਢ ਪਈ ਦਿਉਰਾ
ਅਹਿ ਲੈ ਫੜ ਕੈਂਚੀ ਕਤਰ ਦੇ ਨਾਲਾ
ਅੱਜ ਦਿਆ ਵੇ ਵਿਛੜਿਆ
ਕਦੋਂ ਮਿਲੇਗਾ ਯਾਰਾ।
Punjabi Boliyan
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਟਿੱਕਾ
ਨੀ ਤੇਰੇ ਬਾਜੋਂ ਸੋਹਣੀਏ ਜਿੰਦੇ
ਲੱਗੇ ਕਾਨਪੁਰ ਫਿੱਕਾ ਫਿੱਕਾ
ਨੀ ਤੇਰੇ ਬਾਜੋਂ ਸੋਹਣੀਏ ਜਿੰਦੇ
ਜਲ ਮੁਰਗੀ ਨੀ ਭੈਣੋ ਜਲ ਮੁਰਗੀ
ਕੁੜਮਾ ਜੋਰੋ ਪਾ ਕੇ ਘੱਗਰੀ
ਪਿੰਡ ਦੇ ਮਰਾਸੀ ਨਾਲ ਤੁਰ ’ਗੀ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੀ।
ਖਾਰੀ ਦੀ ਇਕ ਨਾਰ ਸੁਣੀਂਦੀ,
ਨਾ ਪਤਲੀ ਨਾ ਭਾਰੀ।
ਚੜ੍ਹਦੀ ਉਮਰੇ, ਸ਼ੋਖ ਜੁਆਨੀ,
ਫਿਰਦੀ ਮਹਿਕ ਖਿਲਾਰੀ।
ਨੈਣ ਉਸਦੇ ਕਰਨ ਸ਼ਰਾਬੀ,
ਤਿੱਖੇ ਵਾਂਗ ਕਟਾਰੀ।
ਰੂਪ ਕੁਆਰੀ ਦਾ,
ਭੁੱਲਗੇ ਰੰਗ ਲਲਾਰੀ।
ਸੋਨੇ ਦੀ
ਸੋਨੇ ਦੀ ਜੁੱਤੀ ਸਾਡੇ ਮੇਚ ਨਾ ਆਵੇ,
ਚਾਂਦੀ ਦੀ ਜੁੱਤੀ ਸਾਡੇ ਪਾਵੇ ਛਾਲੇ,
ਨੌਕਰ ਜਾ ਮੁੰਡਿਆਂ ਵੇ ਲਿਆ ਡਾਲੇ,
ਨੌਕਰ ਜਾ
ਲੱਭਦਾ ਫਿਰਾਂ ਨੀ ਭਾਬੀ
ਰੂਪ ਦੀਆਂ ਮੰਡੀਆਂ ‘ਚੋਂ
ਰੰਗ ਤੇਰੇ ਰੰਗ ਵਰਗਾ
ਲੱਕ ਪਤਲਾ ਸਰੀਰ ਹੌਲਾ
ਵੰਗ ਵਰਗਾ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੂੜਾ।
ਰੁੜੇ ਦੀ ਇਕ ਕੁੜੀ ਸੁਣੀਦੀ,
ਕਰਦੀ ਗੋਹਾ ਕੂੜਾ।
ਹੱਥੀ ਉਸਦੇ ਛਾਪਾਂ ਛੱਲੇ,
ਬਾਹੀਂ ਓਸਦੇ ਚੂੜਾ।
ਆਉਂਦੇ ਜਾਂਦੇ ਦੀ ਕਰਦੀ ਸੇਵਾ,
ਹੇਠਾਂ ਵਿਛਾਉਂਦੀ ਮੂੜ੍ਹਾ।
ਰਾਤੀਂ ਰੋਂਦੀ ਦਾ,
ਭਿੱਜ ਗਿਆ ਲਾਲ ਪੰਘੂੜਾ।
ਸੌਹਰੇ ਮੇਰੇ
ਸੌਹਰੇ ਮੇਰੇ ਨੇ ਕੇਲੇ ਲਿਆਂਦੇ,
ਸੱਸ ਮੇਰੀ ਨੇ ਵੰਡੇ,
ਨੀ ਮੇਰੇ ਬਾਰੀ ਇਉ ਟੰਗੇ,
ਨੀ ਮੇਰੇ ਬਾਰੀ
ਧਾਈਆਂ-ਧਾਈਆਂ-ਧਾਈਆਂ
ਸੰਗਦੀ ਸੰਗਾਉਂਦੀ ਨੇ
ਅੱਖਾਂ ਹਾਣ ਦੇ ਮੁੰਡੇ ਨਾਲ ਲਾਈਆਂ
ਕੋਲ ਹਵੇਲੀ ਦੇ
ਫੇਰ ਜੱਟ ਨੇ ਬੈਠਕਾਂ ਪਾਈਆਂ
ਡਾਂਗਾਂ ਖੜਕਦੀਆਂ
ਸੱਥ ਵਿੱਚ ਹੋਣ ਲੜਾਈਆ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਥਾਲ਼ੀ।
ਮੁੰਡਿਆਂ ਵਿੱਚੋ ਮੈਂ ਸੋਹਣਾ
ਤੇ ਕੁੜੀਆਂ ਵਿੱਚੋ ਸੋਹਣੀ ਮੇਰੀ ਸਾਲ਼ੀ।
ਪੱਗ ਤਾਂ ਲਿਆਇਆ ਜੀਜਾ ਮਾਂਗਮੀ
ਵੇ ਤੂੰ ਝਾਲ ਫਰਾ ਕੇ ਪਾਏ ਗਹਿਣੇ
ਮਾਂ ਦਾ ਪਿਛੋਕਾ ਗਾਡਰੀਆਂ ਦਾ
ਤੇਰੇ ਨਾਨਕਿਆਂ ਦੇ ਕੀ ਕਹਿਣੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਤੋਰੀ।
ਓਥੋਂ ਦੀ ਇੱਕ ਨਾਰ ਸੁਣੀਂਦੀ,
ਦੁੱਧ ਦੀ ਧਾਰ ਤੋਂ ਗੋਰੀ।
ਚੋਰੀ ਚੋਰੀ ਨੈਣ ਲੜਾਵੇ,
ਗੱਲਬਾਤ ਤੋਂ ਕੋਰੀ।
ਇਸ਼ਕ ਮੁਸ਼ਕ ਕਦੇ ਨਾ ਛਿਪਦੇ,
ਨਿਹੁੰ ਨਾ ਲੱਗਦੇ ਜੋਰੀਂ।
ਗੁੜ ਭਾਵੇਂ ਆਪਣਾ ਹੀ ਖਾਈਏ,
ਖਾਈਏ ਜੱਗ ਤੋਂ ਚੋਰੀ।
ਹੌਲੀ ਹੌਲੀ ਚੜ੍ਹ ਮਿੱਤਰਾ,
ਮੈਂ ਪਤਲੀ ਬਾਂਸ ਦੀ ਪੋਰੀ।