ਜੀਜਾ ਵਾਰ
ਜੀਜਾ ਵਾਰ ਦੇ ਦੁਆਨੀ ਖੋਟੀ,
ਗਿੱਧੇ ਵਿੱਚ ਤੇਰੀ ਸਾਲੀ ਨੱਚਦੀ,
ਜੀਜਾ ਵਾਰ ……,
ਜੀਜਾ ਵਾਰ ਦੇ ਦੁਆਨੀ ਖੋਟੀ,
ਗਿੱਧੇ ਵਿੱਚ ਤੇਰੀ ਸਾਲੀ ਨੱਚਦੀ,
ਜੀਜਾ ਵਾਰ ……,
ਤੇਰੇ ਮਾਰੇ ਨੇ ਘਰ ਬਾਰ ਛੱਡਿਆ
ਬਾਹਰੇ ਝੁੰਬੀ ਪਾਈ
ਜੇ ਕੁੜੀਏ ਤੇਰੇ ਮਾਪੇ ਲੜਦੇ
ਮੇਰੇ ਕੋਲ ਨਾ ਆਈਂ
ਰੋ-ਰੋ ਕੇ ਤੂੰ ਹੱਡ ਨਾ ਗਾਲ ਲਈਂ
ਹੱਸ ਕੇ ਗੱਲ ਸੁਣਾਈਂ
ਚੰਦਰਾ ਪਿਆਰ ਬੁਰਾ
ਜੱਗ ਨੂੰ ਪਤਾ ਨਾ ਲਾਈਂ।
ਬਚੋਲਣੇ ਸੂਟ ਤਾਂ ਮਿਲ ਗਿਆ ਮਨ ਭਾਉਂਦਾ
ਮਾਸੜ ਫਿਰੇ ਨੀ ਤੇਰੇ ਗੁਣ ਗਾਉਂਦਾ
ਬਚੋਲਣੇ ਸੂਟ ਤਾਂ ਮਿਲ ਗਿਆ ਮਰਜੀ ਦਾ
ਹੁਣ ਨਾਪ ਨੂੰ ਆਇਆ ਮੁੰਡਾ ਦਰਜੀ ਦਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਸਾਰ।
ਪੰਜਾਂ ਗੁਰੂਆਂ ਪਿੱਛੋਂ,
ਛੇਵੇਂ ਚੱਕਣੀ ਪਈ ਤਲਵਾਰ।
ਵਾਰ ਸਹਿੰਦਿਆਂ ਪੈਂਦੀ ਹੈ,
ਵਾਹਰ ਦੇ ਪਿੱਛੋਂ ਵਾਹਰ।
ਮੀਰੀ, ਪੀਰੀ ਦੀ ।
ਸਮਝਣੀ ਪੈਂਦੀ ਸਾਰ।
ਜੀਜਾ ਲੱਕ ਨੂੰ ਖੁਰਕਦਾ ਆਵੇ,
ਮੇਰੇ ਭਾਦਾ ਪੈਸੇ ਵਾਰਦਾ,
ਜੀਜਾ ਲੱਕ . …….,
ਸੁਣ ਵੇ ਘੜਿਆ ਮੇਰੇ ਗੋਤ ਦਿਆ
ਤੂੰ ਹੋ ਗਿਆ ਢੇਰੀ
ਵਿੱਚ ਦਰਿਆਵਾਂ ਦੇ
ਸੋਹਣੀ ਮੌਤ ਨੇ ਘੇਰੀ।
ਬੁਰੀ ਕਰੀ ਬਚੋਲਿਆ ਬੇ
ਤੈਂ ਮੇਲ ਮਲਾਇਆ ਅਣਜੋੜ (ਗਲਜੋੜ)
ਮੋਹਰੀ ਬੰਦੇ ਸੱਦ ਕੇ
ਤੇਰਾ ਬੂਥਾ ਦੇਮਾਂ
ਬੇ ਸਿਰੇ ਦਿਆ ਬੇਈਮਾਨਾਂ ਬੇ-ਤੋੜ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਜੱਟਣਾ।
ਕੱਲਰ ਖੇਤੀ ਬੀਜ ਕੇ,
ਹੁੰਦਾ ਸੀ ਕੀ ਖੱਟਣਾ।
ਹੁਣ ਕੱਲਰ ਖੇਤੀ ਬੀਜ ਕੇ,
ਖੱਟਣਾ ਈ ਖੱਟਣਾ।
ਨਵੇਂ ਨਵੇਲਿਆਂ ਨੇ..
ਪੁਰਾਣਾ ਜੜੋਂ ਪੱਟਣਾ।
ਜੀਜਾ ਮੇਰਾ ਭਤੀਜਾ,
ਪੈਸੇ ਦਿੰਦਾ ਨੀ ਵੰਗਾਂ ਨੂੰ,
ਜੀਜਾ ਮੇਰਾ ……,
ਕੱਠੀਆਂ ਹੋ ਕੇ ਚੱਲੀਆਂ ਕੁੜੀਆਂ
ਨਾਹੁਣ ਨਦੀ ਤੇ ਆਈਆਂ
ਅਗਲੇ ਲੀੜੇ ਲਾਹ ਲਾਹ ਸੁੱਟਣ
ਥਾਨ ਰੇਸ਼ਮੀ ਲਿਆਈਆਂ
ਨੀ ਘਰ ਬੋਗੇ ਦੇ
ਗੱਭਰੂ ਦੇਣ ਦੁਹਾਈਆਂ।
ਛੱਜ ਓਹਲੇ ਛਾਲਣੀ ਪਰਾਤ ਉਹਲੇ ਤਵਾ ਓਏ
ਨਾਨਕੀਆਂ ਦਾ ਮੇਲ ਆਇਆ
ਸੂਰੀਆਂ ਦਾ ਰਵਾ ਉਇ
ਛੱਜ ਉਹਲੇ ਛਾਨਣੀ ਪਰਾਤ ਉਹਲੇ ਡੋਈ ਵੇ
ਨਾਨਕਿਆਂ ਦਾ ਮੇਲ ਆਇਆ
ਚੱਜ ਦਾ ਨਾ ਕੋਈ ਵੇ
ਧਨੁਸ਼ ਇੰਦਰ ਦੇਵ ਦਾ,
ਬਦਲਾਂ ਦੇ ਸੱਤ ਰੰਗ।
ਧਰਤੀ, ਰੁੱਖ, ਪਸ਼ੂ, ਪੰਛੀ,
ਹੋ ਗਏ ਸੀ ਬੇ-ਰੰਗ।
ਸਭ ਨੂੰ ਆਸਾਂ ਤੇਰੀਆਂ,
ਲੋਚਣ ਤੇਰਾ ਸੰਗ।
ਬਖਸ਼ਿਸ਼ ਇੰਦਰ ਦੇਵ ਦੀ,
ਧਰਤੀ ਰੰਗੋ ਰੰਗ ।