ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰੇਹੜਾ।
ਦੇਹਲੀ ਵਿੱਚ ਡਾਹ ਲਿਆ ਚਰਖਾ,
ਮਹਿਕ ਗਿਆ ਘਰ ਵਿਹੜਾ।
ਪੂਣੀਆਂ ਦੋ ਕੱਤੀਆਂ,
ਟੁੱਟ ਪੈਣੇ ਦਾ ਗਿਆਰਵਾਂ ਗੇੜਾ।
ਨਾਜਕ ਪਤਲੋ ਨੂੰ………..,
ਪਾ ਲਿਆ ਨਾਗ-ਵਲ ਕਿਹੜਾ ?
Punjabi Boliyan
ਜਦੋਂ ਜਵਾਨੀ
ਜਦੋਂ ਜਵਾਨੀ ਜੋਰ ਸੀ ਵੇ ਜਾਲਮਾ,
ਤੂੰ ਪਤੰਗ ਮੈ ਡੋਰ ਸੀ ਵੇ ਜਾਲਮਾ,
ਤੂੰ ਪਤੰਗ ……,
ਤੂੰ ਵੀ ਕਦੇ ਛੜਿਆਂ ਦੇ
ਦਾਲ ਲੈਣ ਨੂੰ ਆਵੇਂ
ਕੌਲੀ ਚੱਕ ਕੇ ਮਾਰਾਂਗੇ
ਅਸੀਂ ਆਪਣਾ ਕਾਲਜਾ ਠਾਰਾਂਗੇ
ਜਾਂ
ਦੁਰ ਫਿੱਟੇ ਮੂੰਹ
ਕੁਪੱਤੀਆਂ ਨਾਰਾਂ ਦੇ।
ਬਚੋਲਣ ਫਿਰਦੀ ਰੁੱਸੀ ਰੁੱਸੀ
ਹਾਇ ਬੇ ਮੇਰੀ ਜਾਤ ਨਾ ਪੁੱਛੀ
ਬਚੋਲਾ ਫਿਰਦਾ ਰੁੱਸਿਆ ਰੁੱਸਿਆ
ਹਾਇ ਬੇ ਮੇਰਾ ਹਾਲ ਨਾ ਪੁੱਛਿਆ
ਹਾਇ ਬੇ ਮੇਰਾ ਗੋਤ ਨਾ ਪੁੱਛਿਆ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਆਲਾ।
ਗਾਜਰ ਵਰਗੀ ਦੇਖ ਕੁੜੀ ਦੇ,
ਗੱਲ੍ਹ ਤੇ ਟਿਮਕਣਾ ਕਾਲਾ।
ਗੋਰਾ ਪਤਲਾ ਲੱਕ ਕੁੜੀ ਦਾ,
ਕੱਜਲਾ ਗੂਹੜਾ ਕਾਲਾ।
ਵਿਆਹ ਕੇ ਲੈ ਜੁਗਾ……….,
ਵੱਡਿਆਂ ਨਸੀਬਾਂ ਵਾਲਾ।
ਜਦੋਂ ਜਵਾਨੀ
ਜਦੋਂ ਜਵਾਨੀ ਚੱਲੀ ਸੀ ਵੇ ਜਾਲਮਾ,
ਤੂੰ ਘੁੰਗਰੂ ਮੈ ਟੱਲੀ ਸੀ ਵੇ ਜਾਲਮਾ,
ਤੂੰ ਘੁੰਗਰੂ ………
ਸਾਡੀ ਗਲੀ ਇੱਕ ਛੜਾ ਸੁਣੀਂਦਾ
ਨਾ ਉਹਦਾ ਜਗਤਾਰੀ
ਇੱਕ ਦਿਨ ਮੈਥੋਂ ਦਾਲ ਲੈ ਗਿਆ
ਕਹਿੰਦਾ ਬੜੀ ਕਰਾਰੀ
ਚੰਦਰੇ ਨੇ ਹੋਰ ਮੰਗ ਲਈ
ਮੈਂ ਵੀ ਕੜਛੀ ਬੁੱਲ੍ਹਾਂ ਤੇ ਮਾਰੀ
ਜਾਂ
