ਕੋਰੀ ਕੋਰੀ ਕੂੰਡੀ ਵਿੱਚ
ਮਿਰਚਾਂ ਮੈਂ ਰਗੜਾਂ
ਛੜੇ ਦੀਆਂ ਅੱਖਾਂ ਵਿੱਚ
ਪਾ ਦਿੰਨੀ ਆਂ
ਨਿੱਤ ਤੱਕਣੇ ਦੀ
ਰੜਕ ਮੁਕਾ ਦਿੰਨੀ ਆਂ।
Punjabi Boliyan
ਬਚੋਲੇ ਦੀ ਛੱਤ ਉੱਤੇ ਕਾਂ ਬੋਲੇ
ਬਚੋਲਾ ਰੋਵੇ ਮਾਂ ਕੋਲੇ
ਕਹਿੰਦਾ ਜੁੱਤੀ ਘਸਾ ਕੇ ਸਾਕ ਕਰਾਇਆ
ਅਗਲਿਆਂ ਨੇ ਮੇਰਾ ਮੁੱਲ ਨਾ ਪਾਇਆ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮਿਆਣਾ
ਮਾਏ ਨਾ ਤੋਰੀਂ,
ਕੰਤ ਸੁਣੀਂਦਾ ਨਿਆਣਾ।
ਜੇਠ ਮੇਰਾ ਬੱਕਰਾ,
ਤਾੜਦਾ ਰਹੇ ਮਰ ਜਾਣਾ।
ਗੱਭਰੂ ਹੋ ਜੂੰ-ਗਾ……
ਮੰਨ ਲੈ, ਰੱਬ ਦਾ ਭਾਣਾ।
ਜੇਠ ਜੇਠਾਣੀ
ਜੇਠ ਜੇਠਾਣੀ ਚਾਹ ਸੀ ਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ……..,
ਛੜਿਆਂ ਨੇ ਬੂਰੀ ਮੱਝ ਲਿਆਂਦੀ
ਕਿੱਲੇ ਲਈ ਸ਼ਿੰਗਾਰ
ਬਿੰਦੇ ਝੱਟੇ ਕੱਖ ਉਹਨੂੰ ਪਾਵਣ
ਘਰ ਵਿੱਚ ਹੈ ਨਾ ਨਾਰ
ਗਵਾਂਢਣੇ ਆ ਜਾ ਨੀ
ਕੱਢ ਜਾ ਛੜਿਆਂ ਦੀ ਧਾਰ |
ਬਚੋਲਣ ਫਿਰਦੀ ਰੁੱਸੀ ਰੁੱਸੀ
ਹਾਇ ਬੇ ਮੇਰੀ ਜਾਤ ਨਾ ਪੁੱਛੀ
ਬਚੋਲਾ ਫਿਰਦਾ ਰੁੱਸਿਆ ਰੁੱਸਿਆ
ਹਾਇ ਬੇ ਮੇਰਾ ਹਾਲ ਨਾ ਪੁੱਛਿਆ
ਹਾਇ ਬੇ ਮੇਰਾ ਗੋਤ ਨਾ ਪੁੱਛਿਆ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਫਾਕੇ।
ਫੂਕਦੇ ਨੋਟਾਂ ਨੂੰ,
ਵੱਡਿਆਂ ਘਰਾਂ ਦੇ ਕਾਕੇ।
ਨੰਗ-ਮਲੰਗ ਹੋ ਕੇ,
ਅਕਲ ਆਵੇ ਭੁਆਟਣੀ ਖਾ ਕੇ।
ਪੁੱਛਦੀ ਦੇਵਰ ਨੂੰ……….
ਕੀ ਖੱਟਿਆ,ਉਮਰ ਗੁਆ ਕੇ।
ਜੇਠ ਜਠਾਣੀ
ਜੇਠ ਜਠਾਣੀ ਮਿੱਟੀ ਲਾਉਦੇ,
ਮੈ ਢੋਦੀ ਸੀ ਗਾਰਾ,
ਜੇ ਮੇਰੀ ਹਾਅ ਲੱਗ ਗਈ,
ਸਿੱਖਰੋ ਡਿੱਗੂ ਚੁਬਾਰਾ,
ਜੇ ਮੇਰੀ …….,
ਥਾਲੀ-ਥਾਲੀ-ਥਾਲੀ
ਮੁਫਤ ਸ਼ਰਾਬ ਵੰਡਦੀ
ਕੁੜੀ ਲੰਘ ਗਈ .
ਮਸਤ ਅੱਖਾਂ ਵਾਲੀ
ਨੀ ਵੱਢ ਕੇ ਬਰੂਹਾਂ ਖਾ ਗਿਆ
ਲਾਈ ਭੁੱਲ ਕੇ ਛੜੇ ਨਾਲ ਯਾਰੀ
ਛੇਤੀ ਆ ਕੁੜੀਏ
ਲੱਗੇ ਜਾਨ ਤੋਂ ਪਿਆਰੀ।
ਥੋਡੀ ਤੂੜੀ ਗਲਦੀ ਸੀ
ਸਾਡੀ ਮੈਸ੍ਹ ਭੁੱਖੀ ਮਰਦੀ ਸੀ
ਬਚੋਲਿਆ ਭਲੇ ਰਲਾਏ ਸਾਕ ਜੀ
ਅਸੀਂ ਤੇਰੇ ਤੇ ਛੱਡੀ ਸੀ
ਪਰ ਤੈਂ ਕੱਚੀ ਵੱਢੀ ਸੀ
ਬਚੋਲਿਆ ਪਾਰੇ ਦੀ ਭਰੀ ਪਰਾਤ ਜੀ
ਸਾਡੇ ਸਾਰੇ ਕਮਾਰੇ ਸੀ
ਧੀ ਵਾਲੇ ਗਰਜਾਂ ਮਾਰੇ ਸੀ
ਦੋਹਾਂ ਪਾਸਿਆਂ ਤੋਂ ਲੈ ਲਈ ਛਾਪ ਜੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਰਾਇਆ।
ਪਿੰਡ ਵਿੱਚ ਆਇਆ, ਮੇਲ ਸੁਣੀਂਦਾ,
ਹਾਰ ਸ਼ਿੰਗਾਰ ਲਗਾਇਆ।
ਗਹਿਣੇ ਗੱਟੇ ਪਾਏ ਸਭ ਨੇ,
ਰੰਗ ਹੈ ਦੂਣ-ਸਵਾਇਆ।
ਦੇਵਰ ਭਾਬੀ ਨੇ….
ਗਿੱਧਾ ਖੂਬ ਰਚਾਇਆ।
ਜਦੋ ਜਵਾਨੀ
ਜਦੋ ਜਵਾਨੀ ਜੋਰ ਸੀ ਵੇ ਜਾਲਮਾ,
ਵੰਝਲੀ ਵਰਗਾ ਬੋਲ ਸੀ ਵੇ ਜਾਲਮਾ,
ਵੰਝਲੀ ……….,