ਤਾਵੇ-ਤਾਵੇ-ਤਾਵੇ
ਨਾਲ ਦਰਿਆਵਾਂ ਦੇ
ਕਾਹਨੂੰ ਬੰਨ੍ਹਦੀ ਛੱਪੜੀਏ ਦਾਅਵੇ
ਭਲਕੇ ਸੁੱਕਜੇਂਗੀ
ਤੇਰੀ ਕੱਲੀ ਦੀ ਪੇਸ਼ ਨਾ ਜਾਵੇ
ਤੂੜੀ ਵਾਲੇ ਅੱਗ ਲੱਗ ਗਈ
ਬੁੜ੍ਹਾ ਬੁੜ੍ਹੀ ਨੂੰ ਘੜੀਸੀ ਜਾਵੇ
ਮਿੱਡੀਆਂ ਨਾਸਾਂ ਤੇ
ਲੌਂਗ ਚਾਂਭੜਾਂ ਪਾਵੇ।
Punjabi Boliyan
ਕੀ ਭੱਜਿਆ ਫਿਰੇਂ ਬਚੋਲਿਆ
ਕੀ ਬਣਿਆ ਫਿਰੇਂ ਤੂੰ ਮੁਖਤਿਆਰ
ਚਾਰ ਦਿਨਾਂ ਨੂੰ ਪੈਣਗੇ ਖੌਸੜੇ
ਤੂੰ ਤਾਂ ਚੂਹੀ ਰੱਖੀਂ
ਬੇ ਬੱਡਿਆ ਚੌਧਰੀਆ ਬੇ-ਤਿਆਰ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਵੇ।
ਬੱਦਲੀਆਂ ਗਰਜਦੀਆਂ,
ਪੈਲ ਮੋਰ ਨੂੰ ਆਵੇ।
ਮੋਰਨੀ ਨੂੰ ਚਾਅ ਚੜ੍ਹਿਆ,
ਹੰਝੂ ਚੁੱਕਣ ਨੂੰ ਆਵੇ।
ਭਾਬੀ ਦਿਓਰ ਬਿਨਾਂ……..,
ਫੁੱਲ ਵਾਂਗੂੰ ਕੁਮਲਾਵੇ।
ਅਸਾਂ ਕੁੜੀਏ
ਅਸਾਂ ਕੁੜੀਏ ਨਾ ਤੇਰੀ ਤੋਰ ਨੀ ਦੇਖਣੀ,
ਅੱਗ ਲਾਉਣਾ ਗੜਵਾ ਚਾਂਦੀ ਦਾ ਨੀ,
ਲੱਕ ਟੁੱਟ ਜੂ ਹੁਲਾਰੇ ਖਾਂਦੀ ਦਾ ਨੀ,
ਲੱਕ ……..,
ਤਾਵੇ-ਤਾਵੇ-ਤਾਵੇ
ਛੜਿਆਂ ਦੀ ਮਾਂ ਮਰਗੀ
ਕੋਈ ਡਰਦੀ ਰੋਣ ਨਾ ਜਾਵੇ
ਛੜਿਆਂ ਦੇ ਦੋ ਚੱਕੀਆਂ
ਸੁੱਖ ਸੁੱਖਦੇ ਪੀਹਣ ਕੋਈ ਆਵੇ
ਛੜਿਓ ਸੁੱਖ ਸੁੱਖ ਲਓ
ਡਾਰ ਰੰਨਾਂ ਦੀ ਆਵੇ।
ਅੱਜ ਦੀ ਘੜੀ ਬਚੋਲਣੇ ਨੀ
ਤੈਨੂੰ ਸਭ ਦੱਸੀਆਂ ਤੈਨੂੰ ਸਭ ਪੁੱਛੀਆਂ
ਡੋਲਾ ਘਰ ਵਿਚ ਆ ਲੈਣ ਦੇਹ
