ਜੇਠ ਕੁਲਿਹਣਾ ਟੁੱਟ ਪੈਣਾ
ਮੈਨੂੰ ਗਾਲ੍ਹ ਬਿਨਾਂ ਨਾ ਬੋਲੇ
ਮਾਰ ਦਿੰਦਾ ਉਹ ਜਾਨੋਂ ਮੈਨੂੰ
ਜੇ ਨਾ ਲੁਕਦੀ ਸੰਦੂਕਾਂ ਉਹਲੇ
ਵੀਰ ਹੋਊਗਾ ਤੇਰਾ ਵੇ
ਦੱਸ ਕੀ ਲੱਗਦਾ ਉਹ ਮੇਰਾ ਵੇ
ਮੇਰੀ ਜਾਣਦੀ ਜੁੱਤੀ
ਰਿਹਾ ਕੋਲ ਤੂੰ ਖੜ੍ਹਾ
ਵੇ ਮੈਂ ਜੇਠ ਨੇ ਕੁੱਟੀ
ਜੇ ਤੂੰ ਕੋਲ ਨਾ ਹੁੰਦਾ
ਮੈਂ ਵੀ ਮਾਰਦੀ ਜੁੱਤੀ।
Punjabi Boliyan
ਨਾਨਕੀਆਂ ਨੂੰ ਖਲ ਕੁੱਟ ਦਿਓ ਵੇ ਜੀਹਨਾਂ ਧੌਣ ਪੱਚੀ ਸਰ ਖਾਣਾ (ਸ਼ੇਰ)
ਸਾਨੂੰ ਲੈਚੀਆਂ ਬੇ ਜਿਹਨਾਂ ਮੁਸ਼ਕ ਲਿਆ ਰੱਜ ਜਾਣਾ
ਅਰਬੀ! ਅਰਬੀ! ਅਰਬੀ!
ਚੂਹੇ ਦਾ ਵਿਆਹ ਧਰਿਆ,
ਉਥੋਂ ਜੰਝ ਬਿੱਲਿਆਂ ਦੀ ਚੜਦੀ।
ਘੋਗੜ ਰੁੱਸ ਚੱਲਿਆ,
ਇੱਲ੍ਹ ਰੋਟੀ ਨੀ ਕਰਦੀ।
ਏਸ ਪਟੋਲੇ ਨੂੰ,
ਝਾਕ ਬਿਗਾਨੇ ਘਰ ਦੀ।
ਸਾਉਣ ਦੇ
ਸਾਉਣ ਦੇ ਮਹੀਨੇ,ਜੀ ਨਾ ਕਰਦਾ ਸੌਹਰੇ ਜਾਣ ਨੂੰ,
ਮੁੰਡਾ ਫਿਰੇ ,ਗੱਡੀ ਜੋੜ ਕੇ ਲਿਜਾਣ ਨੂੰ,
ਮੁੰਡਾ ਫਿਰੇ
ਡੁੱਬੜੀ ਦੇ ਨੈਣ ਤਿੱਖੇ
ਕਰਕੇ ਛੱਡਣ ਸ਼ੁਦਾਈ
ਭਾਬੀ ਦਿਉਰ ਨੂੰ ਆਖਣ ਲੱਗੀ
ਮਗਰੇ ਨਾ ਤੁਰ ਜਾਈਂ
ਤੇਰੇ ਵਰਤਣ ਨੂੰ
ਫੁੱਲ ਵਰਗੀ ਭਰਜਾਈ।
ਝਾਵਾਂ! ਝਾਵਾਂ! ਝਾਵਾਂ!
