Punjabi Boliyan

Collection of Punjabi Boliyan for Boys and Punjabi Boliyan for Girls. Read giddha boliya in Punjabi here for marriages and other punjabi functions. Here we provide punjabi boliyan for boys, punjabi boliyan for giddha, Desi Boliyan , Punjabi Tappe, funny punjabi boliyan  and lok boliyan in written.

Punjabi boliyan tappe

ਤਾਰੇ-ਤਾਰੇ-ਤਾਰੇ
ਰੰਨਾਂ ਬਾਝੋਂ ਛੜਿਆਂ ਨੂੰ
ਦਿਨ ਕੱਟਣੇ ਹੋ ਗਏ ਭਾਰੇ
ਆਪ ਪਈ ਐਸ਼ ਕਰਦੀ
ਸਾਨੂੰ ਲਾਉਂਦੀ ਝੂਠੇ ਲਾਰੇ
ਇਹਨਾਂ ਛੜਿਆਂ ਨੂੰ
ਨਾ ਝਿੜਵੀਂ ਮੁਟਿਆਰੇ

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਘਾਰੇ।
ਜ਼ਿੰਦਗੀ ਸੰਜੋਗਾਂ ਦੀ,
ਵਿਜੋਗੀ ਭਟਕਦੇ ਅੰਬਰ ਵਿੱਚ ਤਾਰੇ।
ਖਿੱਚ ਅਰਮਾਨਾਂ ਦੀ,
ਫਿਰਦੇ ਭਟਕਦੇ ਸਾਰੇ।
ਜੇਠ ਸੁਲਤਾਨ ਬਣਿਆ……….,
ਦਿਓਰ ਚਾਰਦੇ ਬੱਕਰੀਆਂ ਸਾਰੇ।

ਆਰੀ-ਆਰੀ-ਆਰੀ
ਭੁੱਲ ਕੇ ਲਾ ਬੈਠੀ
ਨੀ ਮੈਂ ਨਾਲ ਛੜੇ ਦੇ ਯਾਰੀ
ਛੜਿਆਂ ਦੇ ਗਈ ਅੱਗ ਨੂੰ
ਉਨ੍ਹਾਂ ਚੱਪਣੀ ਵਗਾਹ ਕੇ ਮਾਰੀ
ਛੜੇ ਦਾ ਗਵਾਂਢ ਬੁਰਾ
ਨੀ ਮੈਂ ਰੋ-ਰੋ ਰਾਤ ਗੁਜ਼ਾਰੀ
ਛੜਿਓ ਮਰਜੋ ਵੇ
ਵੈਣ ਪਾਵੇ ਕਰਤਾਰੀ।

ਮਿੰਦਰਾ ਕਾਹਨੂੰ ਫਿਰੇਂ ਅਦਾਸਿਆ
ਬੇ ਤੈਨੂੰ ਕਿਹੜੀ ਗੱਲ ਦਾ ਝੋਰਾ
ਬੀਬੀ ਜੋਰੋ ਨੇ ਜਾਇਆ ਕਾਕਾ
ਨੀ ਮੇਰਾ ਉਜਰ ਨਾ ਭੋਰਾ
ਜੋਰੋ ਨੇ ਜੰਮਿਆ ਕਾਕਾ
ਨੀ ਮੈਨੂੰ ਖਬਰ ਏ ਭੋਰਾ

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਏ।
ਆਪੇ ਲੱਗ ਜਾਂਦੀ,
ਸੋਚ ਕੇ ਕੀਹਦੇ ਨਾਲ ਲਾਈਏ।
ਸੋਹਣੇ ਯਾਰਾਂ ਦੇ,
ਨਿੱਤ ਮੁਕਲਾਵੇ ਜਾਈਏ।
ਜਿਸ ਘਰ ਦਿਓਰ ਨਹੀਂ…….,
ਨਿੱਜ ਮੁਕਲਾਵੇ ਜਾਈਏ।

ਸੁਣ ਨੀ ਕੁੜੀਏ ਕਾਂਟਿਆਂ ਵਾਲੀਏ
ਕੀ ਕਾਂਟਿਆਂ ਦਾ ਕਹਿਣਾ
ਨਾਲ ਛੜੇ ਦੇ ਕਰ ਲੈ ਪਿਆਰ ਤੂੰ
ਮੰਨ ਲੈ ਛੜੇ ਦਾ ਕਹਿਣਾ
ਪਰੀਏ ਰੂਪ ਦੀਏ
ਰੂਪ ਸਦਾ ਨੀ ਰਹਿਣਾ
ਜਾਂ
ਇਹਨਾਂ ਛੜਿਆਂ ਨੇ
ਬਾਰ-ਬਾਰ ਨੀ ਕਹਿਣਾ।

“ਆਉਣਾ ਕਿੱਥੇ ਤੇ ਬੀਬੀ ਨੀ ਬੇਬੇ ਬੇਚ ਕੇ ਆਇਆ”
ਫਿਰ ਝਟ ਆਪਣੇ ਮਾਈਕ ਤੇ ਆ ਖਲੋਂਦੀ ਹੈ
“ਕੀ ਕੁਸ ਵੱਟਿਆ ਬੇਬੇ ਦਾ ਕਿੰਨਾ ਨਾਮਾ ਥਿਆਇਆ”
ਇਕਦਮ ਫੇਰ ਲਾੜੇ ਵਾਲਾ ਮਾਈਕ ਕਾਬੂ ਕਰ ਲੈਂਦੀ ਹੈ,
“ਡੂਢ ਰੁਪੱਈਆ ਵੱਟਿਆ ਭੈਣੇ ਕਿਸੇ ਕੰਮ ਏ ਨਾ ਆਇਆ”

ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਾਰੇ।
ਛਿੜਨ ਤਰੰਗਾਂ ਰੌਆਂ ਅੰਦਰ,
ਚੜ੍ਹ ਜਾਂਦੇ ਨੇ ਪਾਰੇ।
ਸੋਹਣੀ ਰੱਬ ਦੀ ਦੇਖ ਦੇਖ,
ਅਸ਼ ਅਸ਼ ਕਰਦੇ ਸਾਰੇ।
ਐਡਾ ਕੌਣ ਦਰਦੀ…….,
ਸੁੱਤੀ ਨੂੰ ਪੱਖੇ ਦੀ ਝੱਲ ਮਾਰੇ।