ਉੱਚਾ ਬੁਰਜ ਲਾਹੌਰ ਦਾ
ਬੇ ਦੀਬਾ ਮਮਟੀ ਬੇ ਧਰੀਏ
ਲਾੜਿਆ ਬੇ ਤੇਰੇ ਦੋ ਦੋ ਬਾਪੂ
ਬੇ ਮਿਲਣੀ ਕੀਹਦੀ ਬੇ ਕਰੀਏ
ਭੈਣੇ ਜਿਹੜਾ ਮੇਰੀ ਬੇਬੇ ਦਾ ਯਾਰ
ਮਿਲਣੀ ਉਹਦੀ ਨੀ ਕਰੀਏ
Punjabi Boliyan
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਢਾਹੇ।
ਗੋਰਾ ਰੰਗ, ਸ਼ਰਬਤੀ ਅੱਖੀਆਂ,
ਉੱਡਦੇ ਪੰਛੀ ਫਾਹੇ।
ਨੈਣ ਨੈਣਾਂ ‘ਚੋਂ ਘੁੱਟ ਭਰ ਲੈਂਦੇ,
ਲੈਣ ਜੁੱਗਾਂ ਦੇ ਲਾਹੇ।
ਰੋਟੀ (ਭੱਤਾ) ਲੈ ਕੇ ਖੇਤ ਨੂੰ ਚੱਲੀ..
ਮੂਹਰੇ ਜੇਠ ਬੱਕਰਾ ਹਲ ਵਾਹੇ।
ਗੱਡੇ ਭਰੇ
ਗੱਡੇ ਭਰੇ ਲਾਹਣ ਦੇ,
ਗੱਡੀਰੇ ਭਰੇ ਲਾਹਣ ਦੇ,
ਤੇਰੀ ਵੇ ਮਜਾਜ ਮੇਰੇ ਪੇਕੇ ਨਹੀਓ ਜਾਣਦੇ,
ਤੇਰੀ ਵੇ
ਆ ਵੇ ਯਾਰਾ
ਜਾਹ ਵੇ ਯਾਰਾ
ਤੇਰੀਆਂ ਉਡੀਕਾਂ ਬੜੀਆਂ
ਜਿਸ ਦਿਨ ਤੇਰਾ ਦੀਦ ਨਾ ਹੋਵੇ
ਅੱਖੀਆਂ ਉਡੀਕਣ ਖੜ੍ਹੀਆਂ
ਤੂੰ ਮੇਰਾ ਮੈਂ ਤੇਰੀ ਹੋ ਗਈ
ਅੱਖਾਂ ਜਦੋਂ ਦੀਆਂ ਲੜੀਆਂ
ਅੱਧੀ ਰਾਤ ਗਈ
ਹੁਣ ਤਾਂ ਛੱਡਦੇ ਅੜੀਆਂ।
ਐਵੇਂ ਸੈਨਿਕ ਬਣ ਨੀ ਜਾਂਦਾ,
ਜਾਨ ਤਲ੍ਹੀ ਤੇ ਧਰਦਾ।
ਜੀਮਲ ਪਰਬਤ ਸਾਰੇ ਗਾਹ ਗਾਹ,
ਦੁੱਖ-ਦੁਰੇਡੇ ਜਰਦਾ।
ਬਰਫ-ਬਾਰੀ ਚੱਤੇ ਪਹਿਰ,
ਡਿਉਟੀ ਪੂਰੀ ਕਰਦਾ।
ਸੈਨਿਕ ਮਰ ਜਾਂਦੈ..