ਦਿਉਰ ਜੁਆਨ ਹੋ ਗਿਆ
ਉਹਨੂੰ ਅੱਖੀਆਂ ਨਾਲ ਪਰਚਾਵਾਂ।
ਨੀਤ ਉਹਦੀ ਦਿਸੇ ਫਿੱਟਦੀ,
ਕਦੇ ਕੱਲੀ ਨਾ ਖੇਤ ਨੂੰ ਜਾਵਾਂ।
ਕਹਿੰਦਾ ਭਾਬੀ ਆਈਂ ਕੱਲ੍ਹ ਨੂੰ ,
ਹੋਲਾਂ ਭੁੰਨ ਕੇ ਤੈਨੂੰ ਖੁਆਵਾਂ।
ਨਿੱਕੀ ਭੈਣ ਵਿਆਹ ਦੇ ਨੀ,
ਤੈਨੂੰ ਨੱਤੀਆਂ ਸੋਨੇ ਦੀਆਂ ਪਾਵਾਂ।
ਮੈਨੂੰ ਲੈ ਜਾਵੇ ਤੈਨੂੰ
ਦਿਲ ਦਾ ਹਾਲ ਸੁਣਾਵਾਂ।
ਸਾਉਣ ਦਾ
ਸਾਉਣ ਦਾ ਮਹੀਨਾ,
ਬਾਗਾ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ
ਲੰਮੀ ਧੌਣ ਤੇ ਸਜੇ ਤਵੀਤੀ
ਮਧਰੀ ਧੌਣ ਤੇ ਵਾਲੇ
ਰੋਟੀ ਲੈ ਕੇ ਚੱਲ ਪਈ ਖੇਤ ਨੂੰ
ਦਿਉਰ ਮੱਝੀਆਂ ਚਾਰੇ
ਆਉਂਦੀ ਨੂੰ ਕਹਿੰਦਾ ਜੀ ਨੀ ਭਾਬੀਏ
ਜਾਂਦੀ ਨੂੰ ਅੱਖੀਆਂ ਮਾਰੇ
ਟੁੱਟ ਪੈਣਾ ਵਿਗੜ ਗਿਆ
ਬਿਨ ਮੁਕਲਾਈਆਂ ਭਾਲੇ।
ਝਾਵਾਂ ਝਾਵਾਂ ਝਾਵਾਂ
ਹੌਕਿਆਂ ‘ਚ ਪੈ ਗਈ ਜ਼ਿੰਦਗੀ,
ਕੀਹਨੂੰ ਲੱਗੀਆਂ ਦੇ ਹਾਲ ਸੁਣਾਵਾਂ।
ਮਾਮੇ ਮੇਰਾ ਵਰ ਟੋਲਦੇ,
ਕਿਵੇਂ ਦਿਲ ਦੀਆਂ ਆਖ ਸੁਣਾਵਾਂ।
ਜ਼ਹਿਰ ਖਾ ਕੇ ਮੈਂ ਮਰਜਾਂ,
ਪਰ ਦਾਗ ਨਾ ਇਸ਼ਕ ਨੂੰ ਲਾਵਾਂ।
ਚੋਰੀ ਛਿਪੇ ਆਈਂ ਮਿੱਤਰਾ,
ਤੈਨੂੰ ਘੁੱਟ ਕੇ ਕਾਲਜੇ ਲਾਵਾਂ।
ਸੀਨਾ ਚੀਰ ਵੇਖ ਮਿੱਤਰਾ,
ਤੇਰਾ ਦਿਲ ਤੇ ਉੱਕਰਿਆ ਨਾਵਾਂ।
ਬੰਨ੍ਹ ਦਿੱਤੇ ਜਾਨੀ ਬੰਨ੍ਹ ਦਿੱਤੇ
ਕੋਈ ਬੰਨ੍ਹ ਦਿੱਤੇ ਜੱਗ ਦੀ ਰੀਤ
ਬੰਨ੍ਹੀ ਰੋਟੀ ਜੇ ਖਾ ਗਏ
ਥੋਡੇ ਕੋੜਮੇ ਨੂੰ ਲੱਗ ਜੂ
ਬੇ ਜਰਮਾ ਦਿਓ ਭੁੱਖਿਓ ਬੇ-ਲੀਕ
ਸੁਣ ਨੀ
ਸੁਣ ਨੀ ਭਾਬੀ ਨਖਰੇ ਵਾਲੀਏ,
ਲੱਗਾ ਜਾਨ ਤੋਂ ਮਹਿੰਗਾ,
ਨੀ ਤੇਰੇ ਮੁਹਰੇ ਥਾਨ ਸੁਟਿਆ,
ਭਾਵੇ ਸੁਥਨ ਸਮਾ ਲੈ ਭਾਵੇਂ ਲਹਿੰਗਾ,
ਨੀ ਤੇਰੇ
ਜਿਹੜਾ ਤੇਰਾ ਛੋਟਾ ਭਾਈ
ਕਰਦਾ ਹੱਥੋ ਪਾਈ
ਮੈਨੂੰ ਕਹਿੰਦਾ ਆ ਜਾ ਭਾਬੀ ਦਿਲ ਪਰਚਾਈਏ
ਮੈਂ ਸਿੱਟਦੀ ਸੀ ਕੂੜਾ
ਤੇਰੇ ਭਾਈ ਦਾ
ਪੱਟ ਦਿਊਂ ਕਿਸੇ ਦਿਨ ਜੂੜਾ।