ਆਲੇ-ਆਲੇ-ਆਲੇ
ਬੁੜ੍ਹੀ ਦੀ ਮੌਜ ਬੜੀ
ਸੁੱਥਣ ਭਾਲਦੀ ਨਾਲੇ
ਰੰਗ ਰਹਿੰਦਾ ਸਾੜ੍ਹੀ ਦਾ
ਰੋਜ਼ ਨਵਾਂ ਰੰਗ ਭਾਲੇ
ਰਕਾਬੀ ਨਾਲੋਂ ਜੁੱਤੀ ਚੰਗੀ ਐ
ਰਕਾਬੀ ਦੇ ਮੂਹਰੇ ਹਾਲੇ
ਪਾਲਸ਼ ਨਿੱਤ ਭਾਲਦੀ
ਪੌਂਚੇ ਕਰੇ ਤੰਬੀਆਂ ਦੇ ਕਾਲੇ
ਪਿੰਡ ਹੁਣ ਛੱਡ ਮੁੰਡਿਆ
ਤੂੰ ਘਰ ਪਾ ਲੈ ਬਰਨਾਲੇ
ਫਿਰ ਨੀ ਜਵਾਨੀ ਲੱਭਣੀ
ਬੁੜ੍ਹਿਆਂ ਨੂੰ ਦੇਸ਼ ਨਿਕਾਲੇ।
Punjabi Boliyan
ਲਾੜੇ ਭੈਣਾਂ ਨੇ ਕੁੜਤੀ ਸੰਮਾਈ
ਗਲਮਾ ਰਖਾ ਲਿਆ ਤੰਗ ਕੁੜੇ
ਜਦ ਕੁੜਤੀ ਨੂੰ ਪਹਿਨਣ ਲੱਗੀ
ਕੁੜਤੀ ਨੇ ਦੁਖਾਏ ਰੰਗ ਕੁੜੇ
ਨਾ ਇਹ ਫਸਦੀ ਨਾ ਉਤਰਦੀ
ਬੈਤਲ ਕੱਢਦੀ ਦੰਦ ਕੁੜੇ
ਖਿਚ ਕੇ ਮੁੰਡਿਆਂ ਨੇ ਕੁੜਤੀ ਲਾਹੀ
ਹੋ ਗਈ ਨੰਗ ਮਨੰਗ ਕੁੜੇ
ਇਹ ਤਾਂ ਡਾਰੀ ਬੜੀਓ ਬਸ਼ਰਮੀ
ਧੇਲੇ ਦੀ ਨਾ ਸੰਗ ਕੁੜੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮੋਲੀ।
ਤੂੰ ਦਿਲ ਤੋਲੇ, ਝੁਕਦੇ ਪਲੜੇ,
ਮੈਂ ਝੁਕਦੇ ਨੀ ਤੋਲੀ।
ਤੂੰ ਨੀ ਮੇਰਾ ਹੋਇਆ ਬਾਲਮਾ,
ਮੈਂ ਤਾਂ ਤੇਰੀ ਹੋ ਲੀ।
ਮਿਲਿਆਂ ਸੱਜਣਾਂ ਦੀ……..,
ਸਦਾ ਸਦੀਵੀ ਹੋਲੀ।
ਥਾਂਵਾ ਝਾਂਵਾ
ਥਾਂਵਾ ਝਾਂਵਾ ਝਾਂਵਾ,
ਮੂੰਹ ਵਿੱਚ ਕੋਇਲ ਪਈ,
ਚੁੱਕ ਲੈ ਕਾਲਿਆਂ ਕਾਂਵਾ,
ਖੂੰਹ ਵਿੱਚ,
ਤੜਕੇ ਉੱਠ ਕੇ ਦੁੱਧ ਰਿੜਕਦੂੰ
ਨਵੀਂ ਬਣਾ ਮਧਾਣੀ
ਤੜਕੇ ਉੱਠ ਕੇ ਅੰਗਣ ਸੰਭਰਦੂੰ
ਤੂੰ ਕੀ ਕੰਮਾਂ ਤੋਂ ਲੈਣਾ
ਨੂੰਹੇਂ ਹੋ ਤਕੜੀ
ਮੰਨ ਬਾਬੇ ਦਾ ਕਹਿਣਾ
ਸਾਡੇ ਵਿਹੜੇ ਜਿਹੜਾ ਨਿੰਬੂ ਦਾ ਬੂਟਾ
ਉਹਨੂੰ ਐਤਕਾਂ ਤਾਂ ਲੱਗ ‘ਗੇ ਅਨਾਰ ਨੀ
ਆਹ ਕੀ ਚਾਲਾ ਹੋਇਆ ਭੈਣੇ
ਆਹ ਕੀ ਕਾਰਾ ਹੋਇਆ ਨੀ…
ਜਿਹੜੀ ਕੁੜਮਾ ਜੋਰੋ ਜੱਧਣੀ ਨੀ
ਉਹਨੇ ਜੰਮ ਧਰੇ ਭੇਡੂ ਤਿੰਨ ਚਾਰ ਨੀ
ਆਹ ਕੀ ਚਾਲਾ ਹੋਇਆ ਭੈਣੇ
ਆਹ ਕੀ ਕਾਰਾ ਹੋਇਆ ਨੀ…..
ਲਾੜੇ ਬਾਪੂ ਦੀ ਭੂਰੀ ਭੂਰੀ ਦਾੜ੍ਹੀ
ਵਿਚ ਉੱਗ ਪਈ ਐ ਮਾਰੂ ਜਮਾਰ ਨੀ
ਆਹ ਕੀ ਚਾਲਾ ਹੋਇਆ ਭੈਣੇ
ਆਹ ਕੀ ਕਾਰਾ ਹੋਇਆ ਨੀ….
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾੜਾ।
ਮਲਾਈ ਆਉਂਦੀ ਦੁੱਧ ਦੇ ਉੱਤੇ,
ਜੇ ਦੁੱਧ ਹੋਵੇ ਗਾਹੜਾ।
ਮਾਰ ਖੰਘੂਰਾ ਲੰਘੇ ਓਹੀ,
ਜੇ ਛਿੱਤਰਾਂ ਦਾ ਭਾੜਾ।
ਸਭ ਨੇ ਤੁਰ ਜਾਣੈ …..
ਕੀ ਤਕੜਾ ? ਕੀ ਮਾੜਾ?
ਝਾਂਵਾ ਝਾਂਵਾ
ਝਾਂਵਾ ਝਾਂਵਾ ਝਾਂਵਾ,
ਬਹਿ ਕੇ ਪਟੜੇ ਤੇ,
ਵੈਣ ਬੁੜੇ ਦੇ ਪਾਂਵਾ,
ਬਹਿ ਕੇ …….,
ਦਿਨ ਚੜ੍ਹੇ ਬੂੜਾ ਚੱਲਿਆ ਖੇਤ ਨੂੰ
ਖੇਤ ਨੱਕਾ ਕਰ ਆਵੇ ।
ਘਰੇ ਆ ਕੇ ਬੁੜ੍ਹਾ ਬੋਲ ਮਾਰਦਾ
ਨੂੰਹ ਤੋਂ ਕੁੰਡਾ ਖੁਲ੍ਹਾਵੇ
ਨੂੰਹ ਵਾਲੀ ਤਾਂ ਛੱਡ ਸਕੀਰੀ
ਬੁੱਢੜਾ ਆਖ ਸੁਣਾਵੇ
ਬੁੜ੍ਹੇ ਦਾ ਸਵਾਲ ਸੁਣਕੇ
ਨੂੰਹ ਨੂੰ ਪਸੀਨਾ ਆਵੇ