ਟੁੱਟੀ ਮੰਜੀ
ਟੁੱਟੀ ਮੰਜੀ ਜੇਠ ਦੇ,
ਪਹਿਲਾ ਹੀ ਪੈਰ ਧਰਿਆ,
ਨੀ ਮਾਂ ਮੇਰੇ ਏਥੇ,
ਏਥੇ ਹੀ ਨੂੰਹਾਂ ਲੜਿਆਂ,
ਨੀ ਮਾਂ ਮੇਰੇ ……
ਟੁੱਟੀ ਮੰਜੀ ਜੇਠ ਦੇ,
ਪਹਿਲਾ ਹੀ ਪੈਰ ਧਰਿਆ,
ਨੀ ਮਾਂ ਮੇਰੇ ਏਥੇ,
ਏਥੇ ਹੀ ਨੂੰਹਾਂ ਲੜਿਆਂ,
ਨੀ ਮਾਂ ਮੇਰੇ ……
ਇੱਕ ਦਿਨ ਬੁੜ੍ਹਾ ਦਲੀਲਾਂ ਕਰਦਾ
ਟੱਬਰਾਂ ਬਾਝ ਨਾ ਸਰਦਾ
ਆਪੇ ਪੀਂਹਦਾ ਆਪੇ ਪਕਾਉਂਦਾ
ਆਪੇ ਪਾਣੀ ਭਰਦਾ
ਵਿਆਹ ਕਰਵਾਉਣ ਦੀਆਂ
ਬੁੜਾ ਦਲੀਲਾਂ ਕਰਦਾ।
ਕਿੱਥੋਂ ਦੋਹਾ ਸਿੱਖਿਆ ਮੇਲਣੇ
ਕੋਈ ਕਿੱਥੋਂ ਚੜਾਇਆ ਨੀ ਅਗਾਸ
ਕੌਣ ਦੋਹੇ ਦੀ ਮਾਈ ਐ
ਨੀ ਕੋਈ ਕੌਣ ਦੋਹੇ ਦਾ
ਨੀ ਸੁਣਦੀਏ ਕੰਨ ਕਰੀਂ ਨੀ- ਬਾਪ
ਕੁੜਤਾ ਲਿਆਇਆ ਜੀਜਾ ਮਾਂਗਮਾ
ਬੇ ਤੇਰੇ ਆਉਂਦਾ ਗੋਡਿਉ ਥੱਲੇ
ਨਾ ਤੇਰੇ ਇਹਦਾ ਗਲਮਾ ਮੇਚ ਦਾ
ਬਟਣ ਗੋਗੜ ਤੋਂ ਥੱਲੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਹਜ਼ਾਰੇ।
ਨਰਕ ਸੁਰਗ ਦੋਵੇਂ ਨੇ ਏਥੇ,
ਐਵੇਂ ਫਿਰਦੇ ਮਾਰੇ ਮਾਰੇ।
ਚੰਗੀ ਸੋਚ ਚੰਗੇ ਕਾਰਜ,
ਸਹਿਜ ਰਹਿੰਦੇ ਸਾਰੇ।
ਪੁੱਠਿਆਂ ਬੋਲਾਂ ਨੂੰ……
ਰੱਬ ਨੇ ਨਰਕ ਖਿਲਾਰੇ।
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੀ ਮੈ ਅੰਦਰ ਪਿਆ,
ਤੂੰ ਸਹਿ ਲੈ ਮੇਰੀਏ ਨਾਰੇ,
ਨੀ ਮੈ ….,
ਸੱਸੇ ਨੀ ਸਮਝਾ ਲੈ ਪੁੱਤ ਤੂੰ
ਨਿੱਤ ਤੇਲਣ ਦੇ ਜਾਂਦਾ
ਘਰ ਦੀ ਨਾਰ ਨਾਲ ਗੱਲ ਨਾ ਕਰਦਾ
ਉਹਦਾ ਪਿਆਰ ਹੰਢਾਂਦਾ
ਸੁੰਨੀਆਂ ਸੇਜਾਂ ਤੇ
ਜਾਨ ਹੀਲ ਕੇ ਜਾਂਦਾ
ਜਾਂ
ਖਾਤਰ ਤੇਲਣ ਦੇ
ਨਦੀਆਂ ਚੀਰ ਕੇ ਜਾਂਦਾ।
ਲੱਕ ਦਾ ਨਾਪ ਲੈਂਦੀਏ ਭੈਣੇ
ਨੀ ਹੱਥ ਦਾ ਮਿਣਦੀਏ ਗੁੱਟ
ਤੈਨੂੰ ਤਾਂ ਦੱਸਾਂ ਵਿਚਾਰ ਕੇ
ਨੀ ਇਹ ਦੋਹਾ ਧਰਮ ਦਾ
ਨੀ ਅਨਪੜ੍ਹ ਮੂਰਖੇ ਨੀ- ਪੁੱਤ
ਦਾਦਕੀਆਂ ਦੀ ਪੰਡ ਬੰਨ੍ਹ ਦਿਓ ਬੇ
ਅਸੀਂ ਸਿੱਟ ਛੱਪੜ ਵਿਚ ਆਈਏ
ਬਚਦੀਆਂ ਖੁਚਦੀਆਂ ਨੂੰ
ਅਸੀਂ ਗੋਡੇ ਘੁੱਟਣ ਲਾਈਏ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸੰਘੇੜੇ।
ਹੁੰਦੇ ਨਹੀਂ ਚੰਗੇ ਮਿੱਤਰਾ,
ਅੱਲੇ ਜ਼ਖਮ ਉਧੇੜੇ।
ਗੋਲੀ ਵਾਂਗੂੰ ਵੱਜ ਗਏ,
ਪੁੱਠੇ ਬੋਲ ਨੇ ਜਿਹੜੇ।
ਚੰਦ ਤੇ ਜੋ ਥੁੱਕਦੇ………,
ਆਪੇ ਜਾਣਗੇ ਰੇੜ੍ਹੇ।