Punjabi Boliyan
ਜੇ ਜੀਜਾ ਤੈਂ ਘੜੀ ਲਿਆਉਣੀ
ਫੀਤਾ ਪੁਆਈ ਚਮੜੇ ਦਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਢੇਰਾ।
ਤੇਰਾ ਦਿਲ ਜੇ ਮੇਰਾ ਹੋਵੇ,
ਮੇਰਾ ਹੋ ਜੇ ਤੇਰਾ।
ਖਿੱਚ ਹੋਵੇ, ਮੋਹ ਹੋਵੇ,
ਹੋਵੇ ਲੰਮਾ ਜੇਰਾ।
ਸੱਜਣਾਂ ਸੱਚਿਆਂ ਦਾ……
ਪਰਬਤ ਜਿੱਡਾ ਜੇਰਾ।
ਤੇਰੇ ਮਾਰਾ
ਤੇਰੇ ਮਾਰਾ ਚੜਿਆ ਕਿੱਕਰ ਤੇ,
ਤੂੰ ਦਾਤਣ ਨਾ ਕੀਤੀ,
ਨੀ ਪਾਸਾ ਵੱਟ ਕੇ ਲੰਘ ਗਈ ਕੋਲ ਦੀ,
ਸਾਡੀ ਸੀ ਘੁੱਟ ਪੀਤੀ,
ਲਾ ਕੇ ਤੋੜ ਗਈ, ਯਾਰਾ ਨਾਲ ਪਰੀਤੀ,
ਲਾ ਕੇ ………,
ਲਾਲ ਕਿੱਕਰ ਦਾ ਚਰਖਾ ਮੇਰਾ
ਟਾਹਲੀ ਦਾ ਕਰਵਾ ਦੇ
ਮੇਰੇ ਹਾਣ ਦੀਆਂ ਕੱਤ ਕੇ ਲੈ ਗਈਆਂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਬੂ ਚੰਦਰਾ
ਮੇਰੀ ਨੀਂਦ ਗਵਾਵੇ
ਲਾੜੇ ਭੈਣਾਂ ਜਾਰਨੀ ਸੰਧੂਰੀ ਕਾਕਾ ਜਾਇਆ
ਕੀਹਦੇ ਵਰਗੀਆਂ ਅੱਖੀਆਂ, ਕੀਹਦੇ ਵਰਗੀਆਂ ਨਿੱਕੀਆਂ
ਤੇ ਕਿਹੜਾ ਸਾਂਵਲ ਤੱਕਿਆ
ਲਾੜੇ ਭੈਣਾਂ ਜਾਰਨੀ ਸੰਧੂਰੀ ਕਾਕਾ ਜਾਇਆ
ਮਿੰਦਰ ਵਰਗੀਆਂ ਅੱਖੀਆਂ
ਸਿੰਦਰ ਵਰਗੀਆਂ ਨਿੱਕੀਆਂ
ਸਰਬਣ ਸਾਂਵਲ ਤੱਕਿਆ
ਲਾੜੇ ਭੈਣਾਂ ਜਾਰਨੀ ਸੰਧੂਰੀ ਕਾਕਾ ਜਾਇਆ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਚਾਵੇ।
ਸਾਰੀ ਦੁਨੀਆਂ ਨੱਚਦੀ ਦੇਖੀ,
ਪੈਸਾ ਜਿਵੇਂ ਨਚਾਵੇ।
ਰਾਹ ਦੇ ਵਿੱਚ ਹੀ ਰਹਿ ਜਾਂਦੇ ਨੇ,
ਮੰਜ਼ਲ ਜੇ ਨਾ ਥਿਆਵੇ।
ਬਾਥੋਂ ਹਿੰਮਤ ਦੇ………,
ਕਿਹੜਾ ਪਾਰ ਲੰਘਾਵੇ ?
ਤੇਰੀ ਮੇਰੀ
ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ,
ਐਵੇ ਫਿਰੇ ਦੇ ਤੰਬੂ ਕਾਗਜਾਂ ਦੇ ਤਾਣਦਾ,
ਐਵੇ ਫਿਰੇ ………,
ਨੀਵੀਂ ਢਾਲ ਚੁਬਾਰਾ ਪਾਇਆ
ਕਿਸੇ ਵੈਲੀ ਨੇ ਰੋੜ ਚਲਾਇਆ
ਪਿੰਡ ਵਿੱਚ ਇੱਕ ਵੈਲੀ
ਫੇਰ ਪਿੰਡ ਬਦਮਾਸ਼ ਲਿਖਾਇਆ
ਧੰਨੀਏ ਬਦਾਮ ਰੰਗੀਏ
ਮੇਰੀ ਪੱਗ ਨੂੰ ਦਾਗ ਕਿਉਂ ਲਾਇਆ
ਚੁਗਦੇ ਹੰਸਾਂ ਦਾ
ਰੱਬ ਨੇ ਵਿਛੋੜਾ ਪਾਇਆ।
ਮੈਨੂੰ ਲਾੜੇ ਦੇ ਕੁੜਤੇ ਦਾ ਝੋਰਾ
ਕੀਹਨੇ ਕੁੜਤਾ ਸਿਉਂਤਾ ਸੀ
ਉਹਦੀ ਮਾਂ ਦਾ ਯਾਰ ਦਰਜੀ
ਉਹਨੇ ਕਰੀ ਮਨ ਮਰਜੀ
ਉਹਨੇ ਕੁੜਤਾ ਸਿਉਂਤਾ ਸੀ
ਮੈਨੂੰ ਲਾੜੇ ਦੀ ਜੁੱਤੀ ਦਾ ਝੋਰਾ
ਕੀਹਨੇ ਜੁੱਤੀ ਸਿਉਂਤੀ ਸੀ
ਉਹਦੀ ਅੰਮਾ ਦਾ ਯਾਰ ਮੋਚੀ
ਉਹਨੇ ਦੂਰ ਦੀ ਸੋਚੀ
ਉਹਨੇ ਜੁੱਤੀ ਸਿਉਂਤੀ ਸੀ