ਪਿੰਡਾਂ ਵਿਚੋਂ ਪਿੰਡ ਸੁਣੀਦਾ,
ਪਿੰਡ ਸੁਣੀਂਦਾ ਰਾਈਂ।
ਦੁਆਰ ਤੇਰੇ ਤੇ ਬੈਠਾ ਜੋਗੀ,
ਧੁਣੀ ਆਪ ਤਪਾਈਂ।
ਹੱਥ ਜੋਗੀ ਨੇ ਫੜਿਆ ਕਾਸਾ,
ਖੈਰ ਰਤਾ ਕੁ ਪਾਈਂ।
ਐਧਰ ਜਾਂਦੀ, ਓਧਰ ਜਾਂਦੀ,
ਕੋਲੋਂ ਲੰਘਦੀ ਜਾਈਂ।
ਵਿਚ ਦਰਵਾਜ਼ੇ ਦੇ
ਝਾਂਜਰ ਨਾ ਛਣਕਾਈਂ।
Punjabi Boliyan
ਲਾੜਾ ਤਾਂ ਬਠਾਉਣਾ ਤਖ਼ਤ ਹਜ਼ਾਰੇ
ਸਰਬਾਲੇ ਦੇ ਪੰਜ ਸੱਤ ਲੱਫੜ ਮਾਰੇ
ਲਾੜਾ ਤਾਂ ਬੈਠਾ ਉੱਚੀ ਅਟਾਰੀ
ਸਰਬਾਲੇ ਦੇ ਢੰਗਣੇ ‘ਚ ਸਲੰਘ ਮਾਰੀ
ਸਰਬਾਲਾ ਮੰਗਦਾ ਬਹੂ ਅਧਾਰੀ
ਤੇਰੇ ਲੈਕ ਹੈ ਨੀ ਭਾਈ ਕੰਨਿਆ ਕਮਾਰੀ
ਲੈਣੀ ਤਾਂ ਲੈ ਜਾ ਫਾਤਾਂ ਘੁਮਿਆਰੀ
ਦੇਖਣੀ ਪਾਖਣੀ ਪਰ ਹੈ ਬੱਜ ਮਾਰੀ
ਸੁਣ ਨੀ
ਸੁਣ ਨੀ ਸੱਸੇ ਨਖਰੇ ਖੋਰੀਏ,
ਵਾਰ ਵਾਰ ਸਮਝਾਵਾਂ,
ਨੀ ਜਿਹੜਾ ਤੇਰਾ ਲੀੜਾ ਲੱਤਾ,
ਸੰਦੂਕ ਸਣੇ ਅੱਗ ਲਾਵਾਂ,
ਨੀ ਜਿਹੜੀ ਤੇਰੀ ਸੇਰ ਪੰਜੀਰੀ,
ਵਿਹੜੇ ਵਿੱਚ ਖਿਡਾਵਾਂ,
ਗਲ ਭਰਾਵਾਂ ਦੀ, ਮੈ ਮੁੜ ਕੇ ਨਾ ਖਾਵਾਂ,
ਗਲ ਭਰਾਵਾਂ
ਨਹੀਂ ਤਾਂ ਦਿਉਰਾ ਅੱਡ ਤੂੰ ਹੋ ਜਾ
ਨਹੀਂ ਕਢਾ ਲੈ ਕੰਧ ਵੇ
ਮੈਂ ਬੁਰੀ ਕਰੂੰਗੀ
ਆਕੜ ਕੇ ਨਾ ਲੰਘ ਵੇ
ਅੱਜ ਤੋਂ ਭਾਬੀ ਨੇਮ ਚੁਕਾ ਲੈ
ਜੇ ਘਰ ਵੜ ਗਿਆ ਤੇਰੇ
ਨੀ ਪਾਣੀ ਦੀ ਤੂੰ ਚੂਲੀ ਭਰਾ ਲੈ
ਹੱਥ ਵਿੱਚ ਗੜਬੀ ਮੇਰੇ
ਜੇ ਮੈਂ ਮਰ ਗਿਆ ਨੀ
ਵਿੱਚ ਬੋਲੇਂਗਾ ਤੇਰੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰਾ।
ਖਾਰੇ ਦੇ ਦੋ ਗੱਭਰੂ ਸੁਣੀਂਦੇ,
ਇਕ ਪਤਲਾ ਇਕ ਭਾਰਾ।
ਭਾਰੇ ਨੇ ਤਾਂ ਵਿਆਹ ਕਰਾ ਲਿਆ,
ਪਤਲਾ ਅਜੇ ਕੁਆਰਾ।
ਭਾਬੀ ਨਾਲ ਨਿੱਤ ਲੜਦਾ,
