ਟੁੱਟੀ ਮੰਜੀ
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਵੇ ਤੂੰ ਕਿੱਧਰ ਗਿਆ,
ਜੇਠ ਸੈਨਤਾਂ ਮਾਰੇ,
ਵੇ ਤੂੰ ……,
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਵੇ ਤੂੰ ਕਿੱਧਰ ਗਿਆ,
ਜੇਠ ਸੈਨਤਾਂ ਮਾਰੇ,
ਵੇ ਤੂੰ ……,
ਸੱਸੇ ਨੀ ਸੋਮਝਾ ਲੈ ਪੁੱਤ ਨੂੰ
ਨਿੱਤ ਜਾ ਬਹਿੰਦਾ ਠੇਕੇ
ਬੋਤਲ ਪੀ ਕੇ ਅਧੀਆ ਦੱਸਦਾ
ਰੁਕੇ ਨਾ ਕਿਸੇ ਦੇ ਰੋਕੇ
ਜੇ ਸੱਸੀਏ ਤੂੰ ਦੇਵੇਂ ਸੁਨੇਹਾ
ਮੈਂ ਨਾ ਆਵਾਂ ਏਥੇ
ਘਰ ਦੀ ਅੱਗ ਮੱਚਦੀ
ਚੁੱਲ੍ਹੇ ਬਗਾਨੇ ਸੇਕੇ
ਲੱਕ ਤੇਰੇ ਨੂੰ ਨਾਪ ਲਾਂ
ਹੱਥ ਦਾ ਮਿਣ ਲਾਂ ਗੁੱਟ
ਜੇ ਤੂੰ ਐਡੀ ਚਤਰ ਐ
ਮੈਨੂੰ ਦੱਸੀਂ ਦੋਹਾ ਕੀਹਦਾ
ਨੀ ਗੁਣੀ ਗਿਆਨੀਏ ਨੀ- ਪੁੱਤ
ਖੰਡ ਬੂਰਾ ਖਾ ਕੇ
ਮਾਮੀ ਫਿਰਦੀ ਰੁੱਸੀ ਕੁੜੇ
ਫੜ ਕੇ ਸਾਲੀ ਨੂੰ ਟੰਗਾਂ ਤੋਂ
ਕਰ ਦਿਓ ਜਮ੍ਹਾਂ ਈ ਪੁੱਠੀ ਕੁੜੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਪਾਉਣਾ।
ਸੰਗਤ ਦੀ ਹੁੰਦੀ ਹੈ ਰੰਗਤ,
ਕੀ ਬੁਰੇ ਤੋਂ ਪਾਉਣਾ।
ਨੇਕੀ ਜਾਏ, ਬਦੀ ਆਏ,
ਪੁੱਠੇ ਰਾਹ ਹੀ ਪਾਏ।
ਕੀਤੀ ਉਮਰਾਂ ਦੀ…..,
ਪਲਾਂ ਵਿੱਚ ਮਿਟਾਏ।
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਮੈ ਕਰਲੂ,
ਤੂੰ ਜਾ ਤੇਲਣ ਦੇ ਨਾਲੇ,
ਕੁਤਰਾ …….,
ਇੱਕ ਲੱਡੂਆ ਕੋਈ ਦੋ ਲੱਡੂਆ
ਲੱਡੂਆਂ ਦੀ ਝੋਲੀ ਭਰ ਗਿਆ
ਸੱਸੇ ਨੀ ਤੇਰਾ ਲਾਡਲਾ
ਕੁਛ ਕਹਿ ਕੇ ਅੰਦਰ ਵੜ ਗਿਆ
ਜਾਂ
ਮੈਂ ਨਾ ਅੰਗਰੇਜ਼ੀ ਜਾਣਦੀ
ਮੰਡਾ ਹੈਲੋ-ਹੈਲੋ ਕਰ ਗਿਆ।
ਮੂੰਹ ਚੋਂ ਦੋਹਾ ਜਰਮਿਆ ਭੈਣੇ
ਮੈਂ ਤਾਂ ਬਣਾਇਆ ਏਹਨੂੰ ਆਪ
ਜੀਭ ਤਾਂ ਏਹਦੀ ਮਾਈ ਐ
ਕੋਈ ਬੋਲ ਨੀ ਏਹਦਾ
ਨੀ ਜਾਨੋ ਪਿਆਰੀਏ ਨੀ-ਬਾਪ
ਅੱਖਾਂ ਤਾਂ ਟੀਰਮ ਟੀਰੀਆਂ
ਨੀ ਲਾੜਾ ਝਾਕੇ ਟੇਢਾ ਟੇਢਾ
ਉਹਦਾ ਬੂਥਾ ਤਾਂ ਚੱਪਣੀ ਬਰਗਾ
ਨੀ ਅੱਖ ਬੋਤੀ ਦਾ ਲੇਡਾ
ਗੋਡੇ ਭਨਾ ਲਏ ਤੁਰਦੇ ਨੇ
ਨੀ ਖਾ ਲਿਆ ਖੁਰਲੀ ਨਾਲ ਠੇਡਾ
ਨੀ ਵੱਜਿਆ ਖੁਰਲੀ ਨਾਲ ਠੇਡਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੇ।
ਖਾਰੇ ਦਾ ਇੱਕ ਛੜਾ ਸੁਣੀਂਦਾ,
ਦਿਨੇ ਦਖਾਉਂਦਾ ਤਾਰੇ।
ਠੇਕੇ ਤੋਂ ਦਾਰੂ ਡੱਫ ਆਉਂਦਾ,
ਬੀਹੀ ਵਿੱਚ ਲਲਕਾਰੇ।
ਤੜਥੂ ਪਾਂਵਦਿਆ……
ਕਹਿਰ ਖੁਦਾ ਦਾ ਮਾਰੇ।