ਅੱਖਾਂ ਤੇਰੀਆਂ ਗੋਲ ਬੋਲਣੇ
ਮੂੰਹ ਤੇਰੇ ਤੇ ਛਾਈਆਂ
ਰੂਪ ਗਵਾ ਲਿਆ ਨੀ
ਪਿੰਡ ਦੇ ਮੁੰਡੇ ਨਾਲ ਲਾਈਆਂ।
Punjabi Boliyan
ਮੀਂਹ ਬਰਸੇ ਬੀਂਡੇ ਬੋਲਦੇ
ਕੋਈ ਚੜ੍ਹਿਆ ਮਹੀਨਾ ਸੌਣ
ਮੇਰੇ ਲਾਏ ਦੋਹੇ ਦਾ
ਬੇ ਦੱਸ ਮੋੜ ਕਰੂਗਾ
ਬੇ ਸਮਝ ਗਿਆਨੀਆਂ ਬੇ ਕੌਣ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਆ।
ਮਾਮੇ ਕੰਜਰਾਂ ਨੇ,
ਕੁੜੀਆਂ ਪੜ੍ਹਨ ਸਕੂਲੇ ਲਾਈਆਂ।
ਛੁੱਟੀ ਹੋਈ ਐਵਤਾਰ ਦੀ,
ਲੀੜੇ ਧੋਣ ਨਹਿਰ ਤੇ ਆਈਆਂ।
ਕੁੜਤੀ ਤੇ ਮੋਰਨੀਆਂ.
ਗੱਭਰੂ ਪੱਟਣ ਨੂੰ ਪਾਈਆਂ।
ਛੱਲਾ ਓਏ,
ਛੱਲਾ ਓਏ,ਛੱਲਾ ਗਲ ਦੀ ਗਾਨੀ ਆ,
ਰਾਂਝਾ ਓਏ,ਰਾਂਝਾ ਦਿਲ ਦਾ ਜਾਨੀ ਆ,
ਰਾਂਝਾ …….,
ਤੱਤਾ ਪਾਣੀ ਕਰਦੇ ਰਕਾਨੇ
ਧਰਦੇ ਬਾਲਟੀ ਭਰ ਕੇ
ਅਟਣ ਬਟਣ ਦੀ ਸਾਬਣ ਧਰ ਦੇ
ਨਾਲੇ ਤੇਲ ਦੀ ਸ਼ੀਸ਼ੀ
ਅੱਜ ਤੂੰ ਹੋ ਤਕੜੀ
ਦਾਰੂ ਭੌਰ ਦੀ ਪੀਤੀ।
ਪਿੰਡਾਂ ਵਿੱਚੋ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਰੀਆਂ।
ਰੰਗ ਵਿੱਚ ਭੰਗ ਪੈ ਗਿਆ,
ਗੱਲਾਂ ਕਰ ਗੀ ਨਹੋਰਨ ਖਰੀਆਂ।
ਹੱਸਦੀ ਨੇ ਫੁੱਲ ਮੰਗਿਆ,
ਦਿਲ ਦੀਆਂ ਸੱਧਰਾਂ ਧਰੀਆਂ।
ਤੇਰੇ ਪਿੱਛੇ ਲੱਗ ਭਾਬੀਏ…….,
ਲਾਹਣਤਾਂ ਦਿਓਰ ਨੇ ਜਰੀਆਂ।
ਛੱਲਾ ਓਏ,
ਛੱਲਾ ਓਏ, ਛੱਲਾ ਗੋਲ ਘੇਰੇ ਦਾ,
ਰਾਂਝਾ ਓਏ,ਰਾਂਝਾ ਮੋਰ ਬਨੇਰੇ ਦਾ,
ਰਾਂਝਾ ……,
ਆ ਵੇ ਨਾਜਰਾ
ਬਹਿ ਵੇ ਨਾਜਰਾ
ਪੀ ਠੰਡਾ ਜਲ ਪਾਣੀ
ਉੱਠ ਤੇਰੇ ਨੂੰ ਭੋਂ ਦੀ ਟੋਕਰੀ
ਤੈਨੂੰ ਦੋ ਪਰਸ਼ਾਦੇ
ਨਿੰਮ ਥੱਲੇ ਕੱਤਦੀ ਦੀ
ਗੂੰਜ ਪਈ ਦਰਵਾਜ਼ੇ।
ਚਾਰ ਬਾਰੀਆਂ ਬੁਰਜ ਦੀਆਂ
ਨੀ ਕੋਈ ਚਾਰੇ ਕਰੀਆਂ ਬੰਦ
ਹੇਅਰਾ ਗੀਤ ਕਿਆਨ ਦਾ
ਜੀਹਨੂੰ ਗਾਵੇ ਕੋਈ ਅਕਲ
ਨੀ ਕੰਨ ਕਰੀਂ ਮੂਰਖੇ ਨੀ-ਮੰਦ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਸੱਸ ਮੇਰੀ ਗੁੱਤ ਪੱਟ ਗੀ,
ਸਾਰੇ ਪਿੰਡ ਨੇ ਲਾਹਣਤਾਂ ਪਾਈਆਂ।
ਚੋਵਾਂ ਨਾ ਦੁੱਧ ਰਿੜਕਾਂ,
ਭਾਵੇਂ ਖੁੱਲ੍ਹ ਜਾਣ ਮੱਝੀਆਂ ਗਾਈਆਂ।
ਮਹੀਨਾ ਲੰਘ ਗਿਆ ਵੇ……….,
ਜੋੜ ਮੰਜੀਆਂ ਨਾ ਡਾਹੀਆਂ।
ਚੁੱਲੇ ਪਕਾਵਾਂ
ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਵਾਲ,
ਵੇ ਜੈਤੋ ਦਾ ਕਿਲਾ ਦਿਖਾ ਦੂ,
ਜੇ ਕੱਢੀ ਮਾਂ ਦੀ ਗਾਲ,
ਵੇ ਜੈਤੋ ….
ਰਾਇਆ-ਰਾਇਆ-ਰਾਇਆ
ਏਸ ਵੱਟ ਮੈਂ ਲੰਘ ਗਈ
ਦੂਜੀ ਲੰਘ ਗਿਆ ਭਾਗ ਦਾ ਤਾਇਆ
ਸੰਤੋ ਦੀ ਬੈਠਕ ਤੇ
ਦਰਜੀ ਲੈਣ ਕੀ ਆਇਆ।