ਭਰਤੀ ਹੋਣ ਦਾ ਮਾਰਾ।
ਸੂਆ ਸੂਆ
ਸੂਆ ਸੂਆ ਸੂਆ,
ਸਾਕ ਭਤੀਜੀ ਦਾ,
ਲੈਕੇ ਆਈ ਭੂਆ,
ਸਾਕ ਭਤੀਜੀ
ਝੂਟਾ -ਝੂਟਾ-ਝੂਟਾ
ਜਿੱਥੇ ਦਿਉਰ ਪੱਬ ਧਰਦਾ
ਉੱਥੇ ਉੱਗਦਾ ਸਰੂ ਦਾ ਬੂਟਾ
ਬੂਟਾ ਲਾ ਨੀ ਲਿਆ
ਫੁੱਲ ਖਿੜ ਨੀ ਗਿਆ
ਸੋਹਣੀ ਭਾਬੋ ਮਿਲ ਗਈ
ਦਿਉਰ ਤਿੜ ਨੀ ਗਿਆ
ਛੰਨ ਪੱਕੀਆਂ ਛੰਨ ਪੱਕੀਆਂ ਛੰਨ ਪੱਕੀਆਂ ਕੁੱਤੀਆਂ
ਤੇਰਾ ਆਗਾ ਭਾਰੀ ਪਾਛਾ ਭਾਰੀ ਟਾਂਗਾਂ ਸੁੱਕਮ ਸੁੱਕੀਆਂ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਧਿਆਨੀ।
ਧਿਆਨੀ ਦਾ ਇਕ ਗੱਭਰੂ ਸੁਣੀਂਦਾ,
ਤੋਰ ਤੁਰੇ ਮਸਤਾਨੀ।
ਹਰਾ ਮੂੰਗੀਆ ਬੰਨ੍ਹਦਾ ਸਾਫਾ,
ਬਣਿਆ ਫਿਰਦਾ ਜਾਨੀ।
ਭਾੜੇ ਦੇ ਹੱਥ ਬਹਿ ਕੇ ਬੰਦਿਆ,
ਮੌਜ ਬਥੇਰੀ ਮਾਣੀ।
ਰੱਜ ਕੇ ਜਿਓਂ ਲੈ ਵੇ
ਦੋ ਦਿਨ ਦੀ ਜ਼ਿੰਦਗਾਨੀ।
ਸੋਹਣੀ ਦੀ
ਸੋਹਣੀ ਦੀ ਮਾਂ ਦੇਵੇ ਮੱਤਾਂ,
ਸੁਣ ਨੀ ਧੀਏ ਸਿਆਣੀ,
ਜਿਹੜਿਆਂ ਫੁੱਲਾਂ ਨੂੰ ਤੂੰ ਨੀ ਲੋਚਦੀ,
ਤੋੜ ਲਿਆਂਵਾ ਟਾਹਣੀ,
ਚੰਦਰੇ ਆਸ਼ਕ ਦੀ,
ਨਿੱਤ ਨਾ ਛੇੜੀਏ ਕਹਾਣੀ,
ਚੰਦਰੇ ਆਸ਼ਕ
ਬਾਰੀਂ ਬਰਸੀਂ ਖੱਟਣ ਗਿਆ ਸੀ
ਕੀ ਖੱਟ ਲਿਆਇਆ।
ਖੱਟ ਕੇ ਲਿਆਂਦੀ ਦਾਤੀ
ਪਿੰਡਾ ਮੇਰਾ ਰੇਸ਼ਮ ਦਾ
ਮੇਰੇ ਦਿਉਰ ਦੀ ਮਖਮਲੀ ਛਾਤੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਣੀ।
ਓਥੋਂ ਦੀ ਇਕ ਨਾਰ ਸੁਣੀਂਦੀ,
ਖੂਹ ਤੋਂ ਭਰਦੀ ਪਾਣੀ।
ਪਾਣੀ ਭਰਦੀ ਨੂੰ ਪਈ ਛੇੜੇ,
ਇੱਕ ਮੁੰਡਿਆਂ ਦੀ ਢਾਣੀ।
ਛੇੜਨ ਦੀ ਇਹ ਆਦਤ ਯਾਰੋ,
ਹੈ ਗੀ ਬੜੀ ਪੁਰਾਣੀ।
ਅੰਗ ਦੀ ਪਤਲੀ ਦਾ,
ਨਰਮ ਸੁਭਾਅ ਨਾ ਜਾਣੀ।