ਟੱਲੀ,
ਟੱਲੀ,
ਨੀ ਮਾਂ ਦੀ ਕਮਲੀ
ਸੌਹਰੇ ਚੱਲੀ,
ਨੀ ਮਾਂ …….,
ਟੱਲੀ,
ਨੀ ਮਾਂ ਦੀ ਕਮਲੀ
ਸੌਹਰੇ ਚੱਲੀ,
ਨੀ ਮਾਂ …….,
ਢੇਰਾ-ਢੇਰਾ-ਢੇਰਾ
ਪੱਟੀ ਤੇਰੀ ਮੋਟੀ ਅੱਖ ਨੇ
ਗੋਰਾ ਰੰਗ ਸੀ ਗੱਭਰੂਆ ਮੇਰਾ
ਕਿਹੜੀ ਗੱਲੋਂ ਗੁੱਸੇ ਹੋ ਗਿਆ
ਕੀ ਖਾ ਕੇ ਮੁੱਕਰ ਗਈ ਤੇਰਾ
ਜਿਗਰਾ ਰੱਖ ਮੁੰਡਿਆ
ਆਉਂਦਾ ਪਿਆਰ ਬਥੇਰਾ।
ਅੰਬਰ ਦੀ ਬਣਾ ਕੇ ਜੀਜਾ ਛਾਣਨੀ
ਬੇ ਕੋਈ ਧਰਤੀ ਬਣਾਵਾਂ ਬੇ ਪਰਾਤ
ਸਮੁੰਦਰਾਂ ਦਾ ਪਾਣੀ ਛਾਣ ਦਿਆਂ
ਵੇ ਕੋਈ ਦਿਨ ਦੀ ਬਣਾ ਦਿਆਂ
ਬੇ ਅਨਪੜ੍ਹ ਬੂਝੜਾ- ਬੇ ਰਾਤ
ਪੱਗ ਵੀ ਲਿਆਇਆ ਜੀਜਾ ਮਾਂਗਮੀ
ਕੁੜਤਾ ਲਿਆਇਆ ਬੇ ਚੁਰਾ
ਚਾਦਰਾ ਮੇਰੇ ਬੀਰ ਦਾ
ਮੈਂ ਤਾਂ ਐਥੀ ਲਊਂ
ਬੇ ਨੰਗ ਜਾਤ ਬਦਰਿਆ ਵੇ-ਲੁਹਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮਾਨਾਂ।
ਮਾਨ ਗੋਤ ਪਿੰਡ ਸਾਰੇ ਦਾ,
ਮਿਤ ਕਿਹੜਾ ਦੱਸ ਮਾਨਾਂ ।
ਦਾਰੂ ਪੀਣ ਦੇ ਬਹੁਤੇ ਸ਼ੌਕੀ,
ਇੱਕੋ ਇੱਕ ਨਿਸ਼ਾਨੀ।
ਬੋਤਲ ਆਪਣੀ ਹੈ…..,
ਬਾਕੀ ਸਭ ਬਗਾਨਾ ।
ਟੱਲ,
ਬੁੜੀ ਨੂੰ ਭੌਕਣ ਦੇ,
ਮੇਲਾ ਦੇਖਣ ਚੱਲ,
ਬੁੜੀ ਨੂੰ …….,
ਤਾਵੇ-ਤਾਵੇ-ਤਾਵੇ
ਸੱਸ ਦੀ ਦੁਖੱਲੀ ਜੁੱਤੀ ਲਈ
ਸਹੁਰਾ ਨਿੱਤ ਪਟਿਆਲੇ ਜਾਵੇ
ਸਹੁਰਾ ਬੀਮਾਰ ਹੋ ਗਿਆ
ਸੱਸ ਕੂੰਜ ਵਾਂਗ ਕੁਰਲਾਵੇ
ਦੁੱਧ ‘ਚ ਛੁਹਾਰੇ ਰਿੰਨ੍ਹ ਕੇ
ਸੱਸ ਲੋਰੀਆਂ ਨਾਲ ਪਿਆਵੇ
ਦੋਹਾਂ ਦਾ ਪਿਆਰ ਵੇਖ ਕੇ
ਮਾਰੀ ਸ਼ਰਮ ਨਾਲ ਜਾਵੇ ।
ਸੱਸ ਕਲਮੂੰਹੀ ਨੀ
ਸਾਡੀ ਜੋੜੀ ਵਿੱਚ ਭੰਗਣਾ ਪਾਵੇ।
ਕੋਈ ਢਿੱਡੋਂ ਦੋਹਾ ਸਿੱਖਿਆ ਨੀ ਸੁਣਦੀਏ
ਕੋਈ ਮਨੋ ਚੜ੍ਹਾਇਆ ਨੀ ਅਗਾਸ
ਜੀਭ ਦੋਹੇ ਦੀ ਮਾਈ ਐ
ਤੇ ਮੁੱਖ ਦੋਹੇ ਦਾ
ਨੀ ਸੁਣਦੀਏ ਕੰਨ ਕਰੀਂ ਨੀ- ਬਾਪ
ਪੰਜਾਂ ਦਾ ਮਾਮੀਏ ਲੌਂਗ ਘੜਾ ਲੈ
ਸੱਤਾਂ ਦੀ ਘੜਾ ਲੈ ਨੱਥ ਮਛਲੀ
ਤੇਰੀ ਸੁੱਥਣ ਢਿੱਲੀ ਹੋ ਗੀ ਸੀ
ਛੜਿਆਂ ਚਬਾਰੇ ਜਾ ਕੇ ਕਸ ‘ਲੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਢਾਬੀ।
ਕਰ ਕਰ ਫੈਸ਼ਨ ਲੰਘੇ ਕੋਲ ਦੀ,
ਲਾਉਂਦੀ ਰਹਿੰਦੀ ਚਾਬੀ।
ਹੱਸ ਹੱਸ ਗੱਲਾਂ ਕਰਦੀ ਰਹਿੰਦੀ,
ਜਿਉਂ ਦੇਵਰ ਅਰ ਭਾਬੀ।
ਪੱਟਦੀ ਛੜਿਆਂ ਨੂੰ ………
ਮੱਚਦੀ ਵਾਂਗ ਮਤਾਬੀ।