ਮਗਰੋਂ ਤਾਂ ਬੱਸ ਪੈਣੀਆਂ ਨੇ ਜੁੱਤੀਆਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਿੱਠਾ।
ਓਹ ਮਤਲਬ ਕੱਢ ਲੈਂਦਾ,
ਜੋ ਵੀ ਜੀਭ ਦਾ ਮਿੱਠਾ।
ਆਉਂਦਾ ਜੋਬਨ ਹਰ ਕੋਈ ਦੇਖੇ,
ਜਾਂਦਾ ਕਿਸ ਨੇ ਡਿੱਠਾ।
ਪੀਂਘਾਂ ਝੂਟ ਲੀਆਂ………,
ਦਿਓਰ ਜੀਭ ਦਾ ਮਿੱਠਾ।
ਜੇ ਮੁੰਡਿਆਂ
ਜੇ ਮੁੰਡਿਆਂ ਤੂੰ ਮੈਨੂੰ ਨੱਚਦੀ ਦੇਖਣਾ,
ਗੜਵਾ ਲੈ ਦੇ ਚਾਂਦੀ ਦਾ ਵੇ,
ਲੱਕ ਹਿੱਲੇ ਮਜਾਜਣ ਜਾਂਦੀ ਦਾ,
ਲੱਕ …….,
ਆਰੀ-ਆਰੀ-ਆਰੀ
ਛੜਿਆਂ ਨਾਲ ਵੈਰ ਕੱਢਿਆ
ਰੱਬਾ ਛੜਿਆਂ ਦੀ ਕਿਸਮਤ ਮਾੜੀ
ਛੜਿਆਂ ਦੀ ਮੁੰਜ ਦੀ ਮੰਜੀ
ਰੰਨਾਂ ਵਾਲਿਆਂ ਦੀ ਪਲੰਘ ਨਵਾਰੀ
ਭਾਬੀ ਨਾਲ ਲੈ ਗਈ ਕੁੰਜੀਆਂ
ਤੇਰੀ ਖੁੱਸ ਗਈ ਛੜਿਆ ਮੁਖਤਿਆਰੀ।
ਕੁੜਮੋ ਕੁੜਮੀ ਸੱਦ ਪੁੱਛੀਆਂ
ਬਚੋਲੇ ਦੀ ਪਿੱਠ ਵਿਚ ਸੱਤ ਜੁੱਤੀਆਂ
ਕੁੜਮੋ ਕੁੜਮੀ ਸੱਗੇ ਰੱਤੀਆਂ
ਬਚੋਲੇ ਨੂੰ ਦੇਵਾਂ ਤੱਤੀਆਂ ਤੱਤੀਆਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘੇਲਾ।
ਮਨ ਮਿਲੇ, ਤਨ ਮਿਲ ਜਾਂਦੇ,
ਕੀ (ਕੌਣ) ਗੁਰੂ, ਕੀ ਚੇਲਾ।
ਦੋਨੋਂ ਬਲਦ ਬਰਾਬਰ ਚਲਦੇ,
ਖੂਬ ਭਜੇਂਦਾ ਠੇਲਾ।
ਭਾਬੀ ਨੂੰ ਦਿਓਰ ਬਿਨਾਂ..
ਕੌਣ ਦੁਖਾਉ ਮੇਲਾ।
ਜੇ ਕੁੜੀਓ
ਜੇ ਕੁੜੀਓ ਥੋਡਾ ਵਿਆਹ ਨਹੀਂ ਹੁੰਦਾ,
ਤੜਕੇ ਉਠ ਕੇ ਨਹਾਇਆ ਕਰੋ,
ਨੀ ਬਿਓਟੀ ਪਾਰਲਰ ਜਾ ਕੇ,
ਪਾਉਡਰ ਕਰੀਮਾਂ ਲਾਇਆ ਕਰੋ,
ਨੀ ਬਿਓਟੀ ……..,