ਟੁੱਟੀ ਮੰਜੀ
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਕਰਦੇ ਨੂੰ,
ਤੇਲਣ ਅੱਖੀਆਂ ਮਾਰੇ,
ਕੁਤਰਾ ……..,
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਕਰਦੇ ਨੂੰ,
ਤੇਲਣ ਅੱਖੀਆਂ ਮਾਰੇ,
ਕੁਤਰਾ ……..,
ਸੱਸੇ ਨੀ ਸਮਝਾ ਲੈ ਪੁੱਤ ਨੂੰ
ਘਰ ਨੀ ਬਿਗਾਨੇ ਜਾਵੇ
ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਵੇ
ਨਾਰ ਬਿਗਾਨੀ ਤੋਂ
ਨਿੱਤ ਨੀ ਖੌਸੜੇ ਖਾਵੇ
ਜਾਂ
ਨੀ ਸਮਝਾ ਸੱਸੀਏ
ਮੈਥੋਂ ਜਰਿਆ ਨਾ ਜਾਵੇ
ਕਿੱਥੋਂ ਦੋਹਾ ਜਰਮਿਆ ਭੈਣੇ
ਨੀ ਕੋਈ ਕਿੱਥੋਂ ਲਿਆ ਨੀ ਬਣਾ
ਕੌਣ ਦੋਹੇ ਦਾ ਪਿਤਾ ਹੈ
ਕੌਣ ਜੁ ਏਹਦੀ
ਨੀ ਸਖੀਏ ਪਿਆਰੀਏ ਨੀ-ਮਾਂ
ਜੀਜਾ ਨਾ ਤੇਰੇ ਦਾਹੜੀ ਚੱਜ ਦੀ
ਨਾ ਮੂੰਹ ਤੇ ਕੋਈ ਨੂਰ
ਅੱਖਾਂ ਤਾਂ ਤੇਰੀਆਂ ਚੁੰਨ੍ਹ ਮਚੁੰਨ੍ਹੀਆਂ
ਬੇ ਤੇਰੀ ਬੂਥੀ ਵਾਂਗ ਲੰਗੂਰ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਧਾਨੀ।
ਨਿੱਤ ਦੀ ਪੀਣੀ ਛੱਡਦੇ ਬੰਦਿਆ,
ਕਰ ਨਾ ਆਨੀ ਕਾਨੀ।
ਮਨ ਦੇ ਪਿੱਛੇ ਲੱਗ ਕੇ ਮਿੱਤਰਾ,
ਮੌਜ ਬਥੇਰੀ ਮਾਣੀ।
ਸਾਹ ਜਦ ਨਿਕਲਿਆ….
ਮੁੱਕ ਜੂਗੀ ਜ਼ਿੰਦਗਾਨੀ।
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੌਕਰ ਨਾ ਜਾਈ ਵੇ,
ਨੌਕਰ ਜਾਣ ਕੁਆਰੇ,
ਨੌਕਰ ਨਾ ……,
ਸੱਸੜੀਏ ਸਮਝਾ ਲੈ ਪੁੱਤ ਨੂੰ
ਨਾ ਰਾਤ ਨੂੰ ਆਵੇ
ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਵੇ
ਘਰ ਦੀ ਨਾਰ ਪਟੋਲੇ ਵਰਗੀ
ਨਿੱਤ ਝਿਊਰੀ ਦੇ ਜਾਵੇ
ਵਰਜ ਨਮੋਹੇ ਨੂੰ
ਸ਼ਰਮ ਰਤਾ ਨਾ ਆਵੇ।
ਜੈਸੀ ਬਿੰਦੀ ਜੱਥੇਦਾਰ ਵੈਸਾ ਟਿੱਕਾ ਨਾ ਘੜਿਆ
ਜੈਸੀ ਦੁਲਹਨ ਸਲੀਕੇਦਾਰ ਵੈਸਾ ਦੁਲਹਾ ਨਾ ਜੁੜਿਆ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਭਾਲੇ।
ਦਿਲ ਦਾ ਹਾਣੀ ਕਦ ਮਿਲਿਆ,
ਜੁੱਗ ਬਥੇਰੇ ਭਾਲੇ।
ਤਨ ਮਿਲਦਾ, ਮਨ ਨੀ ਮਿਲਦਾ,
ਜੀਭ ਨੂੰ ਲਗਦੇ ਤਾਲੇ।
ਰੂਹਾਂ ਭਾਲਦੀਆਂ……
ਹਾਣ ਨੀ ਮਿਲਦੇ ਭਾਲੇ।
ਝੋਨੇ ਵਾਲੇ ਪਿੰਡੀ ਨਾ ਵਿਆਹੀ ਮੇਰੇ ਬਾਬਲਾ,
ਉਹ ਤਾਂ ਹੱਥ ਵਿੱਚ ਗੁਛੀਆਂ ਫੜਾ ਦੇਣਗੇ,
ਸਾਨੂੰ ਝੋਨਾ ਲਾਉਣ ਲਾ ਦੇਣਗੇ,
ਸਾਨੂੰ ਝੋਨਾ ……..,