ਭੁੱਲ ਕੇ ਨਾ ਲਾਇਓ ਕੁੜੀਓ
ਕਦੇ ਨਾਲ ਨੀ ਛੜੇ ਦੇ ਯਾਰੀ ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪੋਲੇ।
ਜਾਂ ਤੇਰਾ ਦਿਲ ਬੋਲੇ,
ਜਾਂ ਦਿਲ ਦਾ ਸੰਸਾ ਬੋਲੇ।
ਮੈਂ ਤਾਂ ਕਰ ਜਿਗਰਾ,
ਦਿਲ ਆਪਣੇ ਨੇ ਫੋਲੇ।
ਕੂੰਜ ਕੁਆਰੀ ਦਾ……..,
ਦਿਲ ਖਾਵੇ ਹਟਕੋਲੇ।
ਜੋਗੀਆਂ ਦੇ
ਜੋਗੀਆਂ ਦੇ ਕੰਨਾ ਵਿੱਚ ਕੱਚ ਦੀਆਂ ਮੁਦਰਾਂ,
ਮੁਦਰਾਂ ਦੇ ਵਿੱਚੋਂ ਤੇਰਾ ਮੁੰਹ ਦਿਸਦਾ,
ਵੇ ਮੈ ਜਿਹੜੇ ਪਾਸੇ ਦੇਖਾਂ,ਮੈਨੂੰ ਤੂੰ ਦਿਸਦਾ,
ਵੇ ਮੈ ਜਿਹੜੇ …….,
ਛੜਾ ਛੜਾ ਕੀ ਲਾਈ ਏ ਰਕਾਨੇਂ
ਦੇਖ ਛੜੇ ਨਾਲ ਲਾ ਕੇ
ਪਹਿਲਾਂ ਛੜਾ ਤੇਰੇ ਭਾਂਡੇ ਮਾਂਜੂ
ਧੁਰ ਕੜਛੀ ਤੋਂ ਲਾ ਕੇ
ਫੇਰ ਛੜਾ ਤੇਰੀ ਕਰਦਾ ਸੇਵਾ
ਚਿੱਟੇ ਪਲੰਘ ਤੇ ਪਾ ਕੇ
ਹੁਣ ਕਿਉਂ ਮੁੱਕਰ ਗਈ
ਮਿੱਠੇ ਸੰਤਰੇ ਖਾ ਕੇ
ਜਾਂ
ਹੁਣ ਕਿਉਂ ਰੋਨੀ ਐਂ
ਅੜਬ ਛੜੇ ਨਾਲ ਲਾ ਕੇ।
ਥੋਡੀ ਤੂੜੀ ਗਲਦੀ ਸੀ
ਸਾਡੀ ਮੈਸ੍ਹ ਭੁੱਖੀ ਮਰਦੀ ਸੀ
ਬਚੋਲਿਆ ਭਲੇ ਰਲਾਏ ਸਾਕ ਜੀ
ਅਸੀਂ ਤੇਰੇ ਤੇ ਛੱਡੀ ਸੀ
ਪਰ ਤੈਂ ਕੱਚੀ ਵੱਢੀ ਸੀ
ਬਚੋਲਿਆ ਪਾਰੇ ਦੀ ਭਰੀ ਪਰਾਤ ਜੀ
ਸਾਡੇ ਸਾਰੇ ਕਮਾਰੇ ਸੀ
ਧੀ ਵਾਲੇ ਗਰਜਾਂ ਮਾਰੇ ਸੀ
ਦੋਹਾਂ ਪਾਸਿਆਂ ਤੋਂ ਲੈ ਲਈ ਛਾਪ ਜੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਘੋਲੇ।
ਭਰਮਣ ਮਾਂ ਪੁੱਛਦੀ,
ਕੋਈ ਤਾਂ ਚੁਬਾਰੇ ਵਿੱਚ ਬੋਲੇ।
ਇੱਕ ਤਾਂ ਮੈਂ ਬੋਲਾਂ,
ਇੱਕ ਲੱਠ ਚਰਖੇ ਦੀ ਬੋਲੇ।
ਤੈਨੂੰ ਭਰਮ ਪਿਆ……….,
ਜੋ ਬੋਲੇ ਸੋ ਬੋਲੇ।