ਫਰਜ਼ ਪੂਰੇ ਪਰ ਕਰਦਾ।
ਗੱਡੇ ਭਰੇ
ਗੱਡੇ ਭਰੇ ਲਾਹਣ ਦੇ,
ਗੱਡੀਰੇ ਭਰੇ ਲਾਹਣ ਦੇ,
ਹਾਏ ਨੀ ਸੱਸੇ ਹੋਣੀਏ,
ਜੋੜੀ ਨੂੰ ਮੇਲੇ ਜਾਣ ਦੇ,
ਹਾਏ ਨੀ ……,
ਤੇਰਾ ਮਾਰਾ ਮੈਂ ਖੜ੍ਹਾ ਮੋੜ ਤੇ
ਲੱਤ ਸਾਇਕਲ ਤੋਂ ਲਾਹ ਕੇ
ਪਾਸਾ ਮਾਰ ਕੇ ਲੰਘ ਗਈ ਕੋਲ ਦੀ
ਝਾਂਜਰ ਨੂੰ ਛਣਕਾ ਕੇ
ਉਹ ਦਿਨ ਭੁੱਲਗੀ ਨੀ
ਮਿੱਠੇ ਮਾਲਟੇ ਖਾ ਕੇ ।
ਜੀਜਾ ਖਿੱਚ ਵੇ ਪਾਣੀ ਦਾ ਡੋਲ
ਪਹਿਲੀ ਘੁੱਟ ਮੈਂ ਵੇ ਭਰਾਂ
ਜੀਜਾ ਦੇਹ ਵੇ ਭੈਣ ਦਾ ਸਾਕ
ਬਚੋਲਣ ਮੈਂ ਵੇ ਬਣਾਂ
ਇੱਕ ਵਾਰੀ ਜੋ ਬਣ ਜੇ ਸੈਨਿਕ,
ਸੈਨਿਕ ਉਮਰ-ਸਾਰੀ।
ਯੋਗ ਯੋਗਤਾ ਦੋਨੋ ਰੱਖਦੈ,
ਸਾਂਭ ਸੰਭਾਲ ਤਿਆਰੀ।
ਭੀੜ ਪਈ ਤਾਂ ਲਭਦੇ ਸੈਨਿਕ,
ਕੀ ਨਰ, ਕੀ ਨਾਰੀ।
ਸੈਨਿਕ ਸੇਵਕ ਨੇ…
ਉਮਰ ਸਾਰੀ ਦੀ ਸਾਰੀ।
ਗਾਉਣ ਜਾਣਦੀ
ਗਾਉਣ ਜਾਣਦੀ,ਨੱਚਣ ਜਾਣਦੀ,
ਮੈ ਨਾ ਕਿਸੇ ਤੋ ਹਾਰੀ,
ਨੀ ਉਧਰੋ ਰੁਮਾਲ ਹਿੱਲਿਆ,
ਮੇਰੀ ਇੱਧਰੋ ਹਿੱਲੀ ਫੁਲਕਾਰੀ,
ਨੀ ਉਧਰੋ ……,
ਢਾਈਆਂ-ਢਾਈਆਂ-ਢਾਈਆਂ
ਤੀਆਂ ਵਿੱਚ ਦੋ ਕੁੜੀਆਂ
ਜਿਨ੍ਹਾਂ ਰੇਸ਼ਮੀ ਜਾਕਟਾਂ ਪਾਈਆਂ
ਜ਼ੋਰ ਦਾ ਹੁਲਾਰਾ ਮਾਰ ਕੇ
ਹਿੱਕਾਂ ਅੰਬਰਾਂ ਨਾਲ ਜੁੜਾਈਆਂ
ਪੀਂਘਾਂ ਝੂਟਦੀਆਂ
ਵੱਡਿਆਂ ਘਰਾਂ ਦੀਆਂ ਜਾਈਆਂ।
ਗਾਂਧੀ ਉੱਤੇ
ਗਾਂਧੀ ਉੱਤੇ ਬੈਠਾ,ਪਾਣੀ ਲਾਉਦਾ ਏ ਤਮਾਕੂ ਨੂੰ,
ਮਾਂ ਤੇਰੀ ਕਮਜਾਤ, ਵੇ ਕੀ ਆਖਾਂ ਤੇਰੇ ਬਾਪੂ ਨੂੰ,
ਮਾਂ ਤੇਰੀ